ਕਰੋਨਾ ਮਹਾਮਾਰੀ ਨੇ ਪੂਰੇ ਵਿਸ਼ਵ ਦੇ ਵਿੱਚ ਪੈਰ ਪਸਾਰੇ ਹੋਏ ਹਨ। ਇਸ ਮਹਾਮਾਰੀ ਨੇ ਸਭ ਤੋਂ ਜ਼ਿਆਦਾ ਅਸਰ ਬੱਚਿਆਂ ਦੀ ਪੜ੍ਹਾਈ ਦੇ ਉਪਰ ਪਾਇਆ ਹੈ। ਜਦੋਂ ਤੂੰ ਸਭ ਦੇਸ਼ਾਂ ਦੇ ਵਿਚ ਤਾਲਾਬੰਦੀ ਕੀਤੀ ਗਈ ਸੀ। ਉਸ ਸਮੇਂ ਤੋਂ ਬਚੇ ਲਗਾਤਾਰ ਆਨਲਾਈਨ ਕਲਾਸਾਂ ਹੀ ਲਾਉਂਦੇ ਆਏ ਹਨ। ਜਿਸਦੇ ਜ਼ਰੀਏ ਬੱਚਿਆਂ ਦੀ ਪੜ੍ਹਾਈ ਜਾਰੀ ਰਹਿ ਸਕੇ। ਹੁਣ ਕਰੋਨਾ ਕੇਸਾਂ ਦੀ ਆਈ ਕਮੀ ਨੂੰ ਵੇਖਦੇ ਹੋਏ, ਕੁਝ ਦੇਸ਼ਾਂ ਦੀਆਂ ਸਰਕਾਰਾਂ ਵੱਲੋਂ ਸਕੂਲਾਂ ਨੂੰ ਫਿਰ ਤੋਂ ਖੋਲ੍ਹ ਦਿੱਤਾ ਗਿਆ ਹੈ ।

ਬੱਚਿਆਂ ਦੀ ਸੁਰੱਖਿਆ ਲਈ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਹੁਣ ਪੰਜਾਬ ਦੇ ਸਕੂਲਾਂ ਵਿੱਚ ਹੋਇਆ ਇਹ ਐਲਾਨ ,ਜਿਸ ਨਾਲ ਮਾਪਿਆਂ ਅਤੇ ਬੱਚਿਆਂ ਚ ਖੁਸ਼ੀ ਦੀ ਲਹਿਰ ਦੌੜ ਗਈ। ਮਿਲੀ ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਬੱਚਿਆਂ ਦੀਆਂ ਸਹੂਲਤਾਂ ਨੂੰ ਵੇਖਦੇ ਹੋਏ ਐਲਾਨ ਕੀਤੇ ਜਾ ਰਹੇ ਹਨ। ਹੁਣ ਸਿੱਖਿਆ ਵਿਭਾਗ ਵੱਲੋਂ ਖਾਸ ਦੁਕਾਨ ਤੋਂ ਵਰਦੀ ਖਰੀਦਣ ਦਾ ਦਬਾਅ ਬਣਾਉਣ ਵਾਲੇ ਅਧਿਆਪਕਾਂ ਤੇ ਕਾਰਵਾਈ ਹੋਵੇ

ਜੇਕਰ ਸਿੱਖਿਆ ਵਿਭਾਗ ਦੇ ਅਧਿਕਾਰੀ, ਮੁਲਾਜਮ ਵੱਲੋਂ ਅਜਿਹਾ ਕਰਨ ਦਾ ਮਾਮਲਾ ਸਾਹਮਣੇ ਆਉਂਦਾ ਹੈ ਤਾਂ ਉਨ੍ਹਾਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਸਕੂਲ ਦੇ ਵਿਦਿਆਰਥੀਆਂ ਨੂੰ ਦਿੱਤੀਆਂ ਜਾਣ ਵਾਲੀਆਂ ਵਰਦੀਆਂ ਦੀ ਖਰੀਦ ਸਕੂਲ ਮੈਨੇਜਮੈਂਟ ਕਮੇਟੀਆਂ ਕਰਨਗੀਆਂ।ਉਹ ਵਰਦੀ ਖਰੀਦਣ ਲਈ ਪੂਰੀ ਤਰ੍ਹਾਂ ਆਜ਼ਾਦ ਹਨ।

