ਆਮ ਆਦਮੀ ਨੂੰ ਅੱਜ ਫਿਰ ਝਟਕਾ ਲੱਗਣ ਵਾਲਾ ਹੈ। ਦਰਅਸਲ, 1 ਮਾਰਚ ਯਾਨੀ ਕਿ ਮੰਗਲਵਾਰ ਤੋਂ ਤੁਹਾਡੇ ਪੈਸੇ ਨਾਲ ਜੁੜੇ ਕਈ ਨਿਯਮ ਬਦਲ ਗਏ ਹਨ। ਇਸ ਦੇ ਤਹਿਤ ਬੈਂਕਿੰਗ ਸੇਵਾਵਾਂ ਤੋਂ ਲੈ ਕੇ LPG ਸਿਲੰਡਰ ਦੀਆਂ ਕੀਮਤਾਂ ਵਿੱਚ ਬਦਲਾਅ ਕੀਤਾ ਗਿਆ ਹੈ । ਇਸ ਵਾਰ ਵੀ ਗੈਸ ਸਿਲੰਡਰ ਦੀ ਕੀਮਤ ‘ਚ ਬਦਲਾਅ ਕੀਤਾ ਗਿਆ ਹੈ। ਆਓ ਜਾਣਦੇ ਹਾਂ ਇਨ੍ਹਾਂ ਨਿਯਮਾਂ ਬਾਰੇ:
ATM ਤੋਂ ਕੈਸ਼ ਜਮ੍ਹਾ ਕਰਨ ਦੇ ਬਦਲੇ ਨਿਯਮ -ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਜਾਰੀ ਨਿਯਮਾਂ ਦੇ ਅਨੁਸਾਰ ਏਟੀਐਮ ਵਿੱਚ ਕੈਸ਼ ਜਮ੍ਹਾ ਕਰਨ ਦੇ ਮੌਜੂਦਾ ਸਿਸਟਮ ਵਿੱਚ ਕੁਝ ਬਦਲਾਅ ਕੀਤੇ ਜਾ ਰਹੇ ਹਨ। ਨਕਦੀ ਪਾਉਣ ਦੀ ਮੌਜੂਦਾ ਪ੍ਰਣਾਲੀ ਨੂੰ ਖਤਮ ਕਰਨ ਲਈ ਏ.ਟੀ.ਐੱਮ. ਵਿੱਚ ਕੈਸ਼ ਦੀ ਭਰਪਾਈ ਦੇ ਸਮੇਂ ਸਿਰਫ ਲਾਕ ਕਰਨ ਯੋਗ ਕੈਸੇਟਾਂ ਦੀ ਵਰਤੋਂ ਨੂੰ ਹੀ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।
ਇੰਡੀਆ ਪੋਸਟ ਪੇਮੈਂਟ ਬੈਂਕ ਦਾ ਵਧਿਆ ਚਾਰਜ- ਇੰਡੀਆ ਪੋਸਟ ਪੇਮੈਂਟ ਬੈਂਕ ਨੇ ਆਪਣੇ ਡਿਜੀਟਲ ਬਚਤ ਖਾਤੇ ਲਈ ਕਲੋਜ਼ਰ ਚਾਰਜ ਵਸੂਲਣੇ ਸ਼ੁਰੂ ਕਰ ਦਿੱਤੇ ਹਨ। ਜੇਕਰ ਤੁਹਾਡਾ ਇੰਡੀਆ ਪੋਸਟ ਪੇਮੈਂਟ ਬੈਂਕ ਵਿੱਚ ਬੱਚਤ ਖਾਤਾ ਹੈ, ਤਾਂ ਤੁਹਾਨੂੰ ਇਸ ਚਾਰਜ ਦੀ ਪੇਮੈਂਟ ਖਾਤਾ ਬੰਦ ਕਰਨ ਸਮੇਂ ਅਦਾ ਕਰਨੀ ਪਵੇਗੀ । ਇਹ ਚਾਰਜ 150 ਰੁਪਏ ਹੈ ਅਤੇ ਇਸ ‘ਤੇ GST ਵੀ ਦੇਣੀ ਪਵੇਗੀ । ਬੈਂਕ ਦਾ ਇਹ ਨਵਾਂ ਨਿਯਮ 5 ਮਾਰਚ 2022 ਤੋਂ ਲਾਗੂ ਹੋਵੇਗਾ।
