ਭਾਰਤ ਦੇ ਕਈ ਸੂਬਿਆਂ ’ਚ ਹੋਈ ਬਾਰਿਸ਼ ਤੋਂ ਬਾਅਦ ਇਕ ਵਾਰ ਫਿਰ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ ਹੈ। ਉੱਤਰਾਖੰਡ, ਹਿਮਾਚਲ ਸਮੇਤ ਦਿੱਲੀ-ਐੱਨਸੀਆਰ ’ਚ ਵੀਰਵਾਰ ਨੂੰ ਮੌਸਮ ਨੇ ਅਚਾਨਕ ਕਰਵਟ ਬਦਲ ਲਿਆ ਹੈ। ਪਹਾੜੀ ਇਲਾਕਿਆਂ ’ਚ ਜ਼ਬਰਦਸਤ ਬਰਫਬਾਰੀ ਹੋਈ ਹੈ। ਉੱਤਰਾਖੰਡ ਦੇ ਉੱਤਰਾਕਾਸ਼ੀ ’ਚ ਬਰਫ਼ ਦੀ ਪਤ ਨਾਲ ਜ਼ਮੀਨ ਢੱਕੀ ਹੋਈ ਨਜ਼ਰ ਆ ਰਹੀ ਹੈ।

ਉੱਥੇ ਹੀ ਦਿੱਲੀ ਦੇ ਕਈ ਇਲਾਕਿਆਂ ’ਚ ਰੁਕ-ਰੁਕ ਕੇ ਬਾਰਿਸ਼ ਹੋਈ। ਦੱਸਣਯੋਗ ਹੈ ਕਿ ਮੌਸਮ ਵਿਭਾਗ ਨੇ ਬੁੱਧਵਾਰ ਨੂੰ ਹੀ ਅਨੁਮਾਨ ਜਤਾਇਆ ਸੀ ਕਿ ਦਿੱਲੀ ’ਚ ਅਗਲੇ 48 ਘੰਟਿਆਂ ’ਚ ਬਾਰਿਸ਼ ਹੋ ਸਕਦੀ ਹੈ।ਦਿੱਲੀ ’ਚ ਹਨੇਰੀ-ਤੁਫਾਨ ਦੇ ਨਾਲ ਬਾਰਿਸ਼ ਅਨੁਮਾਨ – ਮੌਸਮ ਵਿਭਾਗ ਮੁਤਾਬਕ ਅਗਲੇ 2 ਤੋਂ 3 ਦਿਨਾਂ ਤਕ ਇੱਥੇ ਦਾ ਮੌਸਮ ਠੀਕ ਰਹਿ ਸਕਦਾ ਹੈ।

ਭਾਰਤ ਮੌਸਮ ਵਿਗਿਆਨ ਵਿਭਾਗ (ਆਈਐੱਮਡੀ) ਨੇ ਦੱਸਿਆ ਕਿ ਦਿੱਲੀ ’ਚ ਹੁਣ ਹਵਾਵਾਂ ਚੱਲ ਰਹੀਆਂ ਹਨ ਉਹ ਬਰਫੀਲੇ ਪਹਾੜਾਂ ਤੋਂ ਮੈਦਾਨੀ ਇਲਾਕਿਆਂ ’ਚ ਚੱਲਣ ਵਾਲੀਆਂ ਹਵਾਵਾਂ ਜਿਹੀਆਂ ਸਰਦ ਨਹੀਂ ਹਨ। ਮੌਸਮ ਵਿਭਾਗ ਅਨੁਸਾਰ ਤਾਪਮਾਨ ਵੱਧ ਕੇ 11 ਡਿਗਰੀ ਸੈਲਸੀਅਸ ਰਹਿਣ ਦੀ ਸੰਭਾਵਨਾ ਜਤਾਈ ਹੈ।

