ਭਾਵੇਂ ਇਸ ਵਰ੍ਹੇ ਅਪ੍ਰੈਲ, ਮਈ, ਜੂਨ ਦੌਰਾਨ ਪਾਰਾ ਔਸਤ ਨਾਲੋਂ ਕਾਫੀ ਘੱਟ ਰਿਹਾ ਤੇ ਇਸ ਤਰ੍ਹਾਂ ਗਰਮੀ ਚ ਆਈ ਕਮੀ ਅਕਸਰ ਮਾਨਸੂਨ ‘ਤੇ ਬੁਰਾ ਅਸਰ ਪਾਉਂਦੀ ਹੈ। ਪਰ ਇਸ ਸੀਜ਼ਨ ਮਾਨਸੂਨ ਆਪਣੇ ਦਮ ‘ਤੇ ਕਾਫੀ ਤਾਕਤਵਰ ਰਹੇਗੀ। ਜੁਲਾਈ ਤੋਂ ਲੈਕੇ ਸਤੰਬਰ ਤੱਕ ਚੱਲਣ ਵਾਲ਼ੇ ਮਾਨਸੂਨ ਸੀਜ਼ਨ ਚ ਔਸਤ ਨਾਲੋਂ ਵਧੇਰੇ, 530 ਮਿਮੀ.(+/-40ਮਿਮੀ.) ਬਰਸਾਤਾਂ ਦੀ ਉਮੀਦ ਹੈ। ਜਦਕਿ ਪੰਜਾਬ ਚ ਸੰਨ 1951 ਤੋਂ ਲੈਕੇ 2000 ਤੱਕ ਮਾਨਸੂਨ ਦੌਰਾਨ ਪਏ ਮੀਂਹਾਂ ਦੀ ਸਲਾਨਾ ਔਸਤ 490 ਮਿਮੀ. ਹੈ।
ਜਿਸਨੂੰ ਦੇਖਦੇ ਹੋਏ ਇਸ ਬਰਸਾਤੀ ਸੀਜਨ, ਨਹਿਰੀ ਵਿਭਾਗ ਤੇ ਪ੍ਸਾਸ਼ਨਿਕ ਇਕਾਈਆਂ ਨੂੰ ਸਮਾਂ ਰਹਿੰਦਿਆਂ ਉਚੇਚੇ ਪ੍ਬੰੰਧ ਕਰਨ ਦੀ ਤਜਵੀਜ਼ ਕੀਤੀ ਜਾਂਦੀ ਹੈ, ਤਾਂ ਜੋ ਪਿਛਲੇ ਸਾਲ ਵਾਂਗ ਪੈਦਾ ਹੋਈ ਹੜ੍ਹਾਂ ਦੀ ਸਥਿਤੀ ਨੂੰ ਟਾਲਿਆ ਜਾ ਸਕੇ।ਜੁਲਾਈ ਦੇ ਦੂਜੇ ਅੱਧ ਬਰਸਾਤਾਂ ਚ ਥੋੜ੍ਹੀ ਕਮੀ ਆਵੇਗੀ, ਪਰ ਅਗਸਤ, ਸਤੰਬਰ ਚ ਪ੍ਸ਼ਾਂਤ ਮਹਾਸਾਗਰ ਚ “ਲਾ-ਨੀਨਾ” ਦੀ ਸਥਿਤੀ(ਜੋ ਕਿ ਮਾਨਸੂਨ ਨੂੰ ਬਲ ਦਿੰਦੀ ਹੈ) ਬਣਨ ਦੀ ਉਮੀਦ ਹੈ।
ਕੁੱਲ ਮਿਲਾਕੇ ਇਸ ਬਰਸਾਤੀ ਸੀਜ਼ਨ ਔਸਤ ਨਾਲੋਂ ਵਧੇਰੇ ਬਰਸਾਤਾਂ ਤੇ ਕਈ ਦਿਨਾਂ ਦੀਆਂ ਝੜੀਆਂ ਨਾਲ਼ ਸੰਭਵ ਹੈ ਕਿ ਇਸ ਵਰ੍ਹੇ ਪੰਜਾਬ ਚ ਬਰਸਾਤਾਂ ਦੇ ਕਈ ਰਿਕਾਰਡ ਟੁੱਟ ਜਾਣ ਤੇ ਨਵੇਂ ਰਿਕਾਰਡ ਸਿਰਜੇ ਜਾਣ। ਜਿਕਰਯੋਗ ਹੈ ਕਿ ਵੱਖ-ਵੱਖ ਜਿਲ੍ਹਿਆਂ ਚ ਵਰਖਾ-ਵੰਡ ਬੀਤੇ ਵਰ੍ਹਿਆਂ ਨਾਲੋਂ ਬੇਹਤਰ ਰਹੇਗੀ।
