ਅੰਮ੍ਰਿਤਸਰ ਦੀ ਗ੍ਰੀਨ ਐਵਨਿਊ ਕਾਲੋਨੀ ’ਚ ਸ਼ੁੱਕਰਵਾਰ ਦੀ ਸਵੇਰੇ ਬੰਬ ਮਿਲਣ ਦੇ ਬਾਅਦ ਬਠਿੰਡਾ ’ਚ ਵੀ ਦੇਰ ਸ਼ਾਮ ਨੂੰ ਜੀਟੀ ਰੋਡ ਸਥਿਤ ਨਿਰੰਕਾਰੀ ਭਵਨ ਦੇ ਬਾਹਰ ਲਾਵਾਰਸ ਹਾਲਤ ’ਚ ਇਕ ਕਾਲੇ ਰੰਗ ਦਾ ਅਟੈਚੀ ਬਰਾਮਦ ਹੋਇਆ ਹੈ।

ਹਾਲਾਂਕਿ 15 ਅਗਸਤ ਦੇ ਮੱਦੇਨਜ਼ਰ ਪੰਜਾਬ ਪਹਿਲਾਂ ਹੀ ਹਾਈ ਅਲਰਟ ’ਤੇ ਹੈ ਉਥੇ ਹੀ ਲਾਵਾਰਸ ਹਾਲਤ ਵਿਚ ਅਟੈਚੀ ਮਿਲਣ ਦੇ ਬਾਅਦ ਬੰਬ ਸਕਵਾਇਡ ਦੀ ਟੀਮ ਦੇ ਨਾਲ ਪੁਲਿਸ ਟੀਮ ਮੌਕੇ ’ਤੇ ਪਹੁੰਚ ਗਈ ਹੈ।

ਪੁਲਿਸ ਵੱਲੋਂ ਇਲਾਕੇ ਨੂੰ ਸੀਲ ਕਰ ਦਿੱਤਾ ਗਿਆ ਹੈ। ਅਟੈਚੀ ਦੀ ਹੁਣ ਜਾਂਚ ਕੀਤੀ ਜਾ ਰਹੀ ਹੈ ਜਦੋਂਕਿ ਬੰਬ ਮਿਲਣ ਦੀ ਅਫ਼ਵਾਹ ਦੇ ਬਾਅਦ ਸ਼ਹਿਰ ’ਚ ਦਹਿਸ਼ਤ ਦਾ ਮਾਹੌਲ ਪੈਦਾ ਹੋ ਗਿਆ ਹੈ।

ਡੀਐਸਪੀ ਗੁਰਜੀਤ ਸਿੰਘ ਰੋਮਾਣਾ ਦੀ ਅਗਵਾਈ ਵਿਚ ਪੁਲਿਸ ਟੀਮ ਨੇ ਮੋਰਚਾ ਸੰਭਾਲ ਲਿਆ ਹੈ। ਇਥੋਂ ਤਕ ਕਿਸੇ ਵੀ ਵਿਅਕਤੀ ਨੂੰ ਨਜ਼ਦੀਕ ਆਉਣ ਨਹੀਂ ਦਿੱਤਾ ਜਾ ਰਿਹਾ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਅੰਮ੍ਰਿਤਸਰ ਦੀ ਗ੍ਰੀਨ ਐਵਨਿਊ ਕਾਲੋਨੀ ’ਚ ਸ਼ੁੱਕਰਵਾਰ ਦੀ ਸਵੇਰੇ ਬੰਬ ਮਿਲਣ ਦੇ ਬਾਅਦ ਬਠਿੰਡਾ ’ਚ ਵੀ ਦੇਰ ਸ਼ਾਮ ਨੂੰ ਜੀਟੀ ਰੋਡ ਸਥਿਤ ਨਿਰੰਕਾਰੀ ਭਵਨ ਦੇ ਬਾਹਰ ਲਾਵਾਰਸ ਹਾਲਤ ’ਚ ਇਕ …
Wosm News Punjab Latest News