ਉਤਰਾਖੰਡ ਦੇ ਚਮੋਲੀ ਚ ਇੱਕ ਅਜਿਹੀ ਕੁਦਰਤੀ ਆਫ਼ਤ ਆਈ, ਜਿਸਨੇ ਕਈ ਘਰ ਤਬਾਹ ਕਰ ਦਿੱਤੇ ,ਕਈ ਲੋਕ ਲਾਪਤਾ ਹੋ ਗਏ। ਜੀ ਹਾਂ ਇਸ ਸਮੇਂ ਦੀ ਇਹ ਵੱਡੀ ਖ਼ਬਰ ਹੈ ਚਮੋਲੀ ਚ ਇੱਕ ਗਲੇਸ਼ੀਅਰ ਟੁੱਟਣ ਦੀ ਵਜਹ ਨਾਲ ਭਾਰੀ ਤਬਾਹੀ ਦੀਆਂ ਖਬਰਾਂ ਸਾਹਮਣੇ ਆ ਰਹੀਆ ਨੇ, ਕਈ ਲੋਕਾਂ ਦੇ ਇਸ ਕੁਦਰਤੀ ਆਫ਼ਤ ਚ ਲਾਪਤਾ ਹੋਣ ਦੀ ਖਬਰ ਵੀ ਸਾਹਮਣੇ ਆ ਰਹੀ ਹੈ। ਉੱਥੇ ਹੀ ਦੇਸ਼ ਦੇ ਪ੍ਰਧਾਨਮੰਤਰੀ ਦਾ ਕਹਿਣਾ ਹੈ ਕਿ ਪੂਰਾ ਭਾਰਤ ਉਤਰਾਖੰਡ ਦੇ ਨਾਲ ਖੜਾ ਹੈ।ਉਹਨਾਂ ਦਾ ਕਹਿਣਾ ਹੈ ਕਿ ਉਹ ਇਸ ਆਪਦਾ ਤੋਂ ਰਾਹਤ ਦਵਾਉਣ ਲਈ ਅਧਿਕਾਰੀਆਂ ਨਾਲ ਗਲਬਾਤ ਕਰ ਰਹੇ ਨੇ ਤਾਂ ਜੌ ਲੋਕਾਂ ਨੂੰ ਰਾਹਤ ਮਿਲ ਸਕੇ। ਪ੍ਰਧਾਨਮੰਤਰੀ ਮੋਦੀ ਦਾ ਕਹਿਣਾ ਸੀ ਕਿ ਉਹ ਸਾਰੇ ਲੋਕਾਂ ਲਈ ਅਰਦਾਸ ਕਰਦੇ ਨੇ, ਸਾਰੇ ਸੁਰੱਖਿਅਤ ਹੋਣਗੇ।

ਇੱਕ ਦਮ ਆਈ ਇਸ ਕੁਦਰਤੀ ਆਫ਼ਤ ਚ ਕਈ ਲੋਕਾਂ ਦੇ ਬਹਿ ਜਾਨ ਦੀ ਖ਼ਬਰ ਵੀ ਸਾਹਮਣੇ ਆ ਰਹੀ ਹੈ, ਕਈ ਘਰ ਇਸ ਚ ਤਬਾਹ ਹੋ ਗਏ ਨੇ। ਦਸਣਾ ਬਣਦਾ ਹੈ ਕਿ ਦ੍ਰਿਸ਼ ਕਾਫੀ ਡਰਾਵਣਾ ਸੀ, ਮੌਕੇ ਤੇ ਦੇਖਣ ਵਾਲੇ ਲੋਕਾਂ ਦੀ ਰੂਹ ਕੰਬ ਗਈ। ਹਰ ਇਕ ਨੇ ਇਸਨੂੰ ਆਪਣੇ ਫੋਨ ਚ ਰਿਕਾਰਡ ਕਰ ਲਿਆ ਸੀ। ਦੂਜੇ ਪਾਸੇ ਗ੍ਰਹਿ ਮੰਤਰਾਲੇ ਦੇ ਵਲੋ ਹਰ ਇਕ ਸੁਵਿਧਾ ਦੇਣ ਦੀ ਗਲ ਆਖੀ ਗਈ ਹੈ, ਮੰਤਰਾਲੇ ਨੇ ਆਪਣੀ ਸਾਰੀ ਤਾਕਤ ਲਗਾ ਦਿੱਤੀ ਹੈ ਤਾਂ ਜੌ ਲੋਕਾਂ ਨੂੰ ਬਚਾਇਆ ਜਾ ਸਕੇ।

