ਕੋਰੋਨਾ ਮਹਾਂਮਾਰੀ ਕਾਰਨ ਬਹੁਤ ਸਾਰੀਆਂ ਅਜਿਹੀਆਂ ਗਤੀਵਿਧੀਆਂ ਹਨ ਜਿਹਨਾਂ ਨੂੰ ਅਜੇ ਤਕ ਲਾਗੂ ਨਹੀਂ ਕੀਤਾ ਗਿਆ ਉਹਨਾਂ ਨੂੰ ਲਾਕਡਾਊਨ ਕਾਰਨ ਬੰਦ ਰੱਖਿਆ ਗਿਆ ਹੈ। ਇਸ ਵਿਚ ਸਭ ਤੋਂ ਵੱਧ ਚਿੰਤਾ ਦਾ ਵਿਸ਼ਾ ਜਿਮ ਬਣੇ ਹੋਏ ਹਨ।ਜਿਮ ਨੂੰ ਲੈ ਕੇ ਨੌਜਵਾਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ ਤੇ ਉਹਨਾਂ ਵੱਲੋਂ ਕੈਪਟਨ ਅਮਰਿੰਦਰ ਸਿੰਘ ਨੂੰ ਲਗਾਤਾਰ ਅਪੀਲ ਕੀਤੀ ਜਾ ਰਹੀ ਹੈ ਕਿ ਜਲਦ ਤੋਂ ਜਲਦ ਜਿਮ ਖੋਲ੍ਹੇ ਜਾਣ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲਾਈਵ ਹੋ ਕਿ ਇਸ ਬਾਰੇ ਸਪੱਸ਼ਟ ਕੀਤਾ ਹੈ ਕਿ ਉਹ ਜਿਮ ਕਿਉਂ ਨਹੀਂ ਖੋਲ੍ਹ ਰਹੇ। ਉਹਨਾਂ ਦਸਿਆ ਕਿ ਲਾਕਡਾਊਨ ਦਾ ਫ਼ੈਸਲਾ ਕੇਂਦਰ ਸਰਕਾਰ ਵੱਲੋਂ ਲਿਆ ਗਿਆ ਹੈ ਤੇ ਜਿਮ ਵੀ ਨੈਸ਼ਨਲ ਡਿਸਾਸਟਰ ਐਕਟ ਦੇ ਅਧੀਨ ਆਉਂਦੇ ਹਨ।
ਜੇ ਡਿਸਾਸਟਰ ਐਕਟ ਪੰਜਾਬ ਦੇ ਹੱਥ ਹੁੰਦਾ ਤਾਂ ਉਹ ਜਿਮ ਜ਼ਰੂਰ ਖੋਲ੍ਹਦੇ। ਕੇਂਦਰ ਨੇ ਪੰਜਾਬ ਸਰਕਾਰ ਨੂੰ ਸਾਫ਼ ਤੌਰ ਤੇ ਨੋਟਿਸ ਭੇਜਿਆ ਸੀ ਕਿ ਜਿਮ ਨਹੀਂ ਖੋਲ੍ਹੇ ਜਾਣਗੇ। ਇਸ ਨੂੰ ਬੰਦ ਕਰਨ ਦਾ ਇਹੀ ਕਾਰਨ ਹੈ ਕਿ ਜਿਮ ਵਿਚ ਮਸ਼ੀਨਾਂ ਦਾ ਇਸਤੇਮਾਲ ਕਈ ਲੋਕਾਂ ਵੱਲੋਂ ਕੀਤਾ ਜਾਂਦਾ ਹੈ। ਇਕ ਤੋਂ ਬਾਅਦ ਇਕ ਇਸ ਦੀ ਵਰਤੋਂ ਕਰਦਾ ਹੈ।
ਜਿਮ ਕਰਦੇ ਸਮੇਂ ਪਸੀਨਾ ਵੀ ਆਉਂਦਾ ਹੈ ਤੇ ਜੇ ਉਸ ਨੂੰ ਕਿਸੇ ਦਾ ਹੱਥ ਲੱਗ ਜਾਵੇ ਤਾਂ ਕਿਟਾਣੂ ਫੈਲ ਸਕਦੇ ਹਨ ਇਸ ਲਈ ਇਸ ਦੇ ਮੱਦੇਨਜ਼ਰ ਇਹ ਫ਼ੈਸਲਾ ਲਿਆ ਗਿਆ ਹੈ। ਦਸ ਦਈਏ ਕਿ ਪੰਜਾਬ ਵਿਚ ਵੀ ਕੋਰੋਨਾ ਕੇਸ ਲਗਾਤਾਰ ਵਧ ਰਹੇ ਹਨ। ਪੰਜਾਬ ਵਿਚ ਕੋਰੋਨਾ ਵਾਇਰਸ ਦੇ ਮਰੀਜ਼ਾਂ ਦੀ ਗਿਣਤੀ ਵੱਧ ਕੇ 5 ਹਜ਼ਾਰ ਤੋਂ ਪਾਰ ਹੋ ਗਈ ਹੈ ਅਤੇ ਹੁਣ ਤੱਕ ਕੋਰੋਨਾ ਵਾਇਰਸ ਨਾਲ 128 ਲੋਕਾਂ ਦੀ ਮੌਤ ਹੋ ਚੁੱਕੀ ਹੈ।
