ਤਾਲਿਬਾਨ ਦੇ ਆਉਂਦੇ ਹੀ ਅਫਗਾਨਿਸਤਾਨ ਦੇ ਲੋਕਾਂ ਵਿਚ ਹੜਕੰਪ ਹੈ। ਉੱਥੋਂ ਦੇ ਲੋਕ ਬੇਚੈਨੀ ਨਾਲ ਦੂਜੇ ਦੇਸ਼ ਜਾਣ ਦੀ ਭਰਪੂਰ ਕੋਸ਼ਿਸ਼ ਕਰ ਰਹੇ ਹਨ। ਇਸ ਕ੍ਰਮ ਵਿਚ ਹੀ ਸੋਮਵਾਰ ਨੂੰ ਇਕ ਦਿਲ ਕੰਬਾਊ ਘਟਨਾ ਸਾਹਮਣੇ ਆਈ। ਅਮਰੀਕਾ ਜਾ ਰਹੇ ਜਹਾਜ਼ ਦੇ ਅੰਦਰ ਸੀਟ ਨਾ ਮਿਲਣ ’ਤੇ ਉਸਦੇ ਪਹੀਏ ਨਾਲ ਹੀ ਲੋਕ ਲਟਕ ਗਏ, ਪਰ ਕੁਝ ਹੀ ਦੇਰ ਬਾਅਦ ਡਿੱਗਣ ਨਾਲ ਇਨ੍ਹਾਂ ਦੀ ਮੌਤ ਹੋ ਗਈ।

ਇਸ ਹਾਦਸੇ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਲੋਕ ਜਾਨ ਬਚਾਉਣ ਲਈ ਕਿਸੇ ਵੀ ਤਰ੍ਹਾਂ ਜਲਦੀ ਅਫ਼ਗਾਨਿਸਤਾਨ ਛੱਡ ਦੇਣਾ ਚਾਹੁੰਦੇ ਹਨ। ਇਸ ਕਾਰਨ ਕਾਬੁਲ ਦੇ ਕੌਮਾਂਤਰੀ ਹਵਾਈ ਅੱਡੇ ’ਤੇ ਲੋਕਾਂ ਦੀ ਭੀੜ ਉਮੜ ਰਹੀ ਹੈ। ਇਸ ਕਾਰਨ ਹਵਾਈ ਅੱਡੇ ਦੇ ਹਾਲਾਤ ਬੇਕਾਬੂ ਹੋ ਗਏ ਹਨ। ਇਸ ਵਿਚ ਸੱਤ ਲੋਕਾਂ ਦੀ ਮੌਤ ਹੋ ਗਈ ਹੈ।

ਕਾਬੁਲ ਏਅਰਪੋਰਟ ’ਤੇ ਬੱਸ, ਟਰੇਨ ਦੀ ਤਰ੍ਹਾਂ ਜਹਾਜ਼ ਦੇ ਪਿੱਛੇ ਦੌੜ ਰਹੇ ਲੋਕ – ਕਾਬੁਲ ਇੰਟਰਨੈਸ਼ਨਲ ਏਅਰਪੋਰਟ ਦਾ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਅਮਰੀਕੀ ਏਅਰਫੋਰਸ ਦੇ ਜਹਾਜ਼ US military 3-17 ਦੇ ਪਹੀਏ ਨਾਲ ਲਟਕਣ ਦੀ ਜੁਗਤ ਵਿਚ ਹੈ ਤੇ ਉਡਾਣ ਭਰਦੇ ਸਮੇਂ ਨੌਜਵਾਨਾਂ ਦੀ ਭੀੜ ਨਾਲ ਦੌੜ ਰਹੀ ਹੈ।

ਇਸ ਤੋਂ ਸ਼ਇਹ ਸਾਫ ਪਤਾ ਲੱਗਦਾ ਹੈ, ਇਥੋਂ ਦੇ ਲੋਕਾਂ ਦੇ ਮਨ ਵਿਚ ਤਾਲਿਬਾਨ ਨੂੰ ਲੈ ਕੇ ਕਿਸ ਹੱਦ ਤਕ ਖੌਫ ਹੈ। ਅਫਗਾਨਿਸਤਾਨ ਦੇ ਲੋਕਾਂ ਵਿਚ ਦੇਸ਼ ਛੱਡਣ ਦੀ ਅਜਿਹੀ ਹੜਬੜੀ ਹੈ ਕਿ ਉਹ ਜਾਨ ਦੀ ਪਰਵਾਹ ਕੀਤੇ ਬਿਨਾਂ ਹੀ ਜਹਾਜ਼ ਦੇ ਡੈਨੇ ਤਕ ਬੈਠ ਕੇ ਰਵਾਨਾ ਹੋਏ, ਪਰ ਉਡਾਣ ਭਰਨ ਦੇ ਕੁਝ ਹੀ ਦੇਰ ਬਾਅਦ ਡਿੱਗਣ ਨਾਲ ਮੌਤ ਹੋ ਗਈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਤਾਲਿਬਾਨ ਦੇ ਆਉਂਦੇ ਹੀ ਅਫਗਾਨਿਸਤਾਨ ਦੇ ਲੋਕਾਂ ਵਿਚ ਹੜਕੰਪ ਹੈ। ਉੱਥੋਂ ਦੇ ਲੋਕ ਬੇਚੈਨੀ ਨਾਲ ਦੂਜੇ ਦੇਸ਼ ਜਾਣ ਦੀ ਭਰਪੂਰ ਕੋਸ਼ਿਸ਼ ਕਰ ਰਹੇ ਹਨ। ਇਸ ਕ੍ਰਮ ਵਿਚ ਹੀ ਸੋਮਵਾਰ ਨੂੰ …
Wosm News Punjab Latest News