ਪੂਰੀ ਦੁਨੀਆ ਭਰ ਦੇ ਵਿੱਚ ਰੋਜ਼ਾਨਾਂ ਨਵੇਂ ਨਿਯਮ ਬਣਾਏ ਜਾਂਦੇ ਹਨ ਅਤੇ ਪਹਿਲਾਂ ਤੋਂ ਮੌਜੂਦ ਨਿਯਮਾਂ ਵਿਚ ਬਦਲਾਅ ਵੀ ਕੀਤੇ ਜਾਂਦੇ ਹਨ ਤਾਂ ਜੋ ਮੌਜੂਦਾ ਚੱਲ ਰਹੇ ਸਮੇਂ ਵਿੱਚ ਰੋਜ਼-ਮੱਰਾ ਦੀਆਂ ਗਤੀਵਿਧੀਆਂ ਨੂੰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ। ਆਉਣ ਵਾਲੀ 1 ਨਵੰਬਰ ਤੋਂ ਕੁੱਝ ਨਵੇਂ ਨਿਯਮ ਲਾਗੂ ਕੀਤੇ ਗਏ ਹਨ ਜਿਸ ਦਾ ਸਿੱਧਾ ਅਸਰ ਆਮ ਜਨਤਾ ਦੀ ਜੇਬ ‘ਤੇ ਹੋਵੇਗਾ। ਐਤਵਾਰ ਤੋਂ ਪੂਰੇ ਦੇਸ਼ ਭਰ ਵਿੱਚ ਰਸੋਈ ਗੈਸ ਸਿਲੰਡਰ, ਐੱਸ.ਬੀ.ਆਈ. ਬੈਂਕ ਅਤੇ ਰੇਲ ਗੱਡੀਆਂ ਦੇ ਸੰਬੰਧ ਵਿੱਚ ਕੁਝ ਨਵੇਂ ਨਿਯਮ ਲਾਗੂ ਕੀਤੇ ਗਏ ਹਨ।

ਸਸਤੇ ਵਿਚ ਹੁਣ ਗੈਸ ਸਿਲੰਡਰ ਬੁੱਕ ਕਰੋ ਅਤੇ ਇਸ ਤਰ੍ਹਾਂ ਹੋਵੇਗੀ ਇੰਨੇ ਰੁਪਏ ਦੀ ਬਚਤ। ਤੁਸੀਂ ਵੀ ਸਸਤੇ ਵਿੱਚ ਗੈਸ ਸਿਲੰਡਰ ਬੁਕ ਕਰ ਸਕਦੇ ਹੋ। ਇੰਡੀਅਨ ਗੈਸ ਏਜੰਸੀ ਨੇ ਟਵੀਟ ਕਰ ਕੇ ਗਾਹਕਾਂ ਨੂੰ ਜਾਣਕਾਰੀ ਦਿੱਤੀ ਹੈ। ਪਹਿਲੀ ਬੁਕਿੰਗ ਤੇ ਗਾਹਕਾਂ ਨੂੰ ਕੈਸ਼ ਬੈਕ ਸਹੂਲਤ ਮਿਲੇਗੀ। ਇਸ ਕੰਪਨੀ ਨੇ ਕਿਹਾ ਹੈ ਕਿ ਗਾਹਕਾਂ ਨੂੰ ਪਹਿਲੀ ਬਾਰ ਐਮਾਜ਼ੋਨ ਪੇ ਜਰੀਏ ਬੁਕਿੰਗ ਕਰਨ ਅਤੇ ਸਿਲੰਡਰ ਦਾ ਭੁਗਤਾਨ ਕਰਨ ਲਈ 50 ਰੁਪਏ ਦਾ ਕੈਸ਼ ਬੈਕ ਦਿੱਤਾ ਜਾਵੇਗਾ ਅਤੇ ਇੰਡਲ ਰਿਫਿਲਸ ਲਈ ਆਨਲਾਈਨ ਭੁਗਤਾਨ ਵੀ ਕਰ ਸਕਦੇ ਹੋ।

ਇਸ ਸੇਵਾ ਦਾ ਲਾਭ ਲੈਣ ਲਈ ਐਮਾਜ਼ੋਨ ਐਪ ਦੇ ਜਰੀਏ ਭੁਗਤਾਨ ਵਿਕਲਪ ਤੇ ਜਾਣਾ ਪਵੇਗਾ ਫਿਰ ਗੈਸ ਸੇਵਾ ਪ੍ਰਦਾਤਾ ਦੀ ਚੋਣ ਕਰਕੇ ਆਪਣਾ ਰਜਿਸਟਰਡ ਮੋਬਾਇਲ ਨੰਬਰ ਜਾਂ ਐਲ ਪੀ ਜੀ ਗੈਸ ਨੰਬਰ ਇੱਥੇ ਭਰੋ ਫਿਰ ਐਮਾਜ਼ੋਨ ਪੇ ਦੁਆਰਾ ਭੁਗਤਾਨ ਕਰਨਾ ਪਵੇਗਾ। ਗੈਸ ਸਿਲੰਡਰ ਦੀ ਡਿਲਿਵਰੀ ਲੈਣ ਸਮੇਂ ਉਪਭੋਗਤਾ ਦੇ ਰਜਿਸਟਰ ਮੋਬਾਇਲ ਨੰਬਰ ਉਪਰ ਇੱਕ ਓ.ਟੀ.ਪੀ. ਮੈਸੇਜ ਭੇਜਿਆ ਜਾਵੇਗਾ।

