ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਬਹੁਤ ਸਾਰੇ ਬਦਲਾਅ ਕੀਤੇ ਜਾ ਰਹੇ ਹਨ। ਹੁਣ ਸਰਕਾਰ ਵੱਲੋਂ ਗੱਡੀਆਂ ਵਾਲਿਆਂ ਲਈ ਇਕ ਹੋਰ ਨਿਯਮ ਲਾਗੂ ਕੀਤਾ ਜਾ ਰਿਹਾ ਹੈ।ਹੁਣ ਮੋਦੀ ਸਰਕਾਰ ਨੇ ਇੱਕ ਹੋਰ ਐਲਾਨ ਕੀਤਾ ਹੈ ਜਿਸ ਦੇ ਤਹਿਤ 1/ ਜਨਵਰੀ 2021 ਤੋਂ ਇਕ ਹੋਰ ਨਿਯਮ ਸਾਰੇ ਦੇਸ਼ ਵਿਚ ਲਾਗੂ ਹੋਵੇਗਾ। ਕੇਂਦਰ ਸਰਕਾਰ ਵੱਲੋਂ ਗੱਡੀਆਂ ਉਪਰ ਇਕ ਹੋਰ ਨਿਯਮ ਲਾਗੂ ਕਰ ਦਿੱਤਾ ਗਿਆ ਹੈ।

ਜਿਸ ਤਹਿਤ ਫਾਸਟ ਟੈਗ ਭਾਰਤ ਵਿੱਚ 1 ਜਨਵਰੀ 2021 ਤੋਂ ਲਾਜ਼ਮੀ ਕਰ ਦਿੱਤਾ ਜਾ ਰਿਹਾ ਹੈ। ਇਸ ਲਈ ਲੰਬੇ ਸਮੇਂ ਤੋਂ ਸਰਕਾਰ ਸਰਗਰਮ ਹੈ। ਜਿਸ ਤਹਿਤ ਇਲੈਕਟ੍ਰੋਨਿਕ ਟੋਲ ਸੰਗ੍ਰਹਿ ਨੂੰ ਉਤਸ਼ਾਹਿਤ ਕਰਨ ਲਈ 1 ਜਨਵਰੀ 2021 ਤੋਂ ਸਰਕਾਰ ਨੇ 1 ਦਸੰਬਰ 2017 ਤੋਂ ਪਹਿਲਾਂ ਦੀ ਰਜਿਸਟ੍ਰੇਸ਼ਨ ਵਾਲੇ ਪੁਰਾਣੇ 4 ਟਾਇਰਾਂ ਵਾਲੇ ਵਾਹਨਾਂ ਲਈ ਫਾਸਟੈਗ ਜ਼ਰੂਰੀ ਕਰ ਦਿੱਤਾ ਹੈ, ਨਾਲ ਹੀ ਗੱਡੀ ਦਾ ਥਰਡ ਪਾਰਟੀ ਬੀਮਾ ਕਰਵਾਉਣ ਲਈ ਵੀ ਇਹ ਨਿਯਮ ਜ਼ਰੂਰੀ ਹੋ ਰਿਹਾ ਹੈ।

ਸਰਕਾਰ ਨੇ ਟਰਾਂਸਪੋਰਟ ਵਾਹਨਾਂ ਲਈ ਫਿਟਨੈਂਸ ਸਰਟੀਫਿਕੇਟ ਦਾ ਨਵੀਨੀਕਰਨ ਕਰਵਾਉਣ ਲਈ ਫਾਸਟ ਟੈਗ ਲਗਾਉਣਾ ਜ਼ਰੂਰੀ ਕਰ ਦਿੱਤਾ ਸੀ। ਇਸ ਤੋਂ ਪਹਿਲਾਂ ਇਹ ਨਿਯਮ 1 ਦਸੰਬਰ 2017 ਤੋਂ ਬਾਅਦ ਵਿਕਰੀ ਹੋਏ ਸਾਰੇ ਚਾਰ ਪਹੀਆ ਵਾਹਨਾਂ ਲਈ ਲਾਜ਼ਮੀ ਕੀਤਾ ਗਿਆ ਸੀ। ਇਸ ਲਈ ਸੈਂਟਰਲ ਮੋਟਰ ਵਹੀਕਲ ਰੂਲਜ਼ , 1989(ਸੀ. ਐਮ. ਵੀ .ਆਰ. 1989,) ਵਿੱਚ ਸੋਧ ਕੀਤੀ ਗਈ ਹੈ। ਸਰਕਾਰ ਨੇ ਇਸ ਨੋਟੀਫਿਕੇਸ਼ਨ ਵਿੱਚ ਕਿਹਾ ਹੈ ਕਿ ,1 ਅਪ੍ਰੈਲ 2021 ਤੋਂ ਥਰਡ ਪਾਰਟੀ ਬੀਮਾ ਕਰਵਾਉਣ ਲਈ ਫਾਸਟ ਟੈਗ ਵੀ ਲਾਜ਼ਮੀ ਹੋਵੇਗਾ।

