ਕਈ ਵਾਰ ਪਸ਼ੁ ਖਰੀਦਦੇ ਸਮੇਂ ਕਿਸਾਨਾਂ ਨੂੰ ਉਨ੍ਹਾਂ ਦੀ ਸਹੀ ਉਮਰ ਨਹੀਂ ਦੱਸੀ ਜਾਂਦੀ ਜਿਸ ਕਾਰਨ ਕਈ ਵਾਰ ਉਨ੍ਹਾਂਨੂੰ ਠੱਗੀ ਦਾ ਸ਼ਿਕਾਰ ਹੋਣਾ ਪੈਂਦਾ ਹੈ। ਅਜਿਹਾ ਅਕਸਰ ਬੱਕਰੀ ਪਾਲਣ ਵਿੱਚ ਹੁੰਦਾ ਹੈ ਜਦੋਂ ਕਿਸਾਨ ਬੱਕਰੀ ਪਾਲਣ ਸ਼ੁਰੂ ਕਰਦੇ ਹਨ ਤਾਂ ਉਨ੍ਹਾਂਨੂੰ ਬੱਕਰੀਆਂ ਦੀ ਉਮਰ ਗਲਤ ਦੱਸਕੇ ਵੇਚਿਆ ਜਾਂਦਾ ਹੈ। ਪਰ ਅੱਜ ਅਸੀ ਤੁਹਾਨੂੰ ਪਸ਼ੂਆਂ ਦੀ ਬਿਲਕੁਲ ਸਹੀ ਉਮਰ ਪਤਾ ਕਰਨ ਦੀ ਇੱਕ ਕਮਾਲ ਤਕਨੀਕ ਬਾਰੇ ਜਾਣਕਾਰੀ ਦੇਣ ਜਾ ਰਹੇ ਹਾਂ।

ਕਿਸਾਨ ਵੀਰੋ ਤੁਹਾਨੂੰ ਦੱਸ ਦੇਈਏ ਕਿ ਜਾਨਵਰ ਦੀ ਸਹੀ ਉਮਰ ਹਮੇਸ਼ਾ ਉਸਦੇ ਦੰਦਾਂ ਤੋਂ ਪਤਾ ਕੀਤੀ ਜਾ ਸਕਦੀ ਹੈ। ਬੱਕਰੀ ਖਰੀਦਦੇ ਸਮੇਂ ਤੁਸੀ ਉਸਦੇ ਦੰਦਾਂ ਤੋਂ ਉਸਦੀ ਠੀਕ ਉਮਰ ਪਤਾ ਕਰ ਸਕਦੇ ਹੋ। ਜੇਕਰ ਬੱਕਰੀ ਦੇ ਬੱਚੇ ਦੀ ਗੱਲ ਕਰੀਏ ਤਾਂ ਇਸਦੇ ਦੁੱਧ ਵਾਲੇ ਬਿਲਕੁਲ ਛੋਟੇ ਦੰਦ ਹੁੰਦੇ ਹਨ ਅਤੇ ਦੰਦਾਂ ਦੀ ਗਿਣਤੀ 8 ਹੁੰਦੀ ਹੈ। ਇਸ ਬੱਚੇ ਦੀ ਉਮਰ ਲਗਭਗ ਇੱਕ ਸਾਲ ਜਾਂ ਇਸਤੋਂ ਘੱਟ ਹੋਵੇਗੀ ਕਿਉਂਕਿ ਇੱਕ ਸਾਲ ਤੱਕ ਇਸਦੇ ਦੰਦ ਇਸੇ ਤਰ੍ਹਾਂ ਰਹਿੰਦੇ ਹਨ।

ਇਸੇ ਤਰ੍ਹਾਂ ਇੱਕ ਤੋਂ ਡੇਢ ਸਾਲ ਦੇ ਬੱਚੇ ਦੇ ਵਿਚਾਲੇ ਵਾਲੇ ਦੋ ਦੰਦ ਡਿੱਗ ਜਾਂਦੇ ਹਨ ਅਤੇ ਉਨ੍ਹਾਂ ਦੀ ਜਗ੍ਹਾ ਨਵੇਂ ਆ ਰਹੇ ਹੁੰਦੇ ਹਨ। ਇਸੇ ਤਰ੍ਹਾਂ ਜੇਕਰ ਬੱਕਰੀ ਦੇ ਦੋਵੇਂ ਪਾਸਿਆਂ ਵਾਲੇ ਇੱਕ ਇੱਕ ਦੰਦ ਡਿੱਗ ਜਾਂ ਤਾਂ ਉਸਦੀ ਉਮਰ ਡੇਢ ਸਾਲ ਤੋਂ ਜਿਆਦਾ ਹੋਵੇਗੀ।

ਚਾਹੇ ਬੱਕਰੀ ਹੋਵੇ ਜਾਂ ਬੱਕਰਾ ਦੋਵਾਂ ਵਿੱਚ ਇਹ ਹਾਲਤ ਇੱਕ ਸਮਾਨ ਹੀ ਹੁੰਦੀ ਹੈ। ਇਸ ਤਕਨੀਕ ਨਾਲ ਕਿਸਾਨ ਬੱਕਰੀਆਂ ਦੀ ਸਹੀ ਉਮਰ ਪਤਾ ਕਰ ਸਕਦੇ ਹਨ ਅਤੇ ਠੱਗੀ ਤੋਂ ਬਚ ਸਕਦੇ ਹਨ। ਇਸ ਬਾਰੇ ਪੂਰੀ ਜਾਣਕਾਰੀ ਲਈ ਹੇਠਾਂ ਦਿੱਤੀ ਗਈ ਵੀਡੀਓ ਦੇਖੋ….
ਕਈ ਵਾਰ ਪਸ਼ੁ ਖਰੀਦਦੇ ਸਮੇਂ ਕਿਸਾਨਾਂ ਨੂੰ ਉਨ੍ਹਾਂ ਦੀ ਸਹੀ ਉਮਰ ਨਹੀਂ ਦੱਸੀ ਜਾਂਦੀ ਜਿਸ ਕਾਰਨ ਕਈ ਵਾਰ ਉਨ੍ਹਾਂਨੂੰ ਠੱਗੀ ਦਾ ਸ਼ਿਕਾਰ ਹੋਣਾ ਪੈਂਦਾ ਹੈ। ਅਜਿਹਾ ਅਕਸਰ ਬੱਕਰੀ ਪਾਲਣ ਵਿੱਚ …
Wosm News Punjab Latest News