Breaking News
Home / Punjab / ਵੱਡੀ ਖੁਸ਼ਖ਼ਬਰੀ – ਹੁਣੇ ਹੁਣੇ ਜੀਓ ਤੇ ਕਰਤਾ ਵੱਡਾ ਧਮਾਕਾ,ਲੋਕਾਂ ਨੂੰ ਇਹ ਚੀਜ਼ ਦੇ ਰਹੀ ਬਿਲਕੁੱਲ ਫਰੀ

ਵੱਡੀ ਖੁਸ਼ਖ਼ਬਰੀ – ਹੁਣੇ ਹੁਣੇ ਜੀਓ ਤੇ ਕਰਤਾ ਵੱਡਾ ਧਮਾਕਾ,ਲੋਕਾਂ ਨੂੰ ਇਹ ਚੀਜ਼ ਦੇ ਰਹੀ ਬਿਲਕੁੱਲ ਫਰੀ

ਰਿਲਾਇੰਸ ਜਿਓ ਆਪਣੇ ਗਾਹਕਾਂ ਲਈ ਇਕ ਤੋਂ ਵੱਧ ਇਕ ਯੋਜਨਾ ਦੀ ਪੇਸ਼ਕਸ਼ ਕਰਦੀ ਹੈ ਅਤੇ ਹੁਣ ਕੰਪਨੀ ਨੇ ਉਪਭੋਗਤਾਵਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ ਇਕ ਵੱਡੀ ਪੇਸ਼ਕਸ਼ ਦਾ ਐਲਾਨ ਕੀਤਾ ਹੈ। ਕੋਰੋਨਾਕਾਲ ਦੇ ਦੌਰਾਨ ਉਪਭੋਗਤਾਵਾਂ ਨੂੰ ਰੀਚਾਰਜ ਕਰਨ ਵਿੱਚ ਕੋਈ ਮੁਸ਼ਕਲ ਨਾ ਆਵੇ, ਇਸ ਲਈ ਕੰਪਨੀ ਨੇ ਉਨ੍ਹਾਂ ਨੂੰ ਰਾਹਤ ਦੀ ਖਬਰ ਦਿੱਤੀ ਹੈ। ਦਰਅਸਲ, ਰਿਲਾਇੰਸ ਜਿਓ ਨੇ ਜਿਓ ਫੋਨ ਯੂਜਰਸ ਲਈ ਹਰ ਮਹੀਨੇ 300 ਮਿੰਟ ਦੀ ਮੁਫਤ ਆਊਟਗੋਇੰਗ ਕਾਲਾਂ ਦਾ ਐਲਾਨ ਕੀਤਾ ਹੈ। ਜੀਓ ਨੇ ਜਿਓ ਫੋਨ ਉਪਭੋਗਤਾਵਾਂ ਨੂੰ ਨਵੇਂ ਆਫਰ ਦੇਣ ਲਈ ਰਿਲਾਇੰਸ ਫਾਉਂਡੇਸ਼ਨ ਨਾਲ ਭਾਈਵਾਲੀ ਕੀਤੀ ਹੈ।

ਦੱਸਿਆ ਹੈ ਕਿ ਜੀਓ 4ਜੀ ਫੀਚਰ ਫੋਨ ਵਾਲੇ ਉਪਭੋਗਤਾ ਕੋਰੋਨਾ ਵਾਇਰਸ ਮਹਾਂਮਾਰੀ ਦੌਰਾਨ ਹਰ ਰੋਜ਼ ਆਊਟਗੋਇੰਗ ਕਾਲਾਂ ਲਈ 10 ਮਿੰਟ ਮੁਫਤ ਦੀ ਵਰਤੋਂ ਕਰ ਸਕਦੇ ਹਨ। ਇਸਦਾ ਅਰਥ ਇਹ ਹੈ ਕਿ ਉਪਭੋਗਤਾ ਇਸ ਸਹੂਲਤ ਦਾ ਲਾਭ ਲੈਂਦੇ ਹੋਏ, ਹਰ ਰੋਜ਼ 10 ਮਿੰਟ ਤੋਂ ਵੱਧ ਮੁਫਤ ਕਾਲ ਨਹੀਂ ਕਰ ਸਕਦੇ।

