ਕੋਰੋਨਾ ਵਾਇਰਸ ਨੂੰ ਲੈਕੇ ਆਏ ਦਿਨ ਨਵੇਂ ਖ਼ੁਲਾਸੇ ਹੋ ਰਹੇ ਹਨ। ਅਜਿਹੇ ‘ਚ ਹੁਣ MIT ਨੇ ਇਕ ਅਧਿਐਨ ਚ ਕਿਹਾ ਕਿ ਕੋਵਿਡ 19 ਦੀ ਵੈਕਸੀਨ ਜਾਂ ਦਵਾਈ ਦੇ ਨਾ ਹੋਣ ਕਾਰਨ 2021 ਦੀ ਸਰਦੀ ਤਕ ਭਾਰਤ ‘ਚ ਕੋਰੋਨਾ ਵਾਇਰਸ ਦੇ ਰੋਜ਼ਾਨਾ 2 ਲੱਖ, 87 ਹਜ਼ਾਰ ਨਵੇਂ ਮਾਮਲੇ ਸਾਹਮਣੇ ਆ ਸਕਦੇ ਹਨ।
MIT ਦੇ ਖੋਜੀਆਂ ਨੇ 84 ਦੇਸ਼ਾਂ ਦੇ 4.75 ਅਰਬ ਲੋਕਾਂ ਦੇ ਡਾਟਾ ਦਾ ਅਧਿਐਨ ਕਰਨ ਮਗਰੋਂ ਮਹਾਮਾਰੀ ਵਿਗਿਆਨ ਦਾ ਇਕ ਮਾਡਲ ਵਿਕਸਤ ਕੀਤਾ ਹੈ। MIT ਦੇ ਪ੍ਰੋਫੈਸਰ ਹਜੀਰ ਰਹਿਮਾਨਦਾਦ, ਜੌਨ ਸਟਰਮੈਨ ਅਤੇ ਪੀਐਚਡੀ ਰਿਸਰਚਰ ਤਸੇ ਯਾਂਗ ਲਿਮ ਨੇ ਪਾਇਆ ਕਿ 2021 ਦੀ ਸਰਦੀ ਤਕ ਰੋਜ਼ਾਨਾ ਕੋਰੋਨਾ ਵਾਇਰਸ ਦੇ ਮਰੀਜ਼ ਸਾਹਮਣੇ ਆਉਣ ਵਾਲੇ ਦਸ ਦੇਸ਼ਾਂ ‘ਚ ਭਾਰਤ 2 ਲੱਖ 87 ਹਜ਼ਾਰ ਮਰੀਜ਼ਾਂ ਨਾ ਪਹਿਲੇ ਨੰਬਰ ‘ਤੇ ਹੋਵੇਗਾ।
ਇਸ ਤੋਂ ਬਾਅਦ ਅਮਰੀਕਾ, ਦੱਖਣੀ ਅਫਰੀਕਾ, ਇਰਾਨ, ਇੰਡੋਨੇਸ਼ੀਆ, ਬ੍ਰਿਟੇਨ, ਨਾਈਜੀਰੀਆ, ਤੁਰਕੀ, ਫਰਾਂਸ, ਜਰਮਨੀ ਦਾ ਨੰਬਰ ਰਹੇਗਾ। ਖੋਜੀਆਂ ਦਾ ਕਹਿਣਾ ਹੈ ਕਿ ਇਹ ਅਨੁਮਾਨ ਮੌਦੂਜਾ ਟੈਸਟਿੰਗ ਤੇ ਨੀਤੀਗਤ ਆਧਾਰ ‘ਤੇ ਬੇਹੱਦ ਸੰਵੇਦਨਸ਼ੀਲ ਹੈ। ਇਸ ਸੰਭਾਵਿਤ ਖਤਰੇ ਨੂੰ ਇਕ ਸੰਕੇਤ ਦੇ ਤੌਰ ‘ਤੇ ਦੇਖਿਆ ਜਾਣਾ ਚਾਹੀਦਾ ਹੈ।
ਭਵਿੱਖ ‘ਚ ਆਉਣ ਵਾਲੇ ਮਾਮਲੇ ਬਾਰੇ ਕੋਈ ਭਵਿੱਖਬਾਣੀ ਨਹੀਂ ਹੈ। ਉਨ੍ਹਾਂ ਕਿਹਾ ਜ਼ਿਆਦਾ ਤੇਜ਼ੀ ਨਾਲ ਜਾਂਚ ਅਤੇ ਸੰਪਰਕ ‘ਚ ਕਮੀ ਨਾਲ ਭਵਿੱਖ ‘ਚ ਨਵੇਂ ਮਾਮਲਿਆਂ ‘ਚ ਕਮੀ ਆਵੇਗੀ। ਖੋਜੀਆਂ ਦਾ ਅਨੁਮਾਨ ਹੈ ਕਿ 18 ਜੂਨ ਤਕ 84 ਦੇਸ਼ਾਂ ‘ਚ ਕੋਰੋਨਾ ਦੇ ਕੁੱਲ ਮਾਮਲੇ ਅਤੇ ਮੌਤ ਦੀ ਅਧਿਕਾਰਤ ਰਿਪੋਰਟ ਦੇ ਮੁਕਾਬਲੇ ਇਹ ਅੰਕੜਾ ਕ੍ਰਮਵਾਰ 11.8 ਅਤੇ 1.48 ਗੁਣਾ ਜ਼ਿਆਦਾ ਹੈ।
ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |news source: abpsanjha
The post ਹੁਣੇ ਹੁਣੇ ਕਰੋਨਾ ਬਾਰੇ ਹੋਇਆ ਡਰਾਉਣਾ ਖੁਲਾਸਾ,ਭਾਰਤ ਚ’ ਰੋਜ਼ ਸਾਹਮਣੇ ਆਉਣਗੇ ਲੱਖਾਂ ਪੋਜ਼ੀਟਿਵ ਕਿਉਂਕਿ…. ਦੇਖੋ ਪੂਰੀ ਖ਼ਬਰ appeared first on Sanjhi Sath.
ਕੋਰੋਨਾ ਵਾਇਰਸ ਨੂੰ ਲੈਕੇ ਆਏ ਦਿਨ ਨਵੇਂ ਖ਼ੁਲਾਸੇ ਹੋ ਰਹੇ ਹਨ। ਅਜਿਹੇ ‘ਚ ਹੁਣ MIT ਨੇ ਇਕ ਅਧਿਐਨ ਚ ਕਿਹਾ ਕਿ ਕੋਵਿਡ 19 ਦੀ ਵੈਕਸੀਨ ਜਾਂ ਦਵਾਈ ਦੇ ਨਾ ਹੋਣ …
The post ਹੁਣੇ ਹੁਣੇ ਕਰੋਨਾ ਬਾਰੇ ਹੋਇਆ ਡਰਾਉਣਾ ਖੁਲਾਸਾ,ਭਾਰਤ ਚ’ ਰੋਜ਼ ਸਾਹਮਣੇ ਆਉਣਗੇ ਲੱਖਾਂ ਪੋਜ਼ੀਟਿਵ ਕਿਉਂਕਿ…. ਦੇਖੋ ਪੂਰੀ ਖ਼ਬਰ appeared first on Sanjhi Sath.