Breaking News
Home / Punjab / ਲਓ ਹੁਣ ਪੈਟਰੋਲ ਡੀਜ਼ਲ ਤੋਂ ਬਾਅਦ ਵਧੇ ਇਹਨਾਂ ਚੀਜ਼ਾਂ ਦੇ ਰੇਟ-ਲੋਕਾਂ ਨੂੰ ਲੱਗੇਗਾ ਵੱਡਾ ਝੱਟਕਾ

ਲਓ ਹੁਣ ਪੈਟਰੋਲ ਡੀਜ਼ਲ ਤੋਂ ਬਾਅਦ ਵਧੇ ਇਹਨਾਂ ਚੀਜ਼ਾਂ ਦੇ ਰੇਟ-ਲੋਕਾਂ ਨੂੰ ਲੱਗੇਗਾ ਵੱਡਾ ਝੱਟਕਾ

ਪਹਿਲਾਂ ਤੋਂ ਹੀ ਮਹਿੰਗਾਈ ਅਤੇ ਬੇਰੋਜ਼ਗਾਰੀ ਦੀ ਦੋਹਰੀ ਮਾਰ ਝੱਲ ਰਹੇ ਪਾਕਿਸਤਾਨ ਦੇ ਲੋਕਾਂ ’ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਨੇ ‘ਮਹਿੰਗਾਈ ਦੇ ਚਾਬੁਕ’ ਨਾਲ ਇਕ ਹੋਰ ਹਮਲਾ ਕੀਤਾ ਹੈ।

ਅਸਲ ’ਚ ਮੰਤਰੀ ਮੰਡਲ ਦੀ ਆਰਥਿਕ ਤਾਲਮੇਲ ਕਮੇਟੀ ਨੇ ਖੰਡ, ਕਣਕ ਦਾ ਆਟਾ ਅਤੇ ਘਿਓ ਦੀਆਂ ਕੀਮਤਾਂ ’ਚ ਵਾਧੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਅਜਿਹੀ ਹਾਲਤ ਵਿਚ ਮਹਿੰਗਾਈ ਦਾ ਦਬਾਅ ਝੱਲ ਰਹੇ ਪਾਕਿਸਤਾਨੀ ਲੋਕਾਂ ਨੂੰ ਹੁਣ ਜ਼ਰੂਰੀ ਵਸਤਾਂ ਲਈ ਵਧੇਰੇ ਮਿਹਨਤ ਕਰਨੀ ਪਏਗੀ। ਕੋਰੋਨਾ ਕਾਰਨ ਅਰਥਵਿਵਸਥਾ ਦਾ ਪਹਿਲਾਂ ਤੋਂ ਹੀ ਮਾੜਾ ਹਾਲ ਹੈ। ਉਤੋਂ ਵਧਦੀ ਮਹਿੰਗਾਈ ਨੇ ਲੋਕਾਂ ਦੀ ਹਾਲਤ ਹੋਰ ਵੀ ਵਿਗਾੜ ਦਿੱਤੀ ਹੈ।

ਜਿਓ ਨਿਊਜ਼ ਦੀ ਇਕ ਖ਼ਬਰ ਮੁਤਾਬਕ ਕੇਂਦਰੀ ਵਿੱਤ ਮੰਤਰੀ ਸ਼ੌਕਤ ਨੇ ਕਮੇਟੀ ਦੀ ਬੈਠਕ ਦੀ ਪ੍ਰਧਾਨਗੀ ਕੀਤੀ। ਇਸ ਵਿਚ 2 ਲੱਖ ਟਨ ਖੰਡ ਦੀ ਦਰਾਮਦ, ਕਪਾਹ ਅਤੇ ਚੌਲ ਲਈ ਡੀ.ਏ.ਪੀ. ਖਾਦ ’ਤੇ ਸਬਸਿਡੀ ਅਤੇ ਪਾਕਿਸਤਾਨ ਦੇ ਵਪਾਰ ਨਿਗਮ ਵਲੋਂ 2 ਲੱਖ ਕਪਾਹ ਦੀਆਂ ਗੰਢਾ ਨੂੰ ਖ਼ਰੀਦਣ ਦੀ ਪ੍ਰਵਾਨਗੀ ਦਿੱਤੀ ਗਈ। ਕਮੇਟੀ ਨੇ ਤਿੰਨ ਲੋੜੀਂਦੀਆਂ ਵਸਤਾਂ ਦੀਆਂ ਕੀਮਤਾਂ ’ਚ ਸੋਧ ਨੂੰ ਵੀ ਪ੍ਰਵਾਨਗੀ ਦਿੱਤੀ।

ਇਸ ਵਿਚ ਆਟੇ ਦੀ 20 ਕਿਲੋ ਦੀ ਥੈਲੀ ਦੀ ਕੀਮਤ 950 ਰੁਪਏ, ਘਿਓ ਪ੍ਰਤੀ ਕਿਲੋ 260 ਰੁਪਏ ਅਤੇ ਖੰਡ ਦੀ ਕੀਮਤ ਪ੍ਰਤੀ ਕਿਲੋ 85 ਰੁਪਏ ਤੈਅ ਕੀਤੀ ਗਈ।ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਪਾਕਿਸਤਾਨ ਵਿਚ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ ਵਿਚ ਵੀ ਭਾਰੀ ਵਾਧਾ ਕੀਤਾ ਗਿਆ ਸੀ।

ਸਰਕਾਰ ਨੇ ਇਕ ਵਾਰ ਵਿਚ ਪੈਟਰੋਲ ਦੀਆਂ ਕੀਮਤਾਂ ਵਿਚ 5.40 ਰੁਪਏ ਦਾ ਵਾਧਾ ਕੀਤਾ। ਉਥੇ ਹੀ ਹਾਈ ਸਪੀਡ ਡੀਜ਼ਲ ਦੀ ਕੀਮਤ ਵਿਚ ਵੀ ਵਾਧਾ ਕੀਤਾ ਗਿਆ ਸੀ। ਸਰਕਾਰ ਨੇ ਹਾਈ ਸਪੀਡ ਡੀਜ਼ਲ ਦੀ ਕੀਮਤ ਵਿਚ 2.54 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਹੈ। ਇਸ ਤੋਂ ਇਲਾਵਾ ਮਿੱਟੀ ਦਾ ਤੇਲ 1.39 ਰੁਪਏ ਪ੍ਰਤੀ ਲੀਟਰ ਅਤੇ ਲਈਟ ਡੀਜ਼ਲ ਤੇਲ ਵਿਚ 1.27 ਰੁਪਏ ਦਾ ਵਾਧਾ ਕੀਤਾ ਗਿਆ।

ਪਹਿਲਾਂ ਤੋਂ ਹੀ ਮਹਿੰਗਾਈ ਅਤੇ ਬੇਰੋਜ਼ਗਾਰੀ ਦੀ ਦੋਹਰੀ ਮਾਰ ਝੱਲ ਰਹੇ ਪਾਕਿਸਤਾਨ ਦੇ ਲੋਕਾਂ ’ਤੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਸਰਕਾਰ ਨੇ ‘ਮਹਿੰਗਾਈ ਦੇ ਚਾਬੁਕ’ ਨਾਲ ਇਕ ਹੋਰ ਹਮਲਾ ਕੀਤਾ …

Leave a Reply

Your email address will not be published. Required fields are marked *