ਮੈਡੀਕਲ ਕਾਲਜ ’ਚ ਚੱਲ ਰਹੇ ਕੋਵਿਡ ਹਸਪਤਾਲ ’ਚ ਦਾਖਲ ਸੀਰੀਅਸ ਕੋਰੋਨਾ ਮਰੀਜ਼ ਅਚਾਨਕ ਆਪਣੇ ਵਾਰਡ ’ਚੋਂ ਨਿਕਲ ਕੇ ਪੂਰੇ ਮੈਡੀਕਲ ਕਾਲਜ ਕੰਪਲੈਕਸ ’ਚ ਘੁੰਮਦਾ ਰਿਹਾ ਪਰ ਕੋਵਿਡ ਵਾਰਡ ’ਚ ਤਾਇਨਾਤ ਡਾਕਟਰਾਂ ਅਤੇ ਹੋਰ ਸਟਾਫ ਨੂੰ ਇਸ ਦੀ ਭਨਕ ਤਕ ਨਹੀਂ ਲੱਗੀ।

ਉਥੇ ਹੀ ਜਦੋਂ ਮੈਡੀਕਲ ਕਾਲਜ ਦੇ ਬਾਹਰ ਲੋਕਾਂ ਨੇ ਕੋਵਿਡ ਮਰੀਜ਼ ਨੂੰ ਖੁੱਲ੍ਹੇ ’ਚ ਘੁੰਮਦੇ ਵੇਖਿਆ ਤਾਂ ਉਨ੍ਹਾਂ ਨੇ ਇਸ ਦੀ ਵੀਡੀਓ ਬਣਾ ਲਈ।ਬਾਅਦ ’ਚ ਜਦੋਂ ਕੋਰੋਨਾ ਮਰੀਜ਼ ਦੀ ਵੀਡੀਓ ਵਾਇਰਲ ਹੋਈ ਤਾਂ ਹਸਪਤਾਲ ਪ੍ਰਸ਼ਾਸਨ ਹਰਕਤ ’ਚ ਆਇਆ ਅਤੇ ਕੋਰੋਨਾ ਮਰੀਜ਼ ਨੂੰ ਫੜ ਕੇ ਹਸਪਤਾਲ ਦੇ ਕਾਮੇਂ ਫਿਰ ਤੋਂ ਕੋਵਿਡ ਵਾਰਡ ’ਚ ਲੈ ਗਏ ਪਰ ਇੰਨੀ ਦੇਰ ’ਚ ਪੂਰੇ ਮੈਡੀਕਲ ਕਾਲਜ ’ਚ ਇਨਫੈਕਸ਼ਨ ਫੈਲਣ ਦਾ ਸ਼ੱਕ ਜਤਾਇਆ ਜਾ ਰਿਹਾ ਹੈ।

ਉਥੇ ਹੀ ਹਸਪਤਾਲ ’ਚ ਦਾਖਲ ਹੋਰ ਮਰੀਜ਼ ਅਤੇ ਡਾਕਟਰ ਵੀ ਇਨਫੈਕਸ਼ਨ ਫੈਲਣ ਦੇ ਡਰ ਕਾਰਨ ਦਹਿਸ਼ਤ ’ਚ ਹਨ। ਓਧਰ, ਮੈਡੀਕਲ ਕਾਲਜ ਦੇ ਐੱਮ.ਐੱਮ. ਡਾ. ਰਮੇਸ਼ ਚੌਹਾਣ ਨੇ ਪੂਰੇ ਮਾਮਲੇ ’ ਸਪੱਸ਼ਟੀਕਰਨ ਤਾਂ ਦੇ ਦਿੱਤਾ ਹੈ ਪਰ ਮੈਡੀਕਲ ਕਾਲਜ ਪ੍ਰਸ਼ਾਸਨ ਦੀ ਲਾਪਰਵਾਹੀ ਦੇ ਚਲਦੇ ਕੋਰੋਨਾ ਫੈਲਣ ਦਾ ਖ਼ਤਰਾ ਵਧ ਗਿਆ ਹੈ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਮੈਡੀਕਲ ਕਾਲਜ ’ਚ ਚੱਲ ਰਹੇ ਕੋਵਿਡ ਹਸਪਤਾਲ ’ਚ ਦਾਖਲ ਸੀਰੀਅਸ ਕੋਰੋਨਾ ਮਰੀਜ਼ ਅਚਾਨਕ ਆਪਣੇ ਵਾਰਡ ’ਚੋਂ ਨਿਕਲ ਕੇ ਪੂਰੇ ਮੈਡੀਕਲ ਕਾਲਜ ਕੰਪਲੈਕਸ ’ਚ ਘੁੰਮਦਾ ਰਿਹਾ ਪਰ ਕੋਵਿਡ ਵਾਰਡ ’ਚ ਤਾਇਨਾਤ …
Wosm News Punjab Latest News