ਕੋਰੋਨਾ ਮਹਾਮਾਰੀ ਵਿਚਕਾਰ ਤਕਰੀਬਨ ਇਕ ਸਾਲ ਤੋਂ ਬੰਦ ਪਈ ਅੰਮ੍ਰਿਤਸਰ-ਦਿੱਲੀ ਸ਼ਤਾਬਦੀ ਐਕਸਪ੍ਰੈਸ (02013/14) ਸ਼ਨੀਵਾਰ ਤੋਂ ਪਟੜੀ ‘ਤੇ ਫਿਰ ਤੋਂ ਦੌੜਨਾ ਸ਼ੁਰੂ ਹੋ ਰਹੀ ਹੈ। ਰੇਲਗੱਡੀ ਨੰਬਰ 02013 ਨਵੀਂ ਦਿੱਲੀ ਤੋਂ ਸ਼ਾਮ 4.30 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 8:16 ਵਜੇ ਲੁਧਿਆਣਾ ਵਿਚ ਤਿੰਨ ਮਿੰਟ ਰੁਕ ਕੇ ਰਾਤ 10.30 ਵਜੇ ਅੰਮ੍ਰਿਤਸਰ ਪਹੁੰਚੇਗੀ।

ਉੱਤਰੀ ਰੇਲਵੇ ਨੇ 15 ਅਪ੍ਰੈਲ ਤੋਂ (04053/54) ਨਵੀਂ ਦਿੱਲੀ-ਅੰਮ੍ਰਿਤਸਰ-ਨਵੀਂ ਦਿੱਲੀ ਸ਼ਤਾਬਦੀ ਐਕਸਪ੍ਰੈਸ ਸਪਤਾਹਿਕ ਵਿਸ਼ੇਸ਼ ਰੇਲਗੱਡੀ ਚਲਾਉਣ ਦਾ ਵੀ ਐਲਾਨ ਕੀਤਾ ਹੈ, ਤਾਂ ਜੋ ਸਵਰਣ ਸ਼ਤਾਬਦੀ ਦਾ ਪਾੜਾ ਭਰਿਆ ਜਾ ਸਕੇ। ਮੌਜੂਦਾ ਸਮੇਂ (02029/30) ਸਵਰਣ ਸ਼ਤਾਬਦੀ ਐਕਸਪ੍ਰੈਸ ਵੀਰਵਾਰ ਨੂੰ ਛੱਡ ਕੇ ਹਫ਼ਤੇ ਦੇ ਬਾਕੀ ਸਾਰੇ ਦਿਨ ਇਸ ਮਾਰਗ ‘ਤੇ ਚੱਲਦੀ ਹੈ।

ਦਿੱਲੀ-ਅੰਮ੍ਰਿਤਸਰ ਸ਼ਤਾਬਦੀ (04053) ਵੀਰਵਾਰ ਨੂੰ ਸਵੇਰੇ 7.20 ਵਜੇ ਦਿੱਲੀ ਤੋਂ ਰਵਾਨਾ ਹੋਵੇਗੀ ਅਤੇ ਦੁਪਹਿਰ 1.30 ਵਜੇ ਅੰਮ੍ਰਿਤਸਰ ਪਹੁੰਚੇਗੀ, ਜਦੋਂ ਕਿ ਅੰਮ੍ਰਿਤਸਰ ਤੋਂ ਸ਼ਾਮ 4.50 ਵਜੇ ਇਹ (04054) ਵਾਪਸੀ ਦੀ ਸ਼ੁਰੂਆਤ ਕਰੇਗੀ ਅਤੇ ਰਾਤ 10.50 ਵਜੇ ਨਵੀਂ ਦਿੱਲੀ ਪਹੁੰਚੇਗੀ।

ਜੇਕਰ ਤੁਸੀਂ ਰੋਜ਼ਾਨਾਂ ਤਾਜ਼ੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣਾ ਚਾਹੁੰਦੇ ਹੋ ਤਾਂ ਸਾਡੇ ਪੇਜ ਨੂੰ ਤੁਰੰਤ ਲਾਇਕ ਅਤੇ ਫੋਲੋ ਕਰੋ ਤਾਂ ਜੋ ਸਾਡੇ ਦੁਆਰਾ ਦਿੱਤੀ ਗਈ ਹਰ ਨਵੀਂ ਖ਼ਬਰ ਜਾਂ ਹੋਰ ਅਪਡੇਟ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਵੇ |

ਸਾਡੇ ਆਰਟੀਕਲਾਂ ਵਿਚ ਸਿਰਫ਼ ਉਹੀ ਜਾਣਕਾਰੀ ਦੱਸੀ ਜਾਂਦੀ ਹੈ ਜੋ ਬਿਲਕੁਲ ਸੱਚ ਅਤੇ ਸਟੀਕ ਹੋਵੇ ਤੇ ਸਾਡੇ ਦੁਆਰਾ ਦਰਸ਼ਕਾਂ ਨੂੰ ਅਜਿਹੀ ਕੋਈ ਗਲਤ ਜਾਣਕਾਰੀ ਨਹੀਂ ਦਿੱਤੀ ਜਾਂਦੀ ਜਿਸ ਨਾਲ ਉਹਨਾਂ ਦਾ ਕੋਈ ਨਿੱਜੀ ਨੁਕਸਾਨ ਹੋਵੇ |ਇਸ ਕਰਕੇ ਸਾਡੇ ਪੇਜ ਨੂੰ ਹੁਣੀ ਲਾਇਕ ਅਤੇ ਫੋਲੋ ਕਰੋ ਅਤੇ ਜਿੰਨਾਂ ਨੇ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ
ਕੋਰੋਨਾ ਮਹਾਮਾਰੀ ਵਿਚਕਾਰ ਤਕਰੀਬਨ ਇਕ ਸਾਲ ਤੋਂ ਬੰਦ ਪਈ ਅੰਮ੍ਰਿਤਸਰ-ਦਿੱਲੀ ਸ਼ਤਾਬਦੀ ਐਕਸਪ੍ਰੈਸ (02013/14) ਸ਼ਨੀਵਾਰ ਤੋਂ ਪਟੜੀ ‘ਤੇ ਫਿਰ ਤੋਂ ਦੌੜਨਾ ਸ਼ੁਰੂ ਹੋ ਰਹੀ ਹੈ। ਰੇਲਗੱਡੀ ਨੰਬਰ 02013 ਨਵੀਂ ਦਿੱਲੀ ਤੋਂ …
Wosm News Punjab Latest News