LPG ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ – ਐਲਪੀਜੀ ਦੀਆਂ ਕੀਮਤਾਂ ਹਰ ਮਹੀਨੇ ਦੀ ਪਹਿਲੀ ਤਾਰੀਕ ਨੂੰ ਤੈਅ ਹੁੰਦੀਆਂ ਹਨ। ਸਰਕਾਰ ਨੇ ਅੱਜ ਯਾਨੀ 1 ਮਾਰਚ 2022 ਤੋਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿੱਚ ਵਾਧਾ ਕੀਤਾ ਹੈ। ਦਿੱਲੀ ਵਿੱਚ ਵਪਾਰਕ ਐਲਪੀਜੀ ਸਿਲੰਡਰ ਦੀ ਕੀਮਤ ਅੱਜ ਤੋਂ 105 ਰੁਪਏ ਵਧ ਕੇ 2,012 ਰੁਪਏ ਹੋ ਗਈ ਹੈ।
ਇਸ ਬੈਂਕ ਦਾ ਬਦਲਿਆ IFSC ਕੋਡ – DBS ਬੈਂਕ ਇੰਡੀਆ ਲਿਮਿਟੇਡ ਅਤੇ ਲਕਸ਼ਮੀ ਵਿਲਾਸ ਬੈਂਕ ਦੇ ਪੁਰਾਣੇ IFSC ਕੋਡਾਂ ਨੂੰ 28 ਫਰਵਰੀ, 2022 ਤੋਂ ਬਦਲ ਦਿੱਤਾ ਗਿਆ ਹੈ। ਦਰਅਸਲ, DBS ਬੈਂਕ ਇੰਡੀਆ ਲਿਮਟਿਡ ਦਾ ਲਕਸ਼ਮੀ ਵਿਲਾਸ ਬੈਂਕ ਨਾਲ ਰਲੇਵਾਂ ਹੋ ਗਿਆ ਹੈ, ਜਿਸ ਤੋਂ ਬਾਅਦ ਸਾਰੀਆਂ ਸ਼ਾਖਾਵਾਂ ਦੇ IFSC ਅਤੇ MICR ਕੋਡ ਬਦਲ ਗਏ ਹਨ। DBIL ਦੁਆਰਾ ਜਾਰੀ ਕੀਤੀ ਗਈ ਰੀਲੀਜ਼ ਦੇ ਅਨੁਸਾਰ, ਗਾਹਕਾਂ ਨੂੰ 1 ਮਾਰਚ, 2022 ਤੋਂ NEFT/RTGS/IMPS ਰਾਹੀਂ ਪੈਸੇ ਦੇ ਲੈਣ-ਦੇਣ ਲਈ ਨਵੇਂ DBS IFSC ਕੋਡ ਦੀ ਵਰਤੋਂ ਕਰਨੀ ਪਵੇਗੀ।
ਆਮ ਆਦਮੀ ਨੂੰ ਅੱਜ ਫਿਰ ਝਟਕਾ ਲੱਗਣ ਵਾਲਾ ਹੈ। ਦਰਅਸਲ, 1 ਮਾਰਚ ਯਾਨੀ ਕਿ ਮੰਗਲਵਾਰ ਤੋਂ ਤੁਹਾਡੇ ਪੈਸੇ ਨਾਲ ਜੁੜੇ ਕਈ ਨਿਯਮ ਬਦਲ ਗਏ ਹਨ। ਇਸ ਦੇ ਤਹਿਤ ਬੈਂਕਿੰਗ ਸੇਵਾਵਾਂ …
Wosm News Punjab Latest News