ਫ਼ਬਾਰੀ ਸ਼ੁਰੂ ਹੋਣ ਨਾਲ ਠੰਢ ਇਕ ਵਾਰ ਮੁਡ਼ ਵਧਣ ਲੱਗੀ ਹੈ। ਪਹਾਡ਼ਾਂ ’ਤੇ ਹੋਈ ਬਰਫ਼ਬਾਰੀ ਦਾ ਅਸਰ ਦਿੱਲੀ-ਐੱਨਸੀਆਰ ਤਕ ਦੇਖਿਆ ਜਾ ਰਿਹਾ ਹੈ। ਅਜਿਹੇ ’ਚ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ ਹੀ ਨਹੀਂ ਐਤਵਾਰ ਨੂੰ ਦਿੱਲੀ ਤੇ ਆਸ-ਪਾਸ ਦੇ ਮੈਦਾਨੀ ਇਲਾਕਿਆਂ ’ਚ ਵੀ ਬੱਦਲ ਛਾਏ ਰਹੇ। ਉਧਰ ਸ਼ਾਮੀਂ ਬਾਰਿਸ਼ ਵੀ ਹੋ ਗਈ ਜਿਸ ਨਾਲ ਮੌਸਮ ਇਕ ਵਾਰ ਮੁਡ਼ ਠੰਢਾ ਹੋ ਗਿਆ।
ਉੱਤਰਾਖੰਡ ’ਚ ਬਰਫ਼ਬਾਰੀ ਦਾ ਇਹ ਅਸਰ ਰਿਹਾ ਕਿ ਇਕ ਹੀ ਦਿਨ ’ਚ ਪਾਰਾ ਤਿੰਨ ਤੋਂ ਚਾਰ ਡਿਗਰੀ ਤਕ ਡਿੱਗ ਗਿਆ। ਉੱਤਰਾਖੰਡ ਸਥਿਤ ਚਾਰ ਧਾਮ ’ਚ ਰੱਜ ਕੇ ਬਰਫ਼ਬਾਰੀ ਹੋਈ ਹੈ। ਜਦਕਿ ਨੈਨੀਤਾਲ ’ਚ ਬਰਫ਼ ਦੇ ਫਹੇ ਡਿੱਗੇ। ਦੇਰ ਰਾਤ ਤਕ ਮਸੂਰੀ ਤੇ ਨੈਨੀਤਾਲ ’ਚ ਬਰਫ਼ਬਾਰੀ ਹੁੰਦੀ ਰਹੀ।
ਮੌਸਮ ਵਿਭਾਗ ਅਨੁਸਾਰ ਸੂਬੇ ’ਚ ਅਗਲੇ ਚਾਰ ਦਿਨ ਪਹਾਡ਼ੀ ਜ਼ਿਲ੍ਹਿਆਂ ’ਚ ਬਾਰਿਸ਼ ਤੇ ਬਰਫ਼ਬਾਰੀ ਦੇ ਆਸਾਰ ਬਣੇ ਰਹਿਣਗੇ। ਇਸ ਨਾਲ ਮੈਦਾਨਾਂ ’ਚ ਵੀ ਠੰਢ ਵੱਧ ਸਕਦੀ ਹੈ। ਗਡ਼ਬਡ਼ ਵਾਲੀਆਂ ਪੱਛਮੀ ਪੌਣਾਂ ਦੇ ਹਿਮਾਲੀਆ ਖੇਤਰ ’ਚ ਸਰਗਰਮ ਹੋਣ ਕਾਰਨ ਉੱਤਰਾਖੰਡ ’ਚ ਮੌਸਮ ਦਾ ਮਿਜ਼ਾਜ ਬਦਲ ਗਿਆ ਹੈ। ਇਸੇ ਦੌਰਾਨ ਹਿਮਾਚਲ ਦੇ ਬਾਰਾਲਾਚਾ ਤੇ ਰੋਹਤਾਂਗ ਸਮੇਤ ਚੋਟੀਆਂ ’ਤੇ ਅੱਧਾ ਫੁੱਟ ਦੇ ਕਰੀਬ ਬਰਫ਼ਬਾਰੀ ਹੋਈ। ਕੁਫ਼ਰੀ ਤੇ ਨਾਰਕੰਡਾ ’ਚ ਵੀ ਬਰਫ਼ ਪਈ।
ਜੰਮੂ-ਕਸ਼ਮੀਰ ’ਚ ਬਰਫ਼ਬਾਰੀ ਨਾਲ ਠੰਢ ਵਧੀ – ਜੰਮੂ-ਕਸ਼ਮੀਰ ’ਚ ਮੌਸਮ ਦੇ ਕਰਵਟ ਬਦਲਦਿਆਂ ਹੀ ਬਰਫ਼ਬਾਰੀ ਤੇ ਬਾਰਿਸ਼ ਸ਼ੁਰੂ ਹੋ ਗਈ। ਐਤਵਾਰ ਨੂੰ ਸੂਬੇ ਦੇ ਦੋਵਾਂ ਹਿੱਸਿਆਂ ਦੇ ਪਹਾਡ਼ੀ ਇਲਾਕਿਆਂ ’ਚ ਤਡ਼ਕੇ ਤੋਂ ਬਰਫ਼ਬਾਰੀ ਤੇ ਹੇਠਲੇ ਇਲਾਕਿਆਂ ’ਚ ਬਾਰਿਸ਼ ਹੁੰਦੀ ਰਹੀ ਜਿਸ ਨਾਲ ਠੰਢ ਦਾ ਕਹਿਰ ਵੱਧ ਗਿਆ। ਇਸ ਦੌਰਾਨ ਮੈਦਾਨੀ ਖੇਤਰਾਂ ’ਚ ਧੁੰਦ ਨੇ ਦਸਤਕ ਦੇ ਦਿੱਤੀ। ਉਧਰ ਜੰਮੂ-ਰਾਸ਼ਟਰੀ ਰਾਜਮਾਰਗ ’ਚ ਜਵਾਹਰ ਸੁਰੰਗ ਕੋਲ ਬਰਫ਼ਬਾਰੀ ਹੋਈ ਪਰ ਆਵਾਜਾਈ ਚਾਲੂ ਰਹੀ। ਪਤਨੀਟਾਪ ਤੇ ਨੱਥਾਟਾਪ ’ਚ ਵੀ ਸੀਜ਼ਨ ਦੀ ਪਹਿਲੀ ਬਰਫ਼ਬਾਰੀ ਹੋਈ।
ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਫ਼ਬਾਰੀ ਸ਼ੁਰੂ ਹੋਣ ਨਾਲ ਠੰਢ ਇਕ ਵਾਰ ਮੁਡ਼ ਵਧਣ ਲੱਗੀ ਹੈ। ਪਹਾਡ਼ਾਂ ’ਤੇ ਹੋਈ ਬਰਫ਼ਬਾਰੀ ਦਾ ਅਸਰ ਦਿੱਲੀ-ਐੱਨਸੀਆਰ ਤਕ ਦੇਖਿਆ ਜਾ ਰਿਹਾ ਹੈ। ਅਜਿਹੇ ’ਚ ਉੱਤਰਾਖੰਡ, ਹਿਮਾਚਲ ਪ੍ਰਦੇਸ਼ ਤੇ ਜੰਮੂ-ਕਸ਼ਮੀਰ …
Wosm News Punjab Latest News