ਪੰਜਾਬ ਵਿਚ ਹਾਲੇ ਕੋਰੋਨਾ ਦੇ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 1608 ਹੈ ਅਤੇ ਕੋਰੋਨਾ ਪਾਜੀਟਿਵ 3320 ਮਰੀਜ਼ ਠੀਕ ਹੋ ਚੁੱਕੇ ਹਨ। ਸੂਬੇ ਵਿਚ ਹੁਣ ਤੱਕ ਸ਼ਕੀ ਮਰੀਜ਼ਾਂ ਗਿਣਤੀ 284431 ਹੈ, ਜਿਨ੍ਹਾਂ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ। ਅੱਜ 16 ਜਿਲਿਆਂ ਵਿਚੋਂ 100 ਕੇਸ ਮਿਲੇ ਹਨ, ਜਿਨ੍ਹਾਂ ਵਿਚੋਂ ਅੰਮ੍ਰਿਤਸਰ ਵਿਚ 19, ਲੁਧਿਆਣਾ ਵਿਚ 13,
ਜਲੰਧਰ ਵਿਚ 17, ਸੰਗਰੂਰ ਵਿਚ 19, ਪਟਿਆਲਾ ਵਿਚ 1, ਐਸਏਐਸ ਨਗਰ ਵਿਚ 8, ਗੁਰਦਾਸਪੁਰ ਵਿਚ 1, ਹੁਸ਼ਿਆਰਪੁਰ ਵਿਚ 5, ਐਸਬੀਐਸ ਨਗਰ ਵਿਚ 1, ਮੁਕਤਸਰ ਵਿਚ, ਰੋਪੜ ਵਿਚ 1, ਫਿਰੋਜਪੁਰ ਵਿਚ 2, ਬਠਿੰਡਾ ਵਿਚ 4, ਕਪੂਰਥਲਾ ਵਿਚ 2 ਅਤੇ ਬਰਨਾਲਾ ਵਿਚ 4 ਕੇਸ ਮਿਲੇ ਹਨ।news source: rozanaspokesman
The post ਕੈਪਟਨ ਨੇ ਲਾਇਵ ਹੋ ਕੇ ਕਰ ਦਿੱਤਾ ਵੱਡਾ ਐਲਾਨ,ਪੂਰੇ ਪੰਜਾਬ ਚ’ ਨਹੀਂ ਖੁੱਲਣਗੀਆਂ ਇਹ ਚੀਜ਼ਾਂ-ਦੇਖੋ ਪੂਰੀ ਖ਼ਬਰ appeared first on Sanjhi Sath.
ਕੋਰੋਨਾ ਮਹਾਂਮਾਰੀ ਕਾਰਨ ਬਹੁਤ ਸਾਰੀਆਂ ਅਜਿਹੀਆਂ ਗਤੀਵਿਧੀਆਂ ਹਨ ਜਿਹਨਾਂ ਨੂੰ ਅਜੇ ਤਕ ਲਾਗੂ ਨਹੀਂ ਕੀਤਾ ਗਿਆ ਉਹਨਾਂ ਨੂੰ ਲਾਕਡਾਊਨ ਕਾਰਨ ਬੰਦ ਰੱਖਿਆ ਗਿਆ ਹੈ। ਇਸ ਵਿਚ ਸਭ ਤੋਂ ਵੱਧ ਚਿੰਤਾ …
The post ਕੈਪਟਨ ਨੇ ਲਾਇਵ ਹੋ ਕੇ ਕਰ ਦਿੱਤਾ ਵੱਡਾ ਐਲਾਨ,ਪੂਰੇ ਪੰਜਾਬ ਚ’ ਨਹੀਂ ਖੁੱਲਣਗੀਆਂ ਇਹ ਚੀਜ਼ਾਂ-ਦੇਖੋ ਪੂਰੀ ਖ਼ਬਰ appeared first on Sanjhi Sath.