Breaking News
Home / Punjab / ਹੁਣੇ ਹੁਣੇ ਖੇਤੀ ਬਿੱਲਾਂ ਨੂੰ ਲੈ ਕੇ ਰਣਜੀਤ ਬਾਵੇ ਨੇ ਸੰਨੀ ਦਿਓਲ ਨੂੰ ਦੁਬਾਰਾ ਕਹਿ ਦਿੱਤੀ ਇਹ ਵੱਡੀ ਗੱਲ-ਦੇਖੋ ਪੂਰੀ ਖ਼ਬਰ

ਹੁਣੇ ਹੁਣੇ ਖੇਤੀ ਬਿੱਲਾਂ ਨੂੰ ਲੈ ਕੇ ਰਣਜੀਤ ਬਾਵੇ ਨੇ ਸੰਨੀ ਦਿਓਲ ਨੂੰ ਦੁਬਾਰਾ ਕਹਿ ਦਿੱਤੀ ਇਹ ਵੱਡੀ ਗੱਲ-ਦੇਖੋ ਪੂਰੀ ਖ਼ਬਰ

ਦੇਸ਼ ਭਰ ਵਿਚ ਕਿਸਾਨ ਆਰਡੀਨੈਂਸ ਦਾ ਮੁੱਦਾ ਕਾਫ਼ੀ ਭਖਿਆ ਹੋਇਆ ਹੈ ਤੇ ਹੁਣ ਕਿਸਾਨਾਂ ਦੇ ਹੱਕ ਵਿਚ ਕਈ ਪਾਲੀਵੁੱਡ ਸਿਤਾਰੇ ਵੀ ਆਏ ਹਨ। ਹੁਣ ਕਲਾਕਾਰ ਕਿਸਾਨਾਂ ਦੇ ਦਰਦ ਅਤੇ ਇਸ ਸੱਚਾਈ ਤੋਂ ਪਾਸਾ ਵੱਟਣ ਦੀ ਬਜਾਏ ਉਨ੍ਹਾਂ ਦੇ ਹੱਕਾਂ ਲਈ ਆਪਣੀ ਆਵਾਜ਼ ਬੁਲੰਦ ਕਰ ਰਹੇ ਹਨ। ਰਣਜੀਤ ਬਾਵਾ ਨੇ ਗੁਰਦਾਸਪੁਰ ਤੋਂ BJP ਦੇ MP ਤੇ ਬਾਲੀਵੁੱਡ ਅਦਾਕਾਰਾ ਸੰਨੀ ਦਿਓਲ ਨੂੰ ਅਪੀਲ ਕੀਤੀ ਹੈ। ਰਣਜੀਤ ਬਾਵਾ ਨੇ ਲਿਖਿਆ, ‘ਸਰ ਤੁਸੀਂ ਗੁਰਦਾਸਪੁਰ ਤੋਂ MP ਹੋ। ਤੁਹਾਨੂੰ ਕਿਸਾਨਾਂ ਲਈ ਕੁਝ ਕਰਨਾ ਚਾਹੀਦਾ ਹੈ। ਘੱਟੋ-ਘੱਟ ਕਿਸਾਨਾਂ ਦੇ ਹੱਕ ਵਿੱਚ ਆਵਾਜ਼ ਬੁਲੰਦ ਕਰੋ। ਤੁਹਾਨੂੰ ਪੰਜਾਬੀਆਂ ਨੇ ਬਹੁਤ ਉਮੀਦ ਨਾਲ MP ਬਣਾਇਆ ਹੈ। ਮੈਂ ਖੁਦ ਵੀ ਗੁਰਦਾਸਪੁਰ ਤੋਂ ਹਾਂ।’

ਬੱਬੂ ਮਾਨ ਆਏ ਕਿਸਾਨਾਂ ਦੇ ਹੱਕ ਵਿਚ – ਨਵੇਂ ਖੇਤੀ ਕਾਨੂੰਨਾਂ ਖਿਲਾਫ ਜੰਗ ਵਿਚ ਪੰਜਾਬੀ ਗਾਇਕ ਬੱਬੂ ਮਾਨ ਵੀ ਕਿਸਾਨਾਂ ਦੇ ਹੱਕ ਵਿਚ ਆ ਖੜ੍ਹੇ ਹਨ। ਬੱਬੂ ਮਾਨ ਨੇ ਫੇਸਬੁੱਕ ਰਾਹੀਂ ਕਿਸਾਨਾਂ ਨੂੰ ਏਕੇ ਦਾ ਸੱਦਾ ਦਿੱਤਾ ਹੈ। ਉਨ੍ਹਾਂ ਏਕੇ ਦਾ ਸੁਨੇਹਾ ਦਿੰਦੇ ਹੋਏ ਕਿਹਾ-”ਕਲਮਾਂ ਨੂੰ ਆਜੋ ਅਸਲਾ ਬਣਾ ਲਈਏ, ਕੱਠੇ ਹੋ ਕੇ ਪੁੰਜੀਪਤੀ ਆਜੋ ਅੱਗੇ ਲਾ ਲਈਏ, 25 ਤਰੀਕ ਨੂੰ ਜਾਮ ਜੜਾਂਗੇ, ਗੱਲ ਨਾ ਬਣੀ ਤਾਂ ਲੰਮੀ ਲੜਾਈ ਲੜਾਂਗੇ। ਉਨ੍ਹਾਂ ਏਕੇ ਦਾ ਸੁਨੇਹਾ ਦਿੰਦੇ ਹੋਏ ਕਿਹਾ-”ਕੈੜੇ ਹੋ ਜੋ….

ਕਿਸਾਨਾਂ ਦੇ ਸਮਰਥਨ ਵਿਚ ਉਤਰੇ ਗਿੱਪੀ ਗਰੇਵਾਲ – ਪੰਜਾਬੀ ਗਾਇਕ ਅਤੇ ਅਦਾਕਾਰ ਗਿੱਪੀ ਗਰੇਵਾਲ ਨੇ ਖੇਤੀਬਾੜੀ ਬਿੱਲਾਂ ਦਾ ਵਿਰੋਧ ਕਰਦੇ ਹੋਏ ਕਿਸਾਨਾਂ ਦੇ ਹੱਕ ਵਿਚ ਉਤਰੇ ਹਨ। ਹਾਲ ਹੀ ਵਿਚ ਗਿੱਪੀ ਗਰੇਵਾਲ ਨੇ ਫੇਸਬੁੱਕ ਉਤੇ ਇਕ ਵੀਡਿਉ ਸ਼ੇਅਰ ਕੀਤੀ ਹੈ ਜਿਸ ਵਿਚ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ ਅਤੇ ਉਸ ਵੀਡਿਉ ਵਿਚ ਇਕ ਗੀਤ ਚੱਲ ਰਿਹਾ ਹੈ ਜਿਸ ਦੇ ਬੋਲ ਹਨ…… ਅਸੀਂ ਅੱਕੇ ਬੈਠੇ ਹਾਂ ਅਜਮਾਉਣਾ ਛੱਡ ਦਿਉ,,,ਜਾਬਰਾਂ ਦੇ ਸੰਗ ਸਬਰਾਂ ਨੂੰ ਪਰਤਾਉਣਾ ਛੱਡ ਦਿਉ…..ਓ ਹੱਲ ਛੱਡ ਕੇ ਪਾ ਲਿਆ ਜੇ. ਅਸੀਂ ਹੱਥ ਹਥਿਆਰ ਨੂੰ …..ਪੜਨੇ ਪਾ ਦੇਵਾਗੇ ਜਾਲਮ ਸਰਕਾਰਾਂ ਨੂੰ….। ਗਿੱਪੀ ਗਰੇਵਾਲ ਨੇ ਕਿਸਾਨਾਂ ਦੇ ਪ੍ਰਦਰਸ਼ਨ ਨੂੰ ਪਰਜੋਰ ਸਮਰਥਨ ਕੀਤਾ ਹੈ।

ਗਿੱਪੀ ਗਰੇਵਾਲ ਨੇ ਕੈਪਸ਼ਨ ਵਿਚ ਲਿਖਿਆ ਹੈ – ਕਿਸਾਨ ਬਚਾਓ,ਦੇਸ਼ ਬਚਾਓ। ਦੱਸ ਦੇਈਏ ਕਿ ਇਸ ਗਿੱਪੀ ਗਰੇਵਾਲ ਤੋਂ ਪਹਿਲਾ ਬੱਬੂ ਮਾਨ, ਦਲਜੀਤ ਦੋਸਾਂਝ, ਰਣਜੀਤ ਬਾਵਾ ਅਤੇ ਗੱਗੂ ਗਿੱਲ ਕਿਸਾਨਾਂ ਦੇ ਸਮਰਥਨ ਵਿਚ ਆਏ ਹਨ। ਪਾਲੀਵੁੱਡ ਦੇ ਸਟਾਰ ਵੀ ਕਿਸਾਨਾਂ ਦੇ ਸਮਰਥਨ ਵਿਚ ਉਤਰ ਰਹੇ ਹਨ ਅਤੇ ਕਿਸਾਨ ਬਚਾਉ ਦੇਸ ਬਚਾਉ ਦਾ ਹੋਕਾ ਦੇ ਰਹੇ ਹਨ।

ਦਿਲਜੀਤ ਦੋਸਾਂਝ ਖੇਤੀ ਬਿੱਲਾਂ ਉਤੇ ਕਿਸਾਨਾਂ ਦੇ ਸਮਰਥਨ ਵਿਚ ਉਤਰੇ – ਪੰਜਾਬੀ ਅਦਾਕਾਰ ਅਤੇ ਗਾਇਕ ਦਿਲਜੀਤ ਦੋਸਾਂਝ ਖੇਤੀ ਬਿੱਲਾਂ ਉਤੇ ਕਿਸਾਨਾਂ ਦੇ ਸਮਰਥਨ ਵਿਚ ਉਤਰੇ ਹਨ। ਦਲਜੀਤ ਦੋਸਾਂਝ ਨੇ ਟਵੀਟ ਕਰਕੇ ਬਿੱਲ ਦਾ ਵਿਰੋਧ ਪ੍ਰਗਟ ਕਰਦੇ ਹੋਏ ਲਿਖਿਆ ਹੈ ਕਿ ਅਸੀਂ ਕਿਸਾਨਾਂ ਤੋਂ ਦੇਸ਼ ਦਾ ਢਿੱਡ ਭਰਨ ਦੀ ਉਮੀਦ ਰੱਖਦੇ ਹਾਂ।ਉਥੇ ਹੀ ਕਿਸਾਨ ਆਪਣੀ ਫਸਲ ਦਾ ਰੇਟ ਤੈਅ ਨਹੀ ਸਕਦਾ। ਦਲਜੀਤ ਦੋਸਾਂਝ ਨੇ ਟਵੀਟ ਵਿਚ ਇਹ ਵੀ ਲਿਖਿਆ ਹੈ ਕਿ ਕਿਸਾਨ ਬਚਾਓ , ਦੇਸ਼ ਬਚਾਓ।ਦਿਲਜੀਤ ਨੇ ਕਿਸਾਨਾਂ ਲਈ ਇੰਸਟਾਗ੍ਰਾਮ ਅਕਾਉਂਟ ‘ਤੇ ਵੀ ਖਬਰ ਪਾਈ।

ਦਿਲਜੀਤ ਦੋਸਾਂਝ ਨੇ ਆਪਣੀ ਪੋਸਟ ਵਿਚ ਲਿਖਿਆ ਹੈ ਕਿ ਭਾਵੇਂ ਅਸੀਂ ਗਾਇਕ ਜਾਂ ਫ਼ਿਲਮਾਂ ਦਾ ਕਿੱਤਾ ਚੁਣਿਆ ਹੈ ਪਰ ਅਸੀਂ ਹੈ ਤਾਂ ਕਿਸਾਨ ਪਰਿਵਾਰ ‘ਚੋ ਹੀ। ਦੇਸ਼ ਦਾ ਅੰਨ ਦਾਤਾ ਸੜਕਾਂ ‘ਤੇ ਰੁੱਲ ਰਿਹਾ ਹੈ, ਜਦੋਂ ਅਸੀਂ ਸੁੱਤੇ ਹੁੰਦੇ ਹਾਂ ਉਦੋਂ ਕਿਸਾਨ ਰਾਤ ਨੂੰ ਸੱਪਾਂ ਦੀਆਂ ਸਿਰੀਆਂ ‘ਤੇ ਪੈਰ ਧਰ ਸਾਡੇ ਲਈ ਅੰਨ੍ਹ ਪੈਦਾ ਕਰਦਾ ਹੈ। ਅੰਨ ਦਾਤੇ ਨਾਲ ਧੱਕਾ ਨਾ ਕਰੋ ਜੀ। ਕਿਸਾਨਾਂ ਨੂੰ ਬਣਦਾ ਹੱਕ ਹਰ ਹਾਲਤ ‘ਚ ਮਿਲਣਾ ਚਾਹੀਦਾ, ਹਰ ਚੀਜ਼ ਦਾ ਰੇਟ ਅਸਮਾਨ ‘ਤੇ ਪਹੁੰਚਿਆ ਤਾਂ ਫ਼ਸਲਾਂ ਦਾ ਰੇਟ ਵੀ ਵਧਣਾ ਚਾਹੀਦਾ। ਆਓ ਅਸੀਂ ਸਾਰੇ ਦੇਸ਼ ਦੇ ਅੰਨ ਦਾਤਾ ਦੇ ਹੱਕ ‘ਚ ਖੜ੍ਹੇ ਹੋਈਏ। ਦਲਜੀਤ ਦੋਸਾਂਝ ਤੋਂ ਬਿਨ੍ਹਾਂ ਰਣਜੀਤ ਬਾਵਾ ਅਤੇ ਬੱਬੂ ਮਾਨ ਵੀ ਪੰਜਾਬ ਦੇ ਕਿਸਾਨਾਂ ਦੇ ਸਮਰਥਨ ਵਿਚ ਖੜ੍ਹੇ ਹਨ।ਪੰਜਾਬੀ ਪਾਲੀਵੁੱਡ ਦੇ ਸਿਤਾਰੇ ਕਿਸਾਨੀ ਦੇ ਹੱਕ ਵਿਚ ਨਿੱਤਰ ਰਹੇ ਹਨ।

ਪੰਜਾਬ ਦੇ ਦਿਗਜ਼ ਗਾਇਕ ਗੁਰਦਾਸ ਮਾਨ ਨੇ ਵੀ ਆਪਣੀ ਖੇਤੀ ਕਰਦੇ ਦੀ ਤਸਵੀਰ ਸਾਂਝੀ ਕਰ ਲਿਖਿਆ, ‘ਕਿਸਾਨ ਹੈ ਤੇ ਹਿੰਦੁਸਤਾਨ ਹੈ’ , ਜੈ ਜਵਾਨ ਜੈ ਕਿਸਾਨ’।ਕੇਂਦਰੀ ਖੇਤੀ ਬਿੱਲਾਂ ਖ਼ਿਲਾਫ਼ ਜਿੱਥੇ ਕਿਸਾਨ ਜਥੇਬੰਦੀਆਂ ਤੇ ਵੱਖ-ਵੱਖ ਰਾਜਨੀਤਕ ਪਾਰਟੀਆਂ ਵਿਰੋਧ ਕਰ ਰਹੀਆਂ ਹਨ, ਅਜਿਹੇ ‘ਚ ਪੰਜਾਬੀ ਗਾਇਕਾਂ ਤੇ ਕਲਾਕਾਰਾਂ ਨੇ ਵੀ ਖੇਤੀ ਬਿੱਲਾਂ ਦਾ ਖੁੱਲ੍ਹ ਕੇ ਵਿਰੋਧ ਕੀਤਾ ਹੈ।

The post ਹੁਣੇ ਹੁਣੇ ਖੇਤੀ ਬਿੱਲਾਂ ਨੂੰ ਲੈ ਕੇ ਰਣਜੀਤ ਬਾਵੇ ਨੇ ਸੰਨੀ ਦਿਓਲ ਨੂੰ ਦੁਬਾਰਾ ਕਹਿ ਦਿੱਤੀ ਇਹ ਵੱਡੀ ਗੱਲ-ਦੇਖੋ ਪੂਰੀ ਖ਼ਬਰ appeared first on Sanjhi Sath.

ਦੇਸ਼ ਭਰ ਵਿਚ ਕਿਸਾਨ ਆਰਡੀਨੈਂਸ ਦਾ ਮੁੱਦਾ ਕਾਫ਼ੀ ਭਖਿਆ ਹੋਇਆ ਹੈ ਤੇ ਹੁਣ ਕਿਸਾਨਾਂ ਦੇ ਹੱਕ ਵਿਚ ਕਈ ਪਾਲੀਵੁੱਡ ਸਿਤਾਰੇ ਵੀ ਆਏ ਹਨ। ਹੁਣ ਕਲਾਕਾਰ ਕਿਸਾਨਾਂ ਦੇ ਦਰਦ ਅਤੇ ਇਸ …
The post ਹੁਣੇ ਹੁਣੇ ਖੇਤੀ ਬਿੱਲਾਂ ਨੂੰ ਲੈ ਕੇ ਰਣਜੀਤ ਬਾਵੇ ਨੇ ਸੰਨੀ ਦਿਓਲ ਨੂੰ ਦੁਬਾਰਾ ਕਹਿ ਦਿੱਤੀ ਇਹ ਵੱਡੀ ਗੱਲ-ਦੇਖੋ ਪੂਰੀ ਖ਼ਬਰ appeared first on Sanjhi Sath.

Leave a Reply

Your email address will not be published. Required fields are marked *