ਇਟਲੀ ਦੀ ਸਰਕਾਰ ਨੇ ਦੇਸ਼ ਦੇ ਹੋਟਲ ਤੇ ਰੈਸਟੋਰੈਂਟਾਂ ਨਾਲ ਸਬੰਧਤ ਕਾਰੋਬਾਰ ’ਚ ਨਵੀਂ ਜਾਨ ਫੂਕਣ ਲਈ ਅਮਰੀਕਾ, ਕੈਨੇਡਾ ਤੇ ਜਾਪਾਨ ਦੇ ਸੈਲਾਨੀਆਂ ਨੂੰ ਦੇਸ਼ ’ਚ ਦਾਖਲ ਹੋਣ ਦੀ ਇਜਾਜ਼ਤ ਦੇ ਦਿੱਤੀ ਹੈ। ਪ੍ਰਧਾਨ ਮੰਤਰੀ ਮਾਰੀਓ ਡ੍ਰਾਗੀ ਨੇ ਬੁੱਧਵਾਰ ਸੰਸਦ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾਲ ਹੀ ’ਚ ਇਟਲੀ ਨੇ ਇਨ੍ਹਾਂ ਤਿੰਨ ਦੇਸ਼ਾਂ ਦੇ ਸੈਲਾਨੀਆਂ ਨੂੰ ਸੈਰ-ਸਪਾਟੇ ਲਈ ਆਉਣ ਦੀ ਇਜਾਜ਼ਤ ਦਿੱਤੀ ਹੈ।

ਇਸ ਤੋਂ ਪਹਿਲਾਂ ਕੋਰੋਨਾ ਕਾਰਨ ਇਸ ਦੀ ਇਜਾਜ਼ਤ ਨਹੀਂ ਸੀ। ਇਟਲੀ ਆਉਣ ਵਾਲੇ ਸੈਲਾਨੀਆਂ ਲਈ ਟੀਕਾ ਲਗਵਾਉਣਾ, ਬੀਮਾਰੀ ਤੋਂ ਉਭਰਨ ਦਾ ਸਰਟੀਫਿਕੇਟ ਹੋਣਾ ਤੇ ਦੇਸ਼ ’ਚ ਦਾਖਲ ਹੋਣ ਤੋਂ 48 ਘੰਟੇ ਪਹਿਲਾਂ ਕਰਵਾਈ ਗਈ ਕੋਰੋਨਾ ਜਾਂਚ ਦੀ ਨੈਗੇਟਿਵ ਰਿਪੋਰਟ ਹੋਣਾ ਜ਼ਰੂਰੀ ਹੈ।

ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਉਹ ਸੁਰੱਖਿਅਤ ਤਰੀਕੇ ਨਾਲ ਇਟਲੀ ਆਉਣ ਤਾਂ ਕਿ ਸਾਡੇ ਹੋਟਲ ਤੇ ਰੈਸਟੋਰੈਂਟ ਨਾਲ ਸਬੰਧਤ ਕਾਰੋਬਾਰ ਨੂੰ ਡੇਢ ਸਾਲ ਦੀਆਂ ਮੁਸ਼ਕਿਲਾਂ ਤੋਂ ਬਾਅਦ ਹਾਲਾਤ ਪਟੜੀ ’ਤੇ ਲਿਆਉਣ ’ਚ ਮਦਦ ਮਿਲੇ।

ਇਟਲੀ ਦੇ ਸਕਲ ਘਰੇਲੂ ਉਤਪਾਦ (ਜੀ. ਡੀ. ਪੀ.) ’ਚ ਸੈਲਾਨੀਆਂ ਦਾ ਹਿੱਸਾ 13 ਫੀਸਦੀ ਹੈ। ਅਨੇਕ ਹੋਟਲ ਤੇ ਰੈਸਟੋਰੈਂਟ ਮਹੀਨਿਆਂ ਤੋਂ ਬੰਦ ਹਨ ਤੇ ਕੁਝ ਅਜਿਹੇ ਹੋਟਲ ਅਜੇ ਵੀ ਖੁੱਲ੍ਹਣੇ ਬਾਕੀ ਹਨ, ਜਿਥੇ ਅਮਰੀਕੀ ਸੈਲਾਨੀ ਵੱਡੀ ਗਿਣਤੀ ’ਚ ਆਉਂਦੇ ਹਨ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਇਟਲੀ ਦੀ ਸਰਕਾਰ ਨੇ ਦੇਸ਼ ਦੇ ਹੋਟਲ ਤੇ ਰੈਸਟੋਰੈਂਟਾਂ ਨਾਲ ਸਬੰਧਤ ਕਾਰੋਬਾਰ ’ਚ ਨਵੀਂ ਜਾਨ ਫੂਕਣ ਲਈ ਅਮਰੀਕਾ, ਕੈਨੇਡਾ ਤੇ ਜਾਪਾਨ ਦੇ ਸੈਲਾਨੀਆਂ ਨੂੰ ਦੇਸ਼ ’ਚ ਦਾਖਲ ਹੋਣ ਦੀ ਇਜਾਜ਼ਤ …
Wosm News Punjab Latest News