ਇਸ ਮੈਸੇਜ ਨੂੰ ਡਿਲਿਬਰੀ ਮੈਨ ਨਾਲ ਸਾਂਝਾ ਕਰ ਮਿਲਾਣ ਕਰਨ ਤੋਂ ਬਾਅਦ ਗੈਸ ਸਿਲੰਡਰ ਨੂੰ ਉਪਭੋਗਤਾ ਦੇ ਘਰ ਤੱਕ ਪਹੁੰਚਾਇਆ ਜਾਵੇਗਾ।ਇੱਥੇ ਹੀ ਜੇਕਰ ਤੁਸੀਂ ਇੰਡੇਨ ਗੈਸ ਦੇ ਗ੍ਰਾਹਕ ਹੋ ਤਾਂ ਤੁਹਾਨੂੰ ਹੁਣ ਗੈਸ ਬੁੱਕ ਕਰਵਾਉਣ ਦੇ ਲਈ ਨਵੇਂ ਸਿਲੰਡਰ ਗੈਸ ਬੁਕਿੰਗ ਨੰਬਰ ਉਤੇ ਫ਼ੋਨ ਜਾਂ ਮੈਸਜ਼ ਕਰਨਾ ਪਵੇਗਾ।

ਇੰਡੇਨ ਨੇ ਆਪਣਾ ਪੁਰਾਣਾ ਸਿਲੰਡਰ ਗੈਸ ਬੁਕਿੰਗ ਨੰਬਰ ਬੰਦ ਕਰ ਨਵਾਂ ਨੰਬਰ ਜਾਰੀ ਕਰ ਦਿੱਤਾ ਹੈ। ਹੁਣ ਦੇਸ਼ ਭਰ ਵਿੱਚ ਬੈਠੇ ਇੰਡੇਨ ਦੇ ਗ੍ਰਾਹਕ 77189-55555 ‘ਤੇ ਫੋਨ ਜਾਂ ਮੈਸਜ਼ ਜ਼ਰੀਏ ਸਿਲੰਡਰ ਗੈਸ ਦੀ ਬੁਕਿੰਗ ਕਰਵਾ ਸਕਦੇ ਹਨ ਤੇ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਸਰਕਾਰੀ ਤੇਲ ਕੰਪਨੀਆਂ ਵੱਲੋਂ ਬਦਲਾਅ ਕੀਤੇ ਗਏ ਹਨ। ਜਿਸ ਨਾਲ ਆਮ ਜਨਤਾ ਨੂੰ ਰਾਹਤ ਵੀ ਮਿਲ ਸਕਦੀ ਹੈ ।
The post ਖੁਸ਼ਖਬਰੀ : ਸਸਤੇ ਚ ਗੈਸ ਸਲੰਡਰ ਬੁਕ ਕਰੋ ਇਸ ਤਰਾਂ,ਸਿਧੀ ਹੋਵੇਗੀ ਏਨੇ ਰੁਪਇਆਂ ਦੀ ਬੱਚਤ-ਦੇਖੋ ਪੂਰੀ ਖ਼ਬਰ appeared first on Sanjhi Sath.
ਪੂਰੀ ਦੁਨੀਆ ਭਰ ਦੇ ਵਿੱਚ ਰੋਜ਼ਾਨਾਂ ਨਵੇਂ ਨਿਯਮ ਬਣਾਏ ਜਾਂਦੇ ਹਨ ਅਤੇ ਪਹਿਲਾਂ ਤੋਂ ਮੌਜੂਦ ਨਿਯਮਾਂ ਵਿਚ ਬਦਲਾਅ ਵੀ ਕੀਤੇ ਜਾਂਦੇ ਹਨ ਤਾਂ ਜੋ ਮੌਜੂਦਾ ਚੱਲ ਰਹੇ ਸਮੇਂ ਵਿੱਚ ਰੋਜ਼-ਮੱਰਾ …
The post ਖੁਸ਼ਖਬਰੀ : ਸਸਤੇ ਚ ਗੈਸ ਸਲੰਡਰ ਬੁਕ ਕਰੋ ਇਸ ਤਰਾਂ,ਸਿਧੀ ਹੋਵੇਗੀ ਏਨੇ ਰੁਪਇਆਂ ਦੀ ਬੱਚਤ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News