Breaking News
Home / Punjab / 30 ਕਿਸਾਨ ਜੱਥੇਬੰਦੀਆਂ ਦੇ ਦਿੱਲੀ ਪਹੁੰਚੇ ਕਾਫ਼ਲੇ ਨੇ ਕਰ ਦਿੱਤਾ ਇਹ ਵੱਡਾ ਐਲਾਨ-ਦੇਖੋ ਪੂਰੀ ਖ਼ਬਰ

30 ਕਿਸਾਨ ਜੱਥੇਬੰਦੀਆਂ ਦੇ ਦਿੱਲੀ ਪਹੁੰਚੇ ਕਾਫ਼ਲੇ ਨੇ ਕਰ ਦਿੱਤਾ ਇਹ ਵੱਡਾ ਐਲਾਨ-ਦੇਖੋ ਪੂਰੀ ਖ਼ਬਰ

30 ਕਿਸਾਨ-ਜਥੇਬੰਦੀਆਂ ਦੇ ਦਿੱਲੀ-ਪਹੁੰਚੇ ਕਾਫ਼ਲਿਆਂ ਵੱਲੋਂ ਖੇਤੀ-ਕਾਨੂੰਨ ਰੱਦ ਕਰਵਾ ਕੇ ਹੀ ਪੰਜਾਬ ਮੁੜਨ ਦਾ ਐਲਾਨ ਕੀਤਾ ਹੈ। ਮੋਦੀ-ਸਰਕਾਰ ਨੂੰ ਦੇਸ਼-ਭਰ ਦੇ ਕਿਸਾਨਾਂ ਦੇ ਦ੍ਰਿੜ-ਇਰਾਦਿਆਂ ਅੱਗੇ ਝੁਕਣਾ ਪਿਆ। ਦਿੱਲੀ ਵਿਖੇ ਪੰਜਾਬ ਦੀਆਂ 30 ਕਿਸਾਨ-ਜਥੇਬੰਦੀਆਂ ਦੇ ਲੱਖਾਂ ਦੀ ਗਿਣਤੀ ਦੇ ਕਾਫ਼ਲੇ ਪਹੁੰਚਣ ਦੇ ਨਾਲ-ਨਾਲ ਸੰਘਰਸ਼ ਦੇ 58ਵੇਂ ਦਿਨ ਪੰਜਾਬ ਭਰ ‘ਚ ਵੀ ਟੋਲ-ਪਲਾਜ਼ਿਆਂ, ਭਾਜਪਾ ਆਗੂਆਂ ਦੇ ਘਰਾਂ, ਪੰਪਾਂ ਅਤੇ ਸ਼ਾਪਿੰਗ-ਮਾਲਜ਼ ਸਾਹਮਣੇ ਵੀ ਕਰੀਬ 50 ਥਾਵਾਂ ‘ਤੇ ਪੱਕੇ-ਧਰਨੇ ਜਾਰੀ ਰੱਖੇ ਗਏ। ਜਥੇਬੰਦੀਆਂ ਵੱਲੋਂ ਦਿੱਲੀ-ਮੋਰਚੇ ਲਈ ਜਾ ਰਹੇ ਸ਼ਹਾਦਤ ਦਾ ਜਾਮ ਪੀ ਗਏ ਦੋ ਕਿਸਾਨ ਆਗਆੂਂ ਕਾਹਨ ਸਿੰਘ ਧਨੇਰ-ਬਰਨਾਲਾ ਅਤੇ ਧੰਨਾ ਸਿੰਘ ਖਿਆਲੀ ਚਹਿਲਾਂ ਵਾਲੀ-ਮਾਨਸਾ ਨੂੰ ਦੋ ਮਿੰਟ ਦਾ ਮੋਨ ਧਾਰਕੇ ਸ਼ਹੀਦ ਕਿਸਾਨ ਆਗੂਆਂ ਨੂੰ ਸ਼ਰਾਂਧਜਲੀ ਭੇਂਟ ਕੀਤੀ ਗਈ। ਪੰਜਾਬ ਦੇ ਵੱਖ-ਵੱਖ ਪਿੰਡਾਂ ‘ਚ ਕਿਸਾਨਾਂ ਨੇ ਹਰਿਆਣਾ ਦੇ ਮੁੱਖ-ਮੰਤਰੀ ਮਨੋਹਰ ਲਾਲ ਖੱਟੜ ਦੇ ਪੁਤਲੇ ਵੀ ਫੂਕੇ ।

