ਉੱਤਰ ਭਾਰਤ ਦੇ ਮੈਦਾਨੀ ਤੇ ਪਹਾੜੀ ਇਲਾਕਿਆਂ ‘ਚ ਗਰਮੀ ਦਾ ਅਸਰ ਘੱਟ ਹੋ ਰਿਹਾ ਹੈ ਤੇ ਅਗਲੇ ਚਾਰ ਤੋਂ ਪੰਜ ਦਿਨਾਂ ਤਕ ਲੂ ਚੱਲਣ ਦੀ ਸੰਭਾਵਨਾ ਨਹੀਂ ਹੈ। ਮੌਸਮ ਵਿਗਿਆਨ ਵਿਭਾਗ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਅਗਲੇ ਪੰਜ ਦਿਨਾਂ ‘ਚ ਤਾਪਮਾਨ ਚਾਰ ਤੋਂ ਪੰਜ ਡਿਗਰੀ ਸੈਲਸੀਅਸ ਘੱਟ ਹੋਣ ਦੀ ਉਮੀਦ ਹੈ।

ਆਈਐੱਮਡੀ ਨੇ ਇਕ ਤੇ ਦੋ ਜੁਲਾਈ ਨੂੰ ਵੀ ਲੂ ਚੱਲਣ ਸਬੰਧੀ ਅਲਰਟ ਜਾਰੀ ਕੀਤਾ ਸੀ। ਮੌਸਮ ਵਿਭਾਗ ਨੇ ਕਿਹਾ ਸੀ ਕਿ ਜਿਵੇਂ ਕਿ ਪਹਿਲਾਂ ਹੀ ਸੰਭਾਵਨਾ ਪ੍ਰਗਟਾਈ ਗਈ ਸੀ ਉੱਤਰ ਪੱਛਮੀ ਭਾਰਤ ਦੇ ਮੈਦਾਨਾਂ ‘ਚ ਲੂ ਦਾ ਅਸਰ ਘੱਟ ਹੋ ਗਿਆ ਹੈ।

ਪੱਛਮੀ ਗੜਬੜੀ ਕਾਰਨ ਪੰਜਾਬ, ਹਰਿਆਣਾ, ਦਿੱਲੀ ਤੇ ਪੱਛਮੀ ਉੱਤਰ ਪ੍ਰਦੇਸ਼ ਦੇ ਆਸਪਾਸ ਦੇ ਇਲਾਕਿਆਂ ‘ਚ ਸ਼ੁੱਕਰਵਾਰ ਨੂੰ ਬਾਰਸ਼ ਹੋਈ ਸੀ ਜਿਸ ਨਾਲ ਲੂ ਤੋਂ ਲੋਕਾਂ ਨੂੰ ਥੋੜੀ ਰਾਹਤ ਮਿਲੀ ਸੀ। ਆਈਐੱਮਡੀ ਨੇ ਕਿਹਾ ਕਿ ਉੱਤਰ ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ ‘ਚ ਸ਼ਨਿਚਰਵਾਰ ਨੂੰ ਤਾਪਮਾਨ ਚਾਰ ਤੋਂ ਪੰਜ ਡਿਗਰੀ ਘੱਟ ਹੋਣ ਦੀ ਸੰਭਾਵਨਾ ਹੈ।

ਇਸ ਕਾਰਨ ਅਗਲੇ ਚਾਰ ਦਿਨਾਂ ਤਕ ਲੂ ਚੱਲਣ ਦੀ ਸੰਭਵਨਾ ਨਹੀਂ ਹੈ। ਵਿਭਾਗ ਨੇ ਕਿਹਾ ਕਿ ਅਰਬ ਸਾਗਰ ਤੋਂ ਦੱਖਣੀ ਪੱਛਮੀ ਹਵਾਵਾਂ ਕਾਰਨ ਲੂ ਦੇ ਅਸਰ ‘ਚ ਕਮੀ ਆਈ ਹੈ। ਹਵਾ ‘ਚ ਨਮੀ ਦੀ ਮਾਤਰਾ ਵਧਣ ਨਾਲ ਮੌਸਮ ਥੋੜਾ ਬਦਲਦਾ ਰਹੇਗਾ। ਪਿਛਲੇ ਦੋ ਦਿਨਾਂ ‘ਚ ਦਿੱਲੀ ਸਮੇਤ ਕਈ ਥਾਵਾਂ ‘ਤੇ ਤਾਪਮਾਨ 40 ਡਿਗਰੀ ਤੋਂ ਪਾਰ ਚਲਾ ਗਿਆ ਸੀ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਉੱਤਰ ਭਾਰਤ ਦੇ ਮੈਦਾਨੀ ਤੇ ਪਹਾੜੀ ਇਲਾਕਿਆਂ ‘ਚ ਗਰਮੀ ਦਾ ਅਸਰ ਘੱਟ ਹੋ ਰਿਹਾ ਹੈ ਤੇ ਅਗਲੇ ਚਾਰ ਤੋਂ ਪੰਜ ਦਿਨਾਂ ਤਕ ਲੂ ਚੱਲਣ ਦੀ ਸੰਭਾਵਨਾ ਨਹੀਂ ਹੈ। ਮੌਸਮ ਵਿਗਿਆਨ …
Wosm News Punjab Latest News