ਦੇਸ਼ ‘ਚ ਡਿਜੀਟਲ ਪੇਮੈਂਟ ਨੂੰ ਬੜਾਵਾ ਦੇਣ ਲਈ ਕੇਂਦਰ ਸਰਕਾਰ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਯਤਨ ਕਰ ਰਹੀ ਹੈ। ਇਸ ਤਹਿਤ ਹੀ ਕੇਂਦਰੀ ਆਵਾਜਾਈ ਮੰਤਰਾਲੇ ਨੇ ਦੇਸ਼ ‘ਚ ਗੱਡੀਆਂ ‘ਤੇ ਫਾਸਟੈਗ (FASTAG) ਲਾਉਣ ਦਾ ਨਿਯਮ ਬਣਾਇਆ ਗਿਆ।ਇਹ ਨਿਯਮ ਇਸ ਬਣਾਇਆ ਗਿਆ ਸੀ ਤਾਂ ਜੋ ਟੋਲ ਪਲਾਜ਼ਾ ‘ਤੇ ਕੱਟਣ ਵਾਲੇ ਟੈਕਸ ਦਾ ਭੁਗਤਾਨ ਵੀ ਆਨਲਾਈਨ ਹੋਵੇ। ਇਸ ਵੱਲ ਲੋਕਾਂ ਨੂੰ ਆਕਰਸ਼ਿਤ ਕਰਨ ਲਈ ਹੁਣ ਸਰਕਾਰ ਨੇ ਇਕ ਨਵਾਂ ਐਲਾਨ ਕੀਤਾ ਹੈ।

Fastag ਹੋਣ ‘ਤੇ ਵੀ ਮਿਲੇਗਾ ਡਿਸਕਾਊਂਟ: – ਕੇਂਦਰੀ ਸੜਕ ਆਵਾਜਾਈ ਮੰਤਰਾਲੇ ਨੇ ਹੁਣ ਇਹ ਨਿਯਮ ਬਣਾਇਆ ਹੈ ਕਿ 24 ਘੰਟਿਆਂ ਦੇ ਅੰਦਰ ਕਿਸੇ ਵੀ ਸਥਾਨ ਤੋਂ ਵਾਪਸ ਆਉਣ ‘ਤੇ ਟੋਲ ਟੈਕਸ ‘ਚ ਛੋਟ ਸਿਰਫ਼ ਉਨ੍ਹਾਂ ਗੱਡੀਆਂ ਨੂੰ ਮਿਲੇਗੀ, ਜਿੰਨ੍ਹਾਂ ‘ਚ ਫਾਸਟੈਗ ਲੱਗਾ ਹੋਵੇਗਾ।

ਇਸ ਦਾ ਮਤਲਬ ਇਹ ਹੈ ਕਿ ਜੇਕਰ ਤੁਸੀਂ ਆਪਣੀ ਗੱਡੀ ਰਾਹੀਂ ਕਿਸੇ ਜਗ੍ਹਾ ਜਾ ਰਹੇ ਹੋ ਅਤੇ ਉੱਥੋਂ ਤੁਸੀਂ 24 ਘੰਟਿਆਂ ਦੇ ਅੰਦਰ ਹੀ ਵਾਪਸ ਪਰਤਦੇ ਹਨ ਤਾਂ ਟੋਲ ਟੈਕਸ ਦੀ ਰਕਮ ‘ਚ ਤਹਾਨੂੰ ਛੋਟ ਉਦੋਂ ਹੀ ਮਿਲੇਗੀ। ਜੇਕਰ ਤੁਹਾਡੀ ਗੱਡੀ ‘ਚ ਫਾਸਟੈਗ ਲੱਗਾ ਹੋਵੇਗਾ ਅਜੇ ਤਕ ਇਹ ਸੁਵਿਧਾ ਸਾਰਿਆਂ ਲਈ ਸੀ। ਪਰ ਹੁਣ ਟੋਲ ਟੈਕਸ ਦਾ ਕੈਸ਼ ਭੁਗਤਾਨ ਕਰਨ ਵਾਲਿਆਂ ਨੂੰ ਇਹ ਛੋਟ ਨਹੀਂ ਮਿਲੇਗੀ।

ਡਿਸਕਾਊਂਟ ਦੇ ਨਾਲ ਅਕਾਊਂਟ ਤੋਂ ਕੱਟੇਗੀ ਟੈਕਸ ਦੀ ਰਕਮ: – ਨਵੇਂ ਨਿਯਮ ਤਹਿਤ ਜੇਕਰ ਤੁਸੀਂ 24 ਘੰਟਿਆਂ ਦੇ ਅੰਦਰ ਪਰਤ ਰਹੇ ਹੋ, ਤਾਂ ਟੋਲ ਪਲਾਜ਼ਾ ਤੇ ਤਹਾਨੂੰ ਫਾਸਟੈਗ ਅਕਾਊਂਟ ਨਾਲ ਖੁਦ ਹੀ ਡਿਸਕਾਊਂਟ ਤੋਂ ਬਾਅਦ ਬਚੀ ਹੋਈ ਟੈਕਸ ਦੀ ਰਕਮ ਕੱਟੀ ਜਾਵੇਗੀ। ਕੇਂਦਰ ਸਰਕਾਰ ਨੇ ਪਿਛਲੇ ਸਾਲ ਹੀ ਦੇਸ਼ ‘ਚ ਫਾਸਟੈਗ ਦਾ ਇਸਤੇਮਾਲ ਜ਼ਰੂਰੀ ਕੀਤਾ ਸੀ। ਹਾਲਾਂਕਿ ਇਹ ਪ੍ਰਕਿਰਿਆ ਅਜੇ ਵੀ ਪੂਰੀ ਨਹੀਂ ਹੋ ਸਕੀ ਅਤੇ ਟੋਲ ਪਲਾਜ਼ਾ ‘ਤੇ ਨਕਦ ‘ਚ ਟੋਲ ਟੈਕਸ ਦਿੱਤਾ ਜਾਂਦਾ ਹੈ।

ਫਾਸਟੈਗ ਇਕ ਛੋਟੀ ਡਿਵਾਈਸ ਹੈ। ਜਿਸ ਨੂੰ ਕਿਸੇ ਸਟਿੱਕਰ ਦੀ ਤਰ੍ਹਾਂ ਗੱਡੀ ਦੀ ਵਿੰਡਸਕ੍ਰੀਨ ‘ਤੇ ਲਾਇਆ ਜਾਂਦਾ ਹੈ। ਇਹ ਰੇਡੀਓ ਫ੍ਰੀਕੁਐਂਸੀ ਆਈਡੈਂਟੀਫਿਕੇਸ਼ਨ RFID ਦੇ ਆਧਾਰ ‘ਤੇ ਕੰਮ ਕਰਦਾ ਹੈ। ਟੋਲ ਪਲਾਜ਼ਾ ‘ਤੇ ਲੱਗੇ ਸਕੈਨਰ ਇਸ ਟੈਗ ਨੂੰ ਸਕੈਨ ਕਰਦੇ ਹਨ ਅਤੇ ਫਿਰ ਟੋਲ ਦੀ ਰਕਮ ਅਕਾਊਂਟ ਤੋਂ ਆਪਣੇ ਆਪ ਕੱਟ ਜਾਂਦੀ ਹੈ। news source: abpsanjha
The post ਵਾਹਨ ਚਲਾਉਣ ਵਾਲਿਆਂ ਲਈ ਸਰਕਾਰ ਨੇ ਕਰ ਦਿੱਤਾ ਇਹ ਵੱਡਾ ਐਲਾਨ,ਦੇਖੋ ਪੂਰੀ ਖ਼ਬਰ appeared first on Sanjhi Sath.
ਦੇਸ਼ ‘ਚ ਡਿਜੀਟਲ ਪੇਮੈਂਟ ਨੂੰ ਬੜਾਵਾ ਦੇਣ ਲਈ ਕੇਂਦਰ ਸਰਕਾਰ ਪਿਛਲੇ ਕੁਝ ਸਾਲਾਂ ਤੋਂ ਲਗਾਤਾਰ ਯਤਨ ਕਰ ਰਹੀ ਹੈ। ਇਸ ਤਹਿਤ ਹੀ ਕੇਂਦਰੀ ਆਵਾਜਾਈ ਮੰਤਰਾਲੇ ਨੇ ਦੇਸ਼ ‘ਚ ਗੱਡੀਆਂ ‘ਤੇ …
The post ਵਾਹਨ ਚਲਾਉਣ ਵਾਲਿਆਂ ਲਈ ਸਰਕਾਰ ਨੇ ਕਰ ਦਿੱਤਾ ਇਹ ਵੱਡਾ ਐਲਾਨ,ਦੇਖੋ ਪੂਰੀ ਖ਼ਬਰ appeared first on Sanjhi Sath.
Wosm News Punjab Latest News