Breaking News
Home / Punjab / ਪੰਜਾਬ : ਇਸ ਜਿਲ੍ਹੇ ਚ 7 ਮਈ ਤੱਕ ਲਈ ਇਹਨਾਂ ਵਲੋਂ ਹੋ ਗਿਆ ਇਹ ਐਲਾਨ-ਦੇਖੋ ਪੂਰੀ ਖਬਰ

ਪੰਜਾਬ : ਇਸ ਜਿਲ੍ਹੇ ਚ 7 ਮਈ ਤੱਕ ਲਈ ਇਹਨਾਂ ਵਲੋਂ ਹੋ ਗਿਆ ਇਹ ਐਲਾਨ-ਦੇਖੋ ਪੂਰੀ ਖਬਰ

ਸੂਬੇ ਵਿੱਚ ਫਿਰ ਕਰੋਨਾ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਜਿੱਥੇ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਸਖ਼ਤ ਹਦਾਇਤਾਂ ਲਾਗੂ ਕੀਤੀਆਂ ਗਈਆਂ ਹਨ । ਉੱਥੇ ਹੀ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਲਾਗੂ ਕੀਤੀਆਂ ਗਈਆਂ ਹਦਾਇਤਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ ਨਹੀਂ ਤਾਂ ਸੂਬਾ ਸਰਕਾਰ ਨੂੰ ਪੂਰਨ ਤੌਰ ਤੇ ਤਾਲਾਬੰਦੀ ਕਰਨ ਲਈ ਮਜਬੂਰ ਹੋਣਾ ਪਵੇਗਾ।

ਉਥੇ ਹੀ ਵੱਖ-ਵੱਖ ਜ਼ਿਲ੍ਹਿਆਂ ਦੇ ਜ਼ਿਲ੍ਹਾ ਮੈਜਿਸਟ੍ਰੇਟਾਂ ਵੱਲੋਂ ਵੀ ਬਹੁਤ ਸਾਰੀਆਂ ਪਾਬੰਦੀਆਂ ਲਾਗੂ ਕੀਤੀਆਂ ਜਾ ਰਹੀਆਂ ਹਨ ਜਿਸ ਨਾਲ ਜ਼ਿਲੇ ਅੰਦਰ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਬਰਕਰਾਰ ਰੱਖਿਆ ਜਾ ਸਕੇ।ਪੰਜਾਬ ਦੇ ਇਸ ਜ਼ਿਲੇ ਵਿੱਚ 7 ਮਈ ਤੱਕ ਲਈ ਇਨ੍ਹਾਂ ਵੱਲੋਂ ਹੋ ਗਿਆ ਹੈ ਇਹ ਵੱਡਾ ਐਲਾਨ ਜਿਸ ਬਾਰੇ ਤਾਜਾ ਵੱਡੀ ਖਬਰ ਸਾਹਮਣੇ ਆਈ ਹੈ। ਜ਼ਿਲ੍ਹਾ ਮੋਹਾਲੀ ਦੇ ਵਿੱਚ ਕੰਮ ਕਰਨ ਵਾਲੇ ਕਰਮਚਾਰੀ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਚਲੇ ਗਏ ਹਨ।

ਉਥੇ ਹੀ 7 ਮਈ ਤੱਕ ਲਈ ਜ਼ਿਲੇ ਵਿੱਚ ਕੋਈ ਵੀ ਰਜਿਸਟਰੀ ਨਹੀਂ ਹੋਵੇਗੀ। ਕਰਮਚਾਰੀਆਂ ਨੇ ਕਿਹਾ ਹੈ ਕਿ ਕਰੋਨਾ ਕਾਰਣ ਸਿਰਫ ਆਪਣੀ ਡਿਊਟੀ ਨਾਲ ਸਬੰਧਤ ਕੰਮ ਨਹੀਂ ਕਰਨਗੇ। ਕਰਮਚਾਰੀਆਂ ਵੱਲੋਂ ਲਏ ਗਏ ਇਸ ਫੈਸਲੇ ਨਾਲ ਬਹੁਤ ਸਾਰੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਗਰ ਸੂਬੇ ਅੰਦਰ ਪੂਰਨ ਤੌਰ ਤੇ ਤਾਲਾਬੰਦੀ ਹੋ ਜਾਂਦੀ ਹੈ ਇਹ ਸਮੱਸਿਆ ਹੋਰ ਵਧ ਸਕਦੀ ਹੈ।

