Breaking News
Home / Punjab / PGI ਦੇ ਮਰੀਜਾਂ ਲਈ ਆਈ ਬਹੁਤ ਜ਼ਰੂਰੀ ਖ਼ਬਰ,ਇਸ ਤਰੀਕ ਨੂੰ ਬੰਦ ਹੋ ਜਾਵੇਗੀ ਇਹ ਚੀਜ਼,ਦੇਖੋ ਪੂਰੀ ਖ਼ਬਰ

PGI ਦੇ ਮਰੀਜਾਂ ਲਈ ਆਈ ਬਹੁਤ ਜ਼ਰੂਰੀ ਖ਼ਬਰ,ਇਸ ਤਰੀਕ ਨੂੰ ਬੰਦ ਹੋ ਜਾਵੇਗੀ ਇਹ ਚੀਜ਼,ਦੇਖੋ ਪੂਰੀ ਖ਼ਬਰ

ਸ਼ਹਿਰ ਵਿਚ ਲਗਾਤਾਰ ਵੱਧਦੀ ਕੋਵਿਡ ਮਰੀਜ਼ਾਂ ਦੀ ਗਿਣਤੀ ਨੂੰ ਵੇਖਦੇ ਹੋਏ ਪੀ. ਜੀ. ਆਈ. ਪ੍ਰਸ਼ਾਸਨ ਨੇ ਆਪਣੀ ਫਿਜ਼ੀਕਲ ਓ. ਪੀ. ਡੀ. ਸੇਵਾ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਸ਼ੁੱਕਰਵਾਰ ਨੂੰ ਡਾਇਰੈਕਟਰ ਪੀ. ਜੀ. ਆਈ. ਅਤੇ ਸਾਰੇ ਵਿਭਾਗਾਂ ਦੇ ਮੁਖੀਆਂ ਵਿਚਕਾਰ ਹੋਈ ਮੀਟਿੰਗ ਵਿਚ ਇਹ ਫ਼ੈਸਲਾ ਲਿਆ ਗਿਆ ਹੈ। ਸੋਮਵਾਰ 12 ਅਪ੍ਰੈਲ ਤੋਂ ਪੀ. ਜੀ. ਆਈ. ਵਿਚ ਓ. ਪੀ. ਡੀ. ਸੇਵਾ ਪਿਛਲੇ ਸਾਲ ਦੀ ਤਰ੍ਹਾਂ ਫਿਰ ਬੰਦ ਹੋਣ ਜਾ ਰਹੀ ਹੈ।

ਡਾਇਰੈਕਟਰ ਨੇ ਕਿਹਾ ਕਿ ਕੋਵਿਡ ਦੀ ਦੂਜੀ ਲਹਿਰ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ, ਜਿਸ ਕਾਰਣ ਇਹ ਫ਼ੈਸਲਾ ਲਿਆ ਗਿਆ ਹੈ। ਥੋੜ੍ਹੀ ਜਿਹੀ ਲਾਪਰਵਾਹੀ ਵਾਇਰਸ ਨੂੰ ਵਧਾ ਸਕਦੀ ਹੈ। ਮਰੀਜ਼ਾਂ ਦੇ ਨਾਲ-ਨਾਲ ਇਸ ਵਿਚ ਸਟਾਫ਼ ਦੀ ਸੁਰੱਖਿਆ ਵੀ ਹੈ। ਪੀ. ਜੀ. ਆਈ. ਵਿਚ ਅਜਿਹੇ ਵਿਚ ਕਈ ਮਰੀਜ਼ ਪਹਿਲਾਂ ਤੋਂ ਦਾਖ਼ਲ ਹਨ, ਜਿਨ੍ਹਾਂ ਦੀ ਇਮਿਊਨਿਟੀ ਕਮਜ਼ੋਰ ਹੈ। ਇਸ ਲਈ ਵੱਡਾ ਖ਼ਤਰਾ ਉਨ੍ਹਾਂ ’ਤੇ ਵੀ ਹੈ। ਪੀ. ਜੀ. ਆਈ. ਵਿਚ ਰੋਜ਼ਾਨਾ ਆਨਲਾਈਨ ਅਤੇ ਫਿਜ਼ੀਕਲ ਓ. ਪੀ. ਡੀ. ਵਿਚ 5 ਹਜ਼ਾਰ ਮਰੀਜ਼ ਵੇਖੇ ਜਾ ਰਹੇ ਸਨ।

ਟੈਲੀ ਕੰਸਲਟੇਸ਼ਨ ਸੇਵਾ ਜਾਰੀ ਰਹੇਗੀ
ਪੀ. ਜੀ. ਆਈ. ਦੇ ਡਾਇਰੈਕਟਰ ਨੇ ਕਿਹਾ ਹੈ ਕਿ ਭਾਵੇਂ ਹੀ ਫਿਜ਼ੀਕਲ ਓ. ਪੀ. ਡੀ. ਬੰਦ ਹੋਵੇਗੀ ਪਰ ਅਮਰਜੈਂਸੀ ਮਰੀਜ਼ਾਂ ਦੇ ਇਲਾਜ ’ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ। ਜਿੱਥੋਂ ਤੱਕ ਨਾਨ-ਕੋਵਿਡ ਮਰੀਜ਼ਾਂ ਦਾ ਸਵਾਲ ਹੈ, ਸਾਡੀ ਟੈਲੀ ਕੰਸਲਟੇਸ਼ਨ ਸੇਵਾ ਉਨ੍ਹਾਂ ਲਈ ਜਾਰੀ ਰਹੇਗੀ, ਜੋ ਕਿ ਅਜੇ ਵੀ ਚੱਲ ਰਹੀ ਹੈ।


ਜ਼ਰੂਰੀ ਹੋ ਗਿਆ ਸੀ ਫ਼ੈਸਲਾ – ਪੀ. ਜੀ. ਆਈ. ਕੋਵਿਡ ਵੈਕਸੀਨੇਸ਼ਨ ਕਮੇਟੀ ਦੇ ਚੇਅਰਮੈਨ ਡਾ. ਐੱਸ. ਐੱਸ. ਪਾਂਡਵ ਕਹਿੰਦੇ ਹਨ ਕਿ ਇਹ ਫ਼ੈਸਲਾ ਬਹੁਤ ਜ਼ਰੂਰੀ ਹੋ ਗਿਆ ਹੈ। ਵਾਇਰਸ ਬਹੁਤ ਤੇਜ਼ੀ ਨਾਲ ਫੈਲ ਰਿਹਾ ਹੈ। ਹੁਣ ਤੱਕ ਟੈਲੀ ਕੰਸਲਟੇਸ਼ਨ ਤੋਂ ਬਾਅਦ ਮਰੀਜ਼ਾਂ ਨੂੰ ਇਕ ਸੀਮਤ ਗਿਣਤੀ ਵਿਚ ਓ. ਪੀ. ਡੀ. ਵਿਚ ਬੁਲਾਇਆ ਜਾ ਰਿਹਾ ਸੀ। ਆਈ ਸੈਂਟਰ ਦੀ ਹੀ ਗੱਲ ਕਰੀਏ ਤਾਂ 250 ਮਰੀਜ਼ ਆਨਲਾਈਨ ਦੇਖਣ ਤੋਂ ਬਾਅਦ ਫਿਜ਼ੀਕਲ ਲਈ 600 ਮਰੀਜ਼ ਰਜਿਸਟਰ ਕੀਤੇ ਜਾ ਰਹੇ ਹਨ।

ਡਾ. ਪਾਂਡਵ ਨੇ ਦੱਸਿਆ ਕਿ ਜਿਸ ਤਰ੍ਹਾਂ ਨਵੇਂ ਮਰੀਜ਼ ਸਾਹਮਣੇ ਆ ਰਹੇ ਹਨ, ਉਸ ਨੂੰ ਵੇਖਦੇ ਹੋਏ ਅਸੀਂ ਵਾਰ-ਵਾਰ ਲੋਕਾਂ ਨੂੰ ਅਪੀਲ ਕਰ ਰਹੇ ਹਾਂ ਕਿ ਉਹ ਵੈਕਸੀਨ ਲਈ ਅੱਗੇ ਆਉਣ। ਜਿੰਨੀ ਜਲਦੀ ਤੁਸੀਂ ਵੈਕਸੀਨ ਲਵਾ ਕੇ ਖ਼ੁਦ ਨੂੰ ਇਮਿਊਨ ਕਰੋਗੇ, ਓਨੀ ਹੀ ਵਾਇਰਸ ਦੀ ਗੰਭੀਰਤਾ ਨੂੰ ਘੱਟ ਕੀਤਾ ਜਾ ਸਕੇਗਾ। ਨਾਲ ਹੀ ਇਸ ਦੇ ਪ੍ਰਭਾਵ ਨੂੰ ਰੋਕਿਆ ਜਾ ਸਕੇਗਾ।

ਸ਼ਹਿਰ ਵਿਚ ਲਗਾਤਾਰ ਵੱਧਦੀ ਕੋਵਿਡ ਮਰੀਜ਼ਾਂ ਦੀ ਗਿਣਤੀ ਨੂੰ ਵੇਖਦੇ ਹੋਏ ਪੀ. ਜੀ. ਆਈ. ਪ੍ਰਸ਼ਾਸਨ ਨੇ ਆਪਣੀ ਫਿਜ਼ੀਕਲ ਓ. ਪੀ. ਡੀ. ਸੇਵਾ ਬੰਦ ਕਰਨ ਦਾ ਫ਼ੈਸਲਾ ਲਿਆ ਹੈ। ਸ਼ੁੱਕਰਵਾਰ ਨੂੰ …

Leave a Reply

Your email address will not be published. Required fields are marked *