Breaking News
Home / Punjab / ਹੁਣੇ ਹੁਣੇ ਕਰੋਨਾ ਬਾਰੇ ਆਈ ਵੱਡੀ ਚੇਤਾਵਨੀਂ: ਇੱਥੇ 2 ਕਰੋੜ ਤੋਂ ਵੱਧ ਲੋਕ ਹੋ ਸਕਦੇ ਹਨ ਕਰੋਨਾ ਪੀੜ੍ਹਤ ਕਿਉਂਕਿ…

ਹੁਣੇ ਹੁਣੇ ਕਰੋਨਾ ਬਾਰੇ ਆਈ ਵੱਡੀ ਚੇਤਾਵਨੀਂ: ਇੱਥੇ 2 ਕਰੋੜ ਤੋਂ ਵੱਧ ਲੋਕ ਹੋ ਸਕਦੇ ਹਨ ਕਰੋਨਾ ਪੀੜ੍ਹਤ ਕਿਉਂਕਿ…

ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਜਿੰਨੇ ਮਾਮਲੇ ਅਧਿਕਾਰਕ ਤੌਰ ‘ਤੇ ਦੱਸੇ ਜਾ ਰਹੇ ਹਨ, ਅਸਲ ਵਿਚ ਉਸ ਤੋਂ 10 ਗੁਣਾ ਵੱਧ ਲੋਕ ਇਸ ਵਾਇਰਸ ਨਾਲ ਪ੍ਰਭਾਵਿਤ ਹੋਏ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਅਜੇ ਬਹੁਤੇ ਲੋਕ ਅਜਿਹੇ ਹਨ ਜਿਨ੍ਹਾਂ ਵਿਚ ਕੋਰੋਨਾ ਦੇ ਲੱਛਣ ਦਿਖਾਈ ਨਹੀਂ ਦੇ ਰਹੇ ਪਰ ਉਹ ਕੋਰੋਨਾ ਦੀ ਲਪੇਟ ਵਿਚ ਹਨ ਤੇ ਉਨ੍ਹਾਂ ਨੇ ਟੈਸਟ ਵੀ ਨਹੀਂ ਕਰਵਾਇਆ।

Microscopic view of Coronavirus, a pathogen that attacks the respiratory tract. Analysis and test, experimentation. Sars. 3d render

ਇਹ ਕਹਿਣਾ ਹੈ ਅਮਰੀਕਾ ਮਹਾਮਾਰੀ ਕੰਟਰੋਲ ਕੇਂਦਰ ਦੇ ਨਿਰਦੇਸ਼ਕ ਰਾਬਰਟ ਰੈਡਫੀਲਡ ਦਾ। ਉਨ੍ਹਾਂ ਕਿਹਾ ਕਿ ਸਾਡਾ ਅੰਦਾਜ਼ਾ ਹੈ ਕਿ ਦੇਸ਼ ਵਿਚ ਕੋਵਿਡ-19 ਵਾਇਰਸ ਦੇ ਜਿੰਨੇ ਵੀ ਮਾਮਲੇ ਰਿਪੋਰਟ ਕੀਤੇ ਗਏ ਉਸ ਨਾਲੋਂ 10 ਗੁਣਾ ਹੋਰ ਲੋਕ ਵੀ ਵਾਇਰਸ ਨਾਲ ਪੀੜਤ ਹੋਏ ਹਨ।

ਵੀਰਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ਵਿਚ ਇਸ ਸਬੰਧੀ ਦੱਸਿਆ ਗਿਆ ਕਿ ਦੇਸ਼ ਵਿਚ ਜਾਨਲੇਵਾ ਵਾਇਰਸ ਨਾਲ 23.70 ਲੱਖ ਲੋਕ ਪੀੜਤ ਹਨ ਅਤੇ ਇਸ ਆਧਾਰ ‘ਤੇ ਅਮਰੀਕਾ ਵਿਚ ਕੋਰੋਨਾ ਪੀੜਤਾਂ ਦੀ ਅਸਲੀ ਗਿਣਤੀ ਲਗਭਗ 10 ਗੁਣਾ ਭਾਵ 2.4 ਕਰੋੜ ਹੋ ਜਾਵੇਗੀ।

ਇਹ ਅੰਕੜਾ ਦੇਸ਼ ਦੀ ਕੁੱਲ ਆਬਾਦੀ ਦਾ ਲਗਭਗ 8 ਫੀਸਦੀ ਹੈ। ਅਮਰੀਕਾ ਵਿਚ ਬੁੱਧਵਾਰ ਨੂੰ ਕੋਵਿਡ-19 ਦੇ 36000 ਤੋਂ ਵੱਧ ਨਵੇਂ ਮਾਮਲੇ ਦਰਜ ਕੀਤੇ ਗਏ ਸਨ। ਇਹ ਅਮਰੀਕਾ ਵਿਚ ਇਕ ਦਿਨ ਵਿਚ ਪ੍ਰਭਾਵਿਤ ਹੋਣ ਵਾਲਿਆਂ ਦੀ ਗਿਣਤੀ ਸਭ ਤੋਂ ਵੱਧ ਹੈ।

ਜੋ ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ |news source: jagbani

The post ਹੁਣੇ ਹੁਣੇ ਕਰੋਨਾ ਬਾਰੇ ਆਈ ਵੱਡੀ ਚੇਤਾਵਨੀਂ: ਇੱਥੇ 2 ਕਰੋੜ ਤੋਂ ਵੱਧ ਲੋਕ ਹੋ ਸਕਦੇ ਹਨ ਕਰੋਨਾ ਪੀੜ੍ਹਤ ਕਿਉਂਕਿ… appeared first on Sanjhi Sath.

ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਜਿੰਨੇ ਮਾਮਲੇ ਅਧਿਕਾਰਕ ਤੌਰ ‘ਤੇ ਦੱਸੇ ਜਾ ਰਹੇ ਹਨ, ਅਸਲ ਵਿਚ ਉਸ ਤੋਂ 10 ਗੁਣਾ ਵੱਧ ਲੋਕ ਇਸ ਵਾਇਰਸ ਨਾਲ ਪ੍ਰਭਾਵਿਤ ਹੋਏ ਹਨ। ਅਧਿਕਾਰੀਆਂ ਦਾ …
The post ਹੁਣੇ ਹੁਣੇ ਕਰੋਨਾ ਬਾਰੇ ਆਈ ਵੱਡੀ ਚੇਤਾਵਨੀਂ: ਇੱਥੇ 2 ਕਰੋੜ ਤੋਂ ਵੱਧ ਲੋਕ ਹੋ ਸਕਦੇ ਹਨ ਕਰੋਨਾ ਪੀੜ੍ਹਤ ਕਿਉਂਕਿ… appeared first on Sanjhi Sath.

Leave a Reply

Your email address will not be published. Required fields are marked *