ਇਹ ਵੀ ਧਿਆਨ ਵਿੱਚ ਆਇਆ ਹੈ ਕਿ ਵਰਦੀ ਦੀ ਖਰੀਦ ਸਬੰਧੀ ਬਲਾਕ ਪ੍ਰਾਇਮਰੀ ਐਜੂਕੇਸ਼ਨ ਅਫਸਰ ਵੱਲੋਂ ਐੱਸ ਐਮ ਸੀ ਮੈਂਬਰਾਂ ਨੂੰ ਕਿਸੇ ਖਾਸ ਦੁਕਾਨ ਤੋਂ ਵਰਦੀ ਖਰੀਦਣ ਲਈ ਕਿਹਾ ਜਾ ਰਿਹਾ ਹੈ , ਜਾਂ ਕੋਈ ਸ਼ਿਕਾਇਤ ਆਉਂਦੀ ਹੈ ਤਾਂ ਉਨ੍ਹਾਂ ਖਿਲਾਫ ਵੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।ਸਿੱਖਿਆ ਵਿਭਾਗ ਵੱਲੋਂ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ, ਸਕੂਲ ਹੈੱਡ ਨੂੰ ਜਲਦ ਤੋਂ ਜਲਦ ਵਰਦੀ ਦੀ ਖਰੀਦ ਪੂਰੀ ਕਰਨ ਲਈ ਹੁਕਮ ਦਿੱਤੇ ਗਏ ਸਨ।

ਇਹ ਗੱਲ ਸਾਹਮਣੇ ਆਈ ਹੈ ਕਿ ਫੰਡ ਮੁਹਈਆ ਕਰਵਾਉਣ ਤੋਂ ਬਾਅਦ ਵੀ ਵਿਦਿਆਰਥੀਆਂ ਨੂੰ ਵਰਦੀਆਂ ਮੁਹਈਆ ਨਹੀਂ ਕਰਵਾਈਆ ਜਾ ਸਕਦੀਆਂ ਹਨ।ਸਿੱਖਿਆ ਵਿਭਾਗ ਤੋਂ ਮਿਲੇ ਹੁਕਮਾਂ ਤਹਿਤ ਐੱਸ ਐਮ ਸੀ ਮੈਂਬਰ ਵਰਦੀਆਂ ਦੀ ਕੁਆਲਿਟੀ ਬਾਰੇ ਚੰਗੀ ਤਰ੍ਹਾਂ ਪਰਖ ਕਰਨ ਤੋਂ ਬਾਅਦ ਉਨ੍ਹਾਂ ਦੀ ਖਰੀਦ ਪੂਰੀ ਕਰਨ। ਵਿਦਿਆਰਥੀਆਂ ਦੇ ਸਾਈਜ ਦੇ ਅਨੁਸਾਰ ਹੀ ਵਰਦੀਆਂ ਬਣਾਈਆਂ ਜਾਣ ਤੇ ਲਾਪ੍ਰਵਾਹੀ ਨਾ ਕੀਤੀ ਜਾਵੇ।
The post ਪੰਜਾਬ ਦੇ ਸਕੂਲਾਂ ਲਈ ਹੋਇਆ ਇਹ ਐਲਾਨ ਮਾਪਿਆਂ ਅਤੇ ਬੱਚਿਆਂ ਚ ਛਾਈ ਖੁਸ਼ੀ-ਦੇਖੋ ਪੂਰੀ ਖ਼ਬਰ appeared first on Sanjhi Sath.
ਕਰੋਨਾ ਮਹਾਮਾਰੀ ਨੇ ਪੂਰੇ ਵਿਸ਼ਵ ਦੇ ਵਿੱਚ ਪੈਰ ਪਸਾਰੇ ਹੋਏ ਹਨ। ਇਸ ਮਹਾਮਾਰੀ ਨੇ ਸਭ ਤੋਂ ਜ਼ਿਆਦਾ ਅਸਰ ਬੱਚਿਆਂ ਦੀ ਪੜ੍ਹਾਈ ਦੇ ਉਪਰ ਪਾਇਆ ਹੈ। ਜਦੋਂ ਤੂੰ ਸਭ ਦੇਸ਼ਾਂ ਦੇ …
The post ਪੰਜਾਬ ਦੇ ਸਕੂਲਾਂ ਲਈ ਹੋਇਆ ਇਹ ਐਲਾਨ ਮਾਪਿਆਂ ਅਤੇ ਬੱਚਿਆਂ ਚ ਛਾਈ ਖੁਸ਼ੀ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News