Breaking News
Home / Punjab / ਜਿੱਤ ਤੋਂ ਬਾਅਦ ਹੁਣੇ ਹੁਣੇ ਬਿਡੇਨ ਨੇ ਕਰ ਦਿੱਤਾ ਇਹ ਵੱਡਾ ਐਲਾਨ-ਦੇਖੋ ਪੂਰੀ ਖ਼ਬਰ

ਜਿੱਤ ਤੋਂ ਬਾਅਦ ਹੁਣੇ ਹੁਣੇ ਬਿਡੇਨ ਨੇ ਕਰ ਦਿੱਤਾ ਇਹ ਵੱਡਾ ਐਲਾਨ-ਦੇਖੋ ਪੂਰੀ ਖ਼ਬਰ

ਅਮਰੀਕਾ ਦੇ 46ਵੇਂ ਰਾਸ਼ਟਰਪਤੀ ਚੁਣੇ ਗਏ ਡੈਮੋਕ੍ਰੈਟਿਕ ਪਾਰਟੀ ਦੇ ਜੋਸੇਫ ਆਰ ਬਿਡੇਨ ਅਤੇ ਉਪ ਰਾਸ਼ਟਰਪਤੀ ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਚੋਣ ਨਤੀਜਿਆਂ ਦੇ ਬਾਅਦ ਸ਼ਨੀਵਾਰ ਰਾਤ ਦੇਸ਼ਵਾਸੀਆਂ ਨੂੰ ਸੰਬੋਧਿਤ ਕੀਤਾ। ਬਿਡੇਨ ਨੇ ਲੋਕਾਂ ਨੂੰ ਸੰਬੋਧਿਤ ਕਰਦਿਆਂ ਕਿਹਾ,”ਇਕ ਅਜਿਹਾ ਰਾਸ਼ਟਰਪਤੀ ਬਣਾਂਗਾ, ਜੋ ਵੰਡੇਗਾ ਨਹੀਂ ਸਗੋਂ ਲੋਕਾਂ ਨੂੰ ਇਕਜੁੱਟ ਕਰੇਗਾ।” ਕਮਲਾ ਹੈਰਿਸ ਨੇ ਕਿਹਾ,”ਅਮਰੀਕੀ ਨਾਗਰਿਕਾਂ ਨੇ ਇਕ ਨਵੇਂ ਦਿਨ ਦੀ ਸ਼ੁਰੂਆਤ ਕੀਤੀ ਹੈ।

ਜ਼ਖਮਾਂ ਨੂੰ ਭਰਨ ਦਾ ਸਮਾਂ – ਬਿਡੇਨ ਨੇ ਸ਼ਨੀਵਾਰ ਰਾਤ ਜਿੱਤ ਦੇ ਬਾਅਦ ਆਪਣੇ ਭਾਸ਼ਣ ਵਿਚ ਕਿਹਾ,”ਮੈਂ ਇਕ ਅਜਿਹਾ ਰਾਸ਼ਟਰਪਤੀ ਬਣਨ ਦਾ ਸੰਕਲਪ ਲੈਂਦਾ ਹਾਂ ਜੋ ਵੰਡਣ ਦੀ ਨਹੀਂ ਸਗੋਂ ਇਕਜੁੱਟ ਕਰਨ ਦੀ ਕੋਸ਼ਿਸ਼ ਕਰੇਗਾ, ਜੋ ਡੈਮੋਕ੍ਰੈਟ ਰਾਜਾਂ ਅਤੇ ਰੀਪਬਲਿਕਨ ਰਾਜਾਂ ਵਿਚ ਫਰਕ ਨਹੀਂ ਕਰੇਗਾ ਸਗੋਂ ਪੂਰੇ ਅਮਰੀਕਾ ਨੂੰ ਇਕ ਨਜ਼ਰ ਨਾਲ ਦੇਖੇਗਾ।

ਉਹ ਇਕ ਅਜਿਹੇ ਰਾਸ਼ਟਰਪਤੀ ਹੋਣਗੇ ਜੋ ਅਮਰੀਕਾ ਦੇ ਰਾਜਾਂ ਨੂੰ ਲਾਲ ਅਤੇ ਬਲੂ ਦੇ ਰੂਪ ਵਿਚ ਨਹੀਂ ਦੇਖਣਗੇ ਸਗੋਂ ਸੰਯੁਕਤ ਰਾਜ ਅਮਰੀਕਾ ਦੇ ਰੂਪ ਵਿਚ ਦੇਖਣਗੇ। ਉਹ ਪੂਰੀ ਸਮਰੱਥਾ ਅਤੇ ਲਗਨ ਨਾਲ ਲੋਕਾਂ ਦਾ ਵਿਸ਼ਵਾਸ ਜਿੱਤਣ ਦੀ ਕੋਸ਼ਿਸ਼ ਕਰਨਗੇ। ਇਹ ਅਮਰੀਕਾ ਵਿਚ ਜ਼ਖਮਾਂ ਨੂੰ ਭਰਨ ਦਾ ਸਮਾਂ ਹੈ।

