ਸਰਕਾਰੀ ਤੇ ਨਿੱਜੀ ਖੇਤਰ ਦੇ ਕਈ ਬੈਂਕ 31 ਮਾਰਚ ਤੱਕ 6.65 ਤੋਂ 6.70 ਫ਼ੀਸਦੀ ਦੀ ਵਿਆਜ ਦਰ ਨਾਲ ਹੋਮ ਲੋਨ ਮੁਹੱਈਆ ਕਰਵਾ ਰਹੇ ਹਨ। ਬੈਂਕਾਂ ਦਾ ਦਾਅਵਾ ਹੈ ਕਿ ਇਹ 10 ਸਾਲਾਂ ਵਿਚ ਸਭ ਤੋਂ ਘੱਟ ਵਿਆਜ ਦਰ ਹੈ, ਯਾਨੀ ਤੁਸੀਂ ਘੱਟ ਈ. ਐੱਮ. ਆਈ. ਚੁਕਾ ਕੇ ਨਵਾਂ ਘਰ ਪਾ ਸਕਦੇ ਹੋ।

ਇਹੀ ਨਹੀਂ ਤੁਸੀਂ ਹੋਮ ਲੋਨ ਲੈਣ ਤੋਂ ਬਾਅਦ ਇਨਕਮ ਟੈਕਸ ਛੋਟ ਵੀ ਪ੍ਰਾਪਤ ਕਰ ਸਕਦੇ ਹੋ। ਇਸ ਨਾਲ ਵੀ ਤੁਹਾਡੀ ਬਚਤ ਹੋਵੇਗੀ। ਆਓ ਜਾਣਦੇ ਹਾਂ ਕਿ ਟੈਕਸ ਛੋਟ ਦਾ ਫਾਇਦਾ ਕਿਵੇਂ ਪ੍ਰਾਪਤ ਕੀਤਾ ਜਾ ਸਕਦਾ ਹੈ।

80ਸੀ ਤਹਿਤ 1.5 ਲੱਖ ਦੀ ਛੋਟ – ਹੋਮ ਲੋਨ ਦੀ ਈ. ਐੱਮ. ਆਈ. ਵਿਚ ਦੋ ਹਿੱਸੇ ਹੁੰਦੇ ਹਨ। ਪਹਿਲਾ ਮੂਲਧਨ ਦਾ ਭੁਗਤਾਨ ਅਤੇ ਦੂਜਾ ਵਿਆਜ ਦਾ ਭੁਗਤਾਨ ਹੁੰਦਾ ਹੈ। ਤੁਸੀਂ ਮੂਲਧਨ ਦੇ ਭੁਗਤਾਨ ‘ਤੇ ਇਨਕਮ ਟੈਕਸ ਦੀ ਧਾਰਾ 80-ਸੀ ਤਹਿਤ ਛੋਟ ਦਾ ਦਾਅਵਾ ਕਰ ਸਕਦੇ ਹੋ। ਹੋਮ ਲੋਨ ਦੇ ਮੂਲਧਨ ਦੇ ਭੁਗਤਾਨ ਬਦਲੇ ਇਨਕਮ ਟੈਕਸ ਵਿਚ 1.5 ਲੱਖ ਰੁਪਏ ਤੱਕ ਦੀ ਛੋਟ ਦਾ ਦਾਅਵਾ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਇਕ ਪਾਸੇ ਬਚਤ ਹੋ ਜਾਂਦੀ ਹੈ।

ਵਿਆਜ ਭੁਗਤਾਨ ‘ਤੇ 2 ਲੱਖ ਦੀ ਟੈਕਸ ਛੋਟ – ਹੋਮ ਲੋਨ ਦੇ ਵਿਆਜ ਦੇ ਭੁਗਤਾਨ ‘ਤੇ ਵੀ ਤੁਸੀਂ ਟੈਕਸ ਛੋਟ ਦਾ ਦਾਅਵਾ ਕਰ ਸਕਦੇ ਹੋ। ਹੋਮ ਲੋਨ ਦੇ ਵਿਆਜ ਦੇ ਭੁਗਤਾਨ ਦੇ ਬਦਲੇ ਇਨਕਮ ਟੈਕਸ ਦੀ ਧਾਰਾ 24ਬੀ ਤਹਿਤ ਟੈਕਸ ਛੋਟ ਮਿਲਦੀ ਹੈ।

ਕਿਸੇ ਇਕ ਵਿੱਤੀ ਸਾਲ ਵਿਚ ਵੱਧ ਤੋਂ ਵੱਧ ਦੋ ਲੱਖ ਰੁਪਏ ਤੱਕ ਦੀ ਇਹ ਛੋਟ ਲਈ ਜਾ ਸਕਦੀ ਹੈ। ਦੋ ਲੱਖ ਰੁਪਏ ਤੋਂ ਜ਼ਿਆਦਾ ਦੇ ਵਿਆਜ ਭੁਗਤਾਨ ਦੇ ਬਦਲੇ ਕੋਈ ਲਾਭ ਨਹੀਂ ਮਿਲਦਾ ਹੈ।
ਸਰਕਾਰੀ ਤੇ ਨਿੱਜੀ ਖੇਤਰ ਦੇ ਕਈ ਬੈਂਕ 31 ਮਾਰਚ ਤੱਕ 6.65 ਤੋਂ 6.70 ਫ਼ੀਸਦੀ ਦੀ ਵਿਆਜ ਦਰ ਨਾਲ ਹੋਮ ਲੋਨ ਮੁਹੱਈਆ ਕਰਵਾ ਰਹੇ ਹਨ। ਬੈਂਕਾਂ ਦਾ ਦਾਅਵਾ ਹੈ ਕਿ ਇਹ …
Wosm News Punjab Latest News