ਕੇਂਦਰ ਸਰਕਾਰ ਨੇ ਕਿਸਾਨਾਂ ਦੇ ਹਿੱਤ ਲਈ ਕਈ ਯੋਜਨਾਵਾਂ ਚਲਾਈਆਂ ਹਨ, ਜਿਸ ਦਾ ਫਾਇਦਾ ਦੇਸ਼ ਦੇ ਕਰੋੜਾਂ ਕਿਸਾਨ ਲੈ ਰਹੇ ਹਨ। ਇਸੀ ਕੜੀ ’ਚ ਹੁਣ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਇਕ ਨਵੀਂ ਸੌਗ਼ਾਤ ਦਿੱਤੀ ਹੈ। ਮੋਦੀ ਸਰਕਾਰ ਨੇ ਕਿਸਾਨ ¬ਕ੍ਰੈਡਿਟ ਕਾਰਡ ਯੋਜਨਾ ਨੂੰ ਹੁਣ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦੇ ਨਾਲ ਲਿੰਕ ਕਰ ਦਿੱਤਾ ਹੈ। ਇਸ ਨਾਲ ਕਿਸਾਨਾਂ ਨੂੰ ਕਈ ਫਾਇਦੇ ਹੋ ਸਕਦੇ ਹਨ।

ਸਰਕਾਰੀ ਸੂਤਰਾਂ ਅਨੁਸਾਰ ਦੋਵਾਂ ਯੋਜਨਾਵਾਂ ਦੇ ਲਿੰਕ ਕਰ ਕੇ ਹੁਣ ਕੇਂਦਰ ਸਰਕਾਰ ਨੇ ਕਿਸਾਨ ¬ਕ੍ਰੈਡਿਟ ਕਾਰਡ ਬਣਵਾਉਣ ਦੀ ਮੁਹਿੰਮ ਚਲਾਈ ਹੈ। ਹਾਲੇ ਤਕ ਇਸ ਯੋਜਨਾ ਤਹਿਤ 176 ਲੱਖ ਕਿਸਾਨਾਂ ਦੀਆਂ ਅਰਜ਼ੀਆਂ ਮਨਜ਼ੂਰ ਕੀਤੀਆਂ ਜਾ ਚੁੱਕੀਆਂ ਹਨ ਤੇ ਇਸ ਐਪਲੀਕੇਸ਼ਨ ਰਾਹੀਂ ਕਿਸਾਨ ¬ਕ੍ਰੈਡਿਟ ਕਾਰਡ ’ਤੇ ਹਾਲੇ ਤਕ ਕਰੋੜਾਂ ਰੁਪਏ ਦਾ ਕਰਜ਼ ਲਾਭ ਵੀ ਦਿੱਤਾ ਜਾ ਚੁੱਕਾ ਹੈ।

ਕਿਸਾਨ ¬ਕ੍ਰੈਡਿਟ ਕਾਰਡ ’ਤੇ ਵਿਆਜ ਦਰ- ਦੱਸਣਯੋਗ ਹੈ ਕਿ ਕਿਸਾਨ ¬ਕ੍ਰੈਡਿਟ ਕਾਰਡ ’ਚ ਹੋਰ ¬ਕ੍ਰੈਡਿਟ ਕਾਰਡ ਦੀ ਤੁਲਨਾ ’ਚ ਬੇਹੱਦ ਘੱਟ ਵਿਆਜ ਲੱਗਦਾ ਹੈ। ਕਿਸਾਨ ਇਸ ’ਤੇ ਤਿੰਨ ਲੱਖ ਰੁਪਏ ਤਕ ਦਾ ਕਰਜ਼ 7 ਫ਼ੀਸਦੀ ਦੀ ਵਿਆਜ ਦਰ ’ਤੇ ਲੈ ਸਕਦੇ ਹਨ। ਪਰ ਨਾਲ ਹੀ ਇਹ ਫਾਇਦਾ ਵੀ ਹੈ ਕਿ ਜੇਕਰ ਕਿਸਾਨ ਨਿਸ਼ਚਿਤ ਸਮਾਂ-ਸੀਮਾ ਅੰਦਰ ਰਾਸ਼ੀ ਵਾਪਸ ਕਰ ਦਿੰਦਾ ਹੈ ਤਾਂ ਸਿਰਫ਼ 4 ਫ਼ੀਸਦੀ ਦੀ ਦਰ ’ਤੇ ਵੀ ਵਿਆਜ ਦਾ ਭੁਗਤਾਨ ਕਰਨਾ ਪੈਂਦਾ ਹੈ। ਧਿਆਨ ਦੇਣ ਯੋਗ ਹੈ ਕਿ ਕੋਰੋਨਾ ਸੰ¬ਕ੍ਰਮਣ ਕਾਰਨ ਲਗਾਏ ਗਏ ਲਾਕਡਾਊਨ ਸਮੇਂ ਕੇਂਦਰ ਸਰਕਾਰ ਨੇ 2 ਲੱਖ ਕਰੋੜ ਰੁਪਏ ਦੀ ਖ਼ਰਚ ਸੀਮਾ ਦੇ 2.5 ਕਰੋੜ ਕਿਸਾਨ ¬ਕ੍ਰੈਡਿਟ ਕਾਰਡ ਜਾਰੀ ਕੀਤੇ ਜਾਣ ਦਾ ਐਲਾਨ ਕੀਤਾ ਸੀ, ਇਨ੍ਹਾਂ ’ਚੋਂ ਪੌਣੇ ਦੋ ਕਰੋੜ ਕਾਰਡ ਬਣਾਏ ਗਏ ਹਨ।

