ਕੇਂਦਰ ਤੇ ਕਿਸਾਨਾਂ ਦੀ ਮੀਟਿੰਗ ਖ਼ਤਮ ਹੋ ਗਈ ਹੈ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਮੀਡੀਆ ਨੂੰ ਦੱਸਿਆ ਕਿ ਮੀਟਿੰਗ ਬਹੁਤ ਸਾਜਗਾਰ ਰਹੀ ਹੈ। ਸਰਕਾਰ ਨੇ ਕਿਸਾਨਾਂ ਵੱਲੋਂ ਬਣਾਏ ਕਿ ਲਿਆਂਦੇ ਖਾਸ ਪੁਾਇੰਟ ਉੱਤੇ ਚਰਚਾ ਕੀਤੀ ਹੈ। ਸਰਕਾਰ ਨੇ ਕਿਸਾਨਾਂ ਨੂੰ ਬੜੀ ਧਿਆਨ ਨਾਲ ਸੁਣਾਇਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸਰਕਾਰੀ ਮੰਡੀਆਂ ਦੇ ਬਰਾਬਰ ਪ੍ਰਾਈਵੇਟ ਮੰਡੀਆਂ ਤੇ ਵੀ ਟੈਕਸ ਲਗਾਉਣ ਬਾਰੇ ਵਿਚਾਰ ਕਰ ਸਕਦੀ ਹੈ।

ਪ੍ਰਾਈਵੇਟ ਖ੍ਰੀਦ ਸਿਰਫ ਪੈਨ ਕਾਰਡ ਜਾਂ ਅਧਾਰ ਕਾਰਡ ਨਹੀਂ ਬਲਕਿ ਕੁੱਝ ਖਾਸ ਦਸਤਾਵੇਜ ਦੇ ਆਧਾਰ ਤੇ ਕਰਨ ਬਾਰੇ ਵਿਵਸਥਾ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਕਿਸਾਨਾਂ ਦੀ ਕੰਨਟਰੈਕਟ ਫਾਰਮਿੰਗ ਵਿੱਚ ਅਦਾਲਤ ਵਿੱਚ ਨਾ ਜਾਣ ਦੇ ਅਧਿਕਾਰ ਦੀ ਬਜਾਏ ਐਸਡੀਐਮ ਤੱਕ ਨਿਬੇੜਨਾ ਤੱਕ ਦਾ ਮਾਮਲਾ ਵਿਚਾਰਿਆ ਗਿਆ ਹੈ। ਇਸ ਵਿੱਚ ਵਿੱਚ ਵਿਵਦਿਤ ਮਾਮਲੇ ਨੂੰ ਕੋਰਟ ਵਿੱਚ ਲੈ ਕੇ ਜਾਣ ਬਾਰੇ ਵੀ ਸਰਕਾਰ ਵਿਚਾਰ ਕਰ ਸਕਦੀ ਹੈ।

ਖੇਤੀਬਾੜੀ ਮੰਤਰੀ ਨੇ ਸਪਸ਼ਟ ਕੀਤਾ ਹੈ ਕਿ ਐਮਐਸਪੀ ਪਹਿਲੀ ਵੀ ਚਲਦੀ ਹੈ ਤੇ ਹੁਣ ਵੀ ਚਲ ਰਹੀ ਹੈ ਤੇ ਅੱਗੇ ਵੀ ਮਿਲਦੀ ਰਹੇਗੀ। ਕਿਸਾਨਾਂ ਦੀ ਸਰਕਾਰੀ ਮੰਡੀਆਂ ਨੂੰ ਖਤਮ ਕਰਨ ਦੀ ਚਿੰਤਾ ਬਾਰੇ ਮੰਤਰੀ ਬੋਲੇ ਕਿ ਏਪੀਐਮਸੀ ਮੰਡੀਆਂ ਨੂੰ ਹੋਰ ਬਿਹਤਰ ਬਣਾਉਣ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ ਹੈ।

ਅਗਲੀ ਮੀਟਿੰਗ ਪੰਜ ਦਸੰਬਰ- ਖੇਤੀਬਾੜੀ ਮੰਤਰੀ ਨੇ ਕਿਹਾ ਕਿ ਮੀਟਿੰਗ ਵਧੀਆ ਮਾਹੌਲ ਵਿੱਚ ਹੋ ਰਹੀ ਹੈ। ਇਸਲਈ ਇਸਦੀ ਕੜੀ ਵੱਜੋਂ ਅਗਲੀ ਮੀਟਿੰਗ ਪੰਜ ਦਸੰਬਰ ਨੂੰ ਦੁਪਹਿਰ ਦੋ ਵਜੇ ਤਹਿ ਕੀਤੀ ਗਈ ਹੈ। ਇਸ ਮੀਟਿੰਗ ਵਿੱਚ ਜਿਹੜੇ ਮੁੱਦਿਆ ਉੱਤੇ ਕੇਂਦਰ ਸਰਕਾਰ ਨੇ ਵਿਚਾਰ ਕਰਨ ਬਾਰੇ ਕਿਸਾਨਾਂ ਨੂੰ ਵਿਸ਼ਵਾਸ਼ ਦਵਾਇਆ ਹੈ, ਉਨ੍ਹਾਂ ਮੁੱਦਿਆਂ ਬਾਰੇ ਸਰਕਾਰ ਆਪਣਾ ਫੈਸਲਾ ਦੱਸੇਗੀ।

