ਭਾਰਤੀ ਸ਼ਾਰਟ ਟਰਮ ਪਾਵਰ ਮਾਰਕਿਟ ਨੂੰ ਗ੍ਰੀਨ ਕਰਨ ਲਈ ਪਹਿਲੇ ਕਦਮ ਵਜੋਂ ਨਵੀਂ ਤੇ ਨਵਿਆਉਣਯੋਗ ਊਰਜਾ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਹੁਨਰ ਵਿਕਾਸ ਤੇ ਉੱਦਮ ਰਾਜ ਮੰਤਰੀ, ਆਰ.ਕੇ. ਸਿੰਘ ਨੇ ਬਿਜਲੀ ਖੇਤਰ ਵਿੱਚ ਪੈਨ-ਇੰਡੀਆ ਗ੍ਰੀਨ ਟਰਮ ਅਹੈੱਡ ਮਾਰਕਿਟ (ਜੀ.ਟੀ.ਐੱਮ.) ਦੀ ਸ਼ੁਰੂਆਤ ਕੀਤੀ।ਉਨ੍ਹਾਂ ਕਿਹਾ, “ਜੀ.ਟੀ.ਏ.ਐੱਮ ਪਲੈਟਫਾਰਮ ਦੀ ਸ਼ੁਰੂਆਤ ਆਰਈ (ਨਵਿਆਉਣਯੋਗ ਊਰਜਾ) ਨਾਲ ਭਰਪੂਰ ਰਾਜਾਂ ਉੱਤੇ ਬੋਝ ਨੂੰ ਘਟਾਏਗੀ ਅਤੇ ਉਨ੍ਹਾਂ ਨੂੰ ਆਪਣੇ ਆਰ.ਪੀ.ਓ. (ਨਵਿਆਉਣਯੋਗ ਖਰੀਦ ਜ਼ਿੰਮੇਵਾਰੀ) ਤੋਂ ਪਰੇ ਆਰਈ ਸਮਰੱਥਾ ਵਿਕਸਿਤ ਕਰਨ ਲਈ ਉਤਸ਼ਾਹਿਤ ਕਰੇਗੀ। ਇਹ ਆਰਈ ਵਪਾਰੀ ਦੀ ਸਮਰੱਥਾ ਵਧਾਉਣ ਅਤੇ ਦੇਸ਼ ਦੇ ਆਰਈ ਸਮਰੱਥਾ ਵਾਧੇ ਦੇ ਟੀਚਿਆਂ ਨੂੰ ਪ੍ਰਾਪਤ ਕਰਨ ਵਿੱਚ ਸਹਾਇਤਾ ਕਰੇਗੀ।ਉਨ੍ਹਾਂ ਨੇ ਅੱਗੇ ਕਿਹਾ ਕਿ ਜੀ.ਟੀ.ਏ.ਐੱਮ. ਪਲੈਟਫਾਰਮ ਨਵਿਆਉਣਯੋਗ ਊਰਜਾ ਖੇਤਰ ਵਿੱਚ ਹਿੱਸਾ ਲੈਣ ਵਾਲਿਆਂ ਦੀ ਗਿਣਤੀ ਵਿੱਚ ਵਾਧਾ ਕਰੇਗਾ। ਇਹ ਪ੍ਰਤੀਯੋਗੀ ਕੀਮਤਾਂ ਅਤੇ ਪਾਰਦਰਸ਼ੀ ਅਤੇ ਲਚਕਦਾਰ ਖਰੀਦ ਜ਼ਰੀਏ ਆਰਈ ਦੇ ਖਰੀਦਦਾਰਾਂ ਨੂੰ ਲਾਭ ਪਹੁੰਚਾਏਗਾ। ਇਸ ਨਾਲ ਪੈਨ-ਇੰਡੀਆ ਮਾਰਕਿਟ ਤੱਕ ਪਹੁੰਚ ਦੇ ਕੇ ਆਰਈ ਵਿਕਰੇਤਾਵਾਂ ਨੂੰ ਵੀ ਲਾਭ ਹੋਵੇਗਾ।

2022 ਤੱਕ ਭਾਰਤ ਸਰਕਾਰ ਦਾ 175 ਜੀ.ਡਬਲਿਊ. ਆਰ.ਈ. ਸਮਰੱਥਾ ਦਾ ਟੀਚਾ ਤੇਜੀ ਨਾਲ ਅਖੁੱਟ ਪੈਨ-ਇੰਡੀਆ ਬਣਾ ਰਿਹਾ ਹੈ। ਗ੍ਰੀਨ ਟਰਮ ਅਹੈੱਡ ਮਾਰਕਿਟ ਦਾ ਸਮਝੌਤਾ ਆਰਈ ਜਨਰੇਟਰਾਂ ਨੂੰ ਨਵਿਆਉਣਯੋਗ ਊਰਜਾ ਦੀ ਵਿਕਰੀ ਲਈ ਵਾਧੂ ਸੁਵਿਧਾਵਾਂ ਦੀ ਆਗਿਆ ਦੇਵੇਗਾ; ਜ਼ਿੰਮੇਵਾਰ ਸੰਸਥਾਵਾਂ ਨੂੰ ਉਨ੍ਹਾਂ ਦੇ ਨਵਿਆਉਣਯੋਗ ਖਰੀਦ ਜ਼ਿੰਮੇਵਾਰੀ (ਆਰ.