ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਹੱਦਾਂ ਉਤੇ ਮੋਰਚੇ ਲਾਈ ਬੈਠੀਆਂ ਕਿਸਾਨ ਜਥੇਬੰਦੀਆਂ ਅੱਜ ਤੋਂ ਸੰਘਰਸ਼ ਤੇਜ਼ ਕਰਨਗੀਆਂ। ਅੱਜ ਤੋਂ ਦਿੱਲੀ-ਜੈਪੁਰ ਰੋਡ ਜਾਮ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ, ਭਾਜਪਾ ਨੇਤਾਵਾਂ ਦੇ ਘਰਾਂ ਸਾਹਮਣੇ ਪ੍ਰਦਰਸ਼ਨ ਕਰਨਗੇ। ਇਸ ਤੋਂ ਇਲਾਵਾ ਪੂਰੇ ਮੁਲਕ ਦੇ ਟੋਲ ਪਲਾਜ਼ੇ ਅੱਜ ਫਰੀ ਕਰ ਦਿੱਤੇ ਜਾਣਗੇ।

ਖੇਤੀ ਕਾਨੂੰਨਾਂ ਖ਼ਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ਨੂੰ ਹੋਰ ਮਜ਼ਬੂਤ ਕਰਨ ਦੇ ਮੰਤਵ ਨਾਲ ਪੰਜਾਬ ਸਮੇਤ ਵੱਡੀ ਗਿਣਤੀ ਸੂਬਿਆਂ ਤੋਂ ਕਿਸਾਨਾਂ ਦੇ ਕਾਫਲੇ ਦਿੱਲੀ ਵੱਲ ਨੂੰ ਤੁਰ ਪਏ ਹਨ। ਕਿਸਾਨ ਆਗੂਆਂ ਨੇ ਅੱਜ ਮੁੜ ਸਾਫ਼ ਕਰ ਦਿੱਤਾ ਹੈ ਕਿ ਉਹ ਨਵੇਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੋਂ ਘੱਟ ਹੋਰ ਕੁਝ ਵੀ ਸਵੀਕਾਰ ਨਹੀਂ ਕਰਨਗੇ।

ਕਿਸਾਨ ਯੂਨੀਅਨਾਂ ਨੇ ਕਿਹਾ ਕਿ ਜੇ ਸਰਕਾਰ ਕਿਸਾਨ ਆਗੂਆਂ ਨਾਲ ਗੱਲਬਾਤ ਕਰਨ ਦੀ ਖਾਹਿਸ਼ਮੰਦ ਹੈ ਤਾਂ ਪਹਿਲਾਂ ਵਾਂਗ ਰਸਮੀ ਸੱਦਾ ਭੇਜੇ। ਇਸ ਦੌਰਾਨ ਪੰਜਾਬ ਦੀਆਂ 31 ਕਿਸਾਨ ਜਥੇਬੰਦੀਆਂ ਤੇ ਦੇਸ਼ ਦੀਆਂ ਹੋਰ ਕਿਸਾਨ ਜਥੇਬੰਦੀਆਂ ਵੱਲੋਂ ‘ਸੰਯੁਕਤ ਕਿਸਾਨ ਮੋਰਚੇ’ ਦੀ ਅਗਵਾਈ ਹੇਠ ਦਿੱਲੀ-ਜੈਪੁਰ ਕੌਮੀ ਮਾਰਗ ਜਾਮ ਕੀਤਾ ਜਾਵੇਗਾ। ਕਿਸਾਨ ਯੂਨੀਅਨਾਂ ਪੰਜਾਬ ਦੀ ਤਰਜ਼ ’ਤੇ ਦੇਸ਼ ਭਰ ਦੇ ਟੋਲ ਪਲਾਜ਼ੇ ਵੀ ਬੰਦ ਕਰਨਗੀਆਂ।

ਚੇਤੇ ਰਹੇ ਕਿ ਖੇਤੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਰੇਲ ਮੰਤਰੀ ਪਿਊਸ਼ ਗੋਇਲ ਨੇ ਕਿਸਾਨ ਆਗੂਆਂ ਨੂੰ ਖੇਤੀ ਕਾਨੂੰਨਾਂ ’ਚ ਸੋਧ ਲਈ ਭੇਜੀਆਂ ਤਜਵੀਜ਼ਾਂ ’ਤੇ ਗੌਰ ਕਰਨ ਦੀ ਅਪੀਲ ਕਰਦਿਆਂ ਕਿਹਾ ਸੀ ਕਿ ਜੇਕਰ ਯੂਨੀਅਨ ਚਾਹੇ ਤਾਂ ਸਰਕਾਰ ਉਨ੍ਹਾਂ ਨਾਲ ਅਗਲੇਰੀ ਗੱਲਬਾਤ ਲਈ ਤਿਆਰ ਹੈ।

ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕਿਹਾ, ‘ਪਿਛਲੀਆਂ ਰਸਮੀ ਮੀਟਿੰਗਾਂ ਵਾਂਗ ਉਹ (ਸਰਕਾਰ) ਪਹਿਲਾਂ ਸਾਨੂੰ ਇਹ ਦੱਸਣ ਕਿ ਮੀਟਿੰਗ ਕਦੋਂ ਤੇ ਕਿੱਥੇ ਕਰਨੀ ਚਾਹੁੰਦੇ ਹਨ। ਜੇ ਉਹ ਸਾਨੂੰ ਗੱਲਬਾਤ ਲਈ ਸੱਦਦੇ ਹਨ ਤਾਂ ਅਸੀਂ ਪਹਿਲਾਂ ਆਪਣੀ ਤਾਲਮੇਲ ਕਮੇਟੀ ਨਾਲ ਚਰਚਾ ਕਰਾਂਗੇ ਤੇ ਫਿਰ ਕੋਈ ਫੈਸਲਾ ਲਵਾਂਗੇ।
The post ਖੇਤੀ ਕਾਨੂੰਨਾਂ ਖਿਲਾਫ਼ ਅੱਜ ਹੋਵੇਗੀ ਆਰ-ਪਾਰ ਦੀ ਲੜਾਈ,ਕਿਸਾਨਾਂ ਨੇ ਦੇਸ਼ ਭਰ ਚ’ ਫਰੀ ਕੀਤੀ ਇਹ ਚੀਜ਼,ਦੇਖੋ ਪੂਰੀ ਖ਼ਬਰ appeared first on Sanjhi Sath.
ਖੇਤੀ ਕਾਨੂੰਨਾਂ ਖਿਲਾਫ ਦਿੱਲੀ ਦੀਆਂ ਹੱਦਾਂ ਉਤੇ ਮੋਰਚੇ ਲਾਈ ਬੈਠੀਆਂ ਕਿਸਾਨ ਜਥੇਬੰਦੀਆਂ ਅੱਜ ਤੋਂ ਸੰਘਰਸ਼ ਤੇਜ਼ ਕਰਨਗੀਆਂ। ਅੱਜ ਤੋਂ ਦਿੱਲੀ-ਜੈਪੁਰ ਰੋਡ ਜਾਮ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ, ਭਾਜਪਾ ਨੇਤਾਵਾਂ …
The post ਖੇਤੀ ਕਾਨੂੰਨਾਂ ਖਿਲਾਫ਼ ਅੱਜ ਹੋਵੇਗੀ ਆਰ-ਪਾਰ ਦੀ ਲੜਾਈ,ਕਿਸਾਨਾਂ ਨੇ ਦੇਸ਼ ਭਰ ਚ’ ਫਰੀ ਕੀਤੀ ਇਹ ਚੀਜ਼,ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News