ਕਿਸਾਨ-ਆਗੂਆਂ ਨੇ ਹਰਿਆਣਾ-ਸਰਕਾਰ ਵੱਲੋਂ ਪੰਜਾਬ ਦੇ ਕਿਸਾਨ ‘ਤੇ ਲਾਠੀਚਾਰਜ ਕਰਨ, ਪਾਣੀ ਦੀਆਂ ਬੁਛਾੜਾਂ ਮਾਰਨ ਅਤੇ ਅੱਥਰੂ-ਗੈਸ ਦੇ ਗੋਲ਼ਿਆਂ ਰਾਹੀਂ ਕੀਤੇ ਅੱਤਿਆਚਾਰ ਨੂੰ ਤਾਨਾਸ਼ਾਹੀ ਕਰਾਰ ਦਿੱਤਾ। ਆਗੂਆਂ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਦੀ ਲੜਾਈ ਕੇਂਦਰ-ਸਰਕਾਰ ਨਾਲ ਹੈ, ਇਸ ਕਰਕੇ ਉਹ ਦੇਸ਼ ਭਰ ਦੀਆਂ 500 ਕਿਸਾਨ-ਜਥੇਬੰਦੀਆਂ ਦੇ ਸੱਦੇ ਤਹਿਤ ਦਿੱਲੀ ਜਾਣਾ ਚਾਹੁੰਦੇ ਸਨ, ਪਰ ਖੱਟੜ ਸਰਕਾਰ ਵੱਲੋਂ ਹਰਿਆਣਾ ਦੀਆਂ ਹੱਦਾਂ ਸੀਲ ਕਰਕੇ ਗੈਰ-ਜਮਹੂਰੀ ਤਰੀਕਿਆਂ ਨਾਲ ਪੰਜਾਬ ਦੇ ਕਿਸਾਨਾਂ ਦਾ ਰਾਹ ਰੋਕਿਆ ਅਤੇ ਜ਼ਬਰ ਕੀਤਾ ਗਿਆ। ਪਰ ਫਿਰ ਵੀ ਹਜ਼ਾਰਾਂ ਟਰੈਕਟਰ-ਟਰਾਲਿਆਂਂ ਦੇ ਕਾਫ਼ਲੇ ਦਿੱਲੀ ਤੱਕ ਦਾਖ਼ਲ ਹੋਣ ਲਈ ਸਫ਼ਲ ਹੋ ਗਏ ਹਨ । ਠੰਡ, ਬੱਦਲਵਾਈ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਕਿਸਾਨ ਆਗੂ ਕਾਫਲਿਆਂ ਦੇ ਦਿੱਲੀ ਵੱਲ ਕੂਚ ਕਰ ਜਾਣ ਦੇ ਬਾਵਜੂਦ ਵੀ ਸੈਂਕੜੇ ਕਿਸਾਨਾਂ ਦਾ ਲਗਾਤਾਰ ਚਲਦੇ ਸੰਘਰਸ਼ਾਂ ਵਿੱਚ ਪਹੁੰਚਕੇ ਮੋਦੀ ਸਰਕਾਰ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਅਤੇ ਬਿਜਲੀ ਸੋਧ ਬਿਲ-2020 ਖਿਲਾਫ ਰੋਹਲੀ ਗਰਜ ਬੁਲੰਦ ਕਰਨ ਨੂੰ ਉਤਸ਼ਾਹਜਨਕ ਵਰਤਾਰਾ ਕਿਹਾ।

