ਦੋਸਤੋ ਅੱਜ ਅਸੀਂ ਇਕ ਅਜਿਹੇ ਕਿਸਾਨ ਦੀ ਕਹਾਣੀ ਦੱਸਣ ਜਾ ਰਹੇ ਹਾਂ ਜਿਸਨੇ ਆਪਣੀ ਮਿਹਨਤ ਸਦਕਾ ਇਹ ਸਾਬਿਤ ਕਰ ਦਿੱਤਾ ਜੇਕਰ ਸਖ਼ਤ ਮਿਹਨਤ ਕੀਤੀ ਜਾਵੇ ਤਾਂ ਤੁਸੀਂ ਪੰਜਾਬ ਵਿੱਚ ਹੀ ਅਮਰੀਕਾ ਕੈਨੇਡਾ ਬਣਾ ਸਕਦੇ ਹੋ ।

ਵਿਦੇਸ਼ਾਂ ਵਿੱਚ ਭੱਜਣ ਨਾਲੋਂ ਤੁਸੀਂ ਪੰਜਾਬ ਵਿੱਚ ਬੈਠ ਕੇ ਹੀ ਚੰਗੀ ਕਮਾਈ ਕਰ ਸਕਦੇ ਹੋ ।ਇਸ ਕਿਸਾਨ ਨੇ ਸਿਰਫ 5 ਗਾਵਾਂ ਤੋਂ ਕੰਮ ਸ਼ੁਰੂ ਕੀਤਾ ਸੀ ਤੇ ਅੱਜ ਇਸ ਕਿਸਾਨ ਕੋਲ 50 ਦੇ ਕਰੀਬ ਗਾਵਾਂ ਹਨ ਜਿਨ੍ਹਾਂ ਨਾਲ ਉਹ ਲੱਖਾਂ ਦੀ ਕਮਾਈ ਕਰ ਰਿਹਾ ਹੈ ।

ਇਸ ਨੌਜਵਾਨ ਕਿਸਾਨ ਦਾ ਨਾਮ ਗਗਨਦੀਪ ਸਿੰਘ ਅਤੇ ਇਹ ਫੂਲ ਪਿੰਡ ਵਿੱਚ ਰਹਿੰਦੇ ਹਨ ।ਗੱਲ ਬਾਤ ਦੌਰਾਨ ਇਸ ਕਿਸਾਨ ਨੇ ਦਸਿਆ ਕੇ ਜੇਕਰ ਦੁੱਧ ਦੀ ਕੁਆਲਟੀ ਬਹੁਤ ਚੰਗੀ ਹੋਵੇ ਤਾਂ ਤਹਾਨੂੰ ਚੰਗਾ ਭਾਅ ਆਪਣੇ ਆਪ ਹੀ ਮਿਲ ਜਾਂਦਾ ਹੈ ਤੇ ਲੋਕਾਂ ਵਿੱਚ ਦੁੱਧ ਚੰਗਾ ਹੋਣ ਕਰਕੇ ਪੂਰਾ ਨਹੀਂ ਆ ਰਿਹਾ ਤੇ ਦੁੱਧ ਦੀ ਮੰਗ ਹੋਰ ਵੀ ਵੱਧ ਰਹੀ ਹੈ । ਇਹ ਕਿਸਾਨ 40 ਰੁਪਏ ਕਿੱਲੋ ਗਾਵਾਂ ਤੇ 60 ਰੁਪਏ ਕਿੱਲੋ ਮੱਝਾਂ ਦਾ ਦੁੱਧ ਵੇਚਦਾ ਹੈ ।

ਇਸ ਕਿਸਾਨ ਦਾ ਕਹਿਣਾ ਹੈ ਕੇ ਜੇਕਰ ਤੁਸੀਂ ਸ਼ੁਰੂਆਤ ਕਰਨੀ ਹੈ ਤਾਂ ਸਿਰਫ 2 -4 ਗਾਵਾਂ ਤੋਂ ਸ਼ੁਰੂ ਕਰੋ ਕਿਸੇ ਨੂੰ ਦੇਖ ਕੇ ਇਕ ਦਮ ਹੀ ਵੱਡੇ ਪੱਧਰ ਤੇ ਇਹ ਕੰਮ ਸ਼ੁਰੂ ਨਾ ਕਰੋ ਕਿਓਂਕਿ ਜਿੰਨੀ ਦੇਰ ਤਕ ਤਹਾਨੂੰ ਤੁਜ਼ਰਬਾ ਨਹੀਂ ਆਉਂਦਾ ਓਨੀ ਦੇਰ ਤਕ ਤੁਸੀਂ ਕਾਮਯਾਬ ਨਹੀਂ ਹੋ ਸਕਦੇ। ਇਸ ਨੌਜਵਾਨ ਨਾਲ ਕੀਤੀ ਇੰਟਰਵਿਊ ਤੇ ਹੋਰ ਜਾਣਕਾਰੀ ਦੇ ਲਈ ਨੀਚੇ ਦਿੱਤੀ ਹੋਈ ਵੀਡੀਓ ਦੇਖੋ
The post ਇਸ ਨੌਜਵਾਨ ਕਿਸਾਨ ਨੇ ਇਥੇ ਹੀ ਬਣਾ ਲਿਆ ਆਪਣਾ ਕਨੇਡਾ-ਅਮਰੀਕਾ-ਦੇਖੋ ਇਸ ਨੌਜਵਾਨ ਦੀ ਸਫਲਤਾ ਦੇ ਬਾਰੇ appeared first on Sanjhi Sath.
ਦੋਸਤੋ ਅੱਜ ਅਸੀਂ ਇਕ ਅਜਿਹੇ ਕਿਸਾਨ ਦੀ ਕਹਾਣੀ ਦੱਸਣ ਜਾ ਰਹੇ ਹਾਂ ਜਿਸਨੇ ਆਪਣੀ ਮਿਹਨਤ ਸਦਕਾ ਇਹ ਸਾਬਿਤ ਕਰ ਦਿੱਤਾ ਜੇਕਰ ਸਖ਼ਤ ਮਿਹਨਤ ਕੀਤੀ ਜਾਵੇ ਤਾਂ ਤੁਸੀਂ ਪੰਜਾਬ ਵਿੱਚ ਹੀ …
The post ਇਸ ਨੌਜਵਾਨ ਕਿਸਾਨ ਨੇ ਇਥੇ ਹੀ ਬਣਾ ਲਿਆ ਆਪਣਾ ਕਨੇਡਾ-ਅਮਰੀਕਾ-ਦੇਖੋ ਇਸ ਨੌਜਵਾਨ ਦੀ ਸਫਲਤਾ ਦੇ ਬਾਰੇ appeared first on Sanjhi Sath.
Wosm News Punjab Latest News