ਬਿਡੇਨ ਨੇ ਅੱਗੇ ਕਿਹਾ,”ਅਮਰੀਕਾ ਵਿਚ ਲੋਕ ਖੁੱਲ੍ਹ ਕੇ ਸਾਹਮਣੇ ਆਏ ਅਤੇ ਉਹਨਾਂ ਨੇ ਸਾਨੂੰ ਇਕ ਸਪਸ਼ੱਟ ਜਿੱਤ ਦਿਵਾਈ। ਇਹ ਜਿੱਤ ਸਾਡੇ ਸਾਰਿਆਂ ਲਈ ਹੈ। ਅਸੀਂ ਅਮਰੀਕਾ ਦੇ ਇਤਿਹਾਸ ਵਿਚ ਰਾਸ਼ਟਰਪਤੀ ਅਹੁਦੇ ਦੇ ਲਈ ਮਿਲੀਆਂ ਹੁਣ ਤੱਕ ਦੀਆਂ ਸਭ ਤੋਂ ਵੱਧ ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਇੱਥੇ ਦੱਸ ਦਈਏ ਕਿ ਬਿਡੇਨ ਦੇ ਲਈ 7.4 ਕਰੋੜ ਲੋਕਾਂ ਨੋ ਵੋਟ ਕੀਤੀ।

ਟਰੰਪ ਸਮਰਥਕਾਂ ਨੂੰ ਕਹੀ ਇਹ ਗੱਲ – ਬਿਡੇਨ ਨੇ ਕਿਹਾ,”ਤੁਸੀਂ ਸਾਰਿਆਂ ਜਿਹਨਾਂ ਨੇ ਰਾਸ਼ਟਰਪਤੀ ਟਰੰਪ ਨੂੰ ਵੋਟ ਦਿੱਤਾ, ਮੈਂ ਅੱਜ ਰਾਤ ਤੁਹਾਡੀ ਨਿਰਾਸ਼ਾ ਨੂੰ ਸਮਝਦਾ ਹਾਂ। ਹੁਣ ਅਸੀਂ ਇਕ-ਦੂਜੇ ਨੂੰ ਮੌਕਾ ਦਿੰਦੇ ਹਾਂ। ਇਹ ਸਮਾਂ ਹੈ ਜਦੋਂ ਸਾਨੂੰ ਆਪਣੀ ਸਖਤ ਬਿਆਨਬਾਜ਼ੀ ਨੂੰ ਦੂਰ ਕਰਨਾ ਹੋਵੇਗਾ। ਗੁੱਸੇ ਨੂੰ ਕੰਟਰੋਲ ਕਰਨਾ ਹੋਵੇਗਾ। ਇਹ ਸਮਾਂ ਇਕ-ਦੂਜੇ ਨੂੰ ਸੁਣਨ ਦਾ ਹੈ।

 

The post ਜਿੱਤ ਤੋਂ ਬਾਅਦ ਹੁਣੇ ਹੁਣੇ ਬਿਡੇਨ ਨੇ ਕਰ ਦਿੱਤਾ ਇਹ ਵੱਡਾ ਐਲਾਨ-ਦੇਖੋ ਪੂਰੀ ਖ਼ਬਰ appeared first on Sanjhi Sath.

ਅਮਰੀਕਾ ਦੇ 46ਵੇਂ ਰਾਸ਼ਟਰਪਤੀ ਚੁਣੇ ਗਏ ਡੈਮੋਕ੍ਰੈਟਿਕ ਪਾਰਟੀ ਦੇ ਜੋਸੇਫ ਆਰ ਬਿਡੇਨ ਅਤੇ ਉਪ ਰਾਸ਼ਟਰਪਤੀ ਭਾਰਤੀ ਮੂਲ ਦੀ ਕਮਲਾ ਹੈਰਿਸ ਨੇ ਚੋਣ ਨਤੀਜਿਆਂ ਦੇ ਬਾਅਦ ਸ਼ਨੀਵਾਰ ਰਾਤ ਦੇਸ਼ਵਾਸੀਆਂ ਨੂੰ ਸੰਬੋਧਿਤ …
The post ਜਿੱਤ ਤੋਂ ਬਾਅਦ ਹੁਣੇ ਹੁਣੇ ਬਿਡੇਨ ਨੇ ਕਰ ਦਿੱਤਾ ਇਹ ਵੱਡਾ ਐਲਾਨ-ਦੇਖੋ ਪੂਰੀ ਖ਼ਬਰ appeared first on Sanjhi Sath.

Leave a Reply

Your email address will not be published. Required fields are marked *