ਕਿਸਾਨਾਂ ਦੀ ਗਣਤੰਤਰ ਦਿਵਸ ਪਰੇਡ ਦੌਰਾਨ ਲਾਲ ਕਿਲ੍ਹੇ ’ਤੇ ਹੋਈ ਘਟਨਾ ਤੋਂ ਬਾਅਦ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨ ਮਜ਼ਦੂਰ ਏਕਤਾ ਕਮੇਟੀ ’ਤੇ ਵੱਡਾ ਦੋਸ਼ ਲਗਾਇਆ ਹੈ। ਸਿੰਘੂ ਸਰਹੱਦ ਦੀ ਸਟੇਜ ’ਤੇ ਸੰਬੋਧਨ ਕਰਦਿਆਂ ਰਾਜੇਵਾਲ ਨੇ ਆਖਿਆ ਕਿ ਉਨ੍ਹਾਂ ਕਿਸਾਨ ਮਜ਼ਦੂਰ ਏਕਤਾ ਕਮੇਟੀ ਦੇ ਪ੍ਰਧਾਨ ਸਰਵਣ ਸਿੰਘ ਪੰਧੇਰ ਦੀਆਂ ਮਿੰਨਤਾਂ ਕੀਤੀਆਂ, ਹਾੜੇ ਕੱਢੇ ਕਿ ਹਿੰਸਕ ਕਾਰਵਾਈਆਂ ਨੂੰ ਅੰਜਾਮ ਨਾ ਦਿੱਤਾ ਜਾਵੇ ਪਰ ਇਸ ਦੇ ਬਾਵਜੂਦ ਉਨ੍ਹਾਂ ਵਲੋਂ ਲੋਕਾਂ ਨੂੰ ਰਿੰਗ ਰੋਡ ਵੱਲ ਜਾਣ ਲਈ ਉਕਸਾਇਆ ਗਿਆ, ਜਿਸ ਕਾਰਣ ਸ਼ਾਂਤੀਮਈ ਅੰਦੋਲਨ ਨੂੰ ਵੱਡੀ ਢਾਹ ਲੱਗੀ।

ਸਰਵਣ ਸਿੰਘ ਪੰਧੇਰ, ਦੀਪ ਸਿੱਧੂ ਅਤੇ ਪੰਨੂ ਨੂੰ ਵੱਡਾ ਗੱਦਾਰ ਦੱਸਦੇ ਹੋਏ ਰਾਜੇਵਾਲ ਨੇ ਕਿਹਾ ਕਿ ਕਿਸਾਨ ਮਜ਼ਦੂਰ ਏਕਤਾ ਕਮੇਟੀ ਦਾ ਸੌਦਾ ਹੋਇਆ ਹੈ, ਜਿਹੜਾ ਆਉਣ ਵਾਲੇ ਦਿਨਾਂ ਵਿਚ ਬਾਹਰ ਆ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਕੋਈ ਬੀਜ ਬੀਜਿਆ ਜਾਂਦਾ ਹੈ ਤਾਂ ਉਹ ਕੱਲ੍ਹ ਨੂੰ ਜ਼ਮੀਨ ’ਚੋਂ ਬਾਹਰ ਆਉਂਦਾ ਹੀ ਹੈ, ਇਸੇ ਤਰ੍ਹਾਂ ਪੰਧੇਰ ਦਾ ਸੌਦਾ ਵੀ ਥੋੜ੍ਹੇ ਦਿਨਾਂ ਤਕ ਬਾਹਰ ਆਵੇਗਾ ਹੀ ਆਵੇਗਾ।
ਰਾਜੇਵਾਲ ਨੇ ਕਿਹਾ ਕਿ 25 ਜਨਵਰੀ ਦੀ ਰਾਤ 10 ਵਜੇ ਸਰਵਣ ਸਿੰਘ ਪੰਧੇਰ ਕੋਲ ਦਿੱਲੀ ਪੁਲਸ ਦੇ ਸੀਨੀਅਰ ਅਧਿਕਾਰੀ ਪਹੁੰਚੇ ਸਨ, ਜਿਨ੍ਹਾਂ ਵਿਚਾਲੇ ਬਕਾਇਦਾ ਮੀਟਿੰਗ ਵੀ ਹੋਈ। ਰਾਜੇਵਾਲ ਨੇ ਕਿਹਾ ਕਿ ਸਾਰੀਆਂ ਜਥੇਬੰਦੀਆਂ ਵਿਚਾਲੇ ਬਕਾਇਦਾ ਫ਼ੈਸਲਾ ਹੋਇਆ ਸੀ ਕਿ 26 ਜਨਵਰੀ ਨੂੰ ਸਵੇਰੇ 10 ਵਜੇ ਪਰੇਡ ਸ਼ੁਰੂ ਕੀਤੀ ਜਾਵੇਗੀ ਪਰ ਪੁਲਸ ਨੇ ਕਿਸਾਨ ਮਜ਼ਦੂਰ ਏਕਤਾ ਕਮੇਟੀ ਨੂੰ ਸਵੇਰੇ 7 ਵਜੇ ਹੀ ਉਨ੍ਹਾਂ ਤੋਂ ਪਹਿਲਾਂ ਹੀ ਕੱਢ ਦਿੱਤਾ। ਜਿਸ ਦਾ ਸਿੱਟਾ ਸਾਰਿਆਂ ਦੇ ਸਾਹਮਣੇ ਹੈ।

