ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ’ਚ ਇਕ ਦਰਦਨਾਕ ਹਾਦਸਾ ਵਾਪਰਿਆ। ਦਰਅਸਲ ਚੱਲਦੀ ਬੱਸ ਦੀ ਖਿੜਕੀ ’ਚੋਂ ਉਲਟੀ ਕਰਨ ਲਈ 13 ਸਾਲ ਦੀ ਕੁੜੀ ਨੇ ਮੂੰਹ ਬਾਹਰ ਕੱਢਿਆ ਸੀ। ਇਸ ਦੌਰਾਨ ਸਾਹਮਣੇ ਤੋਂ ਆ ਰਹੇ ਟਰੱਕ ਨੇ ਕੁੜੀ ਦਾ ਸਿਰ ਧੜ ਨਾਲੋਂ ਵੱਖ ਕਰ ਦਿੱਤਾ, ਜਿਸ ਕਾਰਨ ਉਸ ਦੀ ਮੌਤ ਹੋ ਗਈ।

ਵਧੀਕ ਐੱਸ. ਪੀ. ਸੀਮਾ ਨੇ ਦੱਸਿਆ ਕਿ ਇਹ ਘਟਨਾ ਮੰਗਲਵਾਰ ਸਵੇਰੇ 9.30 ਵਜੇ ਦੇ ਆਲੇ-ਦੁਆਲੇ ਦੀ ਹੈ, ਜੋ ਕਿ ਕਰੀਬ 35 ਕਿਲੋਮੀਟਰ ਦੂਰ ਇੰਦੌਰ-ਇੱਛਾਪੁਰ ਹਾਈਵੇਅ ’ਤੇ ਰੋਸ਼ੀਆ ਫਾਟੇ ’ਤੇ ਵਾਪਰੀ। ਉਨ੍ਹਾਂ ਨੇ ਕਿਹਾ ਕਿ ਮਿ੍ਰਤਕ ਦੀ ਪਹਿਚਾਣ ਤਮੰਨਾ (13) ਦੇ ਰੂਪ ’ਚ ਹੋਈ ਹੈ ਅਤੇ ਉਹ ਖੰਡਵਾ ਦੀ ਰਹਿਣ ਵਾਲੀ ਸੀ।

ਐੱਸ. ਪੀ. ਸੀਮਾ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਤਮੰਨਾ ਨਾਲ ਉਸ ਦੀ ਮਾਂ ਰੂਖਸਾਨਾ ਅਤੇ ਵੱਡੀ ਭੈਣ ਹੀਨਾ ਵੀ ਉਸੇ ਬੱਸ ’ਚ ਬੱਸ ’ਚ ਸਵਾਰ ਸੀ। ਤਿੰਨੋਂ ਖੰਡਵਾ ਤੋਂ ਬਡਵਾਹ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਜਾ ਰਹੇ ਸਨ।

ਉਨ੍ਹਾਂ ਨੇ ਕਿਹਾ ਕਿ ਬੱਸ ’ਚ ਯਾਤਰਾ ਦੌਰਾਨ ਉਲਟੀ ਕਰਨ ਲਈ ਤਮੰਨਾ ਨੇ ਜਿਵੇਂ ਹੀ ਖਿੜਕੀ ’ਚੋਂ ਮੂੰਹ ਬਾਹਰ ਕੱਢਿਆ, ਸਾਹਮਣੇ ਤੋਂ ਆ ਰਹੇ ਟਰੱਕ ਨਾਲ ਉਸ ਦਾ ਸਿਰ ਟਕਰਾ ਗਿਆ, ਜਿਸ ਨਾਲ ਉਸ ਦੇ ਸਿਰ ਕੱਟਿਆ ਗਿਆ ਅਤੇ ਉਸ ਦੀ ਮੌਤ ਹੋ ਗਈ।

ਜਾਣਕਾਰੀ ਮੁਤਾਬਕ ਟਰੱਕ ਨੂੰ ਪੁਲਸ ਨੇ ਆਪਣੇ ਕਬਜ਼ੇ ਵਿਚ ਲੈ ਲਿਆ ਹੈ, ਜਦਕਿ ਟਰੱਕ ਡਰਾਈਵਰ ਫਰਾਰ ਹੈ। ਉਨ੍ਹਾਂ ਨੇ ਕਿਹਾ ਕਿ ਹਾਦਸੇ ਦੇ ਸਮੇਂ ਇਹ ਬੱਸ ਖੰਡਵਾ ਤੋਂ ਇੰਦੌਰ ਜਾ ਰਹੀ ਸੀ, ਜਦਕਿ ਟਰੱਕ ਇੰਦੌਰ ਤੋਂ ਆ ਰਿਹਾ ਸੀ। ਸੀਮਾ ਨੇ ਦੱਸਿਆ ਕਿ ਪੋਸਟਮਾਰਟਮ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਲਾਸ਼ ਸੌਂਪ ਦਿੱਤੀ ਗਈ ਹੈ।
ਮੱਧ ਪ੍ਰਦੇਸ਼ ਦੇ ਖੰਡਵਾ ਜ਼ਿਲ੍ਹੇ ’ਚ ਇਕ ਦਰਦਨਾਕ ਹਾਦਸਾ ਵਾਪਰਿਆ। ਦਰਅਸਲ ਚੱਲਦੀ ਬੱਸ ਦੀ ਖਿੜਕੀ ’ਚੋਂ ਉਲਟੀ ਕਰਨ ਲਈ 13 ਸਾਲ ਦੀ ਕੁੜੀ ਨੇ ਮੂੰਹ ਬਾਹਰ ਕੱਢਿਆ ਸੀ। ਇਸ ਦੌਰਾਨ …
Wosm News Punjab Latest News