ਪੀ.ਓ.) ਨੂੰ ਪੂਰਾ ਕਰਨ ਲਈ ਮੁਕਾਬਲੇ ਵਾਲੀਆਂ ਕੀਮਤਾਂ ’ਤੇ ਨਵਿਆਉਣਯੋਗ ਊਰਜਾ ਪ੍ਰਾਪਤ ਕਰਨ ਦੇ ਯੋਗ ਬਣਾਏਗਾ ਅਤੇ ਗ੍ਰੀਨ ਪਾਵਰ ਖਰੀਦਣ ਲਈ ਵਾਤਾਵਰਣ ਪ੍ਰਤੀ ਸੁਚੇਤ ਖੁੱਲ੍ਹੀ ਪਹੁੰਚ ਵਾਲੇ ਖਪਤਕਾਰਾਂ ਅਤੇ ਸੁਵਿਧਾਵਾਂ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਦਾ ਹੈ।

ਜੀ.ਟੀ.ਏ.ਐੱਮ. ਦੀਆਂ ਮੁੱਖ ਵਿਸ਼ੇਸ਼ਤਾਵਾਂ : 1. ਜੀ.ਟੀ.ਏ.ਐੱਮ. ਜ਼ਰੀਏ ਲੈਣ-ਦੇਣ ਸੁਭਾਵਿਕ ਤੌਰ ’ਤੇ ਦੁਵੱਲੇ ਹੋਣਗੇ, ਜਿਸ ਨਾਲ ਸਬੰਧਿਤ ਖਰੀਦਦਾਰਾਂ ਅਤੇ ਵੇਚਣ ਵਾਲਿਆਂ ਦੀ ਸਪਸ਼ਟ ਪਹਿਚਾਣ ਹੋਵੇਗੀ। ਆਰ.ਪੀ.ਓ ਲਈ ਲੇਖਾ ਕਰਨ ਵਿੱਚ ਕੋਈ ਮੁਸ਼ਕਲ ਨਹੀਂ ਆਵੇਗੀ।
2. ਜੀ.ਟੀ.ਏ.ਐੱਮ. ਦੇ ਠੇਕੇ ਸੋਲਰ ਆਰਪੀਓ ਅਤੇ ਨਾਨ-ਸੋਲਰ ਆਰ.ਪੀ.ਓ. ਵਿੱਚ ਵੱਖ ਕੀਤੇ ਜਾਣਗੇ ਕਿਉਂਕਿ ਆਰ.ਪੀ.ਓ ਦੇ ਟੀਚੇ ਵੀ ਵੱਖਰੇ ਹਨ।
3. ਅੱਗੋਂ, ਦੋ ਹਿੱਸਿਆਂ ਦੇ ਅੰਦਰ, ਜੀ.ਟੀ.ਏ.ਐੱਮ. ਦੇ ਠੇਕੇ ’ਤੇ ਗ੍ਰੀਨ ਇੰਟਰਾਡੇਅ, ਡੇਅ ਅਹੈੱਡ ਕੰਡੀਜੈਂਸੀ, ਰੋਜ਼ਾਨਾ ਅਤੇ ਹਫਤਾਵਾਰੀ ਸਮਝੌਤੇ ਹੋਣਗੇ

ੳ. ਗ੍ਰੀਨ ਇੰਟਰਾਡੇਅ ਕੰਟਰੈਕਟ ਅਤੇ ਡੇਅ ਅਹੈੱਡ ਕੰਟੀਜੈਂਸੀ ਇਕਰਾਰਨਾਮਾ – ਬੋਲੀ 15 ਮਿੰਟ ਦੇ ਟਾਈਮ-ਬਲਾਕ ਅਨੁਸਾਰ ਮੈਗਾਵਾਟ ਦੇ ਅਧਾਰ ’ਤੇ ਹੋਵੇਗੀ।
ਅ. ਰੋਜ਼ਾਨਾ ਅਤੇ ਹਫ਼ਤਾਵਾਰੀ ਸਮਝੌਤੇ – ਬੋਲੀ ਐੱਮਡਬਲਿਊਐੱਚ ਦੇ ਅਧਾਰ ’ਤੇ ਹੋਵੇਗੀ। ਦੋਵੇਂ ਖਰੀਦਦਾਰ ਅਤੇ ਵਿਕਰੇਤਾ ਬੋਲੀ ਦਾਖਲ ਕਰ ਸਕਦੇ ਹਨ, ਹਾਲਾਂਕਿ ਵਿਕਰੇਤਾ ਕੀਮਤ (ਰੁਪਏ/ ਐੱਮਗਾਵਾਟ) ਦੇ ਨਾਲ 15 ਮਿੰਟ ਦੇ ਸਮੇਂ ਦੇ ਬਲਾਕ ਵਾਈਜ਼ ਮਾਤਰਾ (ਮੈਗਾਵਾਟ) ਦੇ ਰੂਪ ਵਿੱਚ ਪ੍ਰਦਾਨ ਕਰੇਗਾ।