ਰਾਜੇਵਾਲ ਨੇ ਕਿਹਾ ਕਿ ਸਾਫ ਹੋ ਗਿਆ ਹੈ ਕਿ ਦੀਪ ਸਿੱਧੂ ਆਰ. ਐ¤ਸ. ਐ¤ਸ. ਦਾ ਬੰਦਾ ਹੈ, ਜਿਸ ਕਾਰਨ ਉਸ ਵਲੋਂ ਕਿਸਾਨਾਂ ਦੇ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ। ਉਨ੍ਹਾਂ ਕਿਹਾ ਕਿ ਦੀਪ ਸਿੱਧੂ ਬਕਾਇਦਾ ਆਰ. ਐ¤ਸ. ਐ¤ਸ. ਤੋਂ ਟ੍ਰੇਨਿੰਗ ਲੈ ਕੇ ਆਇਆ ਹੈ। ਰਾਜੇਵਾਲ ਨੇ ਕਿਹਾ ਕਿ ਉਹ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹਨ ਕਿ ਕਿਸਾਨਾਂ ਦੇ ਸਾਫ ਸੁਥਰੇ ਅੰਦੋਲਨ ’ਚੋਂ ਇਹ ਗੰਦ ਬਾਹਰ ਨਿਕਲ ਗਿਆ ਹੈ।
ਉਨ੍ਹਾਂ ਕਿਹਾ ਕਿ ਉਹ ਲੋਕਾਂ ਨੂੰ ਅਪੀਲ ਕਰਦੇ ਹਨ ਕਿ 26 ਜਨਵਰੀ ਦੀ ਘਟਨਾ ਤੋਂ ਬਾਅਦ ਨਿਰਾਸ਼ਾ ਵਿਚ ਨਾ ਜਾਣ ਅਤੇ ਇਸ ਸ਼ਾਂਤਮਈ ਅੰਦੋਲਨ ਦਾ ਹਿੱਸਾ ਬਣੇ ਰਹਿਣ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਸ਼ਾਂਤਮਈ ਅੰਦੋਲਨ ਜਾਰੀ ਰੱਖਾਂਗੇ ਤਾਂ ਸਾਡੀ ਜਿੱਤ ਹੋਵੇਗਾ ਪਰ ਜੇ ਹਿੰਸਕ ਰੂਪ ਅਖ਼ਤਿਆਰ ਕਰਾਂਗੇ ਤਾਂ ਮੋਦੀ ਜਿੱਤੇਗਾ। news source: jagbani
The post ਇਸ ਪਾਰਟੀ ਦਾ ਹੋਇਆ ਸਰਕਾਰ ਨਾਲ ਸੌਦਾ ਤੇ ਰਾਜੇਵਾਲ ਦਾ ਇਸ ਬਾਰੇ ਆਇਆ ਵੱਡਾ ਬਿਆਨ-ਦੇਖੋ ਤਾਜ਼ਾ ਖ਼ਬਰ appeared first on Sanjhi Sath.
ਕਿਸਾਨਾਂ ਦੀ ਗਣਤੰਤਰ ਦਿਵਸ ਪਰੇਡ ਦੌਰਾਨ ਲਾਲ ਕਿਲ੍ਹੇ ’ਤੇ ਹੋਈ ਘਟਨਾ ਤੋਂ ਬਾਅਦ ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਨੇ ਕਿਸਾਨ ਮਜ਼ਦੂਰ ਏਕਤਾ ਕਮੇਟੀ ’ਤੇ ਵੱਡਾ ਦੋਸ਼ ਲਗਾਇਆ ਹੈ। ਸਿੰਘੂ ਸਰਹੱਦ …
The post ਇਸ ਪਾਰਟੀ ਦਾ ਹੋਇਆ ਸਰਕਾਰ ਨਾਲ ਸੌਦਾ ਤੇ ਰਾਜੇਵਾਲ ਦਾ ਇਸ ਬਾਰੇ ਆਇਆ ਵੱਡਾ ਬਿਆਨ-ਦੇਖੋ ਤਾਜ਼ਾ ਖ਼ਬਰ appeared first on Sanjhi Sath.
Wosm News Punjab Latest News