ਹਾਂਗਕਾਂਗ ਨੇ ਏਅਰ ਇੰਡੀਆ ਦੀਆਂ ਉਡਾਨਾਂ ‘ਤੇ ਤਿੰਨ ਅਕਤੂਬਰ ਤਕ ਪਾਬੰਦੀ ਲੱਗਾ ਦਿੱਤੀ ਹੈ। ਸ਼ੁੱਕਰਵਾਰ ਨੂੰ ਹਾਂਗਕਾਂਗ ਪਹੁੰਚੀ ਏਅਰ ਇੰਡੀਆ ਦੀ ਉਡਾਨ ਦੇ ਕੁਝ ਯਾਤਰੀ ਕੋਰੋਨਾ ਪਾਜ਼ੇਟਿਵ ਮਿਲੇ ਸਨ। ਏਅਰ ਇੰਡੀਆ ਬੁਲਾਰੇ ਨੇ ਦੱਸਿਆ ਕਿ ਦੋ ਹਫ਼ਤੇ ਦੀ ਪਾਬੰਦੀ ਮਿਆਦ ‘ਚ 21 ਸਤੰਬਰ ਨੂੰ ਦਿੱਲੀ-ਹਾਂਗਕਾਂਗ ਦੀ ਸਿਰਫ਼ ਉਡਾਨ ਨਿਰਧਾਰਿਤ ਹੈ।

ਇਸ ਉਡਾਨ ਨੂੰ ਰੱਦ ਕਰ ਦਿੱਤਾ ਗਿਆ ਹੈ ਤੇ ਇਸ ਦੇ ਯਾਤਰੀਆਂ ਨੂੰ ਇਸ ਦੀ ਸੂਚਨਾ ਦੇ ਦਿੱਤੀ ਗਈ ਹੈ। ਹਾਂਗਕਾਂਗ ਸਰਕਾਰ ਦੇ ਜੁਲਾਈ ‘ਚ ਜਾਰੀ ਨਿਯਮਾਂ ਮੁਤਾਬਿਕ, ਭਾਰਤ ਨੂੰ ਸਿਰਫ਼ ਉਨ੍ਹਾਂ ਯਾਤਰੀਆਂ ਨੂੰ ਹਾਂਗਕਾਂਗ ਆਗਮਣ ਦੀ ਮਨਜ਼ੂਰੀ ਹੈ ਜੇ ਯਾਤਰਾ ਸ਼ੁਰੂ ਕਰਨ ਤੋਂ 72 ਘੰਟੇ ਪਹਿਲਾਂ ਉਨ੍ਹਾਂ ਦੀ ਕੋਰੋਨਾ ਰਿਪੋਰਟ ਨੈਗੇਟਿਵ ਹੈ।

ਇਸ ਤੋਂ ਇਲਾਵਾ ਸਾਰੇ ਅੰਤਰਰਾਸ਼ਟਰੀ ਯਾਤਰੀਆਂ ਨੂੰ ਹਾਂਗਕਾਂਗ ਪਹੁੰਚਣ ਤੋਂ ਬਾਅਦ ਵੀ ਏਅਰਪੋਰਟ ‘ਤੇ ਕੋਰੋਨਾ ਟੈਸਟ ਕਰਵਾਉਣਾ ਜ਼ਰੂਰੀ ਹੈ।ਹਾਂਗਕਾਂਗ ਨੇ ਭਾਰਤ ਤੋਂ ਇਲਾਵਾ ਬਾਂਗਲਾਦੇਸ਼, ਇੰਡੋਨੇਸ਼ੀਆ, ਕਜਾਖ਼ਸਤਾਨ, ਨੇਪਾਲ, ਪਾਕਿਸਤਾਨ, ਫਿਲੀਪਿੰਸ, ਦੱਖਣੀ ਅਫਰੀਕਾ ਤੇ ਅਮਰੀਕਾ ਤੋਂ ਆਉਣ ਵਾਲੇ ਯਾਤਰੀਆਂ ਲਈ ਵੀ ਉਡਾਨ ਤੋਂ ਪਹਿਲਾਂ ਕੋਰੋਨਾ ਜਾਂਚ ਜ਼ਰੂਰੀ ਕਰ ਰੱਖੀ ਹੈ।

ਇਨ੍ਹਾਂ ਦੇਸ਼ਾਂ ਦੀ ਏਅਰਲਾਇੰਸ ਨੂੰ ਉਡਾਨ ਤੋਂ ਪਹਿਲਾਂ ਯਾਤਰੀਆਂ ਦੇ ਕੋਰੋਨਾ ਨੈਗੇਟਿਵ ਹੋਣ ਦਾ ਸਬੂਤ ਪੱਤਰ ਸੌਂਪਣਾ ਪੈਂਦਾ ਹੈ। ਭਾਰਤ ਨੇ ਕੋਰੋਨਾ ਮਹਾਮਾਰੀ ਕਾਰਨ ਸਾਰੇ ਅੰਤਰਰਾਸ਼ਟਰੀ ਉਡਾਨਾਂ ‘ਤੇ ਰੋਕ ਲੱਗਾ ਰੱਖੀ ਹੈ। ਹਾਲਾਂਕਿ, ਵੰਦੇ ਮਾਤਰਮ ਮਿਸ਼ਨ ‘ਤੇ ਕੁਝ ਚੁਣਿੰਦਾ ਦੇਸ਼ਾਂ ਨਾਲ ਦੇਸ਼ਾਂ ਨਾਲ ਸਮਝੌਤੇ ਤਹਿਤ ਅੰਤਰਰਾਸ਼ਟਰੀ ਉਡਾਨਾਂ ਦਾ ਪਰਿਚਾਲਨ ਕੀਤਾ ਜਾ ਰਿਹਾ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ |
The post ਅਚਾਨਕ ਇਹਨਾਂ ਉਡਾਨਾਂ ਤੇ ਇਸ ਤਰੀਕ ਤੱਕ ਲਗਾ ਦਿੱਤੀ ਰੋਕ-ਦੇਖੋ ਅਸਲ ਕਾਰਨ appeared first on Sanjhi Sath.
ਹਾਂਗਕਾਂਗ ਨੇ ਏਅਰ ਇੰਡੀਆ ਦੀਆਂ ਉਡਾਨਾਂ ‘ਤੇ ਤਿੰਨ ਅਕਤੂਬਰ ਤਕ ਪਾਬੰਦੀ ਲੱਗਾ ਦਿੱਤੀ ਹੈ। ਸ਼ੁੱਕਰਵਾਰ ਨੂੰ ਹਾਂਗਕਾਂਗ ਪਹੁੰਚੀ ਏਅਰ ਇੰਡੀਆ ਦੀ ਉਡਾਨ ਦੇ ਕੁਝ ਯਾਤਰੀ ਕੋਰੋਨਾ ਪਾਜ਼ੇਟਿਵ ਮਿਲੇ ਸਨ। ਏਅਰ …
The post ਅਚਾਨਕ ਇਹਨਾਂ ਉਡਾਨਾਂ ਤੇ ਇਸ ਤਰੀਕ ਤੱਕ ਲਗਾ ਦਿੱਤੀ ਰੋਕ-ਦੇਖੋ ਅਸਲ ਕਾਰਨ appeared first on Sanjhi Sath.
Wosm News Punjab Latest News