ਭਾਰਤ ਦੇ ਵਿੱਚ ਕ੍ਰਿਕਟ ਖੇਡ ਨੂੰ ਲੈ ਕੇ ਪ੍ਰਸ਼ੰਸ਼ਕਾਂ ਵਿੱਚ ਭਾਰੀ ਜਨੂੰਨ ਦੇਖਿਆ ਜਾਂਦਾ ਹੈ। ਇਸ ਵਾਰ ਦੇ ਆਈਪੀਐਲ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਪਹਿਲੀ ਵਾਰ ਆਸਟ੍ਰੇਲੀਆ ਦੌਰੇ ਉੱਪਰ ਗਈ ਹੈ। ਇਸ ਦੌਰੇ ਨੂੰ ਲੈ ਕੇ ਭਾਰਤੀ ਪ੍ਰਸ਼ੰਸਕਾਂ ਵਿੱਚ ਬਹੁਤ ਜ਼ਿਆਦਾ ਉਤਸ਼ਾਹ ਦੇਖਿਆ ਜਾ ਰਿਹਾ ਹੈ। ਕੋਰੋਨਾ ਕਾਲ ਦੇ ਵਿੱਚ ਭਾਰਤੀ ਕ੍ਰਿਕਟ ਟੀਮ ਦਾ ਇਹ ਪਹਿਲਾ ਅੰਤਰਰਾਸ਼ਟਰੀ ਦੌਰਾ ਹੈ। ਭਾਰਤੀ ਕ੍ਰਿਕਟ ਟੀਮ ਇਸ ਵੇਲੇ ਆਸਟ੍ਰੇਲੀਆ ਵਿੱਚ ਪਹੁੰਚ ਚੁੱਕੀ ਹੈ ਜਿੱਥੇ ਸੁਰੱਖਿਆ ਵਜੋਂ ਉਹਨਾਂ ਦੇ ਕੋਰੋਨਾ ਟੈਸਟ ਕੀਤੇ ਗਏ ਜਿਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ।

ਜਿਸ ਤੋਂ ਬਾਅਦ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਟ੍ਰੇਨਿੰਗ ਕਰਨ ਦੀ ਅਨੁਮਤੀ ਦੇ ਦਿੱਤੀ ਹੈ। ਪਰ ਇੱਕ ਮਾੜੀ ਖ਼ਬਰ ਆਸਟ੍ਰੇਲੀਆ ਦੇ ਉਸ ਸ਼ਹਿਰ ਤੋਂ ਆ ਰਹੀ ਹੈ ਜਿੱਥੇ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਠਹਿਰੇ ਹੋਏ ਹਨ। ਪ੍ਰਾਪਤ ਜਾਣਕਾਰੀ ਮੁਤਾਬਕ ਇੰਡੀਅਨ ਕ੍ਰਿਕਟ ਟੀਮ ਜਿਸ ਹੋਟਲ ਵਿੱਚ ਰੁਕੀ ਹੈ ਉਸ ਦੇ ਨਜ਼ਦੀਕ ਇੱਕ ਪਲੇਨ ਹਾਦਸਾਗ੍ਰਸਤ ਹੋ ਗਿਆ। ਇਸ ਜਹਾਜ਼ ਦੇ ਅੰਦਰ 2 ਲੋਕ ਸਵਾਰ ਸਨ।

ਖਬਰਾਂ ਮੁਤਾਬਕ ਇਹ ਹਾਦਸਾ ਉਸ ਜਗ੍ਹਾ ਵਾਪਰਿਆ ਜਿੱਥੇ ਭਾਰਤੀ ਟੀਮ ਨੂੰ ਇਕਾਂਤ ਵਾਸ ਕੀਤਾ ਹੋਇਆ ਹੈ। ਇਹ ਜਗ੍ਹਾ ਸਿਡਨੀ ਉਲੰਪਿਕ ਪਾਰਕ ਤੋਂ ਤਕਰੀਬਨ 30 ਕਿਲੋਮੀਟਰ ਦੀ ਦੂਰੀ ਉੱਪਰ ਹੈ। ਜਦੋਂ ਇਹ ਹਾਦਸਾ ਵਾਪਰਿਆ ਉਸ ਸਮੇਂ ਉੱਥੇ ਮੌਜੂਦ ਕੁਝ ਸਥਾਨਕ ਫੁੱਟਬਾਲ ਖਿਡਾਰੀਆਂ ਨੇ ਭੱਜ ਕੇ ਆਪਣੀ ਜਾਨ ਬਚਾਈ। ਦੁਰਘਟਨਾਗ੍ਰਸਤ ਹੋਇਆ ਇਹ ਜਹਾਜ਼ ਕਰੋਮਰ ਪਾਰਕ ਦੇ ਮੈਦਾਨ ਵਿੱਚ ਜਾ ਡਿੱਗਾ।

