ਉੱਤਰ ਪ੍ਰਦੇਸ਼ ਵਿਚ ਹੁਣ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨਾ ਮਹਿੰਗਾ ਪਏਗਾ, ਕਿਉਂਕਿ ਉੱਤਰ ਪ੍ਰਦੇਸ਼ ਸਰਕਾਰ ਨੇ ਨਵੇਂ ਮੋਟਰ ਵ੍ਹੀਕਲ ਐਕਟ ਵਿਚ ਸੋਧ ਕਰਕੇ ਲਾਗੂ ਕੀਤਾ ਹੈ, ਜਿਸ ਵਿਚ ਲਾਲ ਬੱਤੀ ’ਤੇ ਨਾ ਰੁਕਣਾ, ਡਰਾਈਵਿੰਗ ਕਰਦੇ ਸਮੇਂ ਮੋਬਾਇਲ ’ਤੇ ਗੱਲ ਕਰਨ, ਹੈਲਮਟ ਨਾ ਪਾਉਣ, 4 ਪਹੀਆ ਵਾਹਨ ’ਤੇ ਸੀਟ ਬੈਲਟ ਨਾ ਲਗਾਉਣ, 2 ਪਹੀਆ ਵਾਹਨ ’ਤੇ 2 ਤੋਂ ਜ਼ਿਆਦਾ ਲੋਕਾਂ ਦੇ ਸਵਾਰ ਹੋਣ ’ਤੇ ਪਹਿਲੀ ਵਾਰ 1, 000 ਰੁਪਏ ਅਤੇ ਦੂਜੀ ਵਾਰ ’ਤੇ 10,000 ਰੁਪਏ ਤੱਕ ਦਾ ਜੁਰਮਾਨਾ ਭਰਨਾ ਪੈ ਸਕਦਾ ਹੈ। ਪਹਿਲਾਂ 400 ਰੁਪਏ ਤੋਂ ਲੈ ਕੇ 1,000 ਰੁਪਏ ਤੱਕ ਦਾ ਜ਼ੁਰਮਾਨਾ ਕੀਤਾ ਜਾਂਦਾ ਸੀ।
ਬੀਤੇ ਸਾਲ ਸਤੰਬਰ ਮਹੀਨੇ ਵਿਚ ਕੇਂਦਰ ਸਰਕਾਰ ਨੇ ਦੇਸ਼ ਭਰ ਵਿਚ ਨਵੇਂ ਸੋਧੇ ਗਏ ਮੋਟਰ ਵ੍ਹੀਕਲ ਐਕਟ ਨੂੰ ਲਾਗੂ ਕੀਤਾ ਸੀ। ਇਸ ਦੌਰਾਨ ਜ਼ੁਰਮਾਨੇ ਦੀ ਰਾਸ਼ੀ 10 ਗੁਣਾ ਤੱਕ ਵਧਾਈ ਗਈ ਸੀ ਪਰ ਵਿਆਪਕ ਪੱਧਰ ’ਤੇ ਜਨਤਾ ਦੇ ਵਿਰੋਧ ਦੇ ਬਾਅਦ ਪ੍ਰਦੇਸ਼ ਸਰਕਾਰ ਨੇ ਇਸ ਨੂੰ ਰੋਕ ਦਿੱਤਾ ਸੀ। ਹਾਲਾਂਕਿ ਮੰਗਲਵਾਰ ਨੂੰ ਸੂਬਾ ਸਰਕਾਰ ਨੇ ਇਸ ਨੂੰ ਫਿਰ ਨੋਟੀਫਾਈ ਕਰ ਦਿੱਤਾ।
ਪਾਰਕਿੰਗ ਦਾ ਰੱਖੋ ਧਿਆਨ – ਇਸ ਤੋਂ ਇਲਾਵਾ ਪਹਿਲੀ ਵਾਰ ਪਾਰਕਿੰਗ ਦੇ ਨਿਯਮਾਂ ਦਾ ਪਾਲਣ ਨਾ ਕਰਨ ’ਤੇ 500 ਰੁਪਏ ਦਾ ਜ਼ੁਰਮਾਨਾ ਵਸੂਲਿਆ ਜਾਏਗਾ। ਦੂਜੀ ਵਾਰ ਪਾਰਕਿੰਗ ਦੇ ਨਿਯਮਾਂ ਦਾ ਉਲੰਘਣ ਕਰਨ ’ਤੇ 1,500 ਰੁਪਏ ਦਾ ਜ਼ੁਰਮਾਨਾ ਦੇਣਾ ਪਏਗਾ। ਉਥੇ ਹੀ ਪ੍ਰਦੂਸ਼ਣ ਫੈਲਾਉਣ ਵਾਲੇ ਅਨਫਿਟ ਵਾਹਨ ਨੂੰ ਚਲਾਉਣ ’ਤੇ 500 ਰੁਪਏ ਦਾ ਜੁਰਮਾਨਾ ਲੱਗੇਗਾ।