ਮਦਦ ਪਹੁੰਚਾਉਣ ਲਈ ਅਤੇ ਸੰਸਾਧਨ ਦੇਣ ਲਈ ਪੂਰੀ ਕੋਸ਼ਿਸ਼ ਅਤੇ ਤਾਕਤ ਗ੍ਰਹਿ ਮੰਤਰਾਲੇ ਨੇ ਲਾ ਦਿੱਤੀ ਹੈ। ਐਨ ਡੀ ਆਰ ਐੱਫ ਦੀਆਂ ਟੀਮਾਂ ਬਚਾਅ ਕਰਜ਼ਾ ਚ ਲੱਗਿਆ ਹੋਈਆਂ ਨੇ।ਗ੍ਰਹਿ ਮੰਤਰੀ ਅਮਿਤ ਸ਼ਾਹ ਦਾ ਕਹਿਣਾ ਹੈ ਕਿ ਉਹਨਾਂ ਨੇ ਖੁਦ ਮੁੱਖਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨਾਲ ਗੱਲ ਕੀਤੀ ਹੈ ਅਤੇ ਸਾਰਾ ਜਾਇਜਾ ਲਿਆ ਹੈ। ਅਮਿਤ ਸ਼ਾਹ ਦਾ ਕਹਿਣਾ ਹੈ ਕਿ ਦੇਵ ਭੂਮੀ ਦੀ ਰੱਖਿਆ ਲਈ ਪੂਰੀ ਅਤੇ ਸੰਭਵ ਕੋਸ਼ਿਸ਼ ਕੀਤੀ ਜਾਵੇਗੀ।

ਦਸਣਾ ਬਣਦਾ ਹੈ ਕਿ ਆਈ ਟੀ ਬੀ ਪੀ ਅਤੇ ਐਨ ਡੀ ਆਰ ਐੱਫ ਦੇ ਮੁੱਖੀ ਨਾਲ ਵੀ ਗ੍ਰਹਿ ਮੰਤਰਾਲੇ ਦੀ ਗਲਬਾਤ ਚਲ ਰਹੀ ਹੈ। ਅਮਿਤ ਸ਼ਾਹ ਨੇ ਉਹਨਾਂ ਦੇ ਡੀ ਜੀ ਨਾਲ ਗਲ ਕੀਤੀ ਹੈ। ਫਿਲਹਾਲ ਬਚਾਅ ਕਾਰਜ ਸ਼ੁਰੂ ਕਰਵਾ ਦਿੱਤੇ ਗਏ ਨੇ, ਦ੍ਰਿਸ਼ ਬੇਹੱਦ ਭਿਆਨਕ ਸੀ।ਜਿਕਰਯੋਗ ਹੈ ਕਿ ਗਲੇਸ਼ੀਅਰ ਫਟਣ ਨਾਲ 150 ਲੋਕ ਲਾਪਤਾ ਹੋ ਗਏ ਨੇ , ਇਹ ਇਹ ਲੋਕ ਨੇ ਜੌ ਰਿਸ਼ੀ ਗੰਗਾ ਪਾਵਰ ਪ੍ਰੋਜੈਕਟ ਤੇ ਕੰਮ ਕਰ ਰਹੇ ਸੀ।