ਇਕਰਾਰਨਾਮੇ ਦੇ ਲਾਗੂ ਹੋਣ ਤੋਂ ਬਾਅਦ ਪ੍ਰੋਫਾਈਲ ਦੇ ਅਨੁਸਾਰ ਸਮਾਂ-ਸਾਰਣੀ ਹੋਵੇਗੀ। ਕਈ ਖਰੀਦਦਾਰਾਂ ਦੇ ਮਾਮਲੇ ਵਿੱਚ ਪ੍ਰੋਫਾਈਲ ਪ੍ਰੋ-ਰਾਟਾ ਦੇ ਅਧਾਰ ’ਤੇ ਅਲਾਟ ਹੋ ਜਾਵੇਗਾ।

4. ਕੀਮਤ ਦੀ ਖੋਜ ਨਿਰੰਤਰ ਅਧਾਰ ’ਤੇ ਹੋਵੇਗੀ, ਅਰਥਾਤ ਕੀਮਤ ਸਮੇਂ ਦੇ ਪਹਿਲ ਦੇ ਅਧਾਰ ’ਤੇ। ਇਸ ਤੋਂ ਬਾਅਦ ਬਜ਼ਾਰ ਦੀਆਂ ਸਥਿਤੀਆਂ ਨੂੰ ਵੇਖਦਿਆਂ ਖੁੱਲ੍ਹੀ ਨਿਲਾਮੀ ਰੋਜ਼ਾਨਾ ਅਤੇ ਹਫਤਾਵਾਰੀ ਠੇਕਿਆਂ ਲਈ ਪੇਸ਼ ਕੀਤੀ ਜਾ ਸਕਦੀ ਹੈ।
5. ਜੀ.ਟੀ.ਏ.ਐੱਮ. ਇਕਰਾਰਨਾਮੇ ਦੁਆਰਾ ਨਿਰਧਾਰਿਤ ਊਰਜਾ ਨੂੰ ਖਰੀਦਦਾਰ ਦੀ ਮੰਗ ਆਰਪੀਓ ਪਾਲਣਾ ਮੰਨਿਆ ਜਾਵੇਗਾ।
ਕੇਂਦਰੀ ਬਿਜਲੀ ਮੰਤਰੀ ਨੇ ਇਹ ਵੀ ਦੱਸਿਆ ਕਿ ਨਵਿਆਉਣਯੋਗ ਊਰਜਾ ਨੂੰ ਉਤਸ਼ਾਹਿਤ ਕਰਨ ਲਈ ਬਿਜਲੀ ਬਜ਼ਾਰ ਵਿੱਚ ਪੇਸ਼ ਕੀਤੇ ਜਾਣ ਵਾਲੇ ਹੋਰ ਉਤਪਾਦ ਪਾਈਪ ਲਾਈਨ ਵਿੱਚ ਹਨ ਅਤੇ ਜਲਦੀ ਹੀ ਪੇਸ਼ ਕੀਤੇ ਜਾਣਗੇ।
The post ਹੁਣੇ ਹੁਣੇ ਬਿਜਲੀ ਖਪਤਵਾਰਾਂ ਲਈ ਆਈ ਇਹ ਵੱਡੀ ਖ਼ਬਰ,ਹੁਣ ਤੋਂ-ਦੇਖੋ ਪੂਰੀ ਖ਼ਬਰ appeared first on Sanjhi Sath.
ਭਾਰਤੀ ਸ਼ਾਰਟ ਟਰਮ ਪਾਵਰ ਮਾਰਕਿਟ ਨੂੰ ਗ੍ਰੀਨ ਕਰਨ ਲਈ ਪਹਿਲੇ ਕਦਮ ਵਜੋਂ ਨਵੀਂ ਤੇ ਨਵਿਆਉਣਯੋਗ ਊਰਜਾ ਰਾਜ ਮੰਤਰੀ (ਸੁਤੰਤਰ ਚਾਰਜ) ਅਤੇ ਹੁਨਰ ਵਿਕਾਸ ਤੇ ਉੱਦਮ ਰਾਜ ਮੰਤਰੀ, ਆਰ.ਕੇ. ਸਿੰਘ ਨੇ …
The post ਹੁਣੇ ਹੁਣੇ ਬਿਜਲੀ ਖਪਤਵਾਰਾਂ ਲਈ ਆਈ ਇਹ ਵੱਡੀ ਖ਼ਬਰ,ਹੁਣ ਤੋਂ-ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News