ਸੋਸ਼ਲ ਮੀਡੀਆ ਨੇ ਦੁਨੀਆਂ ਮੁੱਠੀ ਵਿਚ ਕਰ ਦਿੱਤੀ ਹੈ। ਸੋਸ਼ਲ ਮੀਡੀਆ ਰਾਹੀਂ 7 ਸਮੁੰਦਰ ਪਾਰ ਤਕ ਦੋਸਤੀਆਂ ਹੋਣ ਲੱਗੀਆਂ ਹਨ ਅਤੇ ਕਈ ਵਾਰ ਇਹ ਦੋਸਤੀਆਂ ਵਿਆਹ ਵਿੱਚ ਬਦਲ ਜਾਂਦੀਆਂ ਹਨ। ਸੋਸ਼ਲ ਮੀਡੀਆ ਦੇ ਜ਼ਰੀਏ ਸਾਨੂੰ ਦੁਨੀਆ ਭਰ ਦੀ ਸੋਝੀ ਹੋਣ ਲੱਗੀ ਹੈ।ਹਰਿਆਣਾ ਦੇ ਸੋਨੀਪਤ ਦੇ ਇੱਕ ਪਿੰਡ ਦੇ ਨੌਜਵਾਨ ਅਮਿਤ ਦੀ ਸੋਸ਼ਲ ਮੀਡੀਆ ਰਾਹੀਂ ਹੀ ਅਮਰੀਕਾ ਦੀ ਰਹਿਣ ਵਾਲੀ ਗੋਰੀ ਲੜਕੀ ਨਾਲ ਦੋਸਤੀ ਹੋ ਗਈ।

ਲੜਕੀ ਦਾ ਨਾਮ ਐਸ਼ਲੀਨ ਦੱਸਿਆ ਜਾ ਰਿਹਾ ਹੈ।ਅੱਜ ਕੱਲ੍ਹ ਇਹ ਗੋਰੀ ਹਰਿਆਣਾ ਵਿੱਚ ਆਈ ਹੋਈ ਹੈ। ਇਨ੍ਹਾਂ ਨੇ ਕੋਰਟ ਮੈਰਿਜ ਕਰਵਾ ਲਈ ਹੈ ਅਤੇ ਨਵੰਬਰ ਵਿੱਚ ਇਨ੍ਹਾਂ ਦਾ ਹਿੰਦੂ ਰੀਤੀ ਰਿਵਾਜ ਨਾਲ ਵਿਆਹ ਹੋ ਜਾਵੇਗਾ।ਇਨ੍ਹਾਂ ਦੀ ਪਹਿਲੀ ਮੁਲਾਕਾਤ ਸੋਸ਼ਲ ਮੀਡੀਆ ਰਾਹੀਂ 2019 ਵਿੱਚ ਹੋਈ ਸੀ। ਇਸ ਤੋਂ ਬਾਅਦ ਇਹ ਇਜ਼ਰਾਈਲ ਵਿੱਚ ਇੱਕ ਦੂਜੇ ਨੂੰ ਮਿਲੇ ਅਤੇ ਫਿਰ ਭਾਰਤ ਆ ਗਏ। ਇਸ ਦੌਰਾਨ ਹੀ ਭਾਰਤ ਵਿਚ ਲਾਕਡਾਊਨ ਲੱਗ ਗਿਆ ਅਤੇ ਉਸ ਸਮੇਂ ਤੋਂ ਹੀ ਐਸ਼ਲੀਨ ਭਾਰਤ ਵਿਚ ਅਮਿਤ ਨਾਲ ਰਹਿ ਰਹੀ ਹੈ।

ਹੁਣ ਤਾਂ ਉਸ ਨੇ ਹਰਿਆਣਵੀ ਭਾਸ਼ਾ ਵੀ ਸਿੱਖ ਲਈ ਹੈ। ਅਮਿਤ ਅਤੇ ਐਸ਼ਲੀਨ ਨੇ ਕੋਰਟ ਮੈਰਿਜ ਕਰਵਾ ਲਈ ਹੈ। ਅਗਲੇ ਮਹੀਨੇ ਇਨ੍ਹਾਂ ਦਾ ਹਿੰਦੂ ਰੀਤੀ ਰਿਵਾਜਾਂ ਮੁਤਾਬਕ ਵਿਆਹ ਹੋ ਜਾਵੇਗਾ। ਐਸ਼ਲੀਨ ਨੇ ਇੱਥੋਂ ਦੀਆਂ ਔਰਤਾਂ ਨੂੰ ਦੇਖਦੇ ਹੋਏ ਅਮਿਤ ਦੀ ਲੰਮੀ ਉਮਰ ਲਈ ਕਰਵਾਚੌਥ ਦਾ ਵਰਤ ਵੀ ਰੱਖਿਆ ਹੈ। ਹਾਲਾਂਕਿ ਵਰਤ ਰੱਖਣ ਲਈ ਉਸ ਤੇ ਕੋਈ ਦਬਾਅ ਨਹੀਂ ਸੀ ਪਰ ਉਹ ਖੁਦ ਨੂੰ ਇਥੋਂ ਦੇ ਸਭਿਆਚਾਰ ਵਿਚ ਢਾਲ ਰਹੀ ਹੈ।

ਐਸ਼ਲੀਨ ਘਰ ਦਾ ਕੰਮ ਧੰਦਾ ਵੀ ਕਰਦੀ ਹੈ। ਇਨ੍ਹਾਂ ਨੇ ਆਪਣੇ ਜ਼ਰੂਰੀ ਦਸਤਾਵੇਜ਼ ਤਿਆਰ ਕਰਵਾ ਕੇ ਕੋਰਟ ਮੈਰਿਜ ਕਰਵਾ ਲਈ ਹੈ। ਸੋਸ਼ਲ ਮੀਡੀਆ ਨੇ ਮਨੁੱਖੀ ਜੀਵਨ ਵਿੱਚ ਇੱਕ ਕ੍ਰਾਂਤੀ ਲਿਆ ਦਿੱਤੀ ਹੈ। ਇਨਸਾਨ ਦੁਨੀਆਂ ਦੇ ਇੱਕ ਕੋਨੇ ਤੋਂ ਦੂਸਰੇ ਕੋਨੇ ਦੀ ਖ਼ਬਰ ਰੱਖਣ ਲੱਗਾ ਹੈ। ਇਥੋਂ ਤਕ ਕਿ ਸੋਸ਼ਲ ਮੀਡੀਆ ਦੇ ਜ਼ਰੀਏ ਵਿਆਹ ਵੀ ਹੋਣ ਲੱਗੇ ਹਨ।
ਸੋਸ਼ਲ ਮੀਡੀਆ ਨੇ ਦੁਨੀਆਂ ਮੁੱਠੀ ਵਿਚ ਕਰ ਦਿੱਤੀ ਹੈ। ਸੋਸ਼ਲ ਮੀਡੀਆ ਰਾਹੀਂ 7 ਸਮੁੰਦਰ ਪਾਰ ਤਕ ਦੋਸਤੀਆਂ ਹੋਣ ਲੱਗੀਆਂ ਹਨ ਅਤੇ ਕਈ ਵਾਰ ਇਹ ਦੋਸਤੀਆਂ ਵਿਆਹ ਵਿੱਚ ਬਦਲ ਜਾਂਦੀਆਂ ਹਨ। …
Wosm News Punjab Latest News