ਮਿਲੀ ਜਾਣਕਾਰੀ ਅਨੁਸਾਰ, ਟੈਲੀਕਾਮ ਕੰਪਨੀ ਦਾ ਕਹਿਣਾ ਹੈ ਕਿ ਉਹ ਰਿਲਾਇੰਸ ਇੰਡਸਟਰੀਜ਼ ਦੀ ਗੈਰ ਮੁਨਾਫਾਤਮਕ ਆਰਮ ਰਿਲਾਇੰਸ ਫਾਉਂਡੇਸ਼ਨ ਦੇ ਨਾਲ ਮਿਲ ਕੇ ਕੰਮ ਕਰ ਰਹੀ ਹੈ ਤਾਂ ਜੋ ਜੀਓ ਫੋਨ ਉਪਭੋਗਤਾਵਾਂ ਨੂੰ ਮੁਫਤ ਕਾਲਿੰਗ ਮਿੰਟ ਦੀ ਪੇਸ਼ਕਸ਼ ਕੀਤੀ ਜਾ ਸਕੇ।ਖਾਸ ਗੱਲ ਇਹ ਹੈ ਕਿ ਮੁਫਤ ਕਾਲਿੰਗ ਮਿੰਟਾਂ ਤੋਂ ਇਲਾਵਾ, ਕੰਪਨੀ Jio Phone ਉਪਭੋਗਤਾਵਾਂ ਲਈ buy-one-get-one ਰੀਚਾਰਜ ਸਹੂਲਤ ਵੀ ਲੈ ਕੇ ਆਈ ਹੈ।

ਇਸ ਪੇਸ਼ਕਸ਼ ਦੇ ਤਹਿਤ, ਇਕ ਜੀਓ ਫੋਨ ਰਿਚਾਰਜ ਕਰਨ ਉਤੇ ਉਸੇ ਹੀ ਕੀਮਤ ਦਾ ਇੱਕ ਦੂਜਾ ਰੀਚਾਰਜ ਪੈਕ ਮੁਫਤ ਵਿੱਚ ਦਿੱਤਾ ਜਾਵੇਗਾ।ਉਦਾਹਰਣ ਵਜੋਂ ਜੇ ਜੀਓਫੋਨ ਉਪਭੋਗਤਾ ਨੇ 75 ਰੁਪਏ ਦਾ ਰਿਚਾਰਜ ਕਰਵਾਇਆ ਹੈ, ਤਾਂ ਉਸਨੂੰ ਸਿਰਫ 75 ਰੁਪਏ ਦਾ ਇੱਕ ਹੋਰ ਰੀਚਾਰਜ ਮੁਫਤ ਵਿਚ ਮਿਲੇਗਾ, ਜਿਸਦਾ ਅਰਥ ਹੈ ਕਿ ਗਾਹਕ ਇਸ ਸਹੂਲਤ ਤਹਿਤ ਰਿਚਾਰਜ ਦਾ ਦੋਹਰਾ ਲਾਭ ਵਰਤਣ ਦੇ ਯੋਗ ਹੋਣਗੇ।

(ਬੇਦਾਵਾ- ਨਿਊਜ਼ ਰਿਲਾਇੰਸ ਇੰਡਸਟਰੀਜ਼ ਕੰਪਨੀ ਨੈੱਟਵਰਕ 18 ਮੀਡੀਆ ਐਂਡ ਇਨਵੈਸਟਮੈਂਟ ਲਿਮਟਿਡ ਦਾ ਹਿੱਸਾ ਹੈ। ਨੈੱਟਵਰਕ 18 ਮੀਡੀਆ ਐਂਡ ਇਨਵੈਸਟਮੈਂਟ ਲਿਮਟਿਡ ਰਿਲਾਇੰਸ ਇੰਡਸਟਰੀਜ਼ ਦੀ ਮਲਕੀਅਤ ਹੈ।)

ਰਿਲਾਇੰਸ ਜਿਓ ਆਪਣੇ ਗਾਹਕਾਂ ਲਈ ਇਕ ਤੋਂ ਵੱਧ ਇਕ ਯੋਜਨਾ ਦੀ ਪੇਸ਼ਕਸ਼ ਕਰਦੀ ਹੈ ਅਤੇ ਹੁਣ ਕੰਪਨੀ ਨੇ ਉਪਭੋਗਤਾਵਾਂ ਦੀ ਜ਼ਿੰਦਗੀ ਨੂੰ ਆਸਾਨ ਬਣਾਉਣ ਲਈ ਇਕ ਵੱਡੀ ਪੇਸ਼ਕਸ਼ ਦਾ ਐਲਾਨ …

Leave a Reply

Your email address will not be published. Required fields are marked *