ਦੇਸ਼ ਭਰ ‘ਚ ਅਨਲਾਕ-4 ਦੀ ਸ਼ੁਰੂਆਤ ਹੋ ਚੁੱਕੀ ਹੈ। ਇਸੇ ਤਹਿਤ ਪੰਜਾਬ ਸਰਕਾਰ ਵੱਲੋਂ ਵੀ ਬੀਤੇ ਦਿਨੀਂ ਨਵੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ। ਨਵੀਆਂ ਗਾਈਡਲਾਈਨਜ਼ ਜ਼ਰੀਏ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਸਾਰੀਆਂ ਦੁਕਾਨਾਂ 6.30 ਵਜੇ ਤੱਕ ਖੁੱਲ੍ਹੀਆਂ ਰਹਿਣਗੀਆਂ ਜਦਕਿ ਸ਼ਨੀਵਾਰ ਅਤੇ ਐਤਵਾਰ ਨੂੰ ਤਾਲਾਬੰਦੀ ਰਹਿਣ ਵਾਲੀ ਹੈ। ਸ਼ਨੀਵਾਰ ਅਤੇ ਐਤਵਾਰ ਨੂੰ ਸਿਰਫ਼ ਜ਼ਰੂਰੀ ਚੀਜ਼ਾਂ ਵਾਲੀਆਂ ਹੀ ਦੁਕਾਨਾਂ ਹੀ ਖੁੱਲ੍ਹੀਆਂ ਰਹਿਣਗੀਆਂ।ਇਸ ਦੇ ਇਲਾਵਾ ਪੰਜਾਬ ਸਰਕਾਰ ਵੱਲੋਂ ਬੀਤੇ ਦਿਨੀਂ ਕੋਰੋਨਾ ਵਾਇਰਸ ਦੇ ਵਧਦੇ ਮਾਮਲਿਆਂ ਨੂੰ ਲੈ ਕੇ ਲੋਕਾਂ ਲਈ ਹਸਪਤਾਲ, ਮੈਡੀਕਲ ਸਟੋਰ ਅਤੇ ਲੈਬਾਂ ਨੂੰ 24 ਘੰਟੇ ਖੋਲ੍ਹਣ ਦੀ ਰਿਆਇਤ ਦਿੱਤੀ ਗਈ ਹੈ। ਹਸਪਤਾਲ ਅਤੇ ਮੈਡੀਕਲ ਸਟੋਰ 24 ਘੰਟੇ ਖੁੱਲ੍ਹੇ ਰਹਿਣਗੇ। ਹਸਪਤਾਲ, ਲੈਬ ਅਤੇ ਮੈਡੀਕਲ ਸਟੋਰ ਰਾਤ ਕਰਫ਼ਿਊ ਦੌਰਾਨ ਵੀ ਖੋਲਣ ਦੀ ਛੋਟ ਦਿੱਤੀ ਗਈ ਹੈ।

ਇਥੇ ਦੱਸ ਦੇਈਏ ਕਿ ਪਹਿਲਾਂ ਸਰਕਾਰ ਵੱਲੋਂ ਪੰਜਾਬ ‘ਚ ਦੁਕਾਨਾਂ ਨੂੰ ਖੋਲ੍ਹਣ ਸਬੰਧੀ ਆਡ-ਈਵਨ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਨੂੰ ਪੰਜਾਬ ਸਰਕਾਰ ਨੇ ਬੀਤੇ ਦਿਨੀਂ ਜਾਰੀ ਕੀਤੀਆਂ ਗਈਆਂ ਗਾਈਡਲਾਈਨਜ਼ ਜ਼ਰੀਏ ਪੰਜਾਬ ਦੇ 5 ਜ਼ਿਲ੍ਹਿਆਂ ‘ਚੋਂ ਆਡ-ਈਵਨ ਨੂੰ ਖ਼ਤਮ ਕਰ ਦਿੱਤਾ ਗਿਆ ਹੈ। ਇਥੇ ਦੱਸ ਦੇਈਏ ਕਿ ਵੀਕੈਂਡ ਤਾਲਾਬੰਦੀ ਨੂੰ ਲੈ ਕੇ ਲੋਕਾਂ ‘ਚ ਇਹ ਹੀ ਸਮੱਸਿਆ ਰਹਿੰਦੀ ਹੈ ਕਿ ਆਖ਼ਿਰ ਸ਼ਨੀਵਾਰ ਨੂੰ ਕਿਹੜੀਆਂ ਦੁਕਾਨਾਂ ਖੁੱਲ੍ਹੀਆਂ ਰਹਿਣਗੀਆਂ। ਵੀਕੈਂਡ ਤਾਲਾਬੰਦੀ ਨੂੰ ਲੈ ਕੇ ‘ਜਗ ਬਾਣੀ’ ਵੱਲੋਂ ਤਿਆਰ ਕੀਤੀ ਗਈ ਇਸ ਵੀਡੀਓ ਰਾਹੀਂ ਤੁਸੀਂ ਜਾਣ ਸਕਦੇ ਹੋ ਕਿ ਸ਼ਨੀਵਾਰ ਅਤੇ ਐਤਵਾਰ ਨੂੰ ਪੰਜਾਬ ‘ਚ ਕੀ-ਕੀ ਖੁੱਲ੍ਹਾ ਰਹੇਗਾ।

ਸ਼ਨੀਵਾਰ ਤੇ ਐਤਵਾਰ ਰਹਿਣਗੇ ਬਾਜ਼ਾਰ ਬੰਦ – ਸ਼ਨੀਵਾਰ ਅਤੇ ਐਤਵਾਰ ਨੂੰ ਬਾਜ਼ਾਰ ਬੰਦ ਰਹਿਣਗੇ। ਸ਼ਨੀਵਾਰ ਅਤੇ ਐਤਵਾਰ ਨੂੰ ਜ਼ਰੂਰੀ ਚੀਜ਼ਾਂ ਵਾਲੀਆਂ ਦੁਕਾਨਾਂ ਹੀ ਖੁੱਲ੍ਹੀਆਂ ਰਹਿਣਗੀਆਂ, ਜਿਨ੍ਹਾਂ ‘ਚ ਬੇਕਰੀ, ਰਾਸ਼ਨ, ਮੈਡੀਕਲ ਸਟੋਰ, ਲੈਬਜ਼, ਏ. ਟੀ. ਐੱਮ, ਪੈਟਰੋਲ ਪੰਪ ਸ਼ਾਮਲ ਹਨ। ਆਮ ਦਿਨਾਂ ‘ਚ ਬਾਜ਼ਾਰ ਅਤੇ ਸਾਰੀਆਂ ਦੁਕਾਨਾਂ ਉਂਝ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ 6.30 ਵਜੇ ਤੱਕ ਹੀ ਖੁੱਲ੍ਹਣਗੀਆਂ ਜਦਕਿ ਸ਼ਨੀਵਾਰ ਅਤੇ ਐਤਵਾਰ ਜ਼ਰੂਰੀ ਚੀਜ਼ਾਂ ਵਾਲੀਆਂ ਹੀ ਦੁਕਾਨਾਂ ਖੁੱਲ੍ਹਣਗੀਆਂ।

ਗੱਡੀਆਂ ‘ਚ ਬੈਠ ਸਕਦੇ ਨੇ ਸਿਰਫ ਤਿੰਨ ਵਿਅਕਤੀ – ਇਥੇ ਦੱਸ ਦੇਈਏ ਕਿ ਅਨਲਾਕ-4 ਨੂੰ ਲੈ ਕੇ ਜਾਰੀ ਹੋ ਚੁੱਕੀਆਂ ਨਵੀਆਂ ਗਾਈਡਲਾਈਨਜ਼ ਗੱਡੀਆਂ ‘ਚ ਬੈਠਣ ਵਾਲੇ ਵਿਅਕਤੀਆਂ ਨੂੰ ਲੈ ਕੇ ਨਵੇਂ ਨਿਯਮ ਤਿਆਰ ਕੀਤੇ ਗਏ ਹਨ। ਹਦਾਇਤਾਂ ਮੁਤਾਬਕ ਗੱਡੀ ‘ਚ ਸਿਰਫ ਤਿੰਨ ਵਿਅਕਤੀ ਹੀ ਬੈਠ ਸਕਣਗੇ ਅਤੇ ਤਿੰਨਾਂ ਨੂੰ ਮਾਸਕ ਪਾਉਣਾ ਲਾਜ਼ਮੀ ਹੋਵੇਗਾ। ਇਸ ਦੇ ਇਲਾਵਾ ਜੇਕਰ ਇਕ ਵਿਅਕਤੀ ਕਾਰ ‘ਚ ਬੈਠਦਾ ਹੈ ਤਾਂ ਉਸ ਦੇ ਲਈ ਮਾਸਕ ਪਾਉਣਾ ਜ਼ਰੂਰੀ ਨਹੀਂ ਹੈ।

ਗੱਡੀਆਂ ‘ਚ ਬੈਠ ਸਕਦੇ ਨੇ ਸਿਰਫ ਤਿੰਨ ਵਿਅਕਤੀ – ਇਥੇ ਦੱਸ ਦੇਈਏ ਅਨਲਾਕ-4 ਨੂੰ ਲੈ ਕੇ ਜਾਰੀ ਹੋ ਚੁੱਕੀਆਂ ਨਵੀਆਂ ਗਾਈਡਲਾਈਨਜ਼ ਗੱਡੀਆਂ ‘ਚ ਬੈਠਣ ਵਾਲੇ ਵਿਅਕਤੀਆਂ ਨੂੰ ਲੈ ਕੇ ਨਵੇਂ ਨਿਯਮ ਤਿਆਰ ਕੀਤੇ ਗਏ ਹਨ। ਹਦਾਇਤਾਂ ਮੁਤਾਬਕ ਗੱਡੀ ‘ਚ ਸਿਰਫ ਤਿੰਨ ਵਿਅਕਤੀ ਹੀ ਬੈਠ ਸਕਣਗੇ ਅਤੇ ਤਿੰਨਾਂ ਨੂੰ ਮਾਸਕ ਪਾਉਣਾ ਅਤੇ ਸਮਾਜਿਕ ਦੂਰੀ ਦਾ ਧਿਆਨ ਰੱਖਣਾ ਲਾਜ਼ਮੀ ਹੋਵੇਗਾ। ਇਸ ਦੇ ਇਲਾਵਾ ਜੇਕਰ ਇਕ ਵਿਅਕਤੀ ਕਾਰ ‘ਚ ਬੈਠਦਾ ਹੈ ਤਾਂ ਉਸ ਦੇ ਲਈ ਮਾਸਕ ਪਾਉਣਾ ਜ਼ਰੂਰੀ ਨਹੀਂ ਹੈ।
The post ਜਾਣੋ ਵੀਕੈਂਡ ਤਾਲਾਬੰਦੀ ਦੌਰਾਨ ਪੰਜਾਬ ਵਿਚ ਹੁਣ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ-ਦੇਖੋ ਪੂਰੀ ਖ਼ਬਰ appeared first on Sanjhi Sath.
ਦੇਸ਼ ਭਰ ‘ਚ ਅਨਲਾਕ-4 ਦੀ ਸ਼ੁਰੂਆਤ ਹੋ ਚੁੱਕੀ ਹੈ। ਇਸੇ ਤਹਿਤ ਪੰਜਾਬ ਸਰਕਾਰ ਵੱਲੋਂ ਵੀ ਬੀਤੇ ਦਿਨੀਂ ਨਵੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ। ਨਵੀਆਂ ਗਾਈਡਲਾਈਨਜ਼ ਜ਼ਰੀਏ ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ …
The post ਜਾਣੋ ਵੀਕੈਂਡ ਤਾਲਾਬੰਦੀ ਦੌਰਾਨ ਪੰਜਾਬ ਵਿਚ ਹੁਣ ਕੀ ਖੁੱਲ੍ਹੇਗਾ ਤੇ ਕੀ ਰਹੇਗਾ ਬੰਦ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News