ਦੱਸਣਯੋਗ ਹੈ ਕਿ ਭਾਰਤੀ ਕ੍ਰਿਕਟ ਟੀਮ ਇਸ ਦੌਰੇ ਉੱਪਰ ਵਨ-ਡੇ, ਟੀ-20 ਅਤੇ ਟੈਸਟ ਮੈਚ ਖੇਡਣ ਲਈ ਆਈ ਹੈ। ਜਿਸ ਵਿੱਚ ਦੋਵੇਂ ਟੀਮਾਂ 3 ਇੱਕ ਦਿਨਾਂ ਮੈਚ, 3 ਟੀ-20 ਮੈਚ ਅਤੇ 4 ਟੈਸਟ ਮੈਚ ਖੇਡਣਗੀਆਂ। ਇਨ੍ਹਾਂ ਮੈਚਾਂ ਦੇ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਹੋਣਗੇ।

ਜੋ ਆਪਣੇ ਪਹਿਲੇ ਟੈਸਟ ਮੈਚ ਤੋਂ ਬਾਅਦ ਪੈਟਰਨਿਟੀ ਲੀਵ ਲੈ ਕੇ ਵਾਪਸ ਭਾਰਤ ਪਰਤ ਆਉਣਗੇ। ਅਤੇ ਬਾਕੀ ਦੇ ਤਿੰਨ ਟੈਸਟ ਮੈਚਾਂ ਵਿੱਚ ਭਾਰਤ ਦੀ ਅਗਵਾਈ ਅਜਿੰਕਿਆ ਰਹਾਣੇ ਕਰੇਗਾ। ਕੋਰੋਨਾ ਕਾਲ ਦੇ ਵਿੱਚ ਪਹਿਲੇ ਵਿਦੇਸ਼ੀ ਦੌਰੇ ‘ਤੇ ਗਈ ਹੋਈ ਭਾਰਤੀ ਕ੍ਰਿਕਟ ਟੀਮ ਉੱਪਰ ਦਰਸ਼ਕਾਂ ਵੱਲੋਂ ਬਹੁਤ ਜ਼ਿਆਦਾ ਉਮੀਦਾਂ ਜਤਾਇਆ ਜਾ ਰਹੀਆਂ ਹਨ।
The post ਹੁਣੇ ਹੁਣੇ ਆਈ ਮਾੜੀ ਖਬਰ:ਇੰਡੀਆ ਟੀਮ ਵਾਲ ਵਾਲ ਬਚੀ ਹੋਟਲ ਲਾਗੇ ਹਵਾਈ ਜਹਾਜ ਹੋਇਆ ਕਰੈਸ਼ -ਦੇਖੋ ਪੂਰੀ ਖ਼ਬਰ appeared first on Sanjhi Sath.
ਭਾਰਤ ਦੇ ਵਿੱਚ ਕ੍ਰਿਕਟ ਖੇਡ ਨੂੰ ਲੈ ਕੇ ਪ੍ਰਸ਼ੰਸ਼ਕਾਂ ਵਿੱਚ ਭਾਰੀ ਜਨੂੰਨ ਦੇਖਿਆ ਜਾਂਦਾ ਹੈ। ਇਸ ਵਾਰ ਦੇ ਆਈਪੀਐਲ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਪਹਿਲੀ ਵਾਰ ਆਸਟ੍ਰੇਲੀਆ ਦੌਰੇ ਉੱਪਰ ਗਈ …
The post ਹੁਣੇ ਹੁਣੇ ਆਈ ਮਾੜੀ ਖਬਰ:ਇੰਡੀਆ ਟੀਮ ਵਾਲ ਵਾਲ ਬਚੀ ਹੋਟਲ ਲਾਗੇ ਹਵਾਈ ਜਹਾਜ ਹੋਇਆ ਕਰੈਸ਼ -ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News