ਰਿਕਾਰਡ ਟੀਕਾਕਰਨ, ਸਾਧਾਰਨ ਹੁੰਦੀ ਸਪਲਾਈ ਲੜੀ ਤੇ ਆਤਮ ਨਿਰਭਰ ਭਾਰਤ ਮੁਹਿੰਮ ਤਹਿਤ ਉਤਪਾਦਨ ਉਤਸ਼ਾਹਤ ਕਰਨ ਲਈ ਕੀਤੇ ਗਏ ਉਪਾਵਾਂ ਦੀ ਮਦਦ ਨਾਲ ਦੇਸ਼ ਦੀ ਆਰਥਿਕ ਵਿਕਾਸ ਦਰ ਆਉਂਦੇ ਵਿੱਤੀ ਸਾਲ 2022-23 ’ਚ ਵੀ ਦੁਨੀਆ ’ਚ ਅੱਵਲ ਰਹੇਗੀ। ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਸੋਮਵਾਰ ਨੂੰ ਸੰਸਦ ’ਚ ਆਰਥਿਕ ਸਰਵੇਖਣ 2021-22 ਪੇਸ਼ ਕੀਤਾ।
ਇਸ ਵਿਚ ਆਉਂਦੇ ਵਿੱਤੀ ਸਾਲ ’ਚ ਭਾਰਤ ਦੀ ਵਿਕਾਸ ਦਰ 8- 8.5 ਫ਼ੀਸਦੀ ਰਹਿਣ ਦਾ ਅਨੁਮਾਨ ਲਾਇਆ ਗਿਆ ਹੈ। ਉੱਥੇ ਮੌਜੂਦਾ ਵਿੱਤੀ ਸਾਲ ’ਚ ਭਾਰਤ ਦੀ ਵਿਕਾਸ ਦਰ 9.2 ਫ਼ੀਸਦੀ ਰਹਿਣ ਦਾ ਅਨੁਮਾਨ ਲਾਇਆ ਗਿਆ ਹੈ। ਸਪੱਸ਼ਟ ਹੈ ਕਿ ਖ਼ਜ਼ਾਨਾ ਮਜ਼ਬੂਤ ਹੈ ਤੇ ਸਰਕਾਰ ਦੀ ਸੋਚ ਸਪਸ਼ਟ ਹੈ ਕਿ ਮੁਸ਼ਕਲ ਹਾਲਾਤ ’ਚ ਵੀ ਦੇਸ਼ ਨੂੰ ਅੱਗੇ ਲਿਜਾਣਾ ਹੈ ਤਾਂ ਗ਼ਰੀਬਾਂ, ਕਿਸਾਨਾਂ, ਮੱਧ ਵਰਗ ਦੇ ਨਾਲ ਨਾਲ ਸਨਅਤ ਨੂੰ ਉਤਸ਼ਾਹਿਤ ਕਰਨਾ ਹੀ ਪਵੇਗਾ। ਅਜਿਹੇ ’ਚ ਇਹ ਤੈਅ ਮੰਨਿਆ ਜਾ ਰਿਹਾ ਹੈ ਕਿ ਆਰਥਿਕ ਰਿਕਵਰੀ ਨਾਲ ਜੁੜੇ ਕਿਸੇ ਵੀ ਖ਼ਰਚ ਨੂੰ ਲੈ ਕੇ ਸਰਕਾਰ ਹੱਥ ਨਹੀਂ ਬੰਨ੍ਹੇਗੀ।
ਇਸ ਦੀ ਝਲਕ ਮੰਗਲਵਾਰ ਨੂੰ ਪੇਸ਼ ਹੋਣ ਵਾਲੇ ਬਜਟ ’ਚ ਮਿਲ ਸਕਦੀ ਹੈ। ਬਜਟ ’ਚ ਖਪਤ ਵਧਾਉਣ ਲਈ ਪੇਂਡੂ ਇਲਾਕੇ ’ਚ ਰੁਜ਼ਗਾਰ ਨਾਲ ਜੁੜੇ ਮਨਰੇਗਾ ਦੀ ਵੰਡ ਵੱਧ ਸਕਦੀ ਹੈ। ਕਿਸਾਨਾਂ ਨੂੰ ਰਾਹਤ ਦੇਣ ਲਈ ਖਾਦ ਸਬਸਿਡੀ ’ਚ ਵੀ ਵਾਧਾ ਹੋ ਸਕਦਾ ਹੈ। ਪੈਸੇ ਦੀ ਕਿੱਲਤ ਨ ਹੋਣ ਨਾਲ ਪੂੰਜੀਗਤ ਖ਼ਰਚ ’ਚ ਵੀ ਸਰਕਾਰ ਨਿਸ਼ਚਿਤ ਰੂਪ ਨਾਲ ਵਾਧਾ ਕਰੇਗੀ, ਤਾਂ ਜੋ ਇੰਫ੍ਰਾਸਟ੍ਰਕਚਰ ਦੇ ਵਿਕਾਸ ਨਾਲ ਜਿੱਥੇ ਨਿਵੇਸ਼ ਨੂੰ ਆਕਰਸ਼ਿਤ ਕਰਨ ’ਚ ਮਦਦ ਮਿਲੇਗੀ, ਉੱਥੇ ਵੱਡੀ ਗਿਣਤੀ ’ਚ ਰੁਜ਼ਗਾਰ ਵੀ ਪੈਦਾ ਹੋਣਗੇ। ਇਸ ਨਾਲ ਖਪਤ ’ਚ ਹੋਰ ਵਾਧਾ ਹੋਵੇਗਾ। ਹੋ ਸਕਦਾ ਹੈ ਕਿ ਬਜਟ ’ਚ ਮੱਧ ਵਰਗ ਨੂੰ ਆਮਦਨ ਕਰ ਨਾਲ ਜੁੜੇ 80-ਸੀ ਦੇ ਨਿਯਮ ’ਚ ਵੀ ਕੁਝ ਰਾਹਤ ਮਿਲੇ।
ਆਰਥਿਕ ਸਲਾਹਕਾਰ ਨੇ ਕਿਹਾ, ਵਧਾ ਕੇ ਨਹੀਂ ਲਾਇਆ ਗਿਆ ਅਨੁਮਾਨ – ਆਰਥਿਕ ਸਰਵੇਖਣ ’ਤੇ ਆਪਣੇ ਵਿਚਾਰ ਰੱਖਦੇ ਹੋਏ ਮੁੱਖ ਆਰਥਿਕ ਸਲਾਹਕਾਰ ਵੀ ਅਨੰਤ ਨਾਗੇਸ਼ਵਰਨ ਨੇ ਕਿਹਾ ਕਿ ਆਉਂਦੇ ਵਿੱਤੀ ਸਾਲ ਲਈ ਵਿਕਾਸ ਅਨੁਮਾਨ ਨੂੰ ਵਧਾ-ਚੜ੍ਹਾ ਕੇ ਨਹੀਂ ਦੱਸਿਆ ਗਿਆ, ਬਲਕਿ ਇਸ ਨੂੰ ਘੱਟ ਕਰ ਕੇ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਟੀਕਾਕਰਨ ਦੇ ਵਿਸਥਾਰ, ਸਪਲਾਈ ਪੱਖ ਦੇ ਮਜ਼ਬੂਤ ਹੋਣ, ਬਰਾਮਦ ਦੇ ਬਿਹਤਰ ਪ੍ਰਦਰਸ਼ਨ ਤੇ ਪੂੰਜੀਗਤ ਖ਼ਰਚ ’ਚ ਹੋਣ ਵਾਲੇ ਵਾਧੇ ਨੂੁੰ ਦੇਖਦੇ ਹੋਏ ਆਉਂਦੇ ਵਿੱਤੀ ਸਾਲ ਲਈ 8-8.5 ਫ਼ੀਸਦੀ ਦੀ ਦਰ ਨਾਲ ਵਿਕਾਸ ਦਾ ਅਨੁਮਾਨ ਲਾਇਆ ਗਿਆ ਹੈ। ਆਈਐੱਮਐੱਫ ਨੇ ਆਉਂਦੇ ਵਿੱਤੀ ਸਾਲ ਲਈ ਭਾਰਤ ਦੀ ਵਿਕਾਸ ਦਰ 9 ਫ਼ੀਸਦੀ ਤਾਂ ਵਿਸ਼ਵ ਬੈਂਕ 8.7 ਫ਼ੀਸਦੀ ਰਹਿਣ ਦਾ ਅਨੁਮਾਨ ਲਾਇਆ ਹੈ।