ਇਸ ਸੰਘਰਸ਼ ਨੂੰ ਦੋ ਮਹੀਨੇ ਦੇ ਕਰੀਬ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਲੋਕ ਮਨਾਂ ਅੰਦਰ ਜੋਸ਼ ਅਤੇ ਗੁੱਸਾ ਮੱਠਾ ਹੋਣ ਦੀ ਬਜਾਏ ਲੋਕ ਮਨਾਂ ਅੰਦਰ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਲੋਕ ਵਿਰੋਧੀ ਨੀਤੀਆਂ ਖਿਲਾਫ ਹੋਰ ਵਧੇਰੇ ਉਬਾਲੇ ਖਾ ਰਿਹਾ ਹੈ। ਪੰਜਾਬ ਭਰ ‘ਚੋਂ ਦੂਜੇ ਦਿਨ ਵੀ ਕਿਸਾਨ ਕਾਫਲਿਆਂ ਨੇ ਸੈਂਕੜਿਆਂ ਦੀ ਗਿਣਤੀ ਵਿੱਚ ਟਰਾਲੀਆਂ ਟਰੈਕਟਰਾਂ ਰਾਸ਼ਨ, ਪਾਣੀ, ਦਵਾਈਆਂ, ਸੌਣ ਵਗੈਰਾ ਦਾ ਸਮੁੱਚਾ ਪ੍ਰਬੰਧ ਕਰਕੇ ਖੱਟਰ ਹਕੂਮਤ ਵੱਲੋਂ ਲਾਈਆਂ ਸਾਰੀਆਂ ਰੋਕਾਂ ਨੂੰ ਤੋੜਦਿਆਂ, ਪਾਣੀ ਦੀਆਂ ਬੁਛਾੜਾਂ, ਅੱਥਰੂ ਗੈਸ ਦੇ ਗੋਲਿਆਂ ਦੀ ਪ੍ਰਵਾਹ ਨਾਂ ਕਰਦਿਆਂ ਦਿੱਲੀ ਵਿਚ ਦਾਖਲ ਹੋਣ ਵਿੱਚ ਸਫਲ ਹੋ ਗਏ ਹਨ।

ਮੋਦੀ ਹਕੂਮਤ ਦੇ ਪੈਰ’ਚ ਪੈਰ ਧਰਦੀ ਹਰਿਆਣਾ ਸਰਕਾਰ ਨੇ ਪੰਜਾਬ ਵਿੱਚ ਜਮੀਨਾਂ ਦੀ ਰਾਖੀ ਲਈ ਨਿੱਕਲੇ ਕਿਸਾਨ ਕਾਫਲਿਆਂ ਨੂੰ ਰੋਕਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ। ਮਜਬੂਤ ਬੈਰੀਕਾਡਾਂ ਤੋਂ ਅੱਗੇ ਵੱਡੇ ਪੱਥਰ ਸੜਕ ਤੇ ਸੁੱਟ, ਸੈਂਕੜੇ ਟਰੱਕ ਮਿੱਟੀ ਰਾਹੀ ਰਸਤਾ ਰੋਕਣ ਤੋਂ ਅੱਗੇ, ਕਈ ਕਈ ਮੀਟਰ ਸੜਕਾਂ ਪੁੱਟਕੇ ਕਾਫਲਿਆਂ ਨੂੰ ਅੱਗੇ ਵਧਣ ਤੋਂ ਰੋਕਿਆ ਗਿਆ। ਪਰ ਹਰਿਆਣੇ ਦੇ ਜੁਝਾਰੂ ਕਿਸਾਨਾਂ ਦੇ ਪੂਰਨ ਸਹਿਯੋਗ ਸਦਕਾ ਤਮਾਮ ਅੜਿੱਕਿਆਂ ਨੂੰ ਚਕਨਾਚੂਰ ਕਰਕੇ ਲਿੰਕ ਸੜਕਾਂ ਰਾਹੀਂ ਦਿੱਲੀ ਦੀ ਧੌਣ ‘ਤੇ ਗੋਡਾ ਧਰਨ ਲਈ ਆਪਣੀ ਜਥੇਬੰਦਕ ਤਾਕਤ ਦੇ ਦਮ ਦਿੱਲੀ ਵਿੱਚ ਸ਼ਾਮਲ ਹੋ ਗਏ ਹਨ।

