ਫ਼ਿਲਮ ਅਦਾਕਾਰਾ ਕੰਗਨਾ ਰਣੌਤ ਦੇ ਦਾਦੇ ਬ੍ਰਹਮਚੰਦ ਰਣੌਤ ਦਾ ਸੋਮਵਾਰ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 89 ਸਾਲ ਸੀ। ਉਹ ਲੰਬੇ ਸਮੇਂ ਤੋਂ ਬੀਮਾਰ ਸਨ। ਸੋਮਵਾਰ ਨੂੰ ਉਨ੍ਹਾਂ ਨੇ ਊਨਾ ਜ਼ਿਲ੍ਹੇ ਦੇ ਇਕ ਹਸਪਤਾਲ ‘ਚ ਆਖ਼ਰੀ ਸਾਹ ਲਿਆ।

ਉਨ੍ਹਾਂ ਦਾ ਅੰਤਿਮ ਸੰਸਕਾਰ ਮੰਡੀ ਜ਼ਿਲ੍ਹੇ ‘ਚ ਸਥਿਤ ਪੈਤ੍ਰਕ ਪਿੰਡ ਭਾਂਬਲਾ ‘ਚ ਜਬੋਠੀਸੀਰ ਖੱਡ ਦੇ ਕਿਨਾਰੇ ਬਣੇ ਸ਼ਮਸ਼ਾਨਘਾਟ ‘ਚ ਕੀਤਾ ਗਿਆ। ਮ੍ਰਿਤਕ ਸਰੀਰ ਨੂੰ ਮੁੱਖ ਅਗਨੀ ਵੱਡੇ ਬੇਟੇ ਤੇ ਕੰਗਨਾ ਰਣੌਤ ਦੇ ਪਿਤਾ ਅਮਰਦੀਪ ਰਣੌਤ ਨੇ ਦਿੱਤੀ। ਬ੍ਰਹਮਚੰਦ ਰਣੌਤ ਉਦਯੋਗ ਵਿਭਾਗ ਦੇ ਨਿਦੇਸ਼ਕ ਅਹੁਦੇ ਤੋਂ ਸੇਵਾ ਮੁਕਤ ਹੋਏ ਸਨ।

ਦਾਦੇ ਦੇ ਦਿਹਾਂਤ ਦੀ ਸੂਚਨਾ ਮਿਲਦੇ ਹੀ ਕੰਗਨਾ ਰਣੌਤ ਹੈਦਰਾਬਾਦ ਤੋਂ ਹਿਮਾਚਲ ਲਈ ਰਵਾਨਾ ਹੋ ਗਈ। ਉਹ ਸੋਮਵਾਰ ਸ਼ਾਮ ਕਾਂਗੜਾ ਜ਼ਿਲ੍ਹੇ ਦੇ ਗਗਲ ਹਵਾਈ ਅੱਡੇ ‘ਤੇ ਉੱਤਰੀ ਅਤੇ ਭਾਂਬਲਾ ਲਈ ਰਵਾਨਾ ਹੋ ਗਈ। ਕੰਗਨਾ ਇੰਨੀਂ ਦਿਨੀਂ ਹੈਦਰਾਬਾਦ ‘ਚ ਆਪਣੀਆਂ ਫ਼ਿਲਮਾਂ ਦੀ ਸ਼ੂਟਿੰਗ ਕਰ ਰਹੀ ਹੈ। ਕੰਗਨਾ ਨੇ ਟਵੀਟ ਕਰਕੇ ਦਾਦੇ ਦੇ ਦਿਹਾਂਤ ਦੀ ਖ਼ਬਰ ਦਿੱਤੀ ਹੈ।

ਕੰਗਨਾ ਨੇ ਆਪਣੇ ਟਵੀਟ ‘ਚ ਲਿਖਿਆ ‘ਅੱਜ ਸ਼ਾਮ ਮੈਂ ਆਪਣੇ ਘਰ ਪਹੁੰਚੀ ਕਿਉਂਕਿ ਮੇਰੇ ਦਾਦਾ ਬ੍ਰਹਮਚੰਦ ਰਣੌਤ ਕੁਝ ਸਮੇਂ ਤੋਂ ਬੀਮਾਰ ਚੱਲ ਰਹੇ ਸਨ। ਜਦੋਂ ਤੱਕ ਮੈਂ ਘਰ ਪਹੁੰਚੀ, ਉਨ੍ਹਾਂ ਦਾ ਦਿਹਾਂਤ ਹੋ ਚੁੱਕਾ ਸੀ। ਉਹ ਕਰੀਬ 90 ਸਾਲ ਦੇ ਸਨ ਅਤੇ ਹੁਣ ਵੀ ਉਨ੍ਹਾਂ ਦਾ ਸੈਂਸ ਆਫ ਹੂਮਰ ਗਜਬ ਦਾ ਸੀ। ਅਸੀਂ ਸਾਰੇ ਉਨ੍ਹਾਂ ਨੂੰ ਡੈਡੀ ਆਖਦੇ ਸਨ। ਓਮ ਸ਼ਾਂਤੀ।

ਮੁੱਖ ਮੰਤਰੀ ਸਰਕਾਘਾਟ ਦੇ ਵਿਧਾਇਕ ਕਰਨਲ ਇੰਦਰ ਸਿੰਘ ਠਾਕੁਰ, ਐੱਮ. ਪੀ. ਸੀ. ਦੇ ਚੇਅਰਮੈਨ ਦਲੀਪ ਠਾਕੁਰ, ਰਾਜੇਂਦਰ ਭੱਟੋ ਸਣੇ ਹੋਰਨਾਂ ਲੋਕਾਂ ਨੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਬ੍ਰਹਮਚੰਦ ਰਣੌਤ ਦੇ ਦਿਹਾਂਤ ‘ਤੇ ਸਾਬਕਾ ਮੰਤਰੀ ਰੰਗੀਲਾ ਰਾਮ ਰਾਵ ਨੇ ਦੁੱਖ ਪ੍ਰਗਟ ਕੀਤਾ
The post ਹੁਣੇ ਹੁਣੇ ਕੰਗਨਾਂ ਰਨੌਤ ਦੇ ਘਰੋਂ ਆਈ ਅੱਤ ਮਾੜੀ ਖ਼ਬਰ-ਹੋਈ ਮੌਤ ਤੇ ਛਾਇਆ ਸੋਗ-ਦੇਖੋ ਪੂਰੀ ਖ਼ਬਰ appeared first on Sanjhi Sath.
ਫ਼ਿਲਮ ਅਦਾਕਾਰਾ ਕੰਗਨਾ ਰਣੌਤ ਦੇ ਦਾਦੇ ਬ੍ਰਹਮਚੰਦ ਰਣੌਤ ਦਾ ਸੋਮਵਾਰ ਦਿਹਾਂਤ ਹੋ ਗਿਆ ਹੈ। ਉਨ੍ਹਾਂ ਦੀ ਉਮਰ 89 ਸਾਲ ਸੀ। ਉਹ ਲੰਬੇ ਸਮੇਂ ਤੋਂ ਬੀਮਾਰ ਸਨ। ਸੋਮਵਾਰ ਨੂੰ ਉਨ੍ਹਾਂ ਨੇ …
The post ਹੁਣੇ ਹੁਣੇ ਕੰਗਨਾਂ ਰਨੌਤ ਦੇ ਘਰੋਂ ਆਈ ਅੱਤ ਮਾੜੀ ਖ਼ਬਰ-ਹੋਈ ਮੌਤ ਤੇ ਛਾਇਆ ਸੋਗ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News