ਕੇਂਦਰ ਸਰਕਾਰ ਨੇ ਵਧਾ ਦਿੱਤਾ ਕਿਸਾਨਾਂ ਦੇ ਕਰਜ਼ ਦਾ ਟਾਰਗੇਟ – ਦੱਸਣਯੋਗ ਹੈ ਕਿ ਕਿਸਾਨਾਂ ਲਈ ਕਰਜ਼ ਰਾਸ਼ੀ ਦੀ ਸਮੁੱਚੀ ਵਿਵਸਥਾ ਲਈ ਕੇਂਦਰ ਸਰਕਾਰ ਨੇ ਬਜਟ ’ਚ ਅਲੱਗ ਤੋਂ ਟਾਰਗੇਟ ਰੱਖਿਆ ਹੈ। ਕੇਂਦਰ ਸਰਕਾਰ ਨੇ ਇਸ 2021-22 ਦੇ ਆਮ ਬਜਟ ’ਚ 16.5 ਲੱਖ ਕਰੋੜ ਰੁਪਏ ਦਾ ਖੇਤੀ ਕਰਜ਼ ਵੰਡਣ ਦਾ ਟਾਰਗੇਟ ਰੱਖਿਆ ਹੈ। ਵਿਸ਼ੇਸ਼ ਤੌਰ ’ਤੇ ਡੇਅਰੀ ਅਤੇ ਮੱਛੀ ਪਾਲਣ ’ਚ ਜੁਟੇ ਲੋਕਾਂ ਲਈ ਕਰਜ਼ ਉਪਲੱਬਧਤਾ ਆਸਾਨ ਕਰ ਦਿੱਤੀ ਗਈ ਹੈ।

ਕਿਸਾਨ ¬ਕ੍ਰੈਡਿਟ ਕਾਰਡ ਦੇਣ ’ਚ ਆਨਾਕਾਨੀ ਨਹੀਂ ਕਰ ਸਕਣਗੇ ਬੈਂਕ- ਪ੍ਰਧਾਨ ਮੰਤਰੀ ਕਿਸਾਨ ਸਨਮਾਨ ਫੰਡ ਯੋਜਨਾ ਤਹਿਤ ਦੇਸ਼ ਦੇ 11 ਕਰੋੜ ਕਿਸਾਨਾਂ ਦੀ ਜ਼ਮੀਨ ਦਾ ਰਿਕਾਰਡ ਤੇ ਉਨ੍ਹਾਂ ਦਾ ਬਾਇਓਮੈਟ੍ਰਿਕ ਕੇਂਦਰ ਸਰਕਾਰ ਕੋਲ ਸੁਰੱਖਿਅਤ ਹੈ। ਅਜਿਹੇ ’ਚ ਕੇਂਦਰ ਸਰਕਾਰ ਨੇ ਕਿਸਾਨ ਸਨਮਾਨ ਫੰਡ ਅਤੇ ਕਿਸਾਨ ¬ਕ੍ਰੈਡਿਟ ਕਾਰਡ ਦੋਵਾਂ ਯੋਜਨਾਵਾਂ ਨੂੰ ਲਿੰਕ ਕਰ ਦਿੱਤਾ ਹੈ। ਇਸ ਕਾਰਨ ਐਪਲੀਕੈਂਟ ਕਿਸਾਨ ਹੁਣ ਆਸਾਨੀ ਨਾਲ ਕਰਜ਼ ਲੈ ਸਕਣਗੇ ਤੇ ਬੈਂਕ ਮੈਨੇਜਰ ਵੀ ਕਰਜ਼ ਦੇਣ ’ਚ ਆਨਾਕਾਨੀ ਨਹੀਂ ਕਰਨਗੇ।
The post ਕ੍ਰੇਡਿਟ ਕਾਰਡ ਵਾਲੇ ਕਿਸਾਨਾਂ ਲਈ ਆਈ ਵੱਡੀ ਖਬਰ-ਕਿਸਾਨ ਵੀਰਾਂ ਨੂੰ ਇਸ ਤਰਾਂ ਮਿਲੇਗਾ ਵੱਡਾ ਲਾਭ-ਦੇਖੋ ਪੂਰੀ ਖ਼ਬਰ appeared first on Sanjhi Sath.
ਕੇਂਦਰ ਸਰਕਾਰ ਨੇ ਕਿਸਾਨਾਂ ਦੇ ਹਿੱਤ ਲਈ ਕਈ ਯੋਜਨਾਵਾਂ ਚਲਾਈਆਂ ਹਨ, ਜਿਸ ਦਾ ਫਾਇਦਾ ਦੇਸ਼ ਦੇ ਕਰੋੜਾਂ ਕਿਸਾਨ ਲੈ ਰਹੇ ਹਨ। ਇਸੀ ਕੜੀ ’ਚ ਹੁਣ ਕੇਂਦਰ ਸਰਕਾਰ ਨੇ ਕਿਸਾਨਾਂ ਨੂੰ …
The post ਕ੍ਰੇਡਿਟ ਕਾਰਡ ਵਾਲੇ ਕਿਸਾਨਾਂ ਲਈ ਆਈ ਵੱਡੀ ਖਬਰ-ਕਿਸਾਨ ਵੀਰਾਂ ਨੂੰ ਇਸ ਤਰਾਂ ਮਿਲੇਗਾ ਵੱਡਾ ਲਾਭ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News