ਕਿਸਾਨਾਂ ਨੂੰ ਅੰਦੋਲਨ ਖਤਮ ਕਰਨ ਦੀ ਅਪੀਲ- ਖੇਤੀਬਾੜੀ ਮੰਤਰੀ ਐਨ ਐਸ ਤੋਮਰ ਨੇ ਕਿਹਾ ਕਿ ਸਰਕਾਰ ਗੱਲਬਾਤ ਕਰ ਰਹੀ ਹੈ ਅਤੇ ਜੋ ਮੁੱਦਾ ਵਿਚਾਰ ਵਟਾਂਦਰੇ ਦੌਰਾਨ ਸਾਹਮਣੇ ਆਵੇਗਾ ਉਹ ਨਿਸ਼ਚਤ ਤੌਰ ‘ਤੇ ਕਿਸੇ ਹੱਲ’ ਤੇ ਪਹੁੰਚੇਗਾ। ਇਸੇ ਲਈ ਮੈਂ ਕਿਸਾਨਾਂ ਨੂੰ ਅਪੀਲ ਕਰਦਾ ਹਾਂ ਕਿ ਉਹ ਆਪਣਾ ਅੰਦੋਲਨ ਖ਼ਤਮ ਕਰਨ ਤਾਂ ਜੋ ਦਿੱਲੀ ਦੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਜਿਸਦਾ ਉਹ ਵਿਰੋਧ ਪ੍ਰਦਰਸ਼ਨਾਂ ਕਾਰਨ ਸਾਹਮਣਾ ਕਰ ਰਹੇ ਹਨ।
ਕਿਸਾਨ ਯੂਨੀਅਨਾਂ ਨਾਲ ਗੱਲਬਾਤ ਤੋਂ ਬਾਅਦ ਵਪਾਰਕ ਅਤੇ ਉਦਯੋਗ ਰਾਜ ਮੰਤਰੀ ਸੋਮ ਪ੍ਰਕਾਸ਼ ਨੇ ਕਿਹਾ ਕਿ ਵਿਚਾਰ ਵਟਾਂਦਰੇ ਦੇ ਬਿੰਦੂ ਤਿਆਰ ਕੀਤੇ ਗਏ ਹਨ. ਇਨ੍ਹਾਂ ਬਿੰਦੂਆਂ ‘ਤੇ 5 ਦਸੰਬਰ ਨੂੰ ਵਿਚਾਰ-ਵਟਾਂਦਰੇ ਕੀਤੇ ਜਾਣਗੇ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਅੰਦੋਲਨ ਉਸੇ ਦਿਨ ਖ਼ਤਮ ਹੋ ਜਾਵੇਗਾ।
The post ਮੀਟਿੰਗ ਤੋਂ ਬਾਅਦ ਖੇਤੀ ਕਾਨੂੰਨਾਂ ਬਾਰੇ ਖੇਤੀਬਾੜੀ ਮੰਤਰੀ ਦਾ ਆਇਆ ਵੱਡਾ ਬਿਆਨ-ਇਸ ਗੱਲ ਲਈ ਤਿਆਰ ਹੋਈ ਕੇਂਦਰ ਸਰਕਾਰ appeared first on Sanjhi Sath.
ਕੇਂਦਰ ਤੇ ਕਿਸਾਨਾਂ ਦੀ ਮੀਟਿੰਗ ਖ਼ਤਮ ਹੋ ਗਈ ਹੈ। ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਮੀਡੀਆ ਨੂੰ ਦੱਸਿਆ ਕਿ ਮੀਟਿੰਗ ਬਹੁਤ ਸਾਜਗਾਰ ਰਹੀ ਹੈ। ਸਰਕਾਰ ਨੇ ਕਿਸਾਨਾਂ ਵੱਲੋਂ ਬਣਾਏ ਕਿ ਲਿਆਂਦੇ …
The post ਮੀਟਿੰਗ ਤੋਂ ਬਾਅਦ ਖੇਤੀ ਕਾਨੂੰਨਾਂ ਬਾਰੇ ਖੇਤੀਬਾੜੀ ਮੰਤਰੀ ਦਾ ਆਇਆ ਵੱਡਾ ਬਿਆਨ-ਇਸ ਗੱਲ ਲਈ ਤਿਆਰ ਹੋਈ ਕੇਂਦਰ ਸਰਕਾਰ appeared first on Sanjhi Sath.
Wosm News Punjab Latest News