ਕੋਰੋਨਾ ਮਹਾਂਮਾਰੀ ਵਿਚਕਾਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ ਏਅਰਟੈੱਲ ਨੇ ਕੁਝ ਵਿਸ਼ੇਸ਼ ਆਫ਼ਰਾਂ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਆਪਣੇ ਘੱਟ ਆਮਦਨੀ ਵਰਗ ਵਾਲੇ ਸਾਢੇ 5 ਕਰੋੜ ਗਾਹਕਾਂ ਨੂੰ ਇਹ ਪੇਸ਼ਕਸ਼ ਦੇਵੇਗੀ।

ਕੰਪਨੀ ਆਪਣੇ ਪ੍ਰੀ-ਪੇਡ ਗਾਹਕਾਂ ਨੂੰ 49 ਰੁਪਏ ਦਾ ਰਿਚਾਰਜ ਪਲਾਨ ਇੱਕ ਵਾਰ ਲਈ ਮੁਫ਼ਤ ਦੇਵੇਗੀ। ਇਸ ਤੋਂ ਇਲਾਵਾ 79 ਰੁਪਏ ਦੇ ਪਲਾਨ ‘ਚ ਕੰਪਨੀ ਆਪਣੇ ਇਨ੍ਹਾਂ ਗਾਹਕਾਂ ਨੂੰ ਦੁੱਗਣੇ ਆਫ਼ਰ ਦੇਵੇਗੀ। ਏਅਰਟੈੱਲ ਅਨੁਸਾਰ ਇਹ ਆਫ਼ਰ ਇਸੇ ਹਫ਼ਤੇ ਤੋਂ ਉਪਲੱਬਧ ਕਰਵਾ ਦਿੱਤੇ ਜਾਣਗੇ ਤੇ ਗਾਹਕਾਂ ਨੂੰ ਇਸ ਤੋਂ ਲਗਪਗ 270 ਕਰੋੜ ਰੁਪਏ ਦੀ ਬਚਤ ਹੋਵੇਗੀ।

ਏਅਰਟੈੱਲ ਨੇ ਕਿਹਾ ਹੈ ਕਿ ਉਨ੍ਹਾਂ ਦੇ ਘੱਟ ਆਮਦਨ ਵਾਲੇ ਗਾਹਕ ਬਗੈਰ ਕਿਸੇ ਅਦਾਇਗੀ ਇਸ ਹਫਤੇ ਤੋਂ 49 ਰੁਪਏ ਦਾ ਰਿਚਾਰਜ ਕਰਵਾ ਸਕਦੇ ਹਨ। ਗਾਹਕ ਇਕ ਵਾਰ ਇਸ ਆਫ਼ਰ ਦਾ ਲਾਭ ਲੈ ਸਕਦੇ ਹਨ। ਇਸ ਪੈਕ ‘ਚ 38.52 ਰੁਪਏ ਟਾਕਟਾਈਮ ਤੇ 100 ਐਮਬੀ ਡਾਟਾ ਮਿਲ ਰਿਹਾ ਹੈ। ਇਸ ਦੀ ਵੈਧਤਾ 28 ਦਿਨ ਹੈ। 79 ਰੁਪਏ ਦੇ ਪਲਾਨ ‘ਚ ਕੰਪਨੀ ਇਨ੍ਹਾਂ ਗਾਹਕਾਂ ਨੂੰ ਦੁੱਗਣੇ ਆਫ਼ਰ ਦੇਵੇਗੀ। ਇਸ ਪਲਾਨ ‘ਚ ਪਹਿਲਾਂ 128 ਰੁਪਏ ਦਾ ਟਾਕਟਾਈਮ ਤੇ 200 ਐਮਬੀ ਡਾਟਾ ਮਿਲਦਾ ਸੀ।

ਪੇਂਡੂ ਗਾਹਕਾਂ ‘ਤੇ ਫ਼ੋਕਸ – ਏਅਰਟੈੱਲ ਦੇ ਅਨੁਸਾਰ ਇਸ ਆਫ਼ਰ ਜ਼ਰੀਏ ਉਨ੍ਹਾਂ ਦਾ ਮੁੱਖ ਉਦੇਸ਼ ਮਹਾਂਮਾਰੀ ਦੇ ਇਸ ਪੜਾਅ ‘ਚ ਪੇਂਡੂ ਖੇਤਰਾਂ ਨੂੰ ਸੂਚਨਾ ਪ੍ਰਣਾਲੀ ਨਾਲ ਜੋੜਨਾ ਹੈ। ਕੰਪਨੀ ਨੇ ਕਿਹਾ, “ਇਸ ਆਫ਼ਰ ਜ਼ਰੀਏ ਸਾਡਾ ਉਦੇਸ਼ ਆਪਣੇ ਘੱਟ ਆਮਦਨ ਵਾਲੇ ਸਾਢ 5 ਕਰੋੜ ਗਾਹਕਾਂ ਨੂੰ ਮਜ਼ਬੂਤ ਬਣਾਈ ਰੱਖਣਾ ਹੈ। ਸਾਡਾ ਮੁੱਖ ਫ਼ੋਕਸ ਪੇਂਡੂ ਖੇਤਰਾਂ ਦੇ ਖਪਤਕਾਰਾਂ ‘ਤੇ ਹੈ। ਉਨ੍ਹਾਂ ਨੂੰ ਇਸ ਮਹਾਂਮਾਰੀ ਸਮੇਂ ਜੋੜੇ ਰੱਖਣ ਅਤੇ ਲੋੜ ਪੈਣ ‘ਤੇ ਅਹਿਮ ਜਾਣਕਾਰੀ ਉਨ੍ਹਾਂ ਤਕ ਪਹੁੰਚਾਉਣ ਲਈ ਇਹ ਬਹੁਤ ਜ਼ਰੂਰੀ ਹੈ।”

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |
ਕੋਰੋਨਾ ਮਹਾਂਮਾਰੀ ਵਿਚਕਾਰ ਆਰਥਿਕ ਸੰਕਟ ਦਾ ਸਾਹਮਣਾ ਕਰ ਰਹੇ ਲੋਕਾਂ ਏਅਰਟੈੱਲ ਨੇ ਕੁਝ ਵਿਸ਼ੇਸ਼ ਆਫ਼ਰਾਂ ਦਾ ਐਲਾਨ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਉਹ ਆਪਣੇ ਘੱਟ ਆਮਦਨੀ ਵਰਗ ਵਾਲੇ …
Wosm News Punjab Latest News