ਦੇਸ਼ ਦੇ ਕਿਸਾਨ ਇਸ ਸਮੇਂ ਕੇਂਦਰ ਸਰਕਾਰ ਵੱਲੋਂ ਸੋਧ ਕਰ ਜਾਰੀ ਕੀਤੇ ਹੋਏ ਖੇਤੀ ਕਾਨੂੰਨਾਂ ਤੋਂ ਅੱਕੇ ਹੋਏ ਹਨ। ਜਿਸ ਕਾਰਨ ਉਹ ਇਹਨਾਂ ਬਿੱਲਾਂ ਦਾ ਵੱਡੇ ਪੱਧਰ ਉੱਪਰ ਵਿਰੋਧ ਪ੍ਰਦਰਸ਼ਨ ਕਰ ਰਹੇ ਹਨ। ਇਸ ਸਮੇਂ ਦਿੱਲੀ ਦੇ ਵੱਖ-ਵੱਖ ਬਾਰਡਰਾਂ ਉਪਰ ਕਿਸਾਨਾਂ ਵੱਲੋਂ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਇਨ੍ਹਾਂ ਕਿਸਾਨਾਂ ਦਾ ਸਾਥ ਦੇਣ ਵਾਸਤੇ ਦੇਸ਼ ਦੇ ਕਿਸਾਨਾਂ ਤੋਂ ਇਲਾਵਾ ਮਜ਼ਦੂਰ ਜਥੇ ਬੰਦੀਆਂ ਦੇ ਨਾਲ-ਨਾਲ ਵੱਖ ਵੱਖ ਵਿਭਾਗਾਂ ਦੇ ਲੋਕ ਵੀ ਆਪਣਾ ਯੋਗਦਾਨ ਦੇ ਰਹੇ ਹਨ।

ਵੈਸੇ ਇਸ ਖੇਤੀ ਆਰਡੀਨੈਸਾਂ ਦੇ ਵਿਰੋਧ ਵਜੋਂ ਪੰਜਾਬ ਸੂਬੇ ਦੇ ਕਿਸਾਨ ਬੀਤੇ ਤਿੰਨ ਮਹੀਨੇ ਤੋਂ ਰੋਸ ਪ੍ਰਦਰਸ਼ਨ ਕਰ ਰਹੇ ਹਨ। ਜਿਸ ਅਧੀਨ ਇਨ੍ਹਾਂ ਕਿਸਾਨ ਮਜ਼ਦੂਰ ਜਥੇ ਬੰਦੀਆਂ ਵੱਲੋਂ ਰੇਲਵੇ ਟਰੈਕ ਘੇਰਨ ਤੋਂ ਇਲਾਵਾ ਅੰਬਾਨੀ ਅਤੇ ਅਡਾਨੀ ਦੇ ਪੈਟਰੋਲ ਪੰਪਾਂ, ਸ਼ੋਪਿੰਗ ਮਾਲਜ਼, ਸਿਨੇਮਾ ਹਾਲ, ਟੋਲ ਪਲਾਜ਼ਿਆਂ ਅਤੇ ਭਾਜਪਾ ਨੇਤਾਵਾਂ ਦੇ ਘਰਾਂ ਦਾ ਘਿਰਾਓ ਕਰਕੇ ਆਪਣੇ ਰੋਸ ਦਾ ਵਿਖਾਵਾ ਕੀਤਾ ਜਾ ਰਿਹਾ ਹੈ। ਮੌਜੂਦਾ ਸਮੇਂ ਵਿਚ ਦੇਸ਼ ਦੇ ਕਿਸਾਨਾਂ ਵੱਲੋਂ ਜੀਓ ਮੋਬਾਈਲ ਕੰਪਨੀ ਦੇ ਟਾਵਰ ਬੰਦ ਕਰ ਇਸਦਾ ਲੋਕਾਂ ਨਾਲੋਂ ਰਿਸ਼ਤਾ ਵੀ ਤੋ-ੜਿ-ਆ ਜਾ ਰਿਹਾ ਹੈ।