ਇਸ ਬਾਰੇ ਮੋਹਾਲੀ ਸ਼ਹਿਰ ਵਿੱਚ ਰਜਿਸਟਰੀ ਕਰਵਾਉਣ ਆਏ ਅਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਕਰੋਨਾ ਦੇ ਦੌਰ ਵਿਚ ਜਿੱਥੇ ਬਾਹਰ ਜਾਣ ਤੋਂ ਡਰ ਲੱਗਦਾ ਹੈ ਉਥੇ ਹੀ ਕੰਮ ਨਾ ਹੋਣ ਕਾਰਨ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਜਲਦੀ ਹੀ ਕਰਮਚਾਰੀਆਂ ਨਾਲ ਗੱਲਬਾਤ ਕਰਕੇ ਇਸ ਹੜਤਾਲ ਨੂੰ ਖਤਮ ਕੀਤਾ ਜਾਵੇ। ਮੋਹਾਲੀ ਤਹਿਸੀਲ ਦੇ ਵਿੱਚ ਉਸਦੇ ਅਧੀਨ ਆਉਣ ਵਾਲੇ ਖੇਤਰਾਂ ਜ਼ੀਰਕਪੁਰ, ਮੋਹਾਲੀ, ਡੇਰਾਬੱਸੀ, ਮਾਜਰੀ ਆਦਿ ਸਭ ਜਗ੍ਹਾ ਦੀਆਂ ਰਜਿਸਟਰੀਆਂ ਹੁੰਦੀਆਂ ਹਨ।

ਕਰਮਚਾਰੀਆਂ ਵੱਲੋਂ ਕਿਹਾ ਗਿਆ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਨ੍ਹਾਂ ਵੱਲੋਂ ਹੜਤਾਲ ਖਤਮ ਨਹੀਂ ਕੀਤੀ ਜਾਵੇਗੀ। ਇਸ ਬਾਬਤ ਹੀ ਡੀਸੀ, ਐਸ ਡੀ ਐਮ ਦਫ਼ਤਰ ,ਤਹਿਸੀਲ ਅਤੇ ਸਬ ਤਹਿਸੀਲਾਂ ਜਾਂ ਕਰਮਚਾਰੀਆਂ ਵੱਲੋਂ ਕੋਈ ਵੀ ਕੰਮ ਨਹੀਂ ਕੀਤਾ ਗਿਆ। ਜਿੱਥੇ ਅੱਜ ਰਜਿਸਟਰੀਆਂ ਕਰਵਾਉਣ ਆਏ ਬਹੁਤ ਸਾਰੇ ਲੋਕਾਂ ਨੂੰ ਵਾਪਸ ਜਾਣਾ ਪਿਆ, ਉਥੇ ਹੀ ਸੀਆਰਓਜ਼ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਲੰਮੇ ਸਮੇਂ ਤੋਂ ਉਨ੍ਹਾਂ ਦੀਆਂ ਜਾਇਜ਼ ਮੰਗਾਂ ਨੂੰ ਪੂਰਾ ਨਹੀਂ ਕੀਤਾ ਜਾ ਰਿਹਾ।

ਸੂਬੇ ਵਿੱਚ ਫਿਰ ਕਰੋਨਾ ਦੇ ਵਧ ਰਹੇ ਕੇਸਾਂ ਨੂੰ ਦੇਖਦੇ ਹੋਏ ਜਿੱਥੇ ਪੰਜਾਬ ਸਰਕਾਰ ਵੱਲੋਂ ਬਹੁਤ ਸਾਰੀਆਂ ਸਖ਼ਤ ਹਦਾਇਤਾਂ ਲਾਗੂ ਕੀਤੀਆਂ ਗਈਆਂ ਹਨ । ਉੱਥੇ ਹੀ ਸੂਬੇ ਦੇ ਮੁੱਖ ਮੰਤਰੀ …

Leave a Reply

Your email address will not be published. Required fields are marked *