ਸਰਕਾਰ ਦੇ ਇਸ ਲਾਗੂ ਕੀਤੇ ਨਿਯਮ ਅਨੁਸਾਰ ਹੁਣ ਸਾਰੇ 4 ਟਾਇਰ ਵਾਲੇ ਵਾਹਨ ਫਾਸਟੈਗ ਨਾਲ ਹੀ ਟੋਲ ਫੀਸ ਚੁਕਾ ਸਕਣਗੇ। ਇਸ ਲਈ ਬਕਾਇਦਾ ਫਾਸਟੈਗ ਆਈ ਡੀ ਲਈ ਜਾਵੇਗੀ। ਸਰਕਾਰ ਦਾ ਕਹਿਣਾ ਹੈ ਕਿ ਉਸ ਦਾ ਇਹ ਕਦਮ ਡਿਜੀਟਲ ਤਰੀਕੇ ਨਾਲ ਟੋਲ ਭੁਗਤਾਨ ਕਰਨ ਨੂੰ ਉਤਸ਼ਾਹਿਤ ਕਰਨ ਲਈ ਚੁੱਕਿਆ ਗਿਆ ਹੈ। ਇਸ ਸਬੰਧੀ ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ ਵੱਲੋਂ ਜਾਰੀ ਕੀਤੇ ਗਏ |

ਨੋਟਿਸ ਵਿੱਚ ਸ਼ਨੀਵਾਰ ਨੂੰ ਦੱਸਿਆ ਹੈ ਕਿ 1 ਦਸੰਬਰ 2017 ਤੋਂ ਪਹਿਲਾਂ ਵਿਕੇ ਹੋਏ ਐਮ ਤੇ ਐਨ ਕੈਟਾਗਿਰੀ ਦੇ ਸਾਰੇ ਚਾਰ ਪਹੀਆ ਵਾਹਨਾਂ ਲਈ ਫਾਸਟੈਗ ਜ਼ਰੂਰੀ ਕੀਤਾ ਗਿਆ ਹੈ। ਫਾਸਟੈਗ 1 ਪ੍ਰੀਪੇਡ ਟੈਗ ਹੈ, ਜੋ ਟੋਲ ਤੇ ਆਪਣੇ ਆਪ ਪੈਸਿਆਂ ਦੀ ਕਟੌਤੀ ਕਰ ਲੈਂਦਾ ਹੈ। ਜਿਸ ਜ਼ਰੀਏ ਤੁਹਾਨੂੰ ਲੰਮੀ ਲਾਈਨ ਵਿਚ ਲੱਗਣ ਤੋਂ ਵੀ ਬਚਾਅ ਹੋਵੇਗਾ। ਰੇਡੀਓ ਫ੍ਰੀਕਵੈਂਸੀ ਆਈਡੈਂਟੀਫਿਕੇਸ਼ਨ ਬੇਸਡ ਫਾਸਟੈਗ ਨੂੰ ਵਾਹਨ ਦੇ ਵਿੰਡਸਕਰੀਨ ਤੇ ਚਿਪਕਾ ਦਿੱਤਾ ਜਾਂਦਾ ਹੈ। ਇਹ ਬਚਤ ਖਾਤੇ ਰਾਹੀਂ ਟੈਕਸ ਦੇ ਸਿੱਧੇ ਭੁਗਤਾਨ ਦੀ ਇਜਾਜ਼ਤ ਦਿੰਦਾ ਹੈ। ਇਸ ਫਾਸਟੈਗ ਦੇ ਜ਼ਰੀਏ ਬਿਨਾਂ ਰੁਕਿਆਂ ਵਾਹਨ ਨੂੰ ਜਾਣ ਦੇ ਸਮਰੱਥ ਬਣਾਉਂਦਾ ਹੈ।
The post ਹੁਣੇ ਹੁਣੇ ਮੋਦੀ ਸਰਕਾਰ ਨੇ ਕਰਤਾ ਵੱਡਾ ਐਲਾਨ-1 ਜਨਵਰੀ ਤੋਂ ਲਾਗੂ ਹੋਵੇਗਾ ਇਹ ਨਿਯਮ,ਦੇਖੋ ਪੂਰੀ ਖ਼ਬਰ appeared first on Sanjhi Sath.
ਸਰਕਾਰ ਵੱਲੋਂ ਲੋਕਾਂ ਦੀ ਸੁਰੱਖਿਆ ਨੂੰ ਵੇਖਦੇ ਹੋਏ ਬਹੁਤ ਸਾਰੇ ਬਦਲਾਅ ਕੀਤੇ ਜਾ ਰਹੇ ਹਨ। ਹੁਣ ਸਰਕਾਰ ਵੱਲੋਂ ਗੱਡੀਆਂ ਵਾਲਿਆਂ ਲਈ ਇਕ ਹੋਰ ਨਿਯਮ ਲਾਗੂ ਕੀਤਾ ਜਾ ਰਿਹਾ ਹੈ।ਹੁਣ ਮੋਦੀ …
The post ਹੁਣੇ ਹੁਣੇ ਮੋਦੀ ਸਰਕਾਰ ਨੇ ਕਰਤਾ ਵੱਡਾ ਐਲਾਨ-1 ਜਨਵਰੀ ਤੋਂ ਲਾਗੂ ਹੋਵੇਗਾ ਇਹ ਨਿਯਮ,ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News