ਔਸਤ ਨਾਲੋਂ ਵੱਧ
ਬਰਨਾਲਾ, ਲੁਧਿਆਣਾ, ਸੰਗਰੂਰ ਉੱਤਰੀ, ਮਾਨਸਾ, ਮੋਗਾ, ਨਵਾਂਸ਼ਹਿਰ, ਫਿਰੋਜ਼ਪੁਰ, ਫਾਜਿਲਕਾ, ਮੁਕਤਸਰ, ਫਰੀਦਕੋਟ, ਬਠਿੰਡਾ।
ਔਸਤ
ਤਰਨਤਾਰਨ, ਸੰਗਰੂਰ, ਮੋਹਾਲੀ, ਚੰਡੀਗੜ੍ਹ, ਹੁਸ਼ਿਆਰਪੁਰ, ਰੂਪਨਗਰ, ਫਤਿਹਗੜ੍ਹ ਸਾਹਿਬ, ਗੰਗਾਨਗਰ, ਹਨੂੰਮਾਨਗੜ।
ਔਸਤ ਨਾਲੋਂ ਘੱਟ
ਅੰਮ੍ਰਿਤਸਰ, ਗੁਰਦਾਸਪੁਰ, ਪਠਾਨਕੋਟ, ਪਟਿਆਲਾ, ਜਲੰਧਰ, ਕਪੂਰਥਲਾ। 17 ਮਈ ਦੇ ਕਥਨ ਨੂੰ ਦੁਹਰਾਉਂਦੇ ਹੋਏ, ਪੱਛਮੀ-ਮੱਧ ਭਾਰਤ ਜਿਸ ਚ ਗੁਜਰਾਤ, ਰਾਜਸਥਾਨ, ਮੱਧ ਪ੍ਰਦੇਸ਼ ਹੜ੍ਹਾਂ ਲਈ ਤਿਆਰ ਰਹਿਣ।
The post ਪੰਜਾਬ: ਹੋ ਜਾਵੋ ਤਿਆਰ ਬਰ ਤਿਆਰ,ਹੋਵੇਗੀ ਜਲ੍ਹ ਥਲ ਆਇਆ ਮੌਸਮ ਦਾ ਇਹ ਵੱਡਾ ਅਲਰਟ,ਦੇਖੋ ਪੂਰੀ ਖ਼ਬਰ appeared first on Sanjhi Sath.
ਭਾਵੇਂ ਇਸ ਵਰ੍ਹੇ ਅਪ੍ਰੈਲ, ਮਈ, ਜੂਨ ਦੌਰਾਨ ਪਾਰਾ ਔਸਤ ਨਾਲੋਂ ਕਾਫੀ ਘੱਟ ਰਿਹਾ ਤੇ ਇਸ ਤਰ੍ਹਾਂ ਗਰਮੀ ਚ ਆਈ ਕਮੀ ਅਕਸਰ ਮਾਨਸੂਨ ‘ਤੇ ਬੁਰਾ ਅਸਰ ਪਾਉਂਦੀ ਹੈ। ਪਰ ਇਸ ਸੀਜ਼ਨ …
The post ਪੰਜਾਬ: ਹੋ ਜਾਵੋ ਤਿਆਰ ਬਰ ਤਿਆਰ,ਹੋਵੇਗੀ ਜਲ੍ਹ ਥਲ ਆਇਆ ਮੌਸਮ ਦਾ ਇਹ ਵੱਡਾ ਅਲਰਟ,ਦੇਖੋ ਪੂਰੀ ਖ਼ਬਰ appeared first on Sanjhi Sath.