ਅੱਜ ਦੇ ਸਮੇਂ ਵਿੱਚ ਵਿਅਕਤੀ ਦਾ ਬੀਮਾ ਹੋਣਾ ਬੜਾ ਜ਼ਰੂਰੀ ਹੈ, ਪਰ ਜਿਆਦਾ ਪ੍ਰੀਮੀਅਮ ਦੇ ਕਾਰਨ ਇਹ ਗਰੀਬਾਂ ਦੇ ਬਜਟ ਤੋਂ ਬਾਹਰ ਹੈ। ਆਏ ਦਿਨ ਹਾਦਸਿਆਂ ਦੇ ਮੱਦੇਨਜ਼ਰ ਸਰਕਾਰ ਨੇ ਸਸਤੇ ਪ੍ਰੀਮੀਅਮ ਵਾਲੀ ਇੱਕ ਯੋਜਨਾ ਪੇਸ਼ ਕੀਤੀ ਹੈ। ਜਿਸ ਨੂੰ ਤੁਸੀਂ ਪ੍ਰਤੀ ਮਹੀਨਾ ਸਿਰਫ 1 ਰੁਪਏ ਅਤੇ 12 ਰੁਪਏ ਸਾਲਾਨਾ ਦਾ ਪ੍ਰੀਮੀਅਮ ਦੇ ਕੇ ਲੈ ਸਕਦੇ ਹੋ।ਇਹ ਸਕੀਮ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ (PMSBY) ਹੈ। ਇਹ ਇਕ ਦੁਰਘਟਨਾ ਬੀਮਾ ਯੋਜਨਾ ਹੈ। PMSBY ਸਕੀਮ ਦਾ ਪ੍ਰੀਮੀਅਮ ਮਈ ਵਿੱਚ ਸਾਲਾਨਾ ਅਧਾਰ ਉਤੇ ਕੱਟਿਆ ਜਾਂਦਾ ਹੈ। ਇਹ ਯੋਜਨਾ 1 ਜੂਨ ਤੋਂ 31 ਮਈ ਆਧਾਰ ਉਤੇ ਚੱਲਦੀ ਹੈ।

ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ – PMSBY ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਦੇ ਤਹਿਤ ਤੁਸੀਂ ਸਿਰਫ 12 ਰੁਪਏ ਖਰਚ ਕੇ ਦੁਰਘਟਨਾ ਅਤੇ ਅਪਾਹਜਤਾ ਕਵਰ ਪ੍ਰਾਪਤ ਕਰ ਸਕਦੇ ਹੋ। ਇਸ ਯੋਜਨਾ ਦੇ ਤਹਿਤ ਬੀਮਾਯੁਕਤ ਵਿਅਕਤੀ ਦੀ ਮੌਤ ‘ਤੇ ਜਾਂ ਅਪਾਹਜ ਹੋਣ ‘ਤੇ 2 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਂਦਾ ਹੈ। ਇਸ ਯੋਜਨਾ ਦੇ ਤਹਿਤ, ਕੋਈ ਵੀ ਵਿਅਕਤੀ 18 ਤੋਂ 70 ਸਾਲ ਦੀ ਉਮਰ ਵਿੱਚ ਕਵਰ ਲੈ ਸਕਦਾ ਹੈ।

ਇਸ ਦਾ ਫਾਇਦਾ ਲੈਣ ਲਈ ਇਕ ਬੈਂਕ ਖਾਤਾ ਹੋਣਾ ਜਰੂਰੀ ਹੈ। ਜੇ ਬੈਂਕ ਖਾਤਾ ਬੰਦ ਹੈ ਜਾਂ ਪ੍ਰੀਮੀਅਮ ਦੀ ਕਟੌਤੀ ਦੇ ਸਮੇਂ ਖਾਤੇ ਵਿੱਚ ਪੈਸੇ ਨਹੀਂ ਹਨ ਤਾਂ ਬੀਮਾ ਰੱਦ ਕੀਤਾ ਜਾ ਸਕਦਾ ਹੈ। ਜੇ ਜੁਆਇੰਟ ਬੈਂਕ ਖਾਤਾਧਾਰਕ ਇਸ ਯੋਜਨਾ ਦਾ ਲਾਭ ਲੈਣਾ ਚਾਹੁੰਦੇ ਹਨ, ਤਾਂ ਖਾਤੇ ਦੇ ਸਾਰੇ ਧਾਰਕਾਂ ਨੂੰ ਵੱਖ-ਵੱਖ ਪ੍ਰੀਮੀਅਮ ਦਾ ਸਾਲਾਨਾ ਭੁਗਤਾਨ ਕਰਨਾ ਪਏਗਾ।

ਇਸ ਨਾਲ ਜੁੜੀਆਂ ਮਹੱਤਵਪੂਰਣ ਗੱਲਾਂ ਜਾਣੋ… PMSBY ਜਨਤਕ ਖੇਤਰ ਦੀਆਂ ਬੀਮਾ ਕੰਪਨੀਆਂ ਜਾਂ ਹੋਰ ਆਮ ਬੀਮਾ ਕੰਪਨੀਆਂ ਦੁਆਰਾ ਪੇਸ਼ਕਸ਼ ਕੀਤੀ ਜਾਂਦਾ ਹੈ। ਇਹ ਬੀਮਾ ਉਦੋਂ ਖਤਮ ਹੋ ਜਾਵੇਗਾ ਜਦੋਂ ਬੀਮਾਯੁਕਤ ਵਿਅਕਤੀ 70 ਸਾਲਾਂ ਦਾ ਹੋਵੇਗਾ। ਉਹ ਵਿਅਕਤੀ ਜੋ ਇਸ ਸਕੀਮ ਨੂੰ ਛੱਡ ਦਿੰਦੇ ਹਨ, ਸਾਲਾਨਾ ਪ੍ਰੀਮੀਅਮ ਦਾ ਭੁਗਤਾਨ ਕਰਕੇ ਦੁਬਾਰਾ ਇਸ ਵਿੱਚ ਸ਼ਾਮਲ ਹੋ ਸਕਦੇ ਹਨ ਪਰ ਕੁਝ ਸ਼ਰਤਾਂ ਲਾਗੂ ਹੋਣਗੀਆਂ।

ਸੱਟ ਲੱਗਣ ਜਾਂ ਅਪਾਹਜ ਹੋਣ ਦੀ ਸਥਿਤੀ ਵਿੱਚ ਕਲੇਮ ਦੀ ਰਕਮ ਬੀਮਾਯੁਕਤ ਵਿਅਕਤੀ ਦੇ ਖਾਤੇ ਵਿੱਚ ਭੇਜੀ ਜਾਏਗੀ। ਅਚਾਨਕ ਮੌਤ ਹੋਣ ਦੀ ਸਥਿਤੀ ਵਿੱਚ, ਨਾਮਜ਼ਦ ਵਿਅਕਤੀ ਦੇ ਖਾਤੇ ਵਿੱਚ ਭੁਗਤਾਨ ਕਰ ਦਿੱਤਾ ਜਾਵੇਗਾ। ਸੜਕ, ਰੇਲ ਜਾਂ ਕਿਸੇ ਹੋਰ ਹਾਦਸੇ, ਪਾਣੀ ਵਿਚ ਡੁਬਣ, ਅਪਰਾਧ ਵਿਚ ਸ਼ਾਮਲ ਹੋਣ ਕਾਰਨ ਹੋਈ ਮੌਤ ਦੇ ਮਾਮਲੇ ਵਿਚ ਪੁਲਿਸ ਨੂੰ ਸੂਚਿਤ ਕਰਨਾ ਜ਼ਰੂਰੀ ਹੋਏਗਾ। ਸੱਪ ਦੇ ਡੱਕਣ, ਰੁੱਖ ਤੋਂ ਡਿੱਗਣ ਦੇ ਕੇਸਾਂ ਵਿੱਚ, ਦਾਅਵਾ ਹਸਪਤਾਲ ਦੇ ਰਿਕਾਰਡ ਦੇ ਅਧਾਰ ਉਤੇ ਪਾਇਆ ਜਾਵੇਗਾ।ਪੀਐਮਐਸਬੀਵਾਈ ਵਿੱਚ ਰਜਿਸਟ੍ਰੇਸ਼ਨ ਲਈ ਤੁਸੀਂ ਕਿਸੇ ਵੀ ਨੇੜਲੇ ਬੈਂਕ ਵਿੱਚ ਅਰਜ਼ੀ ਦੇ ਸਕਦੇ ਹੋ। ਜੇ ਤੁਸੀਂ ਚਾਹੁੰਦੇ ਹੋ, ਤਾਂ ਤੁਸੀਂ ਕਿਸੇ ਦੋਸਤ ਜਾਂ ਬੀਮਾ ਏਜੰਟ ਦੀ ਮਦਦ ਵੀ ਲੈ ਸਕਦੇ ਹੋ। ਸਰਕਾਰੀ ਬੀਮਾ ਕੰਪਨੀਆਂ ਅਤੇ ਬਹੁਤ ਸਾਰੀਆਂ ਨਿੱਜੀ ਬੀਮਾ ਕੰਪਨੀਆਂ ਬੈਂਕਾਂ ਦੇ ਸਹਿਯੋਗ ਨਾਲ ਇਨ੍ਹਾਂ ਯੋਜਨਾਵਾਂ ਦੀ ਪੇਸ਼ਕਸ਼ ਕਰ ਰਹੀਆਂ ਹਨ।
The post ਮੋਦੀ ਸਰਕਾਰ ਦੀ ਇਸ ਸਕੀਮ ਤਹਿਤ ਸਿਰਫ਼ 1 ਰੁਪਏ ਦੇ ਕੇ ਲਵੋ ਲੱਖਾਂ ਰੁਪਏ ਦਾ ਫਾਇਦਾ,ਜਾਣੋ ਪੂਰੀ ਸਕੀਮ appeared first on Sanjhi Sath.
ਅੱਜ ਦੇ ਸਮੇਂ ਵਿੱਚ ਵਿਅਕਤੀ ਦਾ ਬੀਮਾ ਹੋਣਾ ਬੜਾ ਜ਼ਰੂਰੀ ਹੈ, ਪਰ ਜਿਆਦਾ ਪ੍ਰੀਮੀਅਮ ਦੇ ਕਾਰਨ ਇਹ ਗਰੀਬਾਂ ਦੇ ਬਜਟ ਤੋਂ ਬਾਹਰ ਹੈ। ਆਏ ਦਿਨ ਹਾਦਸਿਆਂ ਦੇ ਮੱਦੇਨਜ਼ਰ ਸਰਕਾਰ ਨੇ …
The post ਮੋਦੀ ਸਰਕਾਰ ਦੀ ਇਸ ਸਕੀਮ ਤਹਿਤ ਸਿਰਫ਼ 1 ਰੁਪਏ ਦੇ ਕੇ ਲਵੋ ਲੱਖਾਂ ਰੁਪਏ ਦਾ ਫਾਇਦਾ,ਜਾਣੋ ਪੂਰੀ ਸਕੀਮ appeared first on Sanjhi Sath.
Wosm News Punjab Latest News