ਇਨ੍ਹਾਂ ਸੂਬਿਆਂ ’ਚ ਬਾਰਿਸ਼ ਦੀ ਸੰਭਾਵਨਾ – ਭਾਰਤੀ ਮੌਸਮ ਵਿਭਾਗ ਮੁਤਾਬਕ ਅਗਲੇ 24 ਘੰਟਿਆਂ ’ਚ ਹਿਮਾਚਲ ਪ੍ਰਦੇਸ਼ , ਜੰਮੂ-ਕਸ਼ਮੀਰ, ਉੱਤਰਾਖੰਡ ਤੇ ਲੱਦਾਖ ’ਚ ਬਾਰਿਸ਼ ਤੇ ਬਰਫ਼ਬਾਰੀ ਦੀ ਸੰਭਾਵਨਾ ਜਤਾਈ ਗਈ ਹੈ। ਉੱਥੇ ਹੀ ਦਿੱਲੀ, ਹਰਿਆਣਾ , ਪੰਜਾਬ, ਬਿਹਾਰ, ਮੱਧ ਪ੍ਰਦੇਸ਼ , ਛੱਤੀਸਗੜ੍ਹ ਤੇ ਦਿੱਲੀ-ਐੱਨਸੀਆਰ ਨਾਲ ਲੱਗਦੇ ਉੱਤਰ-ਪ੍ਰਦੇਸ਼ ਦੇ ਕੁਝ ਇਲਾਕਿਆਂ ’ਚ ਗਰਜ ਦੇ ਨਾਲ ਹੱਲਕੀ ਬਾਰਿਸ਼ ਹੋ ਸਕਦੀ ਹੈ।

ਸਾਡੇ ਦੁਆਰਾ ਜੋ ਵੀ ਅਪਡੇਟ ਤੇ ਵਾਇਰਲ ਖਬਰ ਅਤੇ ਘਰੇਲੂ ਨੁਸਖੇ ਦਿੱਤੇ ਜਾਣਗੇ ਉਹ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾਣਗੇ ਤੇ ਤੁਹਾਨੂੰ ਇੱਕ ਚੰਗੀ ਤੇ ਫਾਇਦੇਮੰਦ ਜਾਣਕਾਰੀ ਮਿਲੇਗੀ |ਇਸ ਕਰਕੇ ਸਾਰੇ ਵੀਰਾਂ ਭੈਣਾਂ ਨੂੰ ਬੇਨਤੀ ਹੈ ਕਿ ਜਿੰਨਾਂ ਵੀਰਾਂ ਨੇ ਸਾਡੇ ਪੇਜ ਨੂੰ ਲਾਇਕ ਨਹੀਂ ਕੀਤਾ ਉਹ ਪੇਜ ਨੂੰ ਲਾਇਕ ਕਰੋ ਤੇ ਜਿੰਨਾਂ ਵੀਰਾਂ ਨੂੰ ਪੇਜ ਨੂੰ ਲਾਇਕ ਕੀਤਾ ਹੋਇਆ ਹੈ ਉਹਨਾਂ ਦਾ ਦਿਲੋਂ ਧੰਨਵਾਦ ਹੈ ਜੀ | news source: punjabijagran
The post 24 ਘੰਟਿਆਂ ਵਿਚ ਇਹਨਾਂ ਥਾਂਵਾਂ ਤੇ ਵਾਲੀ ਹੈ ਭਾਰੀ ਬਾਰਿਸ਼,ਹੋਜੋ ਤਿਆਰ-ਦੇਖੋ ਪੂਰੀ ਜਾਣਕਾਰੀ appeared first on Sanjhi Sath.
ਭਾਰਤ ਦੇ ਕਈ ਸੂਬਿਆਂ ’ਚ ਹੋਈ ਬਾਰਿਸ਼ ਤੋਂ ਬਾਅਦ ਇਕ ਵਾਰ ਫਿਰ ਤਾਪਮਾਨ ’ਚ ਗਿਰਾਵਟ ਦਰਜ ਕੀਤੀ ਗਈ ਹੈ। ਉੱਤਰਾਖੰਡ, ਹਿਮਾਚਲ ਸਮੇਤ ਦਿੱਲੀ-ਐੱਨਸੀਆਰ ’ਚ ਵੀਰਵਾਰ ਨੂੰ ਮੌਸਮ ਨੇ ਅਚਾਨਕ ਕਰਵਟ …
The post 24 ਘੰਟਿਆਂ ਵਿਚ ਇਹਨਾਂ ਥਾਂਵਾਂ ਤੇ ਵਾਲੀ ਹੈ ਭਾਰੀ ਬਾਰਿਸ਼,ਹੋਜੋ ਤਿਆਰ-ਦੇਖੋ ਪੂਰੀ ਜਾਣਕਾਰੀ appeared first on Sanjhi Sath.
Wosm News Punjab Latest News