ਸਮਾਜਿਕ ਖੇਤਰ ਪਹਿਲ ’ਤੇ ਹੋਵੇਗਾ – ਸਰਵੇਖਣ ’ਚ ਭਵਿੱਖ ਨੂੰ ਲੈ ਕੇ ਪ੍ਰਬੰਧ ਸੰਕੇਤਕ ਬਹੁਤ ਘੱਟ ਹਨ, ਪਰ ਕੋਰੋਨਾ ਕਾਲ ਦੇ ਪ੍ਰਦਰਸ਼ਨ ਤੋਂ ਉਤਸ਼ਾਹਤ ਸਰਕਾਰ ਦੀ ਦਿਸ਼ਾ ਬਰਕਰਾਰ ਰਹੇਗੀ, ਇਹ ਤੈਅ ਹੈ। ਸਮਾਜਿਕ ਖੇਤਰ ਪਹਿਲ ’ਤੇ ਹੋਵੇਗਾ। ਆਤਮਨਿਰਭਰ ਭਾਰਤ ’ਤੇ ਜ਼ੋਰ ਹੋਵੇਗਾ।
– ਆਰਥਿਕ ਸਰਵੇਖਣ ਦੇ ਮੁਤਾਬਕ, ਕੱਚੇ ਤੇਲ ਦਾ ਅੰਤਰਰਾਸ਼ਟਰੀ ਕੀਮਤ ਆਉਂਦੇ ਵਿੱਤੀ ਸਾਲ ’ਚ 70-75 ਡਾਲਰ ਪ੍ਰਤੀ ਬੈਰਲ ਦੇ ਆਸਪਾਸ ਰਹੇਗਾ। ਜੇਕਰ ਇਸ ਵਿਚ ਵਾਧਾ ਹੁੰਦਾ ਹੈ ਤਾਂ ਮਹਿੰਗਾਈ ਦੀ ਦਰ ’ਤੇ ਦਬਾਅ ਵੱਧ ਸਕਦਾ ਹੈ।
ਕਿਸ ਆਧਾਰ ’ਤੇ ਹੋਵੇਗਾ 8-8.5 ਫ਼ੀਸਦੀ ਦਾ ਵਿਕਾਸ – ਖੇਤੀ ਖੇਤਰ ’ਚ ਚਾਲੂ ਵਿੱਤੀ ਸਾਲ ’ਚ 3.9 ਫ਼ੀਸਦੀ ਦੀ ਦਰ ਨਾਲ ਵਿਕਾਸ ਹੋਵੇਗਾ, ਜਿਹੜਾ ਆਉਂਦੇ ਵਿੱਤੀ ਸਾਲ ਦੇ ਵਿਕਾਸ ’ਚ ਸਹਾਇਕ ਹੋਵੇਗਾ।
– 91 ਕਰੋੜ ਲੋਕਾਂ ਨੂੰ ਟੀਕੇ ਦੀ ਇਕ ਡੋਜ਼ ਲਾ ਚੁੱਕੀ ਹੈ ਤੇ 66 ਕਰੋੜ ਲੋਕਾਂ ਨੂੰ ਦੋਵੇਂ ਡੋਜ਼
– ਬਰਾਮਦ ’ਚ ਰਿਕਾਰਡ ਵਾਧਾ ਹੋ ਰਿਹਾ ਹੈ। ਕੁੱਲ ਖਪਤ ’ਚ ਚਾਲੂ ਵਿੱਤੀ ਸਾਲ ’ਚ 7 ਫ਼ੀਸਦੀ ਤਕ ਦਾ ਵਾਧੇ ਦਾ ਅਨੁਮਾਨ ਹੈ।
– ਪਿਛਲੇ ਵਿੱਤੀ ਸਾਲ ਨੂੰ ਪ੍ਰਭਾਵਿਤ ਕਰਨ ਵਾਲੇ ਸੇਵਾ ਖੇਤਰ ’ਚ ਚਾਲੂ ਵਿੱਤੀ ਸਾਲ ’ਚ 8.2 ਫ਼ੀਸਦੀ ਵਾਧੇ ਦਾ ਅਨੁਮਾਨ ਹੈ।
– ਇੰਡਸਟਰੀਅਲ ਏਰੀਏ 11.8 ਫ਼ੀਸਦੀ ਤਾਂ ਪੈਦਾਵਾਰ ’ਚ 12.5 ਫ਼ੀਸਦੀ ਵਾਧੇ ਦਾ ਅਨੁਮਾਨ ਲਾਇਆ ਗਿਆ ਹੈ।
– ਆਤਮ ਨਿਰਭਰਤਾ ਨੂੰ ਲੈ ਕੇ ਪਿਛਲੇ ਦੋ ਸਾਲਾਂ ’ਚ ਚੁੱਕੇ ਗਏ ਕਦਮਾਂ ਦਾ ਹੁਣ ਦਿਸਣ ਲੱਗੇਗਾ ਅਸਰ
ਅਰਥਚਾਰੇ ਦੀ ਬੁਲੰਦ ਤਸਵੀਰ
– ਪਿਛਲੇ ਵਿੱਤੀ ਸਾਲ ਦੇ ਅਪ੍ਰੈਲ-ਨਵੰਬਰ ਦੇ ਮੁਕਾਬਲੇ ਚਾਲੂ ਵਿੱਤੀ ਸਾਲ ਦੇ ਅਪ੍ਰੈਲ-ਨਵੰਬਰ ’ਚ ਕੁੱਲ ਮਾਲੀਆ ਪ੍ਰਾਪਤੀ ’ਚ 67.2 ਫ਼ੀਸਦੀ ਦਾ ਵਾਧਾ
– ਟੈਕਸ ਦੇ ਮਦ ’ਚ ਮਿਲਣ ਵਾਲੇ ਮਾਲੀਏ ’ਚ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ 50 ਫ਼ੀਸਦੀ ਦਾ ਵਾਧਾ
– ਚਾਲੂ ਵਿੱਤੀ ਸਾਲ ’ਚ ਖ਼ਰਚ ’ਤੇ ਕੰਟਰੋਲ ਨਾਲ ਰਾਜਕੋਸ਼ੀ ਘਾਟਾ ਜੀਡੀਪੀ ਦਾ 6.8 ਫ਼ੀਸਦੀ ਰਹਿਣ ਦਾ ਅਨੁਮਾਨ। ਪਿਛਲੇ ਵਿੱਤੀ ਸਾਲ ’ਚ ਰਾਜਕੋਸ਼ੀ ਘਾਟਾ ਜੀਡੀਪੀ ਦਾ 9.2 ਫ਼ੀਸਦੀ ਸੀ।
– ਚਾਲੂ ਵਿੱਤੀ ਸਾਲ ’ਚ ਅਪ੍ਰੈਲ-ਨਵੰਬਰ ਤਕ ਪੂੰਜੀਗਤ ਖ਼ਰਚ ’ਚ ਪਿਛਲੇ ਵਿੱਤੀ ਸਾਲ ਦੀ ਬਰਾਬਰ ਮਿਆਦ ਦੇ ਮੁਕਾਬਲੇ 13 ਫ਼ੀਸਦੀ ਦਾ ਵਾਧਾ ਤਾਂ ਸੂਬਿਆਂ ਦੇ ਪੂੰਜੀਗਤ ਖ਼ਰਚ ’ਚ 67 ਫ਼ੀਸਦੀ ਵਾਧਾ।
– ਇੰਡਸਟਰੀਅਲ ਪੈਦਾਵਾਰ ਦੇ ਖੇਤਰ ’ਚ ਅਪ੍ਰੈਲ-ਜੂਨ ’ਚ 17 ਫ਼ੀਸਦੀ ਤੋਂ ਜ਼ਿਆਦਾ ਦਾ ਵਾਧਾ।
ਰਿਕਾਰਡ ਟੀਕਾਕਰਨ, ਸਾਧਾਰਨ ਹੁੰਦੀ ਸਪਲਾਈ ਲੜੀ ਤੇ ਆਤਮ ਨਿਰਭਰ ਭਾਰਤ ਮੁਹਿੰਮ ਤਹਿਤ ਉਤਪਾਦਨ ਉਤਸ਼ਾਹਤ ਕਰਨ ਲਈ ਕੀਤੇ ਗਏ ਉਪਾਵਾਂ ਦੀ ਮਦਦ ਨਾਲ ਦੇਸ਼ ਦੀ ਆਰਥਿਕ ਵਿਕਾਸ ਦਰ ਆਉਂਦੇ ਵਿੱਤੀ ਸਾਲ …