ਮੁਲਕ ਭਰ ਦੇ ਕਿਸਾਨਾਂ-ਮਜਦੂਰਾਂ ਦੀ ਸਾਂਝੀ ਜੰਗ ਦੀ ਲੜਾਈ ਦਿੱਲੀ ਦੇ ਤਖਤ ਨਾਲ ਹੈ। ਇਹ ਮੁਲਕ ਦੇ ਕਿਸਾਨਾਂ, ਮਜਦੂਰਾਂ ਸਮੇਤ ਹੋਰ ਸੱਭੇ ਮਿਹਨਤਕਸ਼ ਤਬਕਿਆਂ ਦੀ ਜਿੰਦਗੀ ਮੌਤ ਦੀ ਇਸ ਰਾਜ ਭਾਗ ਉੱਪਰ ਕਾਬਜ ਹਾਕਮ ਜਮਾਤ ਵੱਲੋਂ ਲਾਗੂ ਕੀਤੀਆਂ ਜਾ ਰਹੀਆਂ ਸਾਮਰਾਜੀ ਦਿਸ਼ਾ ਨਿਰਦੇਸ਼ਤ ਨੀਤੀਆਂ ਖਿਲ਼ਾਫ ਸਾਂਝੀ ਲੜਾਈ ਹੈ। ਕਿਸਾਨ ਆਗੂਆਂ ਕਿਹਾ ਕਿ ਮੋਦੀ ਸਰਕਾਰ ਨੂੰ ਕਿਸਾਨ ਕਾਫ਼ਲਿਆਂ ਦੇ ਦ੍ਰਿੜ ਇਰਾਦਿਆਂ ਅੱਗੇ ਝੁਕ ਕੇ ਥੁੱਕ ਕੇ ਚੱਟਣਾ ਪਿਆ ਹੈ।

The post 30 ਕਿਸਾਨ ਜੱਥੇਬੰਦੀਆਂ ਦੇ ਦਿੱਲੀ ਪਹੁੰਚੇ ਕਾਫ਼ਲੇ ਨੇ ਕਰ ਦਿੱਤਾ ਇਹ ਵੱਡਾ ਐਲਾਨ-ਦੇਖੋ ਪੂਰੀ ਖ਼ਬਰ appeared first on Sanjhi Sath.

30 ਕਿਸਾਨ-ਜਥੇਬੰਦੀਆਂ ਦੇ ਦਿੱਲੀ-ਪਹੁੰਚੇ ਕਾਫ਼ਲਿਆਂ ਵੱਲੋਂ ਖੇਤੀ-ਕਾਨੂੰਨ ਰੱਦ ਕਰਵਾ ਕੇ ਹੀ ਪੰਜਾਬ ਮੁੜਨ ਦਾ ਐਲਾਨ ਕੀਤਾ ਹੈ। ਮੋਦੀ-ਸਰਕਾਰ ਨੂੰ ਦੇਸ਼-ਭਰ ਦੇ ਕਿਸਾਨਾਂ ਦੇ ਦ੍ਰਿੜ-ਇਰਾਦਿਆਂ ਅੱਗੇ ਝੁਕਣਾ ਪਿਆ। ਦਿੱਲੀ ਵਿਖੇ ਪੰਜਾਬ …
The post 30 ਕਿਸਾਨ ਜੱਥੇਬੰਦੀਆਂ ਦੇ ਦਿੱਲੀ ਪਹੁੰਚੇ ਕਾਫ਼ਲੇ ਨੇ ਕਰ ਦਿੱਤਾ ਇਹ ਵੱਡਾ ਐਲਾਨ-ਦੇਖੋ ਪੂਰੀ ਖ਼ਬਰ appeared first on Sanjhi Sath.

Leave a Reply

Your email address will not be published. Required fields are marked *