ਐਮਰਜੈਂਸੀ ਵਾਹਨ – ਐਂਬੂਲੈਂਯ ਅਤੇ ਫਾਇਰ ਬਿਗਰੇਡ ਦੀ ਗੱਡੀ ਨੂੰ ਰਸਤਾ ਨਾ ਦੇਣ ’ਤੇ 10,000 ਰੁਪਏ ਤੱਕ ਦਾ ਜੁਰਮਾਨਾ ਲੱਗੇਗਾ। ਉਥੇ ਹੀ, ਸਾਈਲੈਂਟ ਜ਼ੋਨ ਵਿਚ ਹਾਰਨ ਵਜਾਉਣ ’ਤੇ 1000 ਰੁਪਏ ਦਾ ਜੁਰਮਾਨਾ ਲੱਗੇਗਾ। ਰੇਸਿੰਗ ਕਰਨ ਵਾਲਿਆਂ ਲਈ ਵੀ ਸਰਕਾਰ ਨੇ ਸਖ਼ਤ ਨਿਯਮ ਬਣਾਇਆ ਹੈ, ਜਿਸ ਵਿਚ ਕਿਸੇ ਜਨਤਕ ਸਥਾਨ ’ਤੇ ਰੇਸ ਹਿੱਸਾ ਲੈਣ, ਫਿਟਨੈਸ, ਪ੍ਰਦੂਸ਼ਨ ਅਤੇ ਪਰਮਿਟ ਦੇ ਨਿਯਮਾਂ ਦਾ ਉਲੰਘਣ ਕਰਨ ’ਤੇ ਪਹਿਲੀ ਵਾਰ 5000 ਰੁਪਏ ਅਤੇ ਦੂਜੀ ਵਾਰ 10,000 ਰੁਪਏ ਜੁਰਮਾਨਾ ਦੇਣਾ ਹੋਵੇਗਾ।
ਬਿਨਾਂ ਦਸਤਾਵੇਜ਼ ਬਾਹਰ ਨਿਕਲਣ ਤੋਂ ਬਚੋ – ਬਿਨਾਂ ਡਰਾਈਵਿੰਗ ਲਾਈਸੈਂਸ, ਰਜਿਸਟਰੇਸ਼ਨ ਸਰਟੀਫ਼ਿਕੇਟ ਅਤੇ ਫਿਟਨੈਸ ਸਰਟੀਫ਼ਿਕੇਟ ਦੇ ਫੜੇ ਜਾਣ ’ਤੇ ਪਹਿਲਾਂ 500 ਰੁਪਏ ਅਤੇ ਬਾਅਦ ਵਚ 1500 ਰੁਪਏ ਦਾ ਜੁਰਮਾਨਾ ਲੱਗੇਗਾ। ਬਿਨਾਂ ਇੰਸ਼ੋਰੈਂਸ ਦੇ ਵਾਹਨ ਨੂੰ ਚਲਾਉਣ ’ਤੇ ਪਹਿਲੀ ਵਾਰ 2,000 ਰੁਪਏ ਅਤੇ ਇਸ ਦੇ ਬਾਅਦ 4,000 ਰੁਪਏ ਦਾ ਜੁਰਮਾਨਾ ਲੱਗੇਗਾ।news source: jagbani
The post ਸੰਭਲ ਜਾਓ- ਹੁਣ ਏਥੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਲੱਗੇਗਾ 10000 ਰੁਪਏ ਦਾ ਭਾਰੀ ਜੁਰਮਾਨਾਂ-ਦੇਖੋ ਪੂਰੀ ਖ਼ਬਰ appeared first on Sanjhi Sath.
ਉੱਤਰ ਪ੍ਰਦੇਸ਼ ਵਿਚ ਹੁਣ ਟ੍ਰੈਫਿਕ ਨਿਯਮਾਂ ਦਾ ਉਲੰਘਣ ਕਰਨਾ ਮਹਿੰਗਾ ਪਏਗਾ, ਕਿਉਂਕਿ ਉੱਤਰ ਪ੍ਰਦੇਸ਼ ਸਰਕਾਰ ਨੇ ਨਵੇਂ ਮੋਟਰ ਵ੍ਹੀਕਲ ਐਕਟ ਵਿਚ ਸੋਧ ਕਰਕੇ ਲਾਗੂ ਕੀਤਾ ਹੈ, ਜਿਸ ਵਿਚ ਲਾਲ ਬੱਤੀ …
The post ਸੰਭਲ ਜਾਓ- ਹੁਣ ਏਥੇ ਟ੍ਰੈਫ਼ਿਕ ਨਿਯਮਾਂ ਦੀ ਉਲੰਘਣਾ ਕਰਨ ਤੇ ਲੱਗੇਗਾ 10000 ਰੁਪਏ ਦਾ ਭਾਰੀ ਜੁਰਮਾਨਾਂ-ਦੇਖੋ ਪੂਰੀ ਖ਼ਬਰ appeared first on Sanjhi Sath.