ਹੁਣ ਅੰਮ੍ਰਿਤਸਰ ਦੇ ਨੇੜੇ ਪਿੰਡ ਚਾਟੀਵਿੰਡ ਵਿਖੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਇਕ ਨਿੱਜੀ ਕੰਪਨੀ ਦੇ ਗੋਦਾਮ ਨੂੰ ਤਾਲਾ ਲਗਾ ਦਿੱਤਾ ਗਿਆ। ਇਸ ਦੌਰਾਨ ਸੰਘਰਸ਼ ਕਮੇਟੀ ਨੇ ਦੋ- ਸ਼ ਲਗਾਇਆ ਕਿ ਇਹ ਅਡਾਨੀ ਗਰੁੱਪ ਦਾ ਇੱਕ ਗੋਦਾਮ ਹੈ ਜਿਸ ਵਿਚ ਫਾਰਚਿਊਨ ਰਿਫਾਇੰਡ ਤੇਲ ਡੰਪ ਕਰਕੇ ਰੱਖਿਆ ਗਿਆ ਹੈ। ਜਿਸ ਲਈ ਕਿਸਾਨਾਂ ਨੇ ਇਥੇ ਦਾਖਲ ਹੋ ਕੇ ਇੱਥੇ ਵੱਡੀ ਤਾਦਾਦ ਵਿੱਚ ਪਏ ਹੋਏ ਰਿਫਾਇੰਡ ਫਾਰਚਿਊਨ ਤੇਲ ਦੇ ਗੋਦਾਮ ਨੂੰ ਬੰਦ ਕਰ ਦਿੱਤਾ।

ਇਸ ਦੌਰਾਨ ਕਿਸਾਨ ਸੰਘਰਸ਼ ਕਮੇਟੀ ਵੱਲੋਂ ਹੱਥ ਜੋੜ ਕੇ ਬੇਨਤੀ ਵੀ ਕੀਤੀ ਗਈ ਕਿ ਜਦੋਂ ਤੱਕ ਕਿਸਾਨਾਂ ਦਾ ਕੇਂਦਰ ਸਰਕਾਰ ਦੇ ਨਾਲ ਇਨ੍ਹਾਂ ਖੇਤੀ ਬਿੱਲਾਂ ਦਾ ਕੋਈ ਹੱਲ ਨਹੀਂ ਹੋ ਜਾਂਦਾ ਉਦੋਂ ਤੱਕ ਇਨ੍ਹਾਂ ਗੋਦਾਮਾਂ ਵਿੱਚ ਕੰਮ ਕਾਜ਼ ਨਾ ਕੀਤਾ ਜਾਵੇ ਅਤੇ ਨਾ ਹੀ ਕਿਸੇ ਕਿਸਮ ਦੀ ਸਪਲਾਈ ਕੀਤੀ ਜਾਵੇ। ਕਿਸਾਨ ਸੰਘਰਸ਼ ਕਮੇਟੀ ਦੇ ਆਗੂਆਂ ਨੇ ਆਖਿਆ ਕਿ ਹੁਣ ਉਹ ਪੰਜਾਬ ਦੀਆਂ ਵੱਖ-ਵੱਖ ਥਾਵਾਂ ਉੱਪਰ ਇਹੋ ਜਿਹੇ ਕਾਰਪੋਰੇਟ ਘਰਾਨਿਆਂ ਦੇ ਖੁੱਲ੍ਹੇ ਹੋਏ ਗੋਦਾਮਾਂ ਨੂੰ ਬੰਦ ਕਰਵਾਉਣਗੇ।
The post ਅੰਮ੍ਰਿਤਸਰ ਤੋਂ ਆ ਗਈ ਵੱਡੀ ਖਬਰ , ਅੱਕੇ ਕਿਸਾਨਾਂ ਨੇ ਟਾਵਰਾਂ ਤੋਂ ਬਾਅਦ ਹੁਣ ਕਰਤਾ ਇਹ ਕੰਮ ਸ਼ੁਰੂ , ਦਿੱਲੀ ਤੱਕ ਹੋ ਗਈ ਚਰਚਾ appeared first on Sanjhi Sath.
ਦੇਸ਼ ਦੇ ਕਿਸਾਨ ਇਸ ਸਮੇਂ ਕੇਂਦਰ ਸਰਕਾਰ ਵੱਲੋਂ ਸੋਧ ਕਰ ਜਾਰੀ ਕੀਤੇ ਹੋਏ ਖੇਤੀ ਕਾਨੂੰਨਾਂ ਤੋਂ ਅੱਕੇ ਹੋਏ ਹਨ। ਜਿਸ ਕਾਰਨ ਉਹ ਇਹਨਾਂ ਬਿੱਲਾਂ ਦਾ ਵੱਡੇ ਪੱਧਰ ਉੱਪਰ ਵਿਰੋਧ ਪ੍ਰਦਰਸ਼ਨ …
The post ਅੰਮ੍ਰਿਤਸਰ ਤੋਂ ਆ ਗਈ ਵੱਡੀ ਖਬਰ , ਅੱਕੇ ਕਿਸਾਨਾਂ ਨੇ ਟਾਵਰਾਂ ਤੋਂ ਬਾਅਦ ਹੁਣ ਕਰਤਾ ਇਹ ਕੰਮ ਸ਼ੁਰੂ , ਦਿੱਲੀ ਤੱਕ ਹੋ ਗਈ ਚਰਚਾ appeared first on Sanjhi Sath.
Wosm News Punjab Latest News