ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਲੈਕੇ ਰਾਸ਼ਟਰਪਤੀ ਡੌਨਾਲਡ ਟਰੰਪ ਦੀ ਕੈਂਪੇਨ ਟੀਮ ਮੁਕੱਦਮੇ ਦਾਇਰ ਕਰ ਰਹੀ ਹੈ। ਚੋਣ ਨਤੀਜਿਆਂ ਦੀ ਕਾਨੂੰਨੀ ਲੜਾਈ ਲਈ ਰਿਪਬਲਿਕ ਨੈਸ਼ਨਲ ਕਮੇਟੀ ਕਰੀਬ 60 ਮਿਲੀਅਨ ਡਾਲਰ ਇਕੱਠੇ ਕਰੇਗੀ।

ਡੈਮੋਕ੍ਰੇਟ ਦੇ ਜੋ ਬਾਇਡਨ ਖਿਲਾਫ ਰਾਸ਼ਟਰਪਤੀ ਅਹੁਦੇ ਦੇ ਦਾਅਵੇਦਾਰ ਰਿਪਬਲਿਕਨ ਡੌਨਾਲਡ ਟਰੰਪ ਵੱਲੋਂ ਚੋਣਾਂ ਤੋਂ ਬਾਅਦ ਕਈ ਸੂਬਿਆਂ ‘ਚ ਮੁਕੱਦਮੇ ਦਾਇਰ ਕੀਤੇ ਗਏ ਹਨ। ਟਰੰਪ ਦੀ ਕੈਂਪੇਨ ਟੀਮ ਮਿਸ਼ੀਗਨ, ਪੈਂਸਿਲਵੇਨੀਆ, ਜੌਰਜੀਆ ਤੇ ਨੇਵਾਡਾ ‘ਚ ਮੁਕੱਦਮੇ ਦਰਜ ਕਰਵਾ ਚੁੱਕੀ ਹੈ। ਉੱਥੇ ਹੀ ਵਿਸਕੌਂਸਿਨ ‘ਚ ਵੋਟਾਂ ਦੀ ਗਿਣਤੀ ਮੁੜ ਕਰਾਏ ਜਾਣ ਦੀ ਮੰਗ ਕੀਤੀ ਜਾ ਰਹੀ ਹੈ।

ਕਾਨੂੰਨੀ ਲੜਾਈ ਲਈ ਪੈਸੇ ਇਕੱਠੇ ਕਰਨ ਦੇ ਅਭਿਆਨ ‘ਤੇ ਇਕ ਰਿਪਬਲਿਕਨ ਡੋਨਰ ਨੇ ਕਿਹਾ, ਉਹ 60 ਮਿਲੀਅਨ ਡਾਲਰ ਚਾਹੁੰਦੇ ਹਨ। ਇਹ ਡੋਨਰ ਚੋਣ ਅਭਿਆਨ ਨਾਲ ਜੁੜੇ ਰਹੇ ਹਨ। ਮੰਗਲਵਾਰ ਵੋਟਿੰਗ ਖਤਮ ਹੋਣ ਤੋਂ ਬਾਅਦ ਟਰੰਪ ਦੇ ਕੈਂਪੇਨ ਨਾਲ ਜੁੜੇ ਲੋਕਾਂ ਨੇ ਡੋਨਰਸ ਨੂੰ ਈਮੇਲ ਤੇ ਰਿਕੁਐਸਟ ਭੇਜੇ ਹਨ। ਜਿੰਨ੍ਹਾਂ ‘ਚ ਨਕਦ ਡੋਨੇਸ਼ਨ ਦੇਣ ਲਈ ਕਿਹਾ ਗਿਆ ਹੈ।

ਰਿਪਬਲਿਕਨ ਦੇ ਕਾਨੂੰਨੀ ਅਭਿਆਨ ‘ਚ ਜੌਰਜੀਆ ਸਮੇਤ ਨਜ਼ਦੀਕੀ ਮੁਕਾਬਲੇ ਵਾਲੇ ਸੂਬਿਆਂ ਲਈ ਅਦਾਲਤ ਦੇ ਫੈਸਲੇ ਉਨ੍ਹਾਂ ਦੇ ਪੱਖ ‘ਚ ਨਹੀਂ ਆਏ। ਪਰ ਸ਼ੁੱਕਰਵਾਰ ਪੈਂਸਿਲਵੇਨੀਆ ‘ਚ ਕਾਨੂੰਨੀ ਜਿੱਤ ਹਾਸਲ ਹੋਈ ਹੈ। ਇਕ ਅਦਾਲਤ ਨੇ ਚੋਣ ਅਧਿਕਾਰੀਆਂ ਨੂੰ ਵੋਟਿੰਗ ਡੇਅ ‘ਤੇ ਪਾਏ ਗਏ ਪ੍ਰੋਵਿਜ਼ਨਲ ਬੈਲੇਟਸ ਨੂੰ ਨਿਰਧਾਰਤ ਸਮੇਂ ‘ਤੇ ਪ੍ਰਾਪਤ ਹੋਣ ਵਾਲੇ ਮੇਲ ਇਨ੍ਹਾਂ ਬੈਲੇਟਸ ਤੋਂ ਵੱਖ ਕਰਨ ਦਾ ਹੁਕਮ ਦਿੱਤਾ। ਓੱਧਰ ਜਿੱਤ ਦੇ ਕਰੀਬ ਪਹੁੰਚੇ ਬਾਇਡਨ ਨੇ ਪੈਂਸਿਵੇਨੀਆ ਤੇ ਜੌਰਜੀਆ ਦੇ ਬੈਟਲਗ੍ਰਾਊਂਡ ‘ਚ ਵੀ ਟਰੰਪ ‘ਤੇ ਬੜ੍ਹਤ ਬਣਾ ਲਈ ਹੈ।
The post ਹੁਣੇ ਹੁਣੇ ਡੌਨਾਲਡ ਟਰੰਪ ਨੇ ਅਮਰੀਕਾ ਵਿਚ ਕਰ ਦਿੱਤਾ ਇਹ ਵੱਡਾ ਐਲਾਨ-ਦੇਖੋ ਪੂਰੀ ਖ਼ਬਰ appeared first on Sanjhi Sath.
ਵਾਸ਼ਿੰਗਟਨ: ਅਮਰੀਕੀ ਰਾਸ਼ਟਰਪਤੀ ਚੋਣਾਂ ਦੇ ਨਤੀਜਿਆਂ ਨੂੰ ਲੈਕੇ ਰਾਸ਼ਟਰਪਤੀ ਡੌਨਾਲਡ ਟਰੰਪ ਦੀ ਕੈਂਪੇਨ ਟੀਮ ਮੁਕੱਦਮੇ ਦਾਇਰ ਕਰ ਰਹੀ ਹੈ। ਚੋਣ ਨਤੀਜਿਆਂ ਦੀ ਕਾਨੂੰਨੀ ਲੜਾਈ ਲਈ ਰਿਪਬਲਿਕ ਨੈਸ਼ਨਲ ਕਮੇਟੀ ਕਰੀਬ 60 …
The post ਹੁਣੇ ਹੁਣੇ ਡੌਨਾਲਡ ਟਰੰਪ ਨੇ ਅਮਰੀਕਾ ਵਿਚ ਕਰ ਦਿੱਤਾ ਇਹ ਵੱਡਾ ਐਲਾਨ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News