ਕੇਂਦਰੀ ਮੰਤਰੀਆਂ ਨਾਲ ਕਿਸਾਨ-ਜਥੇਬੰਦੀਆਂ ਦੀ ਮੀਟਿੰਗ ਉਪਰੰਤ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦੇ ਵਰਕਿੰਗ-ਗਰੁੱਪ ਮੈਂਬਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਲੋਕ ਰੋਹ ਅੱਗੇ ਝੁਕਣਾ ਪਿਆ ਹੈ, ਜਿਸ ਕਰਕੇ ਸੰਭਾਵੀ ਬਿਜਲੀ ਬਿਲ ਅਤੇ ਪ੍ਰਦੂਸ਼ਣ ਸਬੰਧੀ 1 ਕਰੋੜ ਤੱਕ ਦੇ ਜੁਰਮਾਨੇ ਵਾਲਾ ਆਰਡੀਨੈਂਸ ਵਾਪਿਸ ਹੋਵੇਗਾ।

ਪਰ ਜਥੇਬੰਦੀਆਂ ਵੱਲੋਂ ਸਾਰੇ ਕਾਨੂੰਨ ਰੱਦ ਕਰਨ ਅਤੇ ਫਸਲਾਂ ਦੀ ਖ੍ਰੀਦ ਘੱਟੋ-ਘੱਟ ਸਮਰਥਨ ਮੁੱਲ ‘ਤੇ ਗਰੰਟੀ ਨਾਲ ਕਰਨ ਦੀ ਮੰਗ ‘ਤੇ ਜ਼ੋਰ ਦਿੱਤਾ ਗਿਆ। ਹੁਣ 3 ਖੇਤੀ ਕਾਨੂੰਨਾਂ ਅਤੇ MSP ਵਾਸਤੇ ਸਰਕਾਰ ਨਾਲ ਅਗਲੀ ਗੱਲਬਾਤ 4 ਜਨਵਰੀ 2021 ਨੂੰ ਹੋਵੇਗੀ।

ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਸਾਰੀਆਂ ਮੰਗਾਂ ਮੰਨਵਾਈਆਂ ਜਾਣਗੀਆਂ। ਇਸੇ ਦੌਰਾਨ ਕਿਸਾਨ ਜਥੇਬੰਦੀਆਂ ਨੇ 31 ਦਸੰੰਬਰ ਨੂੰ ਕੀਤੇ ਜਾਣ ਵਾਲਾ ਟਰੈਕਟਰ-ਮਾਰਚ 4 ਜਨਵਰੀ ਤੱਕ ਮੁਲਤਵੀ ਕਰਨ ਦਾ ਫੈਸਲਾ ਲਿਆ ਹੈ।
ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਕਿਸਾਨਾਂ ਦਾ ਅੰਦੋਲਨ ਅੱਜ 35 ਵੇਂ ਦਿਨ ਵਿਚ ਦਾਖਲ ਹੋ ਗਿਆ ਹੈ। ਸ਼ੀਤ ਲਹਿਰ ਅਤੇ ਘੱਟ ਰਹੇ ਤਾਪਮਾਨ ਨੇ ਵੀ ਉਨ੍ਹਾਂ ਦੀਆਂ ਭਾਵਨਾਵਾਂ ਨਹੀਂ ਤੋੜੀਆਂ ਹਨ। ਅੱਜ ਸਭ ਦੀਆਂ ਨਜ਼ਰਾਂ ਕਿਸਾਨ ਨੇਤਾਵਾਂ ਅਤੇ ਸਰਕਾਰ ਦਰਮਿਆਨ ਸੱਤਵੇਂ ਗੇੜ ਦੀ ਮੀਟਿੰਗ ‘ਤੇ ਟਿਕੀਆਂ ਸਨ।

ਇਸ ਲਹਿਰ ਦਾ ਭਵਿੱਖ ਮੀਟਿੰਗ ਦੀ ਸਫਲਤਾ ਅਤੇ ਅਸਫਲਤਾ ‘ਤੇ ਨਿਰਭਰ ਕਰਦਾ ਹੈ। ਦੂਜੇ ਪਾਸੇ, ਦਿੱਲੀ ਦੀਆਂ ਸਰਹੱਦਾਂ ਵਿਚ, ਜਿਥੇ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ, ਉਥੇ ਉਨ੍ਹਾਂ ਦੇ ਸਮਰਥਕਾਂ ਦਾ ਇਕੱਠ ਵਧ ਰਿਹਾ ਹੈ। ਹੁਣ ਇਸ ਅੰਦੋਲਨ ਦੀ ਲਹਿਰ ਬਿਹਾਰ ਵੀ ਪਹੁੰਚ ਗਈ ਹੈ ਜਿੱਥੋਂ ਕਿਸੇ ਕਿਸਮ ਦੇ ਵਿਰੋਧ ਦੀ ਗੱਲ ਹੁਣ ਤੱਕ ਅੱਗੇ ਨਹੀਂ ਆ ਰਹੀ ਸੀ।
The post ਕੇਂਦਰ ਨਾਲ ਮੀਟਿੰਗ ਤੋਂ ਬਾਅਦ ਕਿਸਾਨ ਜੱਥੇਬੰਦੀਆਂ ਨੇ ਕਿਸਾਨੀ ਸੰਘਰਸ਼ ਬਾਰੇ ਕਰ ਦਿੱਤਾ ਇਹ ਵੱਡਾ ਐਲਾਨ-ਦੇਖੋ ਤਾਜ਼ਾ ਖ਼ਬਰ appeared first on Sanjhi Sath.
ਕੇਂਦਰੀ ਮੰਤਰੀਆਂ ਨਾਲ ਕਿਸਾਨ-ਜਥੇਬੰਦੀਆਂ ਦੀ ਮੀਟਿੰਗ ਉਪਰੰਤ ਆਲ ਇੰਡੀਆ ਕਿਸਾਨ ਸੰਘਰਸ਼ ਕੋਆਰਡੀਨੇਸ਼ਨ ਕਮੇਟੀ ਦੇ ਵਰਕਿੰਗ-ਗਰੁੱਪ ਮੈਂਬਰ ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਕੇਂਦਰ ਸਰਕਾਰ ਨੂੰ ਲੋਕ ਰੋਹ ਅੱਗੇ ਝੁਕਣਾ ਪਿਆ …
The post ਕੇਂਦਰ ਨਾਲ ਮੀਟਿੰਗ ਤੋਂ ਬਾਅਦ ਕਿਸਾਨ ਜੱਥੇਬੰਦੀਆਂ ਨੇ ਕਿਸਾਨੀ ਸੰਘਰਸ਼ ਬਾਰੇ ਕਰ ਦਿੱਤਾ ਇਹ ਵੱਡਾ ਐਲਾਨ-ਦੇਖੋ ਤਾਜ਼ਾ ਖ਼ਬਰ appeared first on Sanjhi Sath.
Wosm News Punjab Latest News