ਆਰਮੀ ਅਤੇ ਵਾਯੂ ਸੈਨਾ ਦੇ ਜਵਾਨਾਂ ਨੂੰ ਅਤੇ ਹੈਲੀਕਾਪਟਰਾਂ ਨੂੰ ਮਦਦ ਲਈ ਲਗਾਇਆ ਗਿਆ ਹੈ ਓਥੇ ਹੀ ਦੂਜੇ ਪਾਸੇ ਦਸ ਦਈਏ ਕਿ ਐਨ ਡੀ ਆਰ ਐੱਫ ਦੀਆਂ ਹੋਰ ਟੀਮਾਂ ਦਿੱਲੀ ਤੌ ਏਅਰਲੀਫਟ ਕਰਕੇ ਉਤਰਾਖੰਡ ਭੇਜਿਆ ਗਈਆਂ ਨੇ, ਇਸਦੇ ਨਾਲ ਹੀ ਮੌਕੇ ਤੇ ਤਿੰਨ ਟੀਮਾਂ ਐਨ ਡੀ ਆਰ ਐੱਫ ਦੀਆਂ ਮਜੂਦ ਨੇ ਨਾਲ ਹੀ ਐਸ ਡੀ ਆਰ ਐੱਫ ਦੀਆਂ ਟੀਮਾਂ ਵੀ ਮਜੂਦ ਨੇ। ਹਾਲਾਤਾਂ ਦਾ ਜਾਇਜ਼ਾ ਲਿਆ ਜਾ ਰਿਹਾ ਹੈ, ਪੂਰੀ ਸਥਿਤੀ ਤੇ ਨਜ਼ਰ ਬਣੀ ਹੋਈ ਹੈ। ਦੂਸਰੇ ਪਾਸੇ ਸਿਆਸੀ ਲੋਕਾਂ ਦੇ ਵੀ ਬਿਆਨ ਸਾਹਮਣੇ ਆਉਣੇ ਸ਼ੁਰੂ ਹੋ ਗਏ ਨੇ, ਰਾਹੁਲ ਗਾਂਧੀ ਨੇ ਵੀ ਕਿਹਾ ਹੈ ਕਿ ਪੀੜਤਾਂ ਦੀ ਜਲਦ ਤੋਂ ਜਲਦ ਮਦਦ ਕੀਤੀ ਜਾਵੇ। ਹਰ ਇੱਕ ਨੇ ਇਸ ਘਟਨਾ ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।
The post ਅਚਾਨਕ ਹੁਣੇ ਹੁਣੇ ਪ੍ਰਧਾਨ ਮੰਤਰੀ ਮੋਦੀ ਵਲੋਂ ਪਈ ਆਫ਼ਤ ਤੇ ਆਈ ਇਹ ਵੱਡੀ ਖਬਰ-ਦੇਖੋ ਪੂਰੀ ਖ਼ਬਰ appeared first on Sanjhi Sath.
ਉਤਰਾਖੰਡ ਦੇ ਚਮੋਲੀ ਚ ਇੱਕ ਅਜਿਹੀ ਕੁਦਰਤੀ ਆਫ਼ਤ ਆਈ, ਜਿਸਨੇ ਕਈ ਘਰ ਤਬਾਹ ਕਰ ਦਿੱਤੇ ,ਕਈ ਲੋਕ ਲਾਪਤਾ ਹੋ ਗਏ। ਜੀ ਹਾਂ ਇਸ ਸਮੇਂ ਦੀ ਇਹ ਵੱਡੀ ਖ਼ਬਰ ਹੈ ਚਮੋਲੀ …
The post ਅਚਾਨਕ ਹੁਣੇ ਹੁਣੇ ਪ੍ਰਧਾਨ ਮੰਤਰੀ ਮੋਦੀ ਵਲੋਂ ਪਈ ਆਫ਼ਤ ਤੇ ਆਈ ਇਹ ਵੱਡੀ ਖਬਰ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News