ਕੇਂਦਰ ਸਰਕਾਰ ਨੇ ਡਿਊਟੀ ਦੌਰਾਨ ਮੁਲਾਜ਼ਮ ਦੀ ਮੌਤ ਨਾਲ ਜੁੜੇ ਇਕ ਨਿਯਮ ਵਿਚ ਵੱਡਾ ਬਦਲਾਅ ਕੀਤਾ ਹੈ। ਇਹ ਬਦਲਾਅ ਮ੍ਰਿਤਕ ਮੁਲਾਜ਼ਮ ਦੇ ਪਰਿਵਾਰਕ ਮੈਂਬਰਾਂ ਲਈ ਕਾਫੀ ਅਹਿਮ ਹੈ। ਨਵੇਂ ਨਿਯਮ ਮੁਤਾਬਕ ਡਿਊਟੀ ’ਤੇ ਮੌਤ ਤੋਂ ਬਾਅਦ ਮੁਲਾਜ਼ਮ ਨੂੰ ਮਿਲਣ ਵਾਲੇ ਮੁਆਵਜ਼ੇ ਦਾ ਭੁਗਤਾਨ ਪਰਿਵਾਰ ਦੇ ਉਸ ਮੈਂਬਰ ਨੂੰ ਕੀਤਾ ਜਾਵੇਗਾ, ਜਿਨ੍ਹਾਂ ਨੂੰ ਨਾਮਿਨੀ ਬਣਾਇਆ ਗਿਆ ਹੈ। ਮਤਲਬ ਇਹ ਹੈ ਕਿ ਜੋ ਨਾਮਿਨੀ ਹੈ, ਉਹੀ ਮੁਆਵਜ਼ੇ ਦਾ ਹੱਕਦਾਰ ਹੋਵੇਗਾ। ਹੁਣ ਤਕ ਇਸ ਮਾਮਲੇ ਵਿਚ ਨਾਮਿਨੀ ਬਣਾਉਣ ਦੀ ਰੁਕਾਵਟ ਨਹੀਂ ਸੀ।
ਨਾਮਿਨੀ ਨਹੀਂ ਬਣਾਇਆ ਤਾਂ ਕੀ ਹੋਵੇਗਾ -ਜੇਕਰ ਕੇਂਦਰੀ ਮੁਲਾਜ਼ਮ ਨੇ ਕਿਸੇ ਨੂੰ ਨਾਮਿਨੀ ਨਹੀਂ ਬਣਾਇਆ ਗਿਆ ਹੈ ਤਾਂ ਮੁਆਵਜ਼ੇ ਦੀ ਰਕਮ ਪਰਿਵਾਰ ਦੇ ਸਾਰੇ ਮੈਂਬਰਾਂ ਦਰਮਿਆਨ ਬਰਾਬਰ ਵੰਡ ਦਿੱਤੀ ਜਾਵੇਗੀ। ਕਹਿਣ ਦਾ ਮਤਲਬ ਇਹ ਹੈ ਕਿ ਇਸ ਮੁਆਵਜ਼ੇ ਦੀ ਰਕਮ ਦਾ ਕੋਈ ਮੈਂਬਰ ਹੱਕਦਾਰ ਨਹੀਂ ਹੁੰਦਾ ਹੈ।
ਤੁਹਾਨੂੰ ਦੱਸ ਦਈਏ ਕਿ ਸਰਕਾਰੀ ਮੁਲਾਜ਼ਮ ਪੈਨਸ਼ਨ, ਪੀਐੱਫ ਜਾਂ ਗ੍ਰੈਚੂਟੀ ਵਿਚ ਨਾਮਿਨੀ ਬਣਾਉਂਦੇ ਹਨ। ਹਾਲਾਂਕਿ ਡਿਊਟੀ ਦੌਰਾਨ ਮੌਤ ਹੋਣ ’ਤੇ ਜੋ ਮੁਆਵਜ਼ਾ ਮਿਲਦਾ ਹੈ, ਉਸਦੇ ਲਈ ਨਾਮਿਨੀ ਨਹੀਂ ਬਣਾਉਂਦੇ ਹਨ। ਹੁਣ ਸਰਕਾਰ ਨੇ ਸਰਕੂਲਰ9 ਜਾਰੀ ਕਰ ਕੇ ਇਸ ਸੰਬੰਧ ਵਿਚ ਦਿਸ਼ਾ-ਨਿਰਦੇਸ਼ ਦਿੱਤੇ ਹਨ।
ਹੁਣ ਮੁਆਵਜ਼ੇ ਦੇ ਸੰਬੰਧ ਵਿਚ ਵੀ ਮੁਲਾਜ਼ਮ ਨਾਮਿਨੀ ਬਣਾ ਸਕਦੇ ਹਨ। ਇਸਦੇ ਜ਼ਰੀਏ ਇਹ ਤੈਅ ਹੋ ਜਾਵੇਗਾ ਕਿ ਜੇਕਰ ਮੁਲਾਜ਼ਮ ਦੀ ਮੌਤ ਡਿਊਟੀ ’ਤੇ ਹੁੰਦੀ ਹੈ ਤਾਂ ਉਸ ਤੋਂ ਬਾਅਦ ਮੁਆਵਜ਼ੇ ਦੀ ਰਕਮ ਪਰਿਵਾਰ ਦੇ ਕਿਸ ਮੈਂਬਰ ਨੂੰ ਦਿੱਤੀ ਜਾਵੇਗੀ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਕੇਂਦਰ ਸਰਕਾਰ ਨੇ ਡਿਊਟੀ ਦੌਰਾਨ ਮੁਲਾਜ਼ਮ ਦੀ ਮੌਤ ਨਾਲ ਜੁੜੇ ਇਕ ਨਿਯਮ ਵਿਚ ਵੱਡਾ ਬਦਲਾਅ ਕੀਤਾ ਹੈ। ਇਹ ਬਦਲਾਅ ਮ੍ਰਿਤਕ ਮੁਲਾਜ਼ਮ ਦੇ ਪਰਿਵਾਰਕ ਮੈਂਬਰਾਂ ਲਈ ਕਾਫੀ ਅਹਿਮ ਹੈ। ਨਵੇਂ ਨਿਯਮ …
Wosm News Punjab Latest News