Breaking News
Home / Punjab / ਕਨੇਡਾ ਦੀ PR ਨੂੰ ਲੱਤ ਮਾਰ ਕੇ ਕਿਸਾਨ ਦੀ ਧੀ ਨੇ ਦਿੱਲੀ ਚ’ ਇਹ ਕੰਮ ਕਰਕੇ ਪੂਰੇ ਪੰਜਾਬ ਚ’ ਕਰਾਤੀ ਬੱਲੇ-ਬੇਲ-ਦੇਖੋ ਤਾਜ਼ਾ ਖ਼ਬਰ

ਕਨੇਡਾ ਦੀ PR ਨੂੰ ਲੱਤ ਮਾਰ ਕੇ ਕਿਸਾਨ ਦੀ ਧੀ ਨੇ ਦਿੱਲੀ ਚ’ ਇਹ ਕੰਮ ਕਰਕੇ ਪੂਰੇ ਪੰਜਾਬ ਚ’ ਕਰਾਤੀ ਬੱਲੇ-ਬੇਲ-ਦੇਖੋ ਤਾਜ਼ਾ ਖ਼ਬਰ

ਕੋਰਟ ਦੇਖਣ ਦੀ ਜਿਦ ਅਤੇ ਤਮੰਨਾ ਨੇ ਹਲਕਾ ਗਿੱਦੜਬਾਹਾ ਦੇ ਨੇੜਲੇ ਪਿੰਡ ਰੂਖਾਲਾ ਦੀ ਇੱਕ ਲੜਕੀ ਨੂੰ ਜੱਜ ਬਣਾ ਦਿੱਤਾ। ਆਪਣੀ ਇਸ ਜਿਦ ਨੂੰ ਪੂਰਾ ਕੀਤਾ ਹੈ ਗਿੱਦੜਬਾਹਾ ਦੇ ਨੇੜਲੇ ਪਿੰਡ ਰੂਖਾਲਾ ਦੀ ਧੀ ਵਿਨਰਜੀਤ ਕੌਰ ਨੇ। ਪਿੰਡ ਰੂਖਾਲਾ ਦੀ ਰਹਿਣ ਵਾਲੀ ਵਿਨਰਜੀਤ ਕੌਰ ਨੇ ਦਿੱਲੀ ਜਿਊਡਿਸ਼ਿਅਲ ਦੀ ਪਰੀਖਿਆ ਪਾਸ ਕਰਕੇ ਦਿੱਲੀ ਕੋਰਟ ਦੀ ਜੱਜ ਬਣ ਕੇ ਆਪਣੇ ਮਾਤਾ ਪਿਤਾ, ਪਿੰਡ ਅਤੇ ਗਿੱਦੜਬਾਹਾ ਇਲਾਕੇ ਦਾ ਨਾਮ ਰੌਸ਼ਨ ਕੀਤਾ ਹੈ।

ਜੱਜ ਬਨਣ ਦੇ ਬਾਅਦ ਆਪਣੇ ਪਿੰਡ ਰੂਖਾਲਾ ਪਹੁੰਚੀ ਵਿਨਰਜੀਤ ਕੌਰ ਨੇ ਦੱਸਿਆ ਕਿ ਬਚਪਨ ਤੋਂ ਹੀ ਉਸ ਨੂੰ ਕੋਰਟ ਦੇਖਣ ਅਤੇ ਉਸ ਵਿੱਚ ਚਲਦੇ ਪ੍ਰੋਸੀਜਰ ਨੂੰ ਦੇਖਣ ਦੀ ਤਾਂਗ ਰਹਿੰਦੀ ਸੀ ਅਤੇ ਉਹ ਅਕਸਰ ਆਪਣੇ ਪਿਤਾ ਨਾਲ ਕਚਹਿਰੀ ਦੇਖਣ ਲਈ ਜਿਦ ਕਰਦੀ ਰਹਿੰਦੀ ਸੀ ਪਰ ਉਸ ਦੇ ਪਿਤਾ ਉਸ ਨੂੰ ਹਮੇਸ਼ਾ ਇਹੀ ਕਿਹਾ ਕਰਦੇ ਸਨ ਕਿ ਭਗਵਾਨ ਕਿਸੇ ਨੂੰ ਵੀ ਕੋਰਟ, ਕਚਹਿਰੀ ਅਤੇ ਡਾਕਟਰ ਦੇ ਕੋਲ ਨਾ ਭੇਜੇ।

ਵਿਨਰਜੀਤ ਕੌਰ ਨੇ ਦੱਸਿਆ ਕਿ ਹੁਣ ਉਸ ਦਾ ਕੋਰਟ ਦੇਖਣ ਦਾ ਸੁਫ਼ਨਾ ਸੱਚ ਹੋ ਗਿਆ ਹੈ। ਵਿਨਰਜੀਤ ਕੌਰ ਨੇ ਆਪਣੀ ਮੁਢਲੀ ਸਿੱਖਿਆ ਸ਼ਿਮਲਾ ਅਤੇ ਹਿਸਾਰ ਤੋਂ ਪ੍ਰਾਪਤ ਕੀਤੀ। ਉਸ ਨੇ 2008 ਵਿੱਚ ਡੀਏਵੀ ਸਕੂਲ ਚੰਡੀਗੜ੍ਹ ਵਿੱਚ ਆਲ ਇੰਡਿਆ ਡੀਏਵੀ ਸਕੂਲ ਵਿੱਚੋਂ 12 ਵੀਂ ਜਮਾਤ ਵਿੱਚ ਇਤਹਾਸ ਵਿੱਚ ਟਾਪ ਕੀਤਾ ਸੀ।


ਇਸ ਦੇ ਬਾਅਦ ਵਿਨਰਜੀਤ ਕੌਰ ਨੇ ਬੀਏ ਐਮਸੀਐਮ ਮੇਹਰਚੰਦ ਮਹਾਜਨ ਕਾਲਜ ਚੰਡੀਗੜ੍ਹ ਤੋਂ 2011 ਵਿੱਚ ਪਾਸ ਕੀਤੀ। ਵਿੰਨਰਜੀਤ ਕੌਰ ਨੇ ਦੱਸਿਆ ਕਿ ਉਹ ਪੰਜਾਬੀ ਦੇ ਚਲਦੇ ਇੱਕ ਵਾਰ ਪੰਜਾਬ ਵਿੱਚ ਟੈਸਟ ਦੇਣ ਦੇ ਬਾਅਦ ਪਰੀਖਿਆ ਕਲੀਅਰ ਨਹੀਂ ਕਰ ਪਾਈ। ਦਿੱਲੀ ਵਿੱਚ ਵੀ ਉਨ੍ਹਾਂ ਨੇ ਦੋ ਬਾਅਦ ਅਸਫਲ ਰਹਿਣ ਦੇ ਬਾਅਦ ਹਾਰ ਨਹੀਂ ਮਨੀਂ ਅਤੇ ਆਖੀਰ ਤੀਜੀ ਵਾਰ ਵਿੱਚ ਕਾਮਯਾਬੀ ਹਾਸਲ ਕੀਤੀ।

ਉਹ ਦਿਨ ਵਿੱਚ 14-15 ਘੰਟੇ ਪੜ੍ਹਾਈ ਕਰਦੀ ਸੀ। ਵਿੰਨਰਜੀਤ ਕੌਰ ਦੇ ਪਿਤਾ ਗੁਰਲਾਲ ਸਿੰਘ ਰਾਜਨੀਤਕ ਵਿਗਿਆਨ ਵਿੱਚ ਐਮ.ਏ. ਕੀਤੀ ਹੋਈ ਹੈ ਜਦੋਂ ਕਿ ਉਨ੍ਹਾਂ ਦੀ ਮਾਤਾ ਰਾਜਬੀਰ ਕੌਰ ਵੀ ਬੀ.ਏ. ਪਾਸ ਹੈ। ਵਿੰਨਰਜੀਤ ਕੌਰ ਦਾ ਭਰਾ ਬੀ.ਏ. ਪਾਸ ਹੈ ਅਤੇ ਆਪਣੀ ਪਤਨੀ ਦੇ ਨਾਲ ਕੈਨੇਡਾ ਵਿੱਚ ਸੈਟਲ ਹੈ। ਵਿੰਨਰਜੀਤ ਨੇ ਦੱਸਿਆ ਉਸ ਦੇ ਮਾਤਾ-ਪਿਤਾ ਦੇ ਇਲਾਵਾ ਉਸ ਦੀ ਭਰਜਾਈ ਸਤਬੀਰ ਕੌਰ ਨੇ ਉਸ ਦੀ ਪੜ੍ਹਾਈ ਵਿੱਚ ਬਹੁਤ ਮਦਦ ਕੀਤੀ ਅਤੇ ਅੱਜ ਉਨ੍ਹਾਂ ਦੀ ਵਜ੍ਹਾ ਨਾਲ ਹੀ ਉਹ ਇਸ ਮੁਕਾਮ ਤੱਕ ਪਹੁਂਚ ਸਕੀ ਹੈ।

The post ਕਨੇਡਾ ਦੀ PR ਨੂੰ ਲੱਤ ਮਾਰ ਕੇ ਕਿਸਾਨ ਦੀ ਧੀ ਨੇ ਦਿੱਲੀ ਚ’ ਇਹ ਕੰਮ ਕਰਕੇ ਪੂਰੇ ਪੰਜਾਬ ਚ’ ਕਰਾਤੀ ਬੱਲੇ-ਬੇਲ-ਦੇਖੋ ਤਾਜ਼ਾ ਖ਼ਬਰ appeared first on Sanjhi Sath.

ਕੋਰਟ ਦੇਖਣ ਦੀ ਜਿਦ ਅਤੇ ਤਮੰਨਾ ਨੇ ਹਲਕਾ ਗਿੱਦੜਬਾਹਾ ਦੇ ਨੇੜਲੇ ਪਿੰਡ ਰੂਖਾਲਾ ਦੀ ਇੱਕ ਲੜਕੀ ਨੂੰ ਜੱਜ ਬਣਾ ਦਿੱਤਾ। ਆਪਣੀ ਇਸ ਜਿਦ ਨੂੰ ਪੂਰਾ ਕੀਤਾ ਹੈ ਗਿੱਦੜਬਾਹਾ ਦੇ ਨੇੜਲੇ …
The post ਕਨੇਡਾ ਦੀ PR ਨੂੰ ਲੱਤ ਮਾਰ ਕੇ ਕਿਸਾਨ ਦੀ ਧੀ ਨੇ ਦਿੱਲੀ ਚ’ ਇਹ ਕੰਮ ਕਰਕੇ ਪੂਰੇ ਪੰਜਾਬ ਚ’ ਕਰਾਤੀ ਬੱਲੇ-ਬੇਲ-ਦੇਖੋ ਤਾਜ਼ਾ ਖ਼ਬਰ appeared first on Sanjhi Sath.

Leave a Reply

Your email address will not be published. Required fields are marked *