ਫਿਰੋਜ਼ਪੁਰ ‘ਚ ਅੱਜ 8 ਘੰਟੇ ਦੀ ਲਗਾਤਾਰ ਹੋਈ ਤੇਜ਼ ਬਾਰਿਸ਼ ਦੇ ਕਾਰਨ ਫਿਰੋਜ਼ਪੁਰ ਸ਼ਹਿਰ ਅਤੇ ਛਾਊਣੀ ਪੂਰੀ ਨਾਲ ਪਾਣੀ ‘ਚ ਡੁੱਬ ਗਈ ਅਤੇ ਬਾਰਸ਼ ਦਾ ਪਾਣੀ ਲੋਕਾਂ ਦੇ ਘਰਾਂ ‘ਚ ਦਾਖਲ ਹੋ ਗਿਆ ਹੈ, ਜਿਸ ਨਾਲ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਪੈ ਰਿਹਾ ਹੈ। ਫਿਰੋਜ਼ਪੁਰ ਸ਼ਹਿਰ ਦੀ ਮਾਲ ਰੋਡ, ਦਿੱਲੀ ਗੇਟ, ਬਗਦਾਦੀ ਗੇਟ, ਸ਼ਹਿਰ ਦੀਆਂ ਬਸਤੀਆਂ ਆਦਿ ਖੇਤਰਾਂ ‘ਚ ਪਾਣੀ ਪੂਰੀ ਤਰ੍ਹਾਂ ਨਾਲ ਭਰ ਗਿਆ।

ਸ਼ਹਿਰ ਦੀ ਮਾਲ ਰੋਡ ‘ਤੇ ਸਥਿਤ ਖਾਲੀ ਪਏ ਪੰਜਾਬ ਐਗਰੀਕਲਚਰ ਡਿਵਲਪਮੈਂਟ ਬੈਂਕ ਦੇ ਪਲਾਟ ‘ਚ 2 ਸੜਕਾਂ ਦਾ ਪਾਣੀ ਪੂਰੀ ਤਰ੍ਹਾਂ ਨਾਲ ਦਾਖ਼ਲ ਹੋ ਗਿਆ, ਜਿਸ ਨਾਲ ਨੇੜੇ-ਤੇੜੇ ਦੀਆਂ ਬਿਲਡਿੰਗਾਂ ‘ਚ ਪਾਣੀ ਚਲਾ ਗਿਆ। ਲੋਕਾਂ ਦੇ ਵਾਹਨ ਬਾਰਸ਼ ‘ਚ ਰੁਕਦੇ ਰਹੇ ਅਤੇ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ।

ਫਿਰੋਜ਼ਪੁਰ ਸ਼ਹਿਰੀ ਵਿਧਾਨ ਸਭਾ ਹਲਕੇ ਦੇ ਵਿਧਾਇਕ ਪਰਮਿੰਦਰ ਸਿੰਘ ਪਿੰਕੀ ਦੇ ਦਿਸ਼ਾ-ਨਿਰਦੇਸ਼ਾਂ ਮੁਤਾਬਕ ਨਗਰ ਕੌਂਸਲ ਫਿਰੋਜ਼ਪੁਰ ਸ਼ਹਿਰ ਦੇ ਕਾਰਜਕਾਰੀ ਅਧਿਕਾਰੀ ਪਰਮਿੰਦਰ ਸਿੰਘ ਸੁਰਵੀਜ, ਸੈਨੇਟਰੀ ਇੰਸਪੈਕਟਰ ਸੁਖਪਾਲ ਸਿੰਘ, ਫਾਇਰ ਅਫਸਰ ਵਿਨੋਦ ਕੁਮਾਰ ਅਤੇ

ਅਧਿਕਾਰੀਆਂ ਦੀ ਟੀਮ ਵਲੋਂ ਸ਼ਹਿਰ ‘ਚ ਪਾਣੀ ਦੀ ਨਿਕਾਸੀ ਦੇ ਲਈ ਵਿਸ਼ੇਸ਼ ਪ੍ਰਬੰਧ ਕੀਤੇ ਗਏ ਅਤੇ ਬੈਂਕ ਦੀ ਖਾਲੀ ਪਲਾਟ ਅਤੇ ਹੋਰ ਖੇਤਰਾਂ ‘ਚੋਂ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲਗਾ ਕੇ ਬਾਰਸ਼ ਦਾ ਪਾਣੀ ਕੱਢਿਆ ਗਿਆ।
The post ਭਾਰੀ ਮੀਂਹ ਨਾਲ ਡੁੱਬਿਆ ਪੰਜਾਬ ਦਾ ਇਹ ਇਲਾਕਾ-ਦੇਖੋ ਮੌਕੇ ਦੀਆਂ ਖੌਫਨਾਕ ਤਸਵੀਰਾਂ appeared first on Sanjhi Sath.
ਫਿਰੋਜ਼ਪੁਰ ‘ਚ ਅੱਜ 8 ਘੰਟੇ ਦੀ ਲਗਾਤਾਰ ਹੋਈ ਤੇਜ਼ ਬਾਰਿਸ਼ ਦੇ ਕਾਰਨ ਫਿਰੋਜ਼ਪੁਰ ਸ਼ਹਿਰ ਅਤੇ ਛਾਊਣੀ ਪੂਰੀ ਨਾਲ ਪਾਣੀ ‘ਚ ਡੁੱਬ ਗਈ ਅਤੇ ਬਾਰਸ਼ ਦਾ ਪਾਣੀ ਲੋਕਾਂ ਦੇ ਘਰਾਂ ‘ਚ …
The post ਭਾਰੀ ਮੀਂਹ ਨਾਲ ਡੁੱਬਿਆ ਪੰਜਾਬ ਦਾ ਇਹ ਇਲਾਕਾ-ਦੇਖੋ ਮੌਕੇ ਦੀਆਂ ਖੌਫਨਾਕ ਤਸਵੀਰਾਂ appeared first on Sanjhi Sath.
Wosm News Punjab Latest News