ਅਕਸਰ ਹੀ ਕਿਸੇ ਨਾ ਕਿਸੇ ਵਿਵਾਦਾਂ ਕਰਕੇ ਕੋਈ ਨਾ ਕੋਈ ਪੰਜਾਬੀ ਗਾਇਕ ਸੁਰਖੀਆਂ ਵਿੱਚ ਰਹਿੰਦਾ ਹੈ। ਤਾਜ਼ਾ ਮਾਮਲਾ ਹਲਕਾ ਗਿੱਦੜਬਾਹਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਗਿੱਦੜਬਾਹਾ ਦੀ ਅਦਾਲਤ ਦੇ ਵੱਲੋਂ ਪੰਜਾਬੀ ਗਾਇਕਾ ਅਫਸਾਨਾ ਖਾਨ ਦੇ ਭਰਾ ਗਾਇਕ ਖ਼ੁਦਾ ਬਖ਼ਸ਼ ਨੂੰ ਗ਼ੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਹਨ। ਇਹ ਇਹ ਵਾਰੰਟ ਪੈਸੇ ਦੇ ਲੈਣ-ਦੇਣ ਨੂੰ ਲੈ ਕੇ ਇਹ ਵਾਰੰਟ ਜਾਰੀ ਹੋਏ ਹਨ।
ਸ਼ਿਕਾਇਤਕਰਤਾ ਅਮਰੂਲ ਨਿਸ਼ਾ ਦੇ ਵੱਲੋਂ ਖ਼ੁਦਾ ਬਖ਼ਸ ਦੇ ਕੋਲੋਂ ਪੈਸੇ ਲੈਣ ਨੂੰ ਲੈ ਕੇ ਬੈਂਕ ਵਿੱਚ 3.50 ਲੱਖ ਰੁਪਏ ਦਾ ਚੈੱਕ ਬਾਉਂਸ ਹੋਇਆ ਸੀ ਜਿਸਦੀ ਸ਼ਿਕਾਇਤ ਅਮੂਲ ਨਿਸ਼ਾ ਦੀ ਵੱਲੋਂ ਗਿੱਦੜਬਾਹਾ ਦੀ ਮਾਣਯੋਗ ਅਦਾਲਤ ਦਾ ਸਹਾਰਾ ਲਿਆ। ਗਾਇਕ ਖ਼ੁਦਾ ਬਖ਼ਸ਼ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਸੰਮਨ ਜਾਰੀ ਹੋਏ ਸਨ ਪ੍ਰੰਤੂ ਖੁਦਾ ਬਖ਼ਸ਼ ਗਿੱਦੜਬਾਹਾ ਦੀ ਅਦਾਲਤ ਵਿਚ ਪੇਸ਼ ਨਹੀਂ ਹੋਇਆ, ਜਿਸ ਦੇ ਚੱਲਦੇ ਮਾਨਯੋਗ ਅਦਾਲਤ ਦੇ ਵੱਲੋਂ ਇਹ ਵਾਰੰਟ ਜਾਰੀ ਕੀਤੇ ਗਏ ਹਨ।
ਸ਼ਿਕਾਇਤਕਰਤਾ ਦਾ ਕਹਿਣਾ ਹੈ ਕਿ ਉਸ ਦੇ ਵੱਲੋਂ ਖ਼ੁਦਾ ਬਖ਼ਸ਼ ਕੋਲੋਂ ਸਾਢੇ ਤਿੰਨ ਲੱਖ ਰੁਪਏ ਲੈਣੇ ਸਨ, ਜਿਸ ਦੇ ਲਈ ਖ਼ੁਦਾਬਖ਼ਸ਼ ਦੇ ਵੱਲੋਂ ਇਕ ਸਾਢੇ ਤਿੰਨ ਲੱਖ ਰੁਪਏ ਦਾ ਚੈੱਕ ਸ਼ਿਕਾਇਤਕਰਤਾ ਨੂੰ ਦਿੱਤਾ ਗਿਆ ਸੀ ਜੋ ਕਿ ਬੈਂਕ ਦੇ ਵਿਚ ਪੈਸੇ ਕਢਵਾਉਣ ਲਈ ਚੈੱਕ ਉਨ੍ਹਾਂ ਦੇ ਵੱਲੋਂ ਆਪਣੇ ਖਾਤੇ ਵਿੱਚ ਲਗਾਇਆ ਗਿਆ ਜੋ ਕਿ ਬਾਊਂਸ ਹੋ ਗਿਆ।
ਇਸ ਦੇ ਚੱਲਦੇ ਉਨ੍ਹਾਂ ਦੇ ਵੱਲੋਂ ਅਦਾਲਤ ਦਾ ਰੁਖ ਅਪਣਾਇਆ ਗਿਆ। ਅਦਾਲਤ ਵੱਲੋਂ ਖ਼ੁਦਾ ਬਖ਼ਸ਼ ਨੂੰ ਦੋ ਤੋਂ ਤਿੰਨ ਵਾਰੀ ਅਦਾਲਤ ਵਿਚ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ ਸਨ ਪ੍ਰੰਤੂ ਖ਼ੁਦਾ ਬਖ਼ਸ਼ ਵੱਲੋਂ ਅਦਾਲਤ ਵਿਚ ਪੇਸ਼ ਨਾ ਹੋਣ ਦੇ ਚੱਲਦੇ ਗਿੱਦੜਬਾਹਾ ਦੀ ਅਦਾਲਤ ਦੇ ਵੱਲੋਂ ਉਸ ਨੂੰ ਇਹ ਵਾਰੰਟ ਜਾਰੀ ਕੀਤੇ ਗਏ ਹਨ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਅਕਸਰ ਹੀ ਕਿਸੇ ਨਾ ਕਿਸੇ ਵਿਵਾਦਾਂ ਕਰਕੇ ਕੋਈ ਨਾ ਕੋਈ ਪੰਜਾਬੀ ਗਾਇਕ ਸੁਰਖੀਆਂ ਵਿੱਚ ਰਹਿੰਦਾ ਹੈ। ਤਾਜ਼ਾ ਮਾਮਲਾ ਹਲਕਾ ਗਿੱਦੜਬਾਹਾ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਗਿੱਦੜਬਾਹਾ ਦੀ